ਗੁਰਦਾ ਸਿਹਤਮੰਦ ਤਾਂ ਸਰੀਰ ਸਿਹਤਮੰਦ
ਕਿਡਨੀ ਸਾਡੇ ਸਰੀਰ ਦਾ ਇੱਕ ਮਹੱਤਵਪੂਰਣ ਅੰਗ ਹੈ ਇਸਦਾ ਕੰਮ ਵੀ ਬਹੁਤ ਮਹੱਤਵਪੂਰਣ ਹੁੰਦਾ ਹੈ ਕਿਡਨੀ ਦਾ ਕੰਮ ਸਰੀਰ ’ਚ ਖੂਨ ਸਾਫ਼ ਕਰਨ ਅਤੇ ਉਸਦੇ ਜ਼ਹਿਰੀਲੇ ਤੱਤਾਂ ਨੂੰ ਪੇਸ਼ਾਬ ਰਾਹੀ ਬਾਹਰ ਕੱਢਣ ਦਾ ਹੁੰਦਾ ਹੈ
ਇਸ ਤੋਂ ਇਲਾਵਾ ਖੂਨ ’ਚ ਮੌਜ਼ੂਦ ਪਾਣੀ ਨੂੰ ਵੀ ਕਿਡਨੀ ਵੱਖ ਕਰਦੀ ਹੈ ਪਾਣੀ ਜ਼ਿਆਦਾ ਪੀ ਕੇ ਅਸੀਂ ਕਿਡਨੀ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹਾਂ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਪਾਣੀ, ਠੀਕ ਪੌਸ਼ਟਿਕ ਆਹਾਰ ਅਤੇ ਕਸਰਤ ਦੀ ਜ਼ਰੂਰਤ ਹੁੰਦੀ ਹੈ ਜੇਕਰ ਅਸੀਂ ਇਨ੍ਹਾਂ ਸਭ ਚੀਜ਼ਾਂ ਦਾ ਪੂਰਾ ਧਿਆਨ ਰੱਖੀਏ ਤਾਂ ਕਿਡਨੀ ਸਿਹਤਮੰਦ ਬਣੀ ਰਹੇਗੀ
ਸਰੀਰਕ ਗਤੀਵਿਧੀਆਂ ਨੂੰ ਸੁਚਾਰੂ ਰੱਖਣ ਲਈ ਕਿਡਨੀ ਦਾ ਸਿਹਤਮੰਦ ਰਹਿਣਾ ਜ਼ਰੂਰੀ ਹੁੰਦਾ ਹੈ ਜੇਕਰ ਅਸੀਂ ਲਗਾਤਾਰ ਕਸਰਤ ਕਰਦੇ ਹਾਂ ਤਾਂ ਵੀ ਕਿਡਨੀ ਸੁਚਾਰੂ ਰੂਪ ਨਾਲ ਕੰਮ ਕਰੇਗੀ ਲਗਾਤਾਰ ਕਸਰਤ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਦੂਰ ਰੱਖਣ ’ਚ ਸਹਾਇਕ ਹੁੰਦੀ ਹੈ
Also Read :-
- ਡਾਕਟਰੀ ਸਲਾਹ ਤੋਂ ਬਿਨਾ ਨਾ ਲਓ ਦਵਾਈਆਂ
- ਓਟੀਸੀ ਦਵਾਈਆਂ: ਮੋਟੀਆਂ ਫੀਸਾਂ ਤੋਂ ਤੌਬਾ, ਹੁਣ ਘਰ ’ਚ ਹੀ ਰਹੋ ਸਿਹਤਮੰਦ
- ਜੁਕਾਮ ਅਤੇ ਖੰਘ ਲਈ ਘਰੇਲੂ ਇਲਾਜ
ਆਓ ਜਾਣਦੇ ਹਾਂ ਕਿਡਨੀ ਨੂੰ ਸਿਹਤਮੰਦ ਰੱਖਣ ਦੇ ਉਪਾਅ:-
ਨਮਕ ਦੀ ਮਾਤਰਾ ਘੱਟ ਕਰੋ:-
ਘੱਟ ਨਮਕ ਦਾ ਸੇਵਨ ਦਿਲ, ਖੂਨ ਅਤੇ ਕਿਡਨੀ ਲਈ ਵਧੀਆਂ ਹੁੰਦਾ ਹੈ ਜੇਕਰ ਅਸੀਂ ਨਮਕ ਜ਼ਿਆਦਾ ਲਵਾਂਗੇ ਤਾਂ ਪਾਣੀ ਦਾ ਇਕੱਤਰੀਕਰਣ ਸਰੀਰ ’ਚ ਵਧ ਜਾਂਦਾ ਹੈ ਘੱਟ ਲੈਣ ਨਾਲ ਪਾਣੀ ਇਕੱਤਰੀਕਰਣ ਦੀ ਸਮੱਸਿਆ ਨਹੀਂ ਹੁੰਦੀ ਘੱਟ ਨਮਕ ਦਾ ਸੇਵਨ ਕਿਡਨੀ ’ਚ ਪੱਥਰੀ ਬਣਾਉਣ ਤੋਂ ਰੋਕਦਾ ਹੈ ਅਤੇ ਲੱਤਾਂ ਦੀ ਸੋਜ ਨੂੰ ਵੀ ਰੋਕਦਾ ਹੈ ਇਸ ਲਈ ਨਮਕ ਦਾ ਸੇਵਨ ਘੱਟ ਲਗਾਤਾਰ ਮਾਤਰਾ ’ਚ ਕਰੋ
ਵਜ਼ਨ ’ਤੇ ਕੰਟਰੋਲ ਰੱਖੋ:-
ਮੋਟਾਪਾ ਕਈ ਬੀਮਾਰੀਆਂ ਦੀ ਜੜ੍ਹ ਹੈ ਵਜ਼ਨ ਜ਼ਿਆਦਾ ਹੋਣ ਨਾਲ ਖੂਨ ਪ੍ਰਭਾਵਿਤ ਹੁੰਦਾ ਹੈ, ਜਿਸ ਨਾਲ ਕਿਡਨੀ ਸੁਚਾਰੂ ਰੂਪ ਨਾਲ ਕੰਮ ਨਹੀਂ ਕਰ ਸਕਦੀ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਵਜ਼ਨ ’ਤੇ ਕੰਟਰੋਲ ਰੱਖਣਾ ਜ਼ਰੂਰੀ ਹੈ ਤਾਂ ਕਿ ਕਿਡਨੀ ਦੀ ਬੀਮਾਰੀ ਦੇ ਖਤਰੇ ਤੋਂ ਬਚਿਆ ਜਾ ਸਕੇ
ਬੀੜੀ ਸਿਗਰਟ ਨਾ ਪੀਵੋ:-
ਸਾਰੇ ਜਾਣਦੇ ਹਨ ਕਿ ਸਿਗਰਟ ਬੀੜੀ ਪੀਣਾ ਸਿਹਤ ਲਈ ਖਤਰਨਾਕ ਹੈ, ਚਾਹੇ ਦਿਲ ਦੀ ਬੀਮਾਰੀ ਹੋਵੇ ਜਾਂ ਕਿਡਨੀ ਦੀ ਜੇਕਰ ਖੁਦ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਸਿਗਰਟ ਬੀੜੀ ਪੀਣਾ ਬੰਦ ਕਰ ਦਿਓ ਤਾਂ ਕਿ ਦਿਲ ਅਤੇ ਕਿਡਨੀ ਸੁਚਾਰੂ ਰੂਪ ਨਾਲ ਕੰਮ ਕਰਦੇ ਰਹਿਣ
ਧੁੱਪ ਦਾ ਸੇਵਨ ਜ਼ਰੂਰ ਕਰੋ:-
ਵਿਟਾਮਿਨ ਡੀ ਦੀ ਭਰਪੂਰ ਮਾਤਰਾ ਸਾਨੂੰ ਧੁੱਪ ਤੋਂ ਹੀ ਮਿਲ ਸਕਦੀ ਹੈ ਕਿਉਂਕਿ ਸੂਰਜ ਦੀਆਂ ਕਿਰਨਾਂ ਵਿਟਾਮਿਨ ਡੀ ਉਤਸਰਜਿਤ ਕਰਦੀਆਂ ਹਨ ਲਗਾਤਾਰ 10 ਮਿੰਟਾਂ ਦੀ ਧੁੱਪ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਲਾਭਦਾਇਕ ਹੁੰਦੀ ਹੈ ਇਸਦੇ ਸੇਵਨ ਨਾਲ ਕੈਲਸ਼ੀਅਮ ਅਤੇ ਫਾਰਫੋਰਸ ਸਰੀਰ ’ਚ ਠੀਕ ਤਰ੍ਹਾਂ ਨਾਲ ਆਪਣਾ ਕੰਮ ਕਰਦਾ ਹੈ ਜੋ ਕਿਡਨੀ ਨੂੰ ਸਿਹਤਮੰਦ ਰੱਖਣ ’ਚ ਮੱਦਦ ਵੀ ਕਰਦਾ ਹੈ
ਤਨਾਅ ਤੋਂ ਪਾਓ ਛੁਟਕਾਰਾ:
ਤਨਾਅ ਤਾਂ ਸਰੀਰ ਲਈ ਚਿੰਤਾ ਦਾ ਕੰਮ ਕਰਦਾ ਹੈ ਇਸ ਲਈ ਤਨਾਅ ਨੂੰ ਦੂਰ ਰੱਖੋ ਅਤੇ ਸਿਹਤਮੰਦ ਰਹੋ ਤਨਾਅਗ੍ਰਸਤ ਰਹਿਣ ਨਾਲ ਕਿਡਨੀ ’ਤੇ ਵੀ ਦਬਾਅ ਵਧਦਾ ਹੈ, ਜੋ ਅਸਿਹਤਮੰਦ ਬਣਾਉਣ ’ਚ ਮੱਦਦ ਕਰਦਾ ਹੈ ਕਿਡਨੀ ਸਿਹਤਮੰਦ ਰੱਖਣੀ ਹੈ, ਤਾਂ ਫਾਲਤੂ ਦੇ ਤਨਾਅ ਤੋਂ ਛੁਟਕਾਰਾ ਪਾਓ
ਫਲਾਂ ਅਤੇ ਸਬਜ਼ੀਆਂ:-
ਡਾਕਟਰਾਂ ਅਨੁਸਾਰ ਉਨ੍ਹਾਂ ਫਲਾਂ ਸਬਜ਼ੀਆਂ ਦਾ ਸੇਵਨ ਜਿਆਦਾ ਕਰੋ, ਜਿਨ੍ਹਾਂ ’ਚ ਪਾਣੀ ਦੀ ਮਾਤਰਾ ਕਾਫੀ ਹੋਵੇ ਅਤੇ ਜਿਨ੍ਹਾਂ ਨਾਲ ਸਰੀਰ ਨੂੰ ਪਾਣੀ ਮਿਲਦਾ ਰਹੇ ਕਿਡਨੀ ਲਈ ਅਜਿਹੇ ਫਲ-ਸਬਜ਼ੀਆਂ ਫਾਇਦੇਮੰਦ ਹੁੰਦੀਆਂ ਹਨ ਇਨ੍ਹਾਂ ਦੇ ਲਗਾਤਾਰ ਸੇਵਨ ਨਾਲ ਕਿਡਨੀ ਨੂੰ ਸਿਹਤਮੰਦ ਰੱਖੋ ਕੁਦਰਤੀ ਇਲਾਜ ਨਾਲ ਸਰੀਰ ਨੂੰ ਡੀਟਾਕਸੀਫਾਈ ਕਰਾਇਆ ਜਾਂਦਾ ਹੈ ਤਾਂ ਕਿ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਸਕਣ ਅਤੇ ਕਿਡਨੀ ਦੀ ਸਫਾਈ ਹੋ ਸਕੇ
ਬਿਮਾਰ ਕਿਡਨੀ ਦੇ ਲੱਛਣ:-
ਚਿਹਰੇ ਅਤੇ ਪੈਰਾਂ ’ਚ ਸੋਜ
ਭੁੱਖ ਘੱਟ ਲੱਗਣਾ
ਕਮਜ਼ੋਰੀ ਮਹਿਸੂਸ ਕਰਨਾ
ਉਲਟੀ ਦੀ ਫੀÇਲੰਗ ਹੋਣਾ
ਥੱਕਾਵਟ ਜਲਦੀ ਹੋਣਾ
ਸਰੀਰ ’ਚ ਖੂਨ ਦੀ ਕਮੀ ਦਾ ਹੋਣਾ
ਹਾਈ ਬਲੱਡ ਪ੍ਰੈਸਰ ਰਹਿਣਾ
ਜੇਕਰ ਕਿਡਨੀ ’ਚ ਪੱਥਰੀ ਹੋਵੇ ਤਾਂ:-
ਜੇਕਰ ਕਿਡਨੀ ’ਚ ਸਟੋਨ ਹੋਵੇ ਤਾਂ ਦਿਨ ’ਚ ਦੋ ਵਾਰ ਅਜ਼ਵਾਇਨ ਦਾ ਪਾਣੀ ਲਓ 8 ਤੋਂ 10 ਦਾਣੇ ਅਜ਼ਵਾਇਨ ਦੇ ਲਓ ਉਨ੍ਹਾਂ ਨੂੰ ਧੋ ਕੇ 2 ਤੋਂ 3 ਕੱਪ ਪਾਣੀ ’ਚ ਉਬਾਲੋ ਐਨਾ ਉਬਾਲੋ ਕਿ ਪਾਣੀ ਦਾ ਰੰਗ ਹਰਾ, ਬਰਾਊਨ ਹੋ ਜਾਵੇ ਠੰਡਾ ਕਰਕੇ ਉਸ ਪਾਣੀ ਨੂੰ ਸਵੇਰੇ-ਸ਼ਾਮ ਪੀਓ ਲਾਭ ਮਿਲੇਗਾ
ਸਿਹਤਮੰਦ ਕਿਡਨੀ ਲਈ ਇਨ੍ਹਾਂ ਨੂੰ ਆਹਾਰ ’ਚ ਜ਼ਰੂਰ ਸ਼ਾਮਲ ਕਰੋ:-
- ਧਨੀਆ ਕਿਡਨੀ ਸਟੋਨ ਲਈ ਵੀ ਲਾਭਦਾਇਕ ਹੈ ਇਸਦਾ ਸੇਵਨ ਤੁਸੀਂ ਨਿਯਮਤ ਆਹਾਰ ’ਚ ਕਰੋ ਕਿਡਨੀ ਨਾਲ ਸਬੰਧਿਤ ਦਵਾਈਆਂ ’ਚ ਵੀ ਧਨੀਏ ਦੀ ਵਰਤੋਂ ਹੁੰਦੀ ਹੈ
- ਅਦਰਕ ਦੇ ਸੇਵਨ ਨਾਲ ਸਰੀਰ ’ਚ ਖੂਨ ਦੀ ਸਫਾਈ ਹੁੰਦੀ ਹੈ ਜਿਸ ਨਾਲ ਜ਼ਹਿਰੀਲੇ ਤੱਤ ਬਾਹਰ ਨਿਕਲਣ ’ਚ ਮੱਦਦ ਮਿਲਦੀ ਹੈ ਵਿਸ਼ੇਸ਼ ਕਰਕੇ ਸ਼ੂਗਰ ਦੇ ਰੋਗੀਆਂ ਲਈ ਅਦਰਕ ਬਹੁਤ ਲਾਭਦਾਇਕ ਹੈ ਇਸਦੇ ਸੇਵਨ ਨਾਲ ਉਨ੍ਹਾਂ ਦੀ ਕਿਡਨੀ ਸਿਹਤਮੰਦ ਰਹਿੰਦੀ ਹੈ
- ਦਹੀ ’ਚ ਵਧੀਆ ਬੈਕਟੀਰੀਆਂ ਹੁੰਦੇ ਹਨ, ਜੋ ਕਿਡਨੀ ਦੇ ਸਿਹਤਮੰਦ ਲਈ ਜ਼ਰੂਰੀ ਹਨ ਦਹੀ ਦੇ ਸੇਵਨ ਨਾਲ ਰੋਗ ਪ੍ਰਤੀਰੋਧਕ ਸਮੱਰਥਾ ਵਧਦੀ ਹੈ ਅਤੇ ਦਹੀ ਦੇ ਬੈਕਟੀਰੀਆਂ ਕਿਡਨੀ ’ਚੋਂ ਗੰਦਗੀ ਨੂੰ ਬਾਹਰ ਕੱਢਣ ’ਚ ਮੱਦਦ ਕਰਦੇ ਹਨ
- ਹਲਦੀ ਵੀ ਕਿਡਨੀ ਨੂੰ ਸਾਫ ਰੱਖਣ ’ਚ ਮੱਦਦ ਕਰਦੀ ਹੈ ਹਲਦੀ ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ ਇਸਨੂੰ ਸਬਜ਼ੀਆਂ, ਰੋਟੀ ’ਚ ਪਾ ਕੇ ਖਾ ਸਕਦੇ ਹੋ