ਬੇਟਾ! ਕੁਝ ਨਹੀਂ ਹੋਇਆ ਬੇਟੀ ਨੂੰ, ਫਿਕਰ ਨਾ ਕਰੋ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਪ੍ਰੇਮੀ ਰਾਜੂ ਸਿੰਘ ਇੰਸਾਂ ਸੇਵਾਦਾਰ ਪੰਡਾਲ ਸੰਮਤੀ ਪੁੱਤਰ ਸ. ਗੁਰਦੇਵ ਸਿੰਘ ਪਿੰਡ ਧਾਲੀਵਾਲ ਵਾਸ ਜਖੇਪਲ ਜ਼ਿਲ੍ਹਾ ਸੰਗਰੂਰ ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੀ ਬੇਟੀ ’ਤੇ ਹੋਈ ਰਹਿਮਤ ਦਾ ਵਰਣਨ ਕਰਦਾ ਹੈ:-
ਮੈਂ ਕਰੀਬ 35 ਸਾਲਾਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹਾਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਣ ਕਰਕੇ ਮਾਲਕ ਸਤਿਗੁਰੂ ਦੀ ਹਮੇਸ਼ਾ ਹੀ ਸਾਡੇ ਪਰਿਵਾਰ ’ਤੇ ਰਹਿਮਤ ਰਹੀ ਹੈ ਪੂਜਨੀਕ ਗੁਰੂ ਜੀ ਨੇ ਮੈਨੂੰ ਅਨੇਕ ਮੁਸੀਬਤਾਂ ਵਿੱਚੋਂ ਬਚਾਇਆ ਹੈ ਅਤੇ ਅਨੇਕ ਕਰਿਸ਼ਮੇ ਦਿਖਾਏ ਹਨ ਮੈਂ ਉਹਨਾਂ ਵਿੱਚੋਂ ਇੱਕ ਦਾ ਵਰਣਨ ਕਰ ਰਿਹਾ ਹਾਂ:-
Also Read :-
- ਭਿਆਨਕ ਕਰਮ ਵੀ ਕਟ ਜਾਂਦੇ ਹਨ
- ਬੇਟਾ! ਦਿਲ ਥੋੜ੍ਹਾ ਨਾ ਕਰ -ਸਤਿਸੰਗੀਆਂ ਦੇ ਅਨੁਭਵ
- ਬੇਟਾ! ਟੈਨਸ਼ਨ ਨਾ ਰੱਖੀਂ, ਨਾਮ ਜਪੋ ਬੇਟਾ ਦਿਨ-ਰਾਤ -ਸਤਿਸੰਗੀਆਂ ਦੇ ਅਨੁਭਵ
- ”ਹਮਸੇ ਵਾਇਦਾ ਨਹੀਂ ਕੀਆ ਥਾ, ਉਠਾਓਗੇ ਤੋ ਜਪ ਲੂੰਗਾ, ਅਬ ਜਪ”
- ਸਤਿਗੁਰੂ ਜੀ ਨੇ ਸਪੈਸ਼ਲ ਚਾਲੀ ਜੀਵਾਂ ਨੂੰ ਨਾਮ-ਸ਼ਬਦ ਬਖਸ਼ਿਆ
ਅਪਰੈਲ 2002 ਦੀ ਗੱਲ ਹੈ ਮੈਂ ਰੋਜ਼ਾਨਾ ਦੀ ਤਰ੍ਹਾਂ ਕੰਮ ’ਤੇ ਗਿਆ ਹੋਇਆ ਸੀ ਮੇਰੇ ਦੋ ਲੜਕੇ ਉਮਰ 12 ਸਾਲ, 10 ਸਾਲ ਤੇ ਲੜਕੀ ਉਮਰ 7 ਸਾਲ ਵਿਹੜੇ ਵਿੱਚ ਖੇਡ ਰਹੇ ਸਨ ਖੇਡ ਦੇ ਦੌਰਾਨ ਮੇਰੇ ਲੜਕੇ ਦੀ ਉਂਗਲ ਲੜਕੀ ਦੀ ਅੱਖ ਵਿੱਚ ਵੱਜੀ, ਜਿਸ ਨਾਲ ਅੱਖ ਦਾ ਡੇਲਾ ਘੁੰਮ ਗਿਆ ਭਾਵ ਕਾਲਾ ਹਿੱਸਾ ਪਿੱਛੇ ਚਲਿਆ ਗਿਆ ਲੜਕੀ ਨੂੰ ਉਸ ਅੱਖ ਤੋਂ ਦਿਖਣੋ ਹਟ ਗਿਆ ਮੇਰੀ ਪਤਨੀ ਘਬਰਾ ਗਈ ਜਦੋਂ ਮੈਂ ਘਰ ਪਹੁੰਚਿਆ ਤਾਂ ਮੈਨੂੰ ਵੀ ਦੇਖ ਕੇ ਫਿਕਰ ਹੋ ਗਿਆ ਕਿ ਆਹ ਕੀ ਹੋ ਗਿਆ ਮੈਂ ਆਪਣੇ ਪਿੰਡ ਤੋਂ ਕਰੀਬ 5 ਕਿੱਲੋਮੀਟਰ ਦੂਰ ਚੀਮਾ ਮੰਡੀ ਵਿਖੇ ਆਪਣੀ ਬੇਟੀ ਦੀ ਅੱਖ ਦਿਖਾਉਣ ਲਈ ਗਿਆ
ਤਾਂ ਡਾਕਟਰ ਨੇ ਚੈਕਅੱਪ ਕਰਕੇ ਕਿਹਾ ਕਿ ਅਪਰੇਸ਼ਨ ਕਰਵਾਉਣਾ ਪਵੇਗਾ, ਨਹੀਂ ਤਾਂ ਅੱਖ ਠੀਕ ਨਹੀਂ ਹੋਵੇਗੀ ਅਪਰੇਸ਼ਨ ਦਾ ਖਰਚਾ ਹਜ਼ਾਰਾਂ ਰੁਪਏ ਵਿੱਚ ਆਵੇਗਾ ਉਸ ਸਮੇਂ ਮੇਰੇ ਕੋਲ ਐਨੇ ਰੁਪਏ ਨਹੀਂ ਸਨ ਕਿ ਮੈਂ ਬੇਟੀ ਦੀ ਅੱਖ ਦਾ ਅਪਰੇਸ਼ਨ ਕਰਵਾ ਸਕਦਾ ਮੈਂ ਬੇਟੀ ਨੂੰ ਘਰ ਲੈ ਆਇਆ ਪਤਨੀ ਦੁਆਰਾ ਪੁੱਛਣ ’ਤੇ ਮੈਂ ਕਿਹਾ ਕਿ ਮਾਲਕ ਦੇ ਨਾਮ ਦਾ ਸਿਮਰਨ ਕਰਕੇ ਦਵਾਈ ਦੇਵਾਂਗੇ, ਹੌਲੀ-ਹੌਲੀ ਧੀ ਰਾਣੀ ਠੀਕ ਹੋ ਜਾਵੇਗੀ ਮੈਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੌਣ ਲਈ ਲੇਟ ਗਿਆ ਮੈਨੂੰ ਕਾਫੀ ਦੇਰ ਤੱਕ ਨੀਂਦ ਨਾ ਆਈ ਮੈਂ ਸੋਚਣ ਲੱਗਿਆ ਕਿ ਮਾਲਕਾ (ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਆਹ ਕੀ ਦੁੱਖ ਲੱਗ ਗਿਆ ਮੈਨੂੰ ਸਿਮਰਨ ਦੀ ਲਗਨ ਤਾਂ ਪਹਿਲਾਂ ਤੋਂ ਹੀ ਸੀ ਤੇ ਮੈਂ ਸਮਾਂ ਕੱਢ ਕੇ ਸਿਮਰਨ ਕਰਦਾ ਰਹਿੰਦਾ ਸੀ ਉਸ ਰਾਤ ਮੈਂ ਸਿਮਰਨ ਕਰਨ ਲਈ ਬੈਠ ਗਿਆ ਤੇ ਕੁੱਲ ਮਾਲਕ (ਹਜ਼ੂਰ ਪਿਤਾ ਜੀ) ਅੱਗੇ ਅਰਦਾਸ, ਬੇਨਤੀ ਕੀਤੀ
ਕਿ ਹੇ ਮੇਰੇ ਮੁਰਸ਼ਿਦ, ਮੇਰੀ ਬੇਟੀ ’ਤੇ ਰਹਿਮਤ ਕਰੋ ਸਿਮਰਨ ਕਰਦੇ-ਕਰਦੇ ਅੱਧੀ ਰਾਤ ਲੰਘ ਗਈ ਤੇ ਫਿਰ ਮੈਨੂੰ ਨੀਂਦ ਆ ਗਈ ਜਦੋਂ ਦਿਨ ਚੜਿ੍ਹਆ ਤਾਂ ਮੈਂ ਉੱਠ ਕੇ ਆਪਣੀ ਧੀ ਦੇਖੀ, ਉਸ ਨੂੰ ਚਾਹ ਪਿਲਾਈ ਤੇ ਫਿਰ ਮੈਂ ਆਪਣੇ ਮੂੰਹ ਨੂੰ ਆਪਣੀ ਧੀ ਸੁਖਵਿੰਦਰ ਕੌਰ ਇੰਸਾਂ ਦੀ ਖਰਾਬ ਅੱਖ ’ਤੇ ਰੱਖ ਕੇ ਇੱਕ ਦਮ ਸਾਹ ਅੰਦਰ ਨੂੰ ਖਿੱਚ ਲਿਆ (ਜਿਵੇਂ ਆਪਾਂ ਕਦੇ-ਕਦੇ ਪਾਣੀ ਖਿੱਚਣ ਲਈ ਜਾਂ ਡਰੰਮ ਵਿੱਚੋਂ ਤੇਲ ਕੱਢਣ ਲਈ ਪਾਈਪ ਵਿੱਚੋਂ ਸਾਹ ਅੰਦਰ ਖਿੱਚਦੇ ਹਾਂ) ਮੈਂ ਤਿੰਨ-ਚਾਰ ਵਾਰ ਜ਼ੋਰ ਨਾਲ ਇਸ ਤਰ੍ਹਾਂ ਕੀਤਾ ਤਾਂ ਦੇਖਦੇ ਹੀ ਦੇਖਦੇ ਅੱਖ ਬਿਲਕੁਲ ਠੀਕ ਹੋ ਗਈ, ਜਿਸ ਤਰ੍ਹਾਂ ਕਿ ਪਹਿਲਾਂ ਸੀ
ਮੇਰੀ ਪਤਨੀ ਦੇਖ ਕੇ ਹੈਰਾਨ ਰਹਿ ਗਈ ਤੇ ਖੁਸ਼ੀ ਵਿੱਚ ਮੈਥੋਂ ਪੁੱਛਣ ਲੱਗੀ ਕਿ ਜੀ! ਇਹ ਕਿਵੇਂ ਕੀਤਾ ਤੁਸੀਂ! ਤਾਂ ਮੈਂ ਆਪਣੇ ਪਰਿਵਾਰ ਵਿੱਚ ਦੱਸਿਆ ਕਿ ਮੇਰੇ ਸਿਮਰਨ ਕਰਨ ਤੋਂ ਬਾਅਦ ਜਦੋਂ ਮੈਨੂੰ ਨੀਂਦ ਆ ਗਈ ਤਾਂ ਸੁਪਨੇ ਵਿੱਚ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਏ ਜਿਵੇਂ-ਜਿਵੇਂ ਮੈਂ ਕੀਤਾ ਹੈ ਇਹ ਸਭ ਕੁਝ ਮੈਨੂੰ ਹਜ਼ੂਰ ਪਿਤਾ ਜੀ ਨੇ ਪਰੈਕਟੀਕਲੀ ਕਰਕੇ ਵਿਖਾਇਆ ਤੇ ਬਚਨ ਕੀਤੇ, ‘‘ਬੇਟਾ! ਕੁਝ ਨਹੀਂ ਹੋਇਆ ਬੇਟੀ ਨੂੰ, ਉਸ ਦੀ ਅੱਖ ਬਿਲਕੁਲ ਠੀਕ ਹੈ,
ਫਿਕਰ ਨਾ ਕਰੋ’’ ਕੁਝ ਦਿਨਾਂ ਬਾਅਦ ਮੈਂ ਫਿਰ ਚੀਮਾ ਮੰਡੀ ਵਿਖੇ ਬੇਟੀ ਦੀ ਅੱਖ ਦਾ ਚੈਕਅੱਪ ਕਰਵਾਉਣ ਗਿਆ ਤਾਂ ਉਹੀ ਡਾਕਟਰ ਕਹਿਣ ਲੱਗਿਆ ਕਿ ਇਹ ਲੜਕੀ ਉਹ ਨਹੀਂ ਹੈ, ਇਹ ਤਾਂ ਹੋਰ ਹੈ ਇਸ ਦੀ ਅੱਖ ਤਾਂ ਬਿਲਕੁਲ ਸਹੀ ਹੈ ਡਾਕਟਰ ਦੀ ਗੱਲ ਸੁਣ ਕੇ ਮੇਰਾ ਹਾਸਾ ਨਿਕਲ ਗਿਆ ਤੇ ਮੈਂ ਆਪਣੇ ਅੰਦਰ ਹੀ ਅੰਦਰ ਮਾਲਕ ਸਤਿਗੁਰੂ ਦਾ ਲੱਖ-ਲੱਖ ਸ਼ੁਕਰ ਕੀਤਾ, ਜਿਹਨਾਂ ਨੇ ਮੇਰੀ ਬੇਟੀ ਦੀ ਅੱਖ ਜਿਉਂ ਦੀ ਤਿਉਂ ਕਰ ਦਿੱਤੀ ਮੈਂ ਸਾਧ-ਸੰਗਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਆਪਣਾ ਗੁਰੂ ਬਹੁਤ ਡਾਹਢਾ ਹੈ ਜਿਸ ਦੀ ਰਹਿਮਤ ਤੇ ਦਇਆ ਮਿਹਰ ਦਾ ਜ਼ਿਕਰ ਬੋਲ ਕੇ ਜਾਂ ਲਫ਼ਜ਼ਾਂ ਵਿੱਚ ਨਹੀਂ ਕੀਤਾ ਜਾ ਸਕਦਾ