ਕਰੋ ਘਰੇਲੂ ਟੋਨਰ ਦਾ ਇਸਤੇਮਾਲ
ਚਮੜੀ ਦੀ ਖੂਬਸੂਰਤੀ ਲਈ ਜਿੰਨਾ ਮਹੱਤਵ ਚਮੜੀ ਦੀ ਕਲੀਜਿੰਗ ਦਾ ਹੈ, ਓਨਾ ਹੀ ਟੋਨਿੰਗ ਦਾ ਵੀ ਹੈ ਟੋਨਿੰਗ ਹਰ ਤਰ੍ਹਾਂ ਦੀ ਚਮੜੀ ਲਈ ਜ਼ਰੂਰੀ ਹੁੰਦੀ ਹੈ ਕਲੀਜਿੰਗ ਤੋਂ ਤੁਰੰਤ ਬਾਅਦ ਟੋਨਿੰਗ ਕੀਤੀ ਜਾਂਦੀ ਹੈ ਤਾਂ ਕਿ ਚਮੜੀ ਦਾ ਪੀਐੱਚ ਸੰਤੁਲਨ ਬਣਿਆ ਰਹਿ ਸਕੇ ਟੋਨਰ ਦੀ ਚਮੜੀ ’ਤੇ ਲਗਾਤਾਰ ਵਰਤੋਂ ਕਰਨ ਨਾਲ ਚਮੜੀ ਨਰਮ, ਸਾਫ਼ ਅਤੇ ਸਿਹਤਮੰਦ ਰਹਿੰਦੀ ਹੈ
ਖਾਸ ਕਰਕੇ ਤੇਲੀਆ ਚਮੜੀ ਲਈ ਟੋਨਿੰਗ ਕਰਨਾ ਜ਼ਰੂਰੀ ਹੈ ਇਸ ਨਾਲ ਮੁੰਹਾਸੇ ਵੀ ਘੱਟ ਨਿੱਕਲਦੇ ਹਨ
Also Read :-
ਬਾਜ਼ਾਰ ’ਚ ਟੋਨਰ ਆਸਾਨੀ ਨਾਲ ਮਿਲ ਜਾਂਦੇ ਹਨ ਪਰ ਐਕਸਪਰਟ ਅਨੁਸਾਰ ਘਰੇਲੂ ਟੋਨਰ ਦੀ ਵਰਤੋਂ ਜ਼ਿਆਦਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੁੰਦੀ ਹੈ
ਪੁਦੀਨੇ ਨਾਲ ਬਣਾਓ ਟੋਨਰ:
ਖੁਸ਼ਕ ਚਮੜੀ ਲਈ ਅਤਿ ਅਸਰਦਾਰ ਟੋਨਰ ਹੈ ਦੋ ਮੁੱਠੀਆਂ ਪੁਦੀਨੇ ਦੇ ਪੱਤਿਆਂ ਨੂੰ 100 ਮਿਲੀ ਪਾਣੀ ’ਚ ਮਿਲਾ ਕੇ ਉਬਾਲੋ ਜਦੋਂ ਉੱਬਲ ਜਾਏ ਤਾਂ ਇਸ ਨੂੰ ਠੰਡਾ ਕਰੋ ਰੂੰ ਦੀ ਮੱਦਦ ਨਾਲ ਦਿਨ ’ਚ ਦੋ ਵਾਰ ਇਸ ਦੀ ਵਰਤੋਂ ਚਮੜੀ ’ਤੇ ਕਰੋ ਬਾਕੀ ਪਾਣੀ ਨੂੰ ਫਰਿੱਜ਼ ’ਚ ਰੱਖ ਕੇ ਕਈ ਦਿਨਾਂ ਤੱਕ ਵਰਤੋਂ ’ਚ ਲਿਆ ਸਕਦੇ ਹੋ
ਸਫੈਦ ਸਿਰਕੇ ਦੀ ਵਰਤੋਂ ਕਰੋ ਟੋਨਰ ਦੇ ਰੂਪ ’ਚ:
