Experiences of Satsangis: ਬੇਟਾ! ਦੁਬਾਰਾ ਅਜਿਹੀ ਗਲਤੀ ਨਾ ਕਰਨਾ -ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਫੌਜੀ ਬਿੱਲੂ ਸਿੰਘ ਇੰਸਾਂ ਪੁੱਤਰ ਸ੍ਰੀ ਜੀਤ ਸਿੰਘ ਪਿੰਡ ਮੂੰਮ ਜ਼ਿਲ੍ਹਾ ਬਰਨਾਲਾ ਤੋਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ’ਤੇ ਹੋਈ ਰਹਿਮਤ ਦਾ ਵਰਣਨ ਕਰਦੇ ਹੋਏ ਦੱਸਦੇ ਹਨ ਕਿ ਮੈਂ ਸੰਨ 1988 ’ਚ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਦੀ ਦਾਤ ਪ੍ਰਾਪਤ ਕੀਤੀ ਸੀ
ਸਤਿਗੁਰੂ ਜੀ ਦੇ ਹੁਕਮ ਅਨੁਸਾਰ ਮੈਂ ਮਾਸ-ਅੰਡਾ, ਸ਼ਰਾਬ ਅਤੇ ਸਾਰੀਆਂ ਬੁਰਾਈਆਂ ਛੱਡ ਦਿੱਤੀਆਂ ਸਨ ਮੈਂ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਹੀ ਆਪਣਾ ਜੀਵਨ-ਬਸਰ ਕਰ ਰਿਹਾ ਸੀ ਇਸ ਦੌਰਾਨ ਮੈਂ ਫੌਜ ’ਚ ਭਰਤੀ ਹੋ ਗਿਆ 28 ਫਰਵਰੀ 2002 ਦੀ ਗੱਲ ਹੈ ਉਸ ਸਮੇਂ ਮੈਂ ਉੱਤਰ ਪ੍ਰਦੇਸ਼ ਦੇ ਸੈਨਿਕ ਸੈਂਟਰ ’ਚ ਸੀ
ਉਸ ਦਿਨ ਫੌਜ ਸੰਮੇਲਨ ਦੇ ਚੱਲਦਿਆਂ ਫੌਜੀ ਅਧਿਕਾਰੀਆਂ ਦੇ ਲਈ ਵੱਡੀ ਪਾਰਟੀ ਸੀ ਜਿਸ ’ਚ ਮਾਸ, ਸ਼ਰਾਬ ਵੀ ਸੀ ਉਸ ਪਾਰਟੀ ’ਚ ਮੈਂ ਵੀ ਉਹ ਸਭ ਖਾ ਪੀ ਲਿਆ ਪਰ ਬਾਅਦ ’ਚ ਮੈਨੂੰ ਪਛਤਾਵਾ ਹੋਣ ਲੱਗਿਆ ਕਿ ਮੈਂ ਇਹ ਕੀ ਕਰ ਲਿਆ ਮੈਂ ਤਾਂ ਬਹੁਤ ਵੱਡਾ ਗੁਨਾਹ ਕਰ ਬੈਠਾ ਅਜਿਹਾ ਖਾਣਾ-ਪੀਣਾ ਤਾਂ ਮੇਰੇ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਖਿਲਾਫ ਹੈ ਅਜਿਹਾ ਸੋਚਦਾ ਹੋਇਆ
ਮੈਂ ਰਾਤ ਨੂੰ ਦਸ ਵਜੇ ਸੌਂ ਗਿਆ ਰਾਤ ਨੂੰ ਪੌਣੇ ਦੋ ਵਜੇ ਮੈਂ ਪੇਸ਼ਾਬ ਕਰਨ ਦੇ ਬਹਾਨੇ ਉੱਠਿਆ ਤਾਂ ਮੈਨੂੰ ਚੱਕਰ ਆਉਣ ਲੱਗੇ ਮੈਂ ਵਾਸ਼ਰੂਮ ’ਚ ਹੀ ਪੈਰਾਂ ਦੇ ਬਲ ਬੈਠ ਗਿਆ ਤਾਂ ਮੈਨੂੰ ਦਿਖਣਾ ਵੀ ਬੰਦ ਹੋ ਗਿਆ ਮੇਰੇ ਮੂੰਹ ਤੋਂ ਨਿਕਲਿਆ ਕਿ ਮੈਂ ਤਾਂ ਮਰ ਗਿਆ ਮੈਂ ਪੂਜਨੀਕ ਪਿਤਾ ਜੀ ਨੂੰ ਯਾਦ ਕਰਦਿਆਂ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਅਰਾ ਬੋਲਿਆ ਅਤੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਅਰਜ਼ ਕੀਤੀ ਕਿ ਪਿਤਾ ਜੀ ਬਚਾਓ, ਬਚਾਓ! ਉਸ ਸਮੇਂ ਮੇਰੀਆਂ ਅੱਖਾਂ ’ਚ ਹੌਲੀ-ਹੌਲੀ ਰੋਸ਼ਨੀ ਆ ਗਈ ਅਰਥਾਤ ਮੈਨੂੰ ਦਿਖਾਈ ਦੇਣ ਲੱਗਿਆ
ਕੁਝ ਹੀ ਸਮੇਂ ’ਚ ਮੈਂ ਬਿਲਕੁਲ ਠੀਕ ਹੋ ਗਿਆ ਮੈਂ ਸਤਿਗੁੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਆਪਣੇ ਬਿਸਤਰ ’ਤੇ ਜਾ ਕੇ ਲੇਟ ਗਿਆ ਜਿਸ ਤੋਂ ਬਾਅਦ ਮੈਨੂੰ ਨੀਂਦ ਆ ਗਈ ਤਾਂ ਮੈਨੂੰ ਸੁਫਨੇ ’ਚ ਇੰਜ ਲੱਗਿਆ ਕਿ ਜਿਵੇਂ ਮੈਂ ਡੇਰਾ ਸੱਚਾ ਸੌਦਾ ਸਲਾਬਤਪੁਰੇ ਦੇ ਸਤਿਸੰਗ ਪੰਡਾਲ ’ਚ ਬੈਠਿਆ ਹੋਇਆ ਹਾਂ ਮੇਰੇ ਨਾਲ ਹੋਰ ਵੀ ਸੰਗਤ ਬੈਠੀ ਹੋਈ ਹੈ ਸੰਗਤ ਦੇ ਸਾਹਮਣੇ ਪੂਜਨੀਕ ਗੁਰੂ ਜੀ ਦੇ ਲਈ ਕੁਰਸੀ ਸਜੀ ਹੋਈ ਹੈ ਐਨੇ ’ਚ ਪੂਜਨੀਕ ਹਜ਼ੂਰ ਪਿਤਾ ਜੀ ਆਏ ਅਤੇ ਸਾਧ-ਸੰਗਤ ਨੂੰ ਅਸ਼ੀਰਵਾਦ ਦਿੰਦਿਆਂ ਬਿਰਾਜਮਾਨ ਹੋ ਗਏ
ਪਿਤਾ ਜੀ ਨੇ ਸਫੈਦ ਕੱਪੜੇ ਅਤੇ ਸਫੈਦ ਟੋਪੀ ਪਹਿਨੀ ਹੋਈ ਸੀ ਬਹੁਤ ਹੀ ਸੁੰਦਰ ਲੱਗ ਰਹੇ ਸਨ ਪੂਜਨੀਕ ਪਿਤਾ ਜੀ ਨੇ ਮੈਨੂੰ ਮੁਖਾਤਿਬ ਕਰਦਿਆਂ ਫਰਮਾਇਆ, ‘‘ਬੇਟਾ! ਤੂੰ ਤਾਂ ਰਾਤ ਨੂੰ ਮਰ ਗਿਆ ਸੀ, ਪਰ ਅਸੀਂ ਤੈਨੂੰ ਬਚਾ ਲਿਆ ਹੈ ਬੇਟਾ! ਦੁਬਾਰਾ ਗਲਤੀ ਨਹੀਂ ਕਰਨੀ’’ ਮੈਂ ਉਸ ਸਮੇਂ ਹੱਥ ਜੋੜ ਕੇ ਮੁਆਫੀ ਮੰਗੀ ਐਨੇ ’ਚ ਮੇਰੀ ਅੱਖ ਖੁੱਲ੍ਹ ਗਈ ਉਸ ਸਮੇਂ ਪਿਤਾ ਜੀ ਅਦ੍ਰਿਸ਼ ਹੋ ਗਏ
ਫਿਰ ਮੈਂ ਸਰਸਾ ਦਰਬਾਰ ’ਚ ਜਾ ਕੇ ਵੀ ਮੁਆਫੀ ਲਈ ਪੂਜਨੀਕ ਪਿਤਾ ਜੀ ਦੀ ਦਇਆ-ਮਿਹਰ ਨਾਲ ਮੈਂ ਅੱਜ ਬਿਲਕੁਲ ਸਹੀ ਸਲਾਮਤ ਹਾਂ ਅਤੇ ਇਹੀ ਅਰਦਾਸ ਕਰਦਾ ਹਾਂ ਕਿ ਪਿਤਾ ਜੀ ਐਵੇਂ ਹੀ ਦਇਆ-ਮਿਹਰ, ਰਹਿਮਤ ਬਣਾਏ ਰੱਖਣਾ ਜੀ ਕਿ ਮੇਰੇ ਤੋਂ ਮੇਰਾ ਮਨ ਕਦੇ ਕੋਈ ਗਲਤੀ ਨਾ ਕਰਵਾਏ ਜੀ






























































