Coconut milk Shake Recipe in Punjabi

ਨਾਰੀਅਲ ਮਿਲਕ ਸ਼ੇਕ Coconut milk Shake

ਸਮੱਗਰੀ:

  • ਨਾਰੀਅਲ-1 ਕੱਪ (ਕੱਦੂਕਸ਼ ਕੀਤਾ ਹੋਇਆ),
  • ਖੰਡ-2 ਟੇਬਲ ਸਪੂਨ,
  • ਇਲਾਇਚੀ ਪਾਊਡਰ- ਇੱਕ ਚੌਥਾਈ ਛੋਟਾ ਚਮਚ,
  • ਬਦਾਮ-1 (ਬਰੀਕ ਕੱਟਿਆ ਹੋਇਆ),
  • ਦੁੱਧ- 2 ਕੱਪ

Also Read :-

Coconut milk Shake Recipe in Punjabi ਤਰੀਕਾ:

ਨਾਰੀਅਲ ਮਿਲਕ ਸ਼ੇਕ ਬਣਾਉਣ ਲਈ ਸਭ ਤੋਂ ਪਹਿਲਾਂ ਤਾਜਾ ਨਾਰੀਅਲ ਛਿੱਲ ਕੇ ਉਸ ਨੂੰ ਕੱਦੂਕਸ਼ ਕਰ ਲਓ
ਇਸ ਤੋਂ ਬਾਅਦ ਕੱਦੂਕਸ਼ ਕੀਤਾ ਹੋਇਆ ਨਾਰੀਅਲ ਅਤੇ 5-6 ਟੇਬਲ ਸਪੂਨ ਦੁੱਧ ਮਿਕਸਰ ’ਚ ਪਾ ਕੇ ਚੰਗੀ ਤਰ੍ਹਾਂ ਪੀਸ ਲਓ ਹੁਣ ਪੀਸੇ ਹੋਏ ਨਾਰੀਅਲ ਨੂੰ ਛਾਣਾਂਗੇ ਇਸ ਨੂੰ ਛਾਣਨ ਲਈ ਇਸ ਨੂੰ ਛਾਣਨੀ ’ਚ ਪਾ ਕੇ ਚੰਗੀ ਤਰ੍ਹਾਂ ਦਬਾਉਂਦੇ ਹੋਏ ਦੁੱਧ ਛਾਣ ਕੇ ਅਲੱਗ ਭਾਂਡੇ ’ਚ ਰੱਖ ਲਓ ਛਾਣਨ ਤੋਂ ਬਾਅਦ ਬਚੇ ਹੋਏ ਨਰਮ ਹਿੱਸੇ ਨੂੰ ਦੁਬਾਰਾ ਮਿਕਸਰ ’ਚ ਪਾਓ ਅਤੇ ਹੁਣ ਇਸ ’ਚ ਖੰਡ, ਇਲਾਇਚੀ ਪਾਊਡਰ ਅਤੇ ਥੋੜਾ ਜਿਹਾ ਦੁੱਧ ਪਾ ਕੇ ਚੰਗੀ ਤਰ੍ਹਾਂ ਪੀਸ ਲਓ

ਇਸੇ ਤਰ੍ਹਾਂ ਫਿਰ ਤੋਂ ਨਰਮ ਹਿੱਸੇ ਨੂੰ ਛਾਣ ਕੇ ਥੋੜ੍ਹਾ ਦੁੱਧ ਮਿਲਾ ਕੇ ਮਿਕਸਰ ’ਚ ਦੁਬਾਰਾ ਪੀਸੋ
ਇਸ ਤੋਂ ਬਾਅਦ ਫਿਰ ਤੋਂ ਛਾਣ ਕੇ ਸਾਰਾ ਦੁੱਧ ਕੱਢ ਲਓ ਇਸ ਤੋਂ ਬਾਅਦ ਬਚੇ ਹੋਏ ਨਾਰੀਅਲ ਦੇ ਨਰਮ ਹਿੱਸੇ ਨੂੰ ਅਲੱਗ ਹਟਾ ਕੇ ਰੱਖ ਦਿਓ ਇਸ ਨੂੰ ਦੁੱਧ ’ਚ ਪਾ ਕੇ ਇਸਤੇਮਾਲ ਵੀ ਕਰ ਸਕਦੇ ਹੋ ਇਸ ਤੋਂ ਬਾਅਦ ਛਾਣ ਕੇ ਕੱਢੇ ਗਏ ਦੁੱਧ ਨੂੰ ਮਿਕਸਰ ਜਾਰ ’ਚ ਪਾਓ ਅਤੇ ਫਿਰ ਉਸ ’ਚ ਬਰਫ ਦੇ ਟੁਕੜੇ ਬਾਕੀ ਬਚਿਆ ਹੋਇਆ ਦੁੱਧ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰ ਲਓ ਇਸ ਤਰ੍ਹਾਂ ਤਿਆਰ ਹੋ ਜਾਵੇਗਾ ਨਾਰੀਅਲ ਮਿਲਕ ਸ਼ੇਕ
ਨਾਰੀਅਲ ਮਿਲਕ ਸ਼ੇਕ ਨੂੰ ਬਰੀਕ ਕੱਟੇ ਹੋਏ ਬਦਾਮ ਪਾ ਕੇ ਸਰਵ ਕਰੋ

Also Read:  ਅੰਜੀਰ ਡ੍ਰਾਈ-ਫਰੂਟਸ ਆਈਸਕ੍ਰੀਮ | Dried Fruit ice Cream

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