sunscreen: ਚੁਣੋ ਬਿਹਤਰ ਸਨਸਕਰੀਨ
ਧੁੱਪ ਸਾਡੇ ਸਰੀਰ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਸੂਰਜ ਦੀਆਂ ਕਿਰਨਾਂ ’ਚ ਸਾਨੂੰ ਵਿਟਾਮਿਨ ਡੀ ਮਿਲਦਾ ਹੈ ਵਿਟਾਮਿਨ ਡੀ ਸਰੀਰ ਦੇ ਹਰੇਕ ਅੰਗ ਦੇ ਸੰਚਾਲਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ ਪਰ ਲੰਬੇ ਸਮੇਂ ਤੱਕ ਤੇਜ਼ ਧੁੱਪ ’ਚ ਰਹਿਣ ਕਾਰਨ ਸਾਡੀ ਚਮੜੀ ਨੂੰ ਨੁਕਸਾਨ ਵੀ ਹੋ ਸਕਦਾ ਹੈ ਧੁੱਪ ’ਚ ਮੌਜੂਦ ਯੁਵੀ ਕਿਰਨਾਂ ਚਮੜੀ ਨੂੰ ਕਾਲਾ ਕਰਨ, ਝੁਰੜੀਆਂ ਵਧਾਉਣ, ਸਨਬਰਨ ਅਤੇ ਕਈ ਵਾਰ ਗੰਭੀਰ ਚਮੜੀ ਰੋਗ ਵਰਗੇ ਸਕਿੱਨ ਕੈਂਸਰ ਦਾ ਕਾਰਨ ਬਣ ਸਕਦੀ ਹੈ
Table of Contents
ਕੀ ਹਨ ਯੁਵੀ ਕਿਰਨਾਂ?
ਧਰਤੀ ਤੱਕ ਪਹੁੰਚਦੀਆਂ ਸੂਰਜ ਦੀਆਂ ਕਿਰਨਾਂ ’ਚ ਅਲਟਰਾਵਾਏਲੇਟ ਕਿਰਨਾਂ ਵੀ ਹੁੰਦੀਆਂ ਹਨ ਜੋ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ ਯੁਵੀ ਏ, ਯੁਵੀ ਬੀ ਅਤੇ ਯੁਵੀ ਸੀ ਯੁਵੀ ਸੀ ਸਭ ਤੋਂ ਖ਼ਤਰਨਾਕ ਹੁੰਦਾ ਹੈ, ਪਰ ਇਹ ਉੱਪਰ