glasses also protect the eyes

ਅੱਖਾਂ ਦਾ ਸੁਰੱਖਿਆ ਕਵਚ ਵੀ ਹੈ ਚਸ਼ਮਾ

ਸਾਡੇ ਸਰੀਰ ਦਾ ਇੱਕ ਨਾਜ਼ੁਕ ਅਤੇ ਮਹੱਤਵਪੂਰਨ ਅੰਗ ਹਨ ਅੱਖਾਂ ਜੇਕਰ ਉਨ੍ਹਾਂ ਦੀ ਸਹੀ ਦੇਖਭਾਲ ਨਾ ਕੀਤੀ ਜਾਏ ਤਾਂ ਇਹ ਦੇਖਣਾ ਵੀ ਬੰਦ ਕਰ ਸਕਦੀਆਂ ਹਨ ਫਿਰ ਤਰ੍ਹਾਂ-ਤਰ੍ਹਾਂ ਦੇ ਸੁੰਦਰ ਅਤੇ ਸੁਖਦ ਨਜ਼ਾਰਿਆਂ ਨਾਲ ਭਰੀ ਇਹ ਦੁਨੀਆ ਸਿਰਫ਼ ਧੁੰਦਲੀ ਜਾਂ ਅਦ੍ਰਿਸ਼ ਦਿਖਾਈ ਦੇਣ ਲੱਗੇਗੀ

ਅੱਖਾਂ ਦੇ ਇਰਦ-ਗਿਰਦ ਦੀ ਚਮੜੀ ਵੀ ਅਤਿਅੰਤ ਕੋਮਲ ਹੁੰਦੀ ਹੈ ਜੋ ਤੇਜ਼ ਧੁੱਪ ਤੋਂ ਸੁਰੱਖਿਆ ਨਾ ਹੋਣ ’ਤੇ ਅਕਸਰ ਝੁਲਸ ਜਾਇਆ ਕਰਦੀ ਹੈ ਅਤੇ ਅੱਖਾਂ ਦੇ ਹੇਠਾਂ ਕਾਲੇ ਧੱਬੇ ਪੈ ਜਾਂਦੇ ਹਨ ਤੇਜ਼ ਧੁੱਪ ਤੋਂ ਇਲਾਵਾ ਗੰਦਾ ਪਾਣੀ ਜਾਂ ਧੂੜ-ਮਿੱਟੀ ਦੇ ਕਣ ਵੀ ਅੱਖਾਂ ਲਈ ਖਤਰਨਾਕ ਸਾਬਤ ਹੋ ਸਕਦੇ ਹਨ

Also Read :-

ਦਿਨੋਂ-ਦਿਨ ਇਸ ਦੀ ਵਧਦੀ ਹੋਈ ਮੰਗ ਕਾਰਨ ਚਸ਼ਮਾ ਉਦਯੋਗ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਪਰ ਇਸ ਵਾਧੇ ਦਾ ਇੱਕ ਨੁਕਸਾਨ ਇਹ ਹੋਇਆ ਹੈ ਕਿ ਪੈਸਾ ਕਮਾਉਣ ਦੀ ਲਾਲਸਾ ’ਚ ਕੁਝ ਕੰਪਨੀਆਂ ਨੇ ਸਾਧਾਰਨ ਚਸ਼ਮੇ ਬਣਾ ਦਿੱਤੇ ਜੋ ਸਸਤੇ ਅਤੇ ਕੁਝ ਪਲ ਆਨੰਦ ਦੇ ਕੇ ਅੱਖਾਂ ਨੂੰ ਕਾਫੀ ਨੁਕਸਾਨ ਪਹੁੰਚਾਉਂਦੇ ਹਨ, ਅਖੀਰ ਚਸ਼ਮਾ ਪਹਿਨਣ ਅਤੇ ਖਰੀਦਣ ਤੋਂ ਪਹਿਲਾਂ ਕੁਝ ਗੱਲਾਂ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਜਿਵੇਂ ਲੈਂਸ ਦੀ ਕੁਆਲਿਟੀ ਆਦਿ ਅੱਖਾਂ ਦੀ ਪਾਵਰ ਆਦਿ ਦੀ ਜਾਂਚ ਕਰਵਾ ਲਓ ਇਸ ਦੇ ਲਈ ਕਿਸੇ ਚੰਗੇ ਸ਼ੌਰੂਮ ਤੋਂ ਚਸ਼ਮਾ ਲਿਆ ਜਾਏ ਤਾਂ ਬਿਹਤਰ ਹੋਵੇਗਾ ਕਿਉਂਕਿ ਉੱਥੇ ਚਸ਼ਮਾ ਥੋੜ੍ਹਾ ਮਹਿੰਗਾ ਤਾਂ ਮਿਲੇਗਾ ਪਰ ਉਸ ਦੇ ਵਧੀਆ ਹੋਣ ਦੀ ਗਾਰੰਟੀ ਹੁੰਦੀ ਹੈ

