Make a face mask at home -sachi shiksha punjabi

ਫੇਸ ਮਾਸਕ ਘਰੇ ਹੀ ਤਿਆਰ ਕਰੋ

ਗਰਮੀਆਂ ’ਚ ਚਮੜੀ ਬੇਰੰਗ ਹੋ ਜਾਂਦੀ ਹੈ ਤੇਜ਼ ਧੁੱਪ ਅਤੇ ਗਰਮ ਹਵਾ ਦਾ ਅਸਰ ਸਿੱਧਾ ਚਮੜੀ ’ਤੇ ਪੈਂਦਾ ਹੈ ਜਿਸ ਨਾਲ ਚਮੜੀ ਦਾ ਨੂਰ ਗੁਆਚਣ ਲੱਗਦਾ ਹੈ ਚਿਹਰੇ ਦੀ ਚਮਕ ਬਣਾਈ ਰੱਖਣ ਲਈ ਕੁਝ ਫੇਸ ਮਾਸਕ  ਘਰੇ ਬਣਾ ਕੇ ਵਰਤੋਂ ’ਚ ਲਿਆ ਸਕਦੇ ਹੋ

ਮੁਲਤਾਨੀ ਮਿੱਟੀ ਦਾ ਮਾਸਕ:

ਮੁਲਤਾਨੀ ਮਿੱਟੀ ਦਾ ਮਾਸਕ ਚਮੜੀ ਨੂੰ ਠੰਢਕ ਦਿੰਦਾ ਹੈ ਇਸ ਵਿਚ ਪੁਦੀਨੇ ਅਤੇ ਤੁਲਸੀ ਦਾ ਅੱਧਾ-ਅੱਧਾ ਚਮਚ ਰਸ, 1 ਚਮਚ ਦਹੀਂ, 1 ਛੋਟੇ ਟਮਾਟਰ ਦਾ ਪਲਪ, 2 ਛੋਟੇ ਚਮਚ ਮੁਲਤਾਨੀ ਮਿੱਟੀ ’ਚ ਮਿਲਾ ਕੇ ਪੇਸਟ ਤਿਆਰ ਕਰੋ ਮੁਲਤਾਨੀ ਮਿੱਟੀ ਨੂੰ ਰਾਤ ਨੂੰ ਭਿਓਂ ਦਿਓ ਇਸ ਨਾਲ ਉਹ ਇੱਕਸਾਰ ਹੋ ਜਾਵੇਗੀ ਹੁਣ ਇਸ ਪੇਸਟ ਨੂੰ ਚਿਹਰੇ ਅਤੇ ਧੌਣ ’ਤੇ ਲਾਓ ਅਤੇ ਸੁੱਕਣ ’ਤੇ ਚਿਹਰਾ ਧੋ ਲਓ ਮਾਸਕ ਲਾਉਣ ਤੋਂ ਸੁੱਕਣ ਤੱਕ ਗੱਲ ਨਾ ਕਰੋ ਚਿਹਰੇ ’ਚ ਤਾਜ਼ਗੀ ਦਾ ਅਹਿਸਾਸ ਹੋਵੇਗਾ

ਖੀਰੇ ਦਾ ਮਾਸਕ:

ਗਰਮੀਆਂ ’ਚ ਖੀਰਾ ਵੀ ਚਮੜੀ ਨੂੰ ਠੰਢਕ ਦਿੰਦਾ ਹੈ, ਨਾਲ ਹੀ ਰੰਗਤ ’ਚ ਵੀ ਸੁਧਾਰ ਲਿਆਉਂਦਾ ਹੈ ਖੀਰੇ ਨੂੰ ਕੱਦੂਕਸ਼ ਕਰਕੇ ਉਸ ’ਚ ਥੋੜ੍ਹਾ ਸ਼ਹਿਦ, ਦੁੱਧ, ਗੁਲਾਬ ਜਲ ਅਤੇ ਨਿੰਬੂ ਦਾ ਅੱਧਾ ਚਮਚ ਰਸ ਮਿਲਾਓ ਚੰਗੀ ਤਰ੍ਹਾਂ ਮਿਕਸ ਕਰਕੇ ਚਿਹਰੇ, ਧੌਣ ਅਤੇ ਬਾਹਵਾਂ ਅਤੇ ਹੱਥਾਂ ’ਤੇ ਲਾਓ 10-20 ਮਿੰਟ ਤੱਕ ਲੱਗਾ ਰਹਿਣ ਦਿਓ, ਫਿਰ ਤਾਜ਼ੇ ਪਾਣੀ ਨਾਲ ਧੋ ਲਓ ਚਮੜੀ ’ਚ ਰੰਗਤ ਆ ਜਾਵੇਗੀ

ਆਲੂ ਦਾ ਮਾਸਕ:

ਧੁੱਪ ’ਚ ਚਮੜੀ ਖੁਸ਼ਕ ਹੋ ਜਾਂਦੀ ਹੈ ਉਸ ਲਈ 1 ਦਰਮਿਆਨੇ ਆਕਾਰ ਦੇ ਆਲੂ ਨੂੰ ਮਿਕਸੀ ’ਚ ਪੀਸ ਕੇ ਪੇਸਟ ਬਣਾ ਲਓ ਉਸ ’ਚ ਛੋਟੇ ਟਮਾਟਰ ਦਾ ਪਲਪ, ਕੁਝ ਬੂੰਦਾਂ ਗਲਿਸਰੀਨ ਅਤੇ ਗੁਲਾਬ ਜਲ ਮਿਲਾ ਕੇ ਪੇਸਟ ਤਿਆਰ ਕਰੋ 15 ਤੋਂ 20 ਮਿੰਟਾਂ ਤੱਕ ਇਸ ਪੇਸਟ ਨੂੰ ਚਿਹਰੇ ਅਤੇ ਧੌਣ ’ਤੇ ਲਾਓ ਬਾਅਦ ’ਚ ਚਿਹਰਾ ਧੋ ਲਓ

ਦਹੀਂ-ਪਪੀਤੇ ਦਾ ਮਾਸਕ:

ਪੱਕੇ ਹੋਏ ਪਪੀਤੇ ਦੇ ਟੁਕੜੇ ’ਚ ਇੱਕ ਚਮਚ ਦਹੀਂ ਮਿਲਾ ਕੇ ਪੇਸਟ ਬਣਾ ਲਓ ਉਸ ’ਚ 1 ਚਮਚ ਗੁਲਾਬ ਜਲ, ਥੋੜ੍ਹਾ ਨਿੰਬੂ ਦਾ ਰਸ ਮਿਲਾਓ ਚਿਹਰੇ ਅਤੇ ਧੌਣ ’ਤੇ ਪੇਸਟ ਨੂੰ ਲਾਓ ਸੁੱਕਣ ਤੋਂ ਬਾਅਦ ਠੰਢੇ ਪਾਣੀ ਨਾਲ ਧੋ ਲਓ

ਕੇਲੇ-ਸੰਤਰੇ ਦਾ ਮਾਸਕ:

ਚਿਹਰੇ ਦੀ ਰੌਣਕ ਬਰਕਰਾਰ ਰੱਖਣ ਲਈ ਅੱਧੇ ਪੱਕੇ ਕੇਲੇ ’ਚ ਦੋ ਟੁਕੜੇ ਸੰਤਰੇ ਦੀਆਂ ਛਿੱਲਾਂ ਮੈਸ਼ ਕਰੋ ਇੱਕ ਚੌਥਾਈ ਛੋਟਾ ਚਮਚ ਸ਼ਹਿਦ ਤੇ ਓਨਾ ਹੀ ਗੁਲਾਬ ਜਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਇਸ ਮਿਸ਼ਰਣ ਨੂੰ ਮਾਸਕ ਵਾਂਗ ਚਿਹਰੇ ’ਤੇ ਲਾਓ ਅਤੇ 20 ਮਿੰਟਾਂ ਬਾਅਦ ਚਿਹਰਾ ਧੋ ਲਓ

ਸਟ੍ਰਾਬੇਰੀ ਦਾ ਮਾਸਕ:

ਟੈਨਿੰਗ ਲਈ ਇਹ ਮਾਸਕ ਬਹੁਤ ਲਾਭਦਾਇਕ ਹੁੰਦਾ ਹੈ ਛਾਈਆਂ ਵੀ ਇਸ ਮਾਸਕ ਨਾਲ ਘੱਟ ਹੁੰਦੀਆਂ ਹਨ 2 ਸਟ੍ਰਾਬੇਰੀਆਂ ਨੂੰ ਮੈਸ਼ ਕਰਕੇ ਉਸ ’ਚ ਇੱਕ ਚੌਥਾਈ ਚਮਚ ਆਲਿਵ ਆਇਲ, 1 ਛੋਟਾ ਚਮਚ ਦੁੁੱਧ, ਅੱਧਾ ਚਮਚ ਖੰਡ ਮਿਲਾ ਲਓ ਚੰਗੀ ਤਰ੍ਹਾਂ ਮਿਕਸ ਕਰਕੇ ਚਿਹਰੇ, ਧੌਣ ’ਤੇ 20 ਤੋਂ 25 ਮਿੰਟਾਂ ਤੱਕ ਲਾਓ, ਫਿਰ ਚਿਹਰਾ ਧੋ ਲਓ

ਜੇਕਰ ਲਿਆਉਣਾ ਹੋਵੇ ਚਮੜੀ ’ਚ ਖਿਚਾਅ:

  • ਇੱਕ ਚਮਚ ਸ਼ਹਿਦ ’ਚ ਅੱਧਾ ਚਮਚ ਮਲਾਈ ਮਿਲਾ ਕੇ ਚਿਹਰੇ ਅਤੇ ਧੌਣ ’ਤੇ ਲਾ ਕੇ ਸੁੱਕਣ ਤੱਕ ਛੱਡ ਦਿਓ ਬਾਅਦ ’ਚ ਕੋਸੇ ਪਾਣੀ ਨਾਲ ਧੋ ਲਓ
  • ਥੋੜ੍ਹੇ ਜਿਹੇ ਚੋਕਰ ’ਚ ਅੱਧਾ ਚਮਚ ਸ਼ਹਿਦ, 1 ਛੋਟਾ ਚਮਚ ਸੰਤਰੇ ਦੇ ਛਿਲਕਿਆਂ ਦਾ ਪਾਊਡਰ, ਦਹੀਂ ਮਿਲਾ ਕੇ 1 ਘੰਟੇ ਲਈ ਰੱਖ ਦਿਓ ਬਾਅਦ ’ਚ ਇਸ ਪੇਸਟ ਨੂੰ ਧੌਣ ’ਤੇ ਲਾਓ ਸੁੱਕਣ ’ਤੇ ਧੋ ਲਓ
  • 1 ਚਮਚ ਨਿੰਬੂ ਦਾ ਰਸ ਅਤੇ 1 ਚਮਚ ਗੁਲਾਬ ਜਲ ’ਚ ਪੀਸਿਆ ਹੋਇਆ ਪੁਦੀਨਾ ਮਿਲਾ ਕੇ 1 ਘੰਟੇ ਲਈ ਰੱਖ ਦਿਓ ਬਾਅਦ ’ਚ ਇਸ ਪੇਸਟ ਨੂੰ ਧੌਣ ਅਤੇ ਚਿਹਰੇ ’ਤੇ ਲਾਓ ਅਤੇ ਸੁੱਕਣ ਤੋਂ ਬਾਅਦ ਧੋ ਲਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!