ਪੰਜਾਬੀ ਆਲੂ ਟਿੱਕੀ
ਸਮੱਗਰੀ:-
ਅੱਧਾ ਕਿੱਲੋ ਆਲੂ ਉਬਲੇ ਅਤੇ ਮੈਸ਼ ਕੀਤੇ ਹੋਏ, 2 ਵੱਡੇ ਚਮਚ ਮੱਕੀ ਦਾ ਆਟਾ, 1 ਚਮਚ ਨਮਕ, ਫਰਾਈ ਕਰਨ ਲਈ ਘਿਓ ਜਾਂ ਤੇਲ
ਭਰਨ ਲਈ:-
ਇੱਕ-ਤਿਹਾਈ ਕੱਪ ਛੋਲੇ, ਅੱਧਾ ਚਮਚ ਜੀਰਾ, ਅੱਧਾ ਇੰਚ ਅਦਰਕ ਦਾ ਟੁਕੜਾ ਚੰਗੀ ਤਰ੍ਹਾਂ ਕੱਟਿਆ ਹੋਇਆ, ਨਮਕ ਸਵਾਦ ਅਨੁਸਾਰ, 2 ਹਰੀਆਂ ਮਿਰਚਾਂ ਚੰਗੀ ਤਰ੍ਹਾਂ ਕੱਟੀਆਂ ਹੋਈਆਂ, ਅੱਧਾ ਚਮਚ ਲਾਲ ਮਿਰਚ, ਅੱਧਾ ਚਮਚ ਚਾਟ ਮਸਾਲਾ, ਅੱਧਾ ਚਮਚ ਗਰਮ ਮਸਾਲਾ, ਇੱਕ ਵੱਡਾ ਚਮਚ ਧਨੀਏ ਦੇ ਪੱਤੇ ਕੱਟੇ ਹੋਏ
ਵਿਧੀ:-
1. ਛੋਲਿਆਂ ਨੂੰ 3-4 ਘੰਟਿਆਂ ਲਈ ਪਾਣੀ ’ਚ ਭਿਓਂ ਕੇ ਰੱਖੋ
2. ਇੱਕ ਕੜਾਹੀ ਵਿੱਚ ਇੱਕ ਵੱਡਾ ਚਮਚ ਤੇਲ ਜਾਂ ਘਿਓ ਗਰਮ ਕਰੋ ਇਸ ’ਚ ਜ਼ੀਰਾ ਮਿਲਾਓ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਕੜ੍ਹਨ ਨਾ ਲੱਗੇ ਹੁਣ ਇਸ ਵਿੱਚ ਕੱਟੀ ਹੋਈ ਹਰੀ ਮਿਰਚ, ਲਾਲ ਮਿਰਚ ਅਤੇ ਨਮਕ ਮਿਲਾਓ
3. ਪਾਣੀ ’ਚੋਂ ਛੋਲਿਆਂ ਨੂੰ ਕੱਢ ਕੇ ਕੜਾਹੀ ’ਚ ਪਾਓ ਇਸ ਨੂੰ ਢਕ ਦਿਓ ਅਤੇ ਮੱਠੀ ਅੱਗ ’ਤੇ ਤਦ ਤੱਕ ਪਕਾਓ ਜਦੋਂ ਤੱਕ ਇਹ ਨਰਮ ਨਾ ਹੋ ਜਾਵੇ ਅਤੇ ਚੰਗੀ ਤਰ੍ਹਾਂ ਪੱਕ ਨਾ ਜਾਵੇ ਪਕਾਉਂਦੇ ਸਮੇਂ ਇਨ੍ਹਾਂ ’ਚ ਥੋੜ੍ਹਾ ਪਾਣੀ ਛਿੜਕਦੇ ਰਹੋ
4. ਛੋਲਿਆਂ ਨੂੰ ਨਰਮ ਅਤੇ ਸੁੱਕੇ ਹੋਣ ਤੱਕ ਪਕਾਓ ਇਨ੍ਹਾਂ ’ਚ ਚਾਟ ਮਸਾਲਾ, ਗਰਮ ਮਸਾਲਾ ਅਤੇ ਕੱਟੇ ਹੋਏ ਧਨੀਏ ਦੇ ਪੱਤੇ ਮਿਲਾਓ ਅੱਗ ’ਤੋਂ ਉਤਾਰ ਲਓ ਅਤੇ ਠੰਢਾ ਹੋਣ ਲਈ ਇੱਕ ਪਾਸੇ ਰੱਖ ਦਿਓ
5. ਆਲੂਆਂ ਨੂੰ ਉਬਾਲ ਕੇ ਛਿਲਕਾ ਉਤਾਰ ਦਿਓ ਅਤੇ ਉਹਨਾਂ ਨੂੰ ਮੈਸ਼ ਕਰ ਦਿਓ ਇਸ ’ਚ ਦੋ ਵੱਡੇ ਚਮਚ ਮੱਕੀ ਦਾ ਆਟਾ ਅਤੇ ਇੱਕ ਚਮਚ ਨਮਕ ਮਿਲਾਓ
6. ਆਪਣੇ ਸੱਜੇ ਹੱਥ ਦੀ ਹਥੇਲੀ ਨੂੰ ਤੇਲ ਲਗਾਓ ਮੈਸ਼ ਕੀਤੇ ਹੋਏ ਆਲੂਆਂ ਦੇ ਇੱਕ ਪੇੜੇ ਨੂੰ ਤੇਲ ਲੱਗੀ ਹਥੇਲੀ ’ਚ ਲਓ ਅਤੇ ਬਣਾਏ ਪੇੜੇ ਨੂੰ ਇੱਕ ਭੀੜੇ ਕੱਪ ’ਚ ਪਾਓ
7. ਇਸ ਦੇ ਮੱਧ ਵਿੱਚ ਇੱਕ ਵੱਡਾ ਚਮਚ ਦਾਲ ਦਾ ਭਰੋ ਅਤੇ ਚੰਗੀ ਤਰ੍ਹਾਂ ਸੀਲ ਕਰ ਦਿਓ ਇਸ ਨੂੰ ਟਿੱਕੀ ਬਣਾਉਣ ਲਈ ਸਪਾਟ ਕਰ ਦਿਓ
8. ਤੇਲ ਨੂੰ ਇੱਕ ਫਰਾਈ ਪੈਨ ਜਾਂ ਤਵੇ ’ਤੇ ਗਰਮ ਕਰੋ ਦੋ-ਤਿੰਨ ਟਿੱਕੀਆਂ ਨੂੰ ਇੱਕਠੇ ਚੰਗੀ ਤਰ੍ਹਾਂ ਭੂਰਾ ਹੋਣ ਅਤੇ ਦੋਵੇਂ ਪਾਸੇ ਤੋਂ ਕੁਰਕੁਰੀ ਹੋਣ ਤੱਕ ਫਰਾਈ ਕਰੋ
9. ਇਮਲੀ ਅਤੇ ਪੁਦੀਨੇ ਦੀ ਚਟਣੀ ਦੇ ਨਾਲ-ਨਾਲ ਗਰਮ-ਗਰਮ ਸਰਵ ਕਰੋ