ਚਸ਼ਮੇ ਦਾ ਜੀਵਨ ਉਸ ਦੇ ਲੈਂਸ ’ਚ ਹੁੰਦਾ ਹੈ ਅੱਜ-ਕੱਲ੍ਹ ਪਲਾਸਟਿਕ ਅਤੇ ਸ਼ੀਸ਼ੇ ਦੇ ਲੈਂਸਾਂ ਦਾ ਚਲਨ ਜ਼ਿਆਦਾ ਹੈ ਪਰ ਹਲਕੇ ਅਤੇ ਮਜ਼ਬੂਤ ਹੋਣ ਕਾਰਨ ਪਲਾਸਟਿਕ ਦੇ ਲੈਂਸ ਸ਼ੀਸ਼ੇ ਦੇ ਲੈਂਸਾਂ ਦੀ ਤੁਲਨਾ ’ਚ ਜ਼ਿਆਦਾ ਵਧੀਆ ਕੁਆਲਿਟੀ ਦੇ ਹੁੰਦੇ ਹਨ ਲੈਂਸ ਖਰੀਦਣ ਤੋਂ ਪਹਿਲਾਂ ਉਸ ਦਾ ਰੰਗ ਵੀ ਜ਼ਰੂਰ ਜਾਂਚ ਲੈਣਾ ਚਾਹੀਦਾ ਹੈ ਜੇਕਰ ਇਹ ਰੰਗ ਤੇਜ਼ ਰੌਸ਼ਨੀ ਤੋਂ ਨਿਜ਼ਾਤ ਦਿਵਾਉਣ ’ਚ ਮੱਦਦਗਾਰ ਹੈ, ਤਾਂ ਖਰੀਦੋ ਕਿਉਂਕਿ ਅੱਜ-ਕੱਲ੍ਹ ਪ੍ਰਚੱਲਿਤ ਹਰਾ, ਭੂਰਾ ਅਤੇ ਮਿਸ਼ਰਤ ਕਾਲਾ ਰੰਗ ਅੱਖਾਂ ਨੂੰ ਤਾਂ ਨੁਕਸਾਨ ਪਹੁੰਚਾਉਂਦਾ ਹੀ ਹੈ, ਨਾਲੇ ਚਿਹਰੇ ਦੀ ਸੁੰਦਰਤਾ ਵੀ ਵਿਗੜ ਜਾਂਦੀ ਹੈ

ਜੇਕਰ ਚਸ਼ਮਾ ਪਹਿਨਣ ਦੇ ਤੁਰੰਤ ਬਾਅਦ ਸਿਰ ਅਤੇ ਅੱਖਾਂ ’ਚ ਦਰਦ ਹੋਣ ਲੱਗੇ ਤਾਂ ਉਸ ਨੂੰ ਉਸ ਸਮੇਂ ਉਤਾਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਉਸ ’ਚ ਦੋਸ਼ ਹੋਣ ਦਾ ਲੱਛਣ ਹੈ

ਚਸ਼ਮੇ ਸਬੰਧੀ ਇਹ ਜਾਣਕਾਰੀ ਵੀ ਜ਼ਰੂਰੀ ਹੈ:-

  • ਚਸ਼ਮੇ ਨੂੰ ਕਦੇ ਨਾਖੂਨ, ਕਾਗਜ਼, ਗੰਦਾ ਕੱਪੜਾ ਜਾਂ ਉਂਗਲੀ ਆਦਿ ਨਾਲ ਸਾਫ ਨਾ ਕਰੋ ਉਸ ਨੂੰ ਸਾਫ਼ ਕਰਨ ਲਈ ‘ਲੈਂਸ ਕਲੀਨਰ’ ਦੀ ਵਰਤੋਂ ਕਰੋ ਜਾਂ ਫਿਰ ਕੁਝ ਦੇਰ ਪਾਣੀ ’ਚ ਰੱਖ ਕੇ ਹਲਕੇ ਅਤੇ ਸਾਫ਼ ਕੱਪੜੇ ਦਾ ਇਸਤੇਮਾਲ ਕਰੋ
  • ਰਾਤ ਨੂੰ ਚਸ਼ਮਾ ਨਾ ਪਹਿਨੋ ਕਿਉਂਕਿ ਕੋਈ ਹਾਦਸਾ ਵੀ ਹੋ ਸਕਦਾ ਹੈ
  • ਵਰਤੋਂ ਨਾ ਹੋਣ ’ਤੇ ਉਸ ਦੀਆਂ ਦੋਵੇਂ ਕਮਾਨੀਆਂ ਮੋੜ ਕੇ ਕੇਸ ’ਚ ਰੱਖ ਦਿਓ
  • ਚਸ਼ਮਾ ਖਰੀਦਣ ਤੋਂ ਪਹਿਲਾਂ ਲੈਂਸ ਦੇ ਨਾਲ-ਨਾਲ ਫਰੇਮ ਵੀ ਪਰਖ ਲੈਣਾ ਚਾਹੀਦਾ ਹੈ ਉਹੀ ਫਰੇਮ ਲਓ ਜੋ ਚਿਹਰੇ ’ਤੇ ਫੱਬਦਾ ਹੋਵੇ ਅਤੇ ਜ਼ਿਆਦਾ ਢਿੱਲਾ ਜਾਂ ਕਸਿਆ ਨਾ ਹੋਵੇ ਆਦਿ
  • ਧਿਆਨ ਰਹੇ ਵਧੀਆ ਚਸ਼ਮਾ ਪਹਿਨਣ ਨਾਲ ਅੱਖਾਂ ਨੂੰ ਕੋਮਲਤਾ ਦਾ ਅਹਿਸਾਸ ਤਾਂ ਹੁੰਦਾ ਹੀ ਹੈ ਇੱਕ ਸਹੀ ਕਵਚ ਵੀ ਮਿਲ ਜਾਂਦਾ ਹੈ

ਮਨੂੰ ਭਾਰਦਵਾਜ ‘ਮਨੂੰ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!