ਸਫੈਦ ਸਿਰਕੇ ਦਾ ਟੋਨਰ ਤੇਲੀਆ ਚਮੜੀ ਲਈ ਵਧੀਆ ਹੁੰਦਾ ਹੈ 1-2 ਚਮਚ ਸਿਰਕੇ ’ਚ ਬਰਾਬਰ ਮਾਤਰਾ ’ਚ ਪਾਣੀ ਪਾਓ ਇਸ ਮਿਸ਼ਰਨ ’ਚ ਰੂੰ ਦੇ ਫਾਹੇ ਨੂੰ ਭਿਓਂ ਦਿਓ ਫਿਰ ਹਲਕਾ ਨਿਚੋੜ ਕੇ ਚਿਹਰੇ ’ਤੇ ਦਿਨ ’ਚ ਦੋ ਵਾਰ ਲਗਾਓ ਜਿਨ੍ਹਾਂ ਦੇ ਚਿਹਰੇ ’ਤੇ ਮੁੰਹਾਸੇ ਹਨ, ਉਹ ਵੀ ਇਸ ਘਰੇਲੂ ਟੋਨਰ ਦੀ ਵਰਤੋਂ ਕਰ ਸਕਦੇ ਹਨ
ਟਮਾਟਰ ਅਤੇ ਸ਼ਹਿਦ ਨਾਲ ਬਣਿਆ ਟੋਨਰ:
ਟਮਾਟਰ ਦਾ ਛਿਲਕਾ ਉਤਾਰ ਕੇ ਉਸ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ ਉਸ ’ਚ ਸ਼ਹਿਦ ਮਿਲਾਓ ਅਤੇ ਚੰਗੀ ਤਰ੍ਹਾਂ ਹਿਲਾ ਕੇ ਪੇਸਟ ਤਿਆਰ ਕਰ ਲਓ ਇਸ ਪੇਸਟ ਨੂੰ ਚਿਹਰੇ ’ਤੇ 10-15 ਮਿੰਟਾਂ ਤੱਕ ਲੱਗਿਆ ਰਹਿਣ ਦਿਓ ਉਸ ਤੋਂ ਬਾਅਦ ਪਾਣੀ ਨਾਲ ਚਿਹਰਾ ਧੋ ਲਓ ਇਹ ਟੋਨਰ ਵੀ ਤੇਲੀਆ ਚਮੜੀ ਵਾਲਿਆਂ ਲਈ ਵਧੀਆ ਹੈ
ਖੀਰਾ ਅਤੇ ਦਹੀ ਨਾਲ ਬਣਿਆ ਟੋਨਰ:
ਦਹੀ ਅਤੇ ਖੀਰੇ ਨਾਲ ਬਣੇ ਲੇਪ ਦਾ ਵੀ ਤੇਲੀਆ ਚਮੜੀ ’ਤੇ ਅਸਰਦਾਰ ਪ੍ਰਭਾਵ ਪੈਂਦਾ ਹੈ ਇੱਕ ਖੀਰੇ ਨੂੰ ਕੱਦੂਕਸ਼ ਕਰਕੇ ਉਸ ’ਚ ਅੱਧਾ ਕੱਪ ਦਹੀ ਮਿਲਾ ਲਓ ਲੇਪ ਨੂੰ ਚਿਹਰੇ ’ਤੇ ਲਗਾ ਕੇ 7 ਤੋਂ 10 ਮਿੰਟ ਛੱਡ ਦਿਓ ਉਸ ਤੋਂ ਬਾਅਦ ਉਸ ਨੂੰ ਉਤਾਰ ਕੇ ਚਿਹਰਾ ਧੋ ਲਓ ਬਾਕੀ ਬਚੇ ਮਿਸ਼ਰਨ ਨੂੰ ਫਰਿੱਜ਼ ’ਚ ਰੱਖ ਲਓ ਇਸ ਦੀ ਵਰਤੋਂ ਚਾਰ ਤੋਂ ਪੰਜ ਦਿਨ ਤੱਕ ਕਰ ਸਕਦੇ ਹੋ
ਗੁਲਾਬ ਜਲ ਅਤੇ ਕਪੂਰ ਨਾਲ ਬਣਿਆ ਟੋਨਰ:
ਗੁਲਾਬ ਜਲ ਦੀ ਬੋਤਲ ’ਚ ਚੁਟਕੀ ਭਰ ਕਪੂਰ ਮਿਲਾ ਕੇ ਚੰਗੀ ਤਰ੍ਹਾਂ ਹਿਲਾਓ ਇਸ ਮਿਸ਼ਰਨ ਨੂੰ ਟੋਨਰ ਵਾਂਗ ਚਮੜੀ ’ਤੇ ਵਰਤੋਂ ਕਰ ਸਕਦੇ ਹੋ ਦਿਨ ’ਚ ਦੋ ਵਾਰ ਇਸ ਟੋਨਰ ਦੀ ਵਰਤੋਂ ਕਰਨ ਨਾਲ ਚਮੜੀ ’ਚ ਨਿਖਾਰ ਆਉਂਦਾ ਹੈ
ਸੇਬ ਅਤੇ ਸ਼ਹਿਦ ਨਾਲ ਬਣਿਆ ਟੋਨਰ:
ਸੇਬ ਨੂੰ ਕੱਦੂਕਸ਼ ਕਰ ਲਓ ਉਸ ’ਚ ਇੱਕ ਚਮਚ ਸ਼ਹਿਦ ਮਿਲਾ ਕੇ ਉਸ ਲੇਪ ਨੂੰ ਚਿਹਰੇ ਤੇ ਗਰਦਨ ’ਤੇ ਲਗਾ ਲਓ 10 ਮਿੰਟਾਂ ਬਾਅਦ ਇਸ ਨੂੰ ਪੂੰਝ ਕੇ ਚਿਹਰਾ ਧੋ ਲਓ ਚਮੜੀ ਨੂੰ ਸਾਫ਼ ਅਤੇ ਨਿੱਖਰਿਆ ਹੋਇਆ ਬਣਾਉਂਦਾ ਹੈ ਇਸ ਟੋਨਰ ਨੂੰ ਤੁਸੀਂ ਰੈਗੂਲਰ ਵੀ ਵਰਤੋਂ ’ਚ ਲਿਆ ਸਕਦੇ ਹੋ
ਤੇਲ ਅਤੇ ਲੂਣ ਨਾਲ ਬਣਿਆ ਟੋਨਰ:
ਅਖਰੋਟ ਜਾਂ ਤਿਲਾਂ ਦੇ 100 ਮਿਲੀ ਤੇਲ ’ਚ 2 ਚਮਚ ਲੂਣ ਮਿਲਾ ਲਓ ਜੇਕਰ ਤੇਲ ਉਪਲੱਬਧ ਨਾ ਹੋਵੇ ਤਾਂ 100 ਮਿਲੀ ਪਾਣੀ ’ਚ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਅਤੇ ਦੋ ਚਮਚ ਲੂਣ ਮਿਲਾ ਕੇ ਹਿਲਾ ਦਿਓ ਇਸ ਨੂੰ ਫਰਿੱਜ਼ ’ਚ ਰੱਖ ਕੇ ਕੁਝ ਦਿਨਾਂ ਤੱਕ ਵਰਤੋਂ ’ਚ ਲਿਆ ਸਕਦੇ ਹਾਂ ਫੇਸਵਾੱਸ਼ ਨਾਲ ਚਿਹਰਾ ਧੋਣ ਤੋਂ ਬਾਅਦ ਦਿਨ ’ਚ ਦੋ ਵਾਰ ਇਸ ਟੋਨਰ ਨੂੰ ਲਗਾਓ ਚਮੜੀ ਨਰਮ ਬਣੇਗੀ
-ਸਾਰਿਕਾ