Computer screen and eye protection

ਕੰਪਿਊਟਰ ਸਕ੍ਰੀਨ ਅਤੇ ਅੱਖਾਂ ਦੀ ਸੁਰੱਖਿਆ

ਅੱਜ-ਕੱਲ੍ਹ ਲੋਕ ਲੰਮੇ ਸਮੇਂ ਤੱਕ ਮੋਬਾਇਲ ਅਤੇ ਲੈਪਟਾੱਪ ਨਾਲ ਚਿਪਕੇ ਰਹਿੰਦੇ ਹਨ ਦੂਜੇ ਪਾਸੇ ਕਈ ਬੱਚੇ ਵੀ ਸ਼ੌਂਕੀਆ ਤੌਰ ’ਤੇ ਮੋਬਾਇਲ ਦਾ ਸਭ ਤੋਂ ਜ਼ਿਆਦਾ ਯੂਜ਼ ਕਰਦੇ ਹਨ ਇਸ ਤੋਂ ਬਾਅਦ ਜੋ ਅੱਖਾਂ ਦਾ ਜੋ ਬੁਰਾ ਹਾਲ ਹੁੰਦਾ ਹੈ, ਉਹੀ ਸਮਝ ਸਕਦੇ ਹਨ

ਜ਼ਿਕਰਯੋਗ ਹੈ ਕਿ ਇਨ੍ਹਾਂ ਚੀਜ਼ਾਂ ਦਾ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਤੁਹਾਡੀਆਂ ਅੱਖਾਂ ਨੂੰ ਸਭ ਤੋਂ ਪਹਿਲਾਂ ਪ੍ਰਭਾਵਿਤ ਕਰਦਾ ਹੈ ਮਾਹਿਰਾਂ ਅਨੁਸਾਰ, ਕੰਪਿਊਟਰ ਸਕ੍ਰੀਨ ਅਤੇ ਮੋਬਾਇਲ ਤੋਂ ਆਪਣੀਆਂ ਅੱਖਾਂ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ ਦਰਅਸਲ ਕੰਪਿਊਟਰ, ਲੈਪਟਾੱਪ ਜਾਂ ਫਿਰ ਮੋਬਾਇਲ ’ਚੋਂ ਨਿਕਲਣ ਵਾਲੀ ਬਲੂ ਰੇਜ਼ ਕਾਰਨ ਅੱਖਾਂ ’ਚ ਸੁੱਕਾਪਣ ਆ ਜਾਂਦਾ ਹੈ

ਪਰ ਮੋਬਾਇਲ ਜਾਂ ਲੈਪਟਾਪ ਵਰਗੇ ਹੋਰ ਕੋਈ ਵੀ ਇਲੈਕਟ੍ਰਾਨਿਕ ਡਿਵਾਇਜ਼ ਨੂੰ ਯੂਜ਼ ਕਰਦੇ ਸਮੇਂ ਕੁਝ ਉਪਾਅ ਕੀਤੇ ਜਾਣ, ਤਾਂ ਅੱਖਾਂ ਦੇ ਸੁੱਕੇਪਣ ਨੂੰ ਦੂਰ ਕਰਨ ਅਤੇ ਇਨ੍ਹਾਂ ਨੂੰ ਸਿਹਤਮੰਦ ਰੱਖਣ ’ਚ ਮੱਦਦ ਮਿਲ ਸਕਦੀ ਹੈ ਕੁਝ ਘੰਟਿਆਂ ਲਈ ਕੰਪਿਊਟਰ ’ਤੇ ਕੰਮ ਕਰਨ ਤੋਂ ਬਾਅਦ, ਉਸ ਦੀਆਂ ਅੱਖਾਂ ’ਚ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ ਉਸ ਨੂੰ ਅੱਖਾਂ ਦੇ ਆਸ-ਪਾਸ ਦਰਦ ਹੁੰਦਾ ਸੀ ਅਤੇ ਕਦੇ-ਕਦੇ ਸਿਰਦਰਦ ਵੀ ਹੋਣ ਲੱਗਦਾ ਹੈ

Also Read :-

ਡਾਕਟਰੀ ਰੂਪ ਨਾਲ ਇਸ ਨੂੰ ਕੰਪਿਊਟਰ ਆਈਸਟਰੇਨ ਅਤੇ ਕੰਪਿਊਟਰ ਵਿਜ਼ਨ ਸਿੰਡਰੋਮ ਕਿਹਾ ਜਾਂਦਾ ਹੈ

ਮਾਸਪੇਸ਼ੀਆਂ ’ਚ ਵਧਦਾ ਹੈ ਖਿਚਾਅ:

ਡਿਜ਼ੀਟਲ ਉਪਕਰਣਾ ਦੀ ਲਗਾਤਾਰ ਵਰਤੋਂ ਨਾਲ ਇੱਕ ਸਥਿਤੀ ਵਧੀ ਹੈ ਜਿਸ ਨੂੰ ਸਕ੍ਰੀਨ ਟਾਈਮ ਕਿਹਾ ਜਾਂਦਾ ਹੈ ਸਕ੍ਰੀਨ ਸਮੇਂ ਤੋਂ ਸਾਡਾ ਮਤਲਬ ਹੈ ਕਿ ਤੁਸੀਂ ਹਰ ਸਮੇਂ ਇਨ੍ਹਾਂ ਡਿਜ਼ੀਟਲ ਉਪਕਰਣਾ ਦੇ ਸਾਹਮਣੇ ਰਹੋ ਅਤੇ ਵੱਖ-ਵੱਖ ਉਦੇਸ਼ਾਂ ਲਈ ਸਕ੍ਰੀਨ ਦੀ ਵਰਤੋਂ ਕਰੋ ਇਹ ਸਿੱਖਣ, ਵਿਕਾਸ ਅਤੇ ਕੰਮ ਕਰਨ ਦੇ ਉਦੇਸ਼ ਲਈ ਜ਼ਰੂਰੀ ਹੋ ਸਕਦਾ ਹੈ ਪਰ ਕੀ ਤੁਸੀਂ ਆਪਣੀਆਂ ਅੱਖਾਂ ਬਾਰੇ ਸੋਚਿਆ ਹੈ? ਕੀ ਤੁਹਾਡੀਆਂ ਅੱਖਾਂ ਇਸ ਦੇ ਕਾਰਨ ਪੀੜਤ ਨਹੀਂ ਹਨ? ਸਕ੍ਰੀਨ ’ਤੇ ਕੰਮ ਕਰਦੇ ਸਮੇਂ ਤੁਹਾਡੀਆਂ ਅੱਖਾਂ ਲਗਾਤਾਰ ਫੋਕਸ ਅਤੇ ਰਿਫੋਕਸ ਕਰਦੀਆਂ ਹਨ ਜਦੋਂ ਤੁਹਾਡੀਆਂ ਅੱਖਾਂ ਪੜ੍ਹਦੀਆਂ ਹਨ ਤਾਂ ਅੱਗੇ-ਪਿੱਛੇ ਚੱਲਦੀਆਂ ਹਨ ਅਤੇ ਹੋਰ ਦਸਤਾਵੇਜ਼ਾਂ ਜਾਂ ਪੁਸਤਕਾਂ ਦੀ ਜਾਂਚ ਕਰਨ ਲਈ ਆਪਣੀ ਦ੍ਰਿਸ਼ਟੀ ਦੀ ਦਿਸ਼ਾ ਬਦਲ ਦਿੰਦੀਆਂ ਹਨ ਇਹ ਬਦਲਾਅ ਅਚਾਨਕ ਹੁੰਦੇ ਹਨ ਅਤੇ ਅਕਸਰ ਤੁਹਾਡੀਆਂ ਅੱਖਾਂ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਪੈਦਾ ਹੁੰਦਾ ਹੈ

ਰੰਗੀਨ ਤਸਵੀਰਾਂ ਨਾਲ ਅੱਖਾਂ ਸੁੱਕਣ ’ਤੇ ਵਧਦਾ ਹੈ ਤਣਾਅ:

ਇਸ ਤੋਂ ਇਲਾਵਾ ਸਕ੍ਰੀਨ ਦੀ ਚਮਕ ਤੁਹਾਡੀਆਂ ਅੱਖਾਂ ਨੂੰ ਪ੍ਰਭਾਵਿਤ ਕਰਦੀ ਹੈ ਸਕ੍ਰੀਨ ’ਤੇ ਵੱਖ-ਵੱਖ ਰੌਸ਼ਨੀ ਅਤੇ ਰੰਗ ਹਨ ਜਦੋਂ ਤੁਸੀਂ ਇਸ ਤਰ੍ਹਾਂ ਦੀ ਤੇਜ਼ੀ ਤੋਂ ਬਦਲਦੀ ਰੌਸ਼ਨੀ ਅਤੇ ਹਨ੍ਹੇਰੇ ਜਾਂ ਰੰਗੀਨ ਤਸਵੀਰਾਂ ਨੂੰ ਦੇਖਦੇ ਹੋ ਤਾਂ ਤੁਹਾਡੀਆਂ ਅੱਖਾਂ ਅਤੇ ਦਿਮਾਗ ਤਣਾਅਗ੍ਰਸਤ ਹੋ ਜਾਂਦੇ ਹਨ ਇਹ ਆਸਾਨੀ ਨਾਲ ਵੱਖ-ਵੱਖ ਅੱਖਾਂ ਦੀਆਂ ਸ਼ਿਕਾਇਤਾਂ ਨੂੰ ਜਨਮ ਦੇ ਸਕਦਾ ਹੈ ਅੱਖਾਂ ਦਾ ਸੁੱਕਣਾ, ਅੱਖਾਂ ’ਚ ਜਲਣ, ਅੱਖਾਂ ਦਾ ਪਾਣੀ ਵਹਿਣਾ, ਅੱਖਾਂ ’ਚ ਥਕਾਣ ਮਹਿਸੂਸ ਹੋਣਾ, ਅੱਖਾਂ ਦੇ ਆਸ-ਪਾਸ ਦਰਦ ਦਾ ਅਨੁਭਵ ਹੋਣਾ, ਧਿਆਨ ਕੇਂਦਰਿਤ ਕਰਨ ’ਚ ਮੁਸ਼ਕਲ, ਧੁੰਦਲੀ ਦ੍ਰਿਸ਼ਟੀ ਅਤੇ ਪ੍ਰਕਾਸ਼ ਦੀ ਸੰਵੇਦਨਸ਼ੀਲਤਾ, ਥਕਾਣ, ਗਰਦਨ ਅਤੇ ਮੋਢੇ ਦਾ ਦਰਦ ਵੀ ਆਮ ਹਨ

ਕੰਪਿਊਟਰ ਸਕ੍ਰੀਨ ਤੋਂ ਆਪਣੀਆਂ ਅੱਖਾਂ ਦੀ ਸੁਰੱਖਿਆ ਕਿਵੇਂ ਕਰੀਏ:

ਅਸੀਂ ਕੰਪਿਊਟਰ ਜਾਂ ਮੋਬਾਇਲ ਦੀ ਵਰਤੋਂ ਕਾਰਨ ਅੱਖਾਂ ’ਚ ਖਿਚਾਅ ਦੇ ਸੰਭਾਵਿਤ ਕਾਰਨਾਂ ਅਤੇ ਲੱਛਣਾਂ ਨੂੰ ਸਮਝਿਆ ਹੁਣ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸਕ੍ਰੀਨ ਦੇ ਜ਼ਿਆਦਾ ਵਰਤੋਂ ਤੋਂ ਸਾਡੀਆਂ ਅੱਖਾਂ ਨੂੰ ਕਿਵੇਂ ਬਚਾਇਆ ਜਾਏ ਇੱਥੇ ਤੁਹਾਡੀਆਂ ਅੱਖਾਂ ਦੀ ਸੁਰੱਖਿਆ ਲਈ ਕੁਝ ਮਹੱਤਵਪੂਰਨ ਸੁਝਾਅ ਦਿੱਤੇ ਗਏ ਹਨ

ਸਕ੍ਰੀਨ ਦੀ ਚਮਕ ਘੱਟ ਕਰੀਏ:

ਕੰਪਿਊਟਰ ਸਕ੍ਰੀਨ ਨੂੰ ਖਿੜਕੀ ਦੇ ਕੋਲ ਨਾ ਰੱਖੋ ਇਹ ਜ਼ਿਆਦਾ ਚਮਕ ਦਾ ਕਾਰਨ ਬਣ ਸਕਦਾ ਹੈ ਅਤੇ ਅੱਖਾਂ ’ਚ ਜ਼ਿਆਦਾ ਖਿਚਾਅ ਪੈਦਾ ਕਰ ਸਕਦਾ ਹੈ ਤੁਸੀਂ ਸਕ੍ਰੀਨ ਡਿਸਪਲੇ ਦੀ ਜਾਂਚ ਕਰੋ ਅਤੇ ਚਮਕ ਨੂੰ ਅਡਜੱਸਟ ਕਰੋ ਸਕ੍ਰੀਨ ਬਰਾਈਟਨੈੱਸ ਘੱਟ ਕਰੋ ਤੁਸੀਂ ਕੰਪਿਊਟਰ, ਟੈਬਲੇਟ ਅਤੇ ਮੋਬਾਇਲ ’ਤੇ ਜ਼ਿਆਦਾ ਰੌਸ਼ਨੀ ਨੂੰ ਘੱਟ ਕਰਨ ਲਈ ਸਕ੍ਰੀਨ ਫਿਲਟਰ ਦੀ ਵਰਤੋਂ ਕਰ ਸਕਦੇ ਹੋ ਆਪਣੇ ਡਿਵਾਇਸ ਦਾ ਰੰਗ ਤਾਪਮਾਨ ਘੱਟ ਕਰੋ ਇਹ ਡਿਵਾਇਸ ਤੋਂ ਨਿਕਲਣ ਵਾਲੀ ਰੌਸ਼ਨੀ ਨੂੰ ਘੱਟ ਕਰਨ ਅਤੇ ਤੁਹਾਡੀਆਂ ਅੱਖਾਂ ਨੂੰ ਰਾਹਤ ਦੇਣ ’ਚ ਮੱਦਦ ਕਰੇਗਾ

ਆਪਣੇ ਡਿਵਾਇਸ ਦੀ ਸਹੀ ਤਰੀਕੇ ਨਾਲ ਵਰਤੋਂ ਕਰੋ:

ਕੰਪਿਊਟਰ ਸਕ੍ਰੀਨ ਨੂੰ ਆਪਣੀਆਂ ਅੱਖਾਂ ਤੋਂ ਦੂਰ ਰੱਖੋ ਇਸ ਨੂੰ ਤੁਸੀਂ ਹੱਥ ਦੀ ਲੰਬਾਈ ’ਤੇ ਰੱਖੋ ਸਕ੍ਰੀਨ ਦਾ ਕੇਂਦਰ ਤੁਹਾਡੀਆਂ ਅੱਖਾਂ ਦੀ ਲੰਬਾਈ ਤੋਂ 10 ਤੋਂ 15 ਡਿਗਰੀ ਹੇਠਾਂ ਹੋਣਾ ਚਾਹੀਦਾ ਹੈ ਆਪਣੇ ਕਮਰੇ ਨੂੰ ਚੰਗੀ ਤਰ੍ਹਾਂ ਰੌਸ਼ਨ ਰੱਖੋ ਜੇਕਰ ਤੁਸੀਂ ਰਾਤ ਨੂੰ ਕੰਮ ਕਰ ਰਹੇ ਹੋ ਤਾਂ ਕਮਰੇ ਦੀਆਂ ਲਾਇਟਾਂ ਆੱਨ ਰੱਖੋ ਹਨੇ੍ਹੇਰੇ ’ਚ ਮੋਬਾਇਲ ਅਤੇ ਕੰਪਿਊਟਰ ਦੀ ਵਰਤੋਂ ਨਾ ਕਰੋ ਜੇਕਰ ਤੁਸੀਂ ਸਕ੍ਰੀਨ ’ਤੇ ਕੰਮ ਕਰਦੇ ਸਮੇਂ ਹੇਠਾਂ ਰੱਖੇ ਕਿਸੇ ਦਸਤਾਵੇਜ਼ ਨੂੰ ਦੇਖ ਰਹੇ ਹੋ, ਤਾਂ ਇਸ ਨੂੰ ਕੰਪਿਊਟਰ ਦੇ ਕਰੀਬ ਰੱਖੋ, ਤਾਂ ਕਿ ਤੁਹਾਨੂੰ ਬਹੁਤ ਜ਼ਿਆਦਾ ਖਿਚਾਅ ਨਾ ਪਵੇ

ਆਪਣੀਆਂ ਅੱਖਾਂ ਦੀ ਦੇਖਭਾਲ ਕਰੋ:

ਵਿੱਚ-ਵਿੱਚ ਦੀ ਬਰੇਕ ਲਓ ਅਤੇ ਆਪਣੀਆਂ ਅੱਖਾਂ ਨੂੰ ਥੋੜ੍ਹਾ ਆਰਾਮ ਦਿਓ ਜੇਕਰ ਤੁਸੀਂ ਲੈਨਜ਼ ਪਹਿਨਦੇ ਹੋ, ਤਾਂ ਕੁਝ ਸਮੇਂ ਲਈ ਬਰੇਕ ਲਓ ਅਤੇ ਚਸ਼ਮਾ ਪਹਿਨੋ ਤੁਸੀਂ ਬਰੇਕ ਦੌਰਾਨ ਆਪਣੀਆਂ ਅੱਖਾਂ ਨੂੰ ਸਾਫ਼ ਪਾਣੀ ਨਾਲ ਧੋ ਸਕਦੇ ਹੋ ਆਪਣੀਆਂ ਅੱਖਾਂ ਜ਼ਿਆਦਾ ਵਾਰ ਝਪਕਾਓ ਇਸ ਨਾਲ ਅੱਖਾਂ ਦੇ ਸੁੱਕਣ ਤੋਂ ਬਚਿਆ ਜਾ ਸਕਦਾ ਹੈ ਮਾਹਿਰਾਂ ਦਾ ਸੁਝਾਅ ਹੈ ਕਿ ਹਰ 20 ਮਿੰਟ ਬਾਅਦ ਤੁਸੀਂ ਆਪਣੀਆਂ ਅੱਖਾਂ ’ਤੇ ਖਿਚਾਅ ਨੂੰ ਘੱਟ ਕਰਨ ਲਈ ਘੱਟ ਤੋਂ ਘੱਟ 20 ਸੈਕਿੰਡਾਂ ਲਈ 20 ਫੁੱਟ ਦੂਰ ਕਿਸੇ ਵਸਤੂ ਨੂੰ ਦੇਖੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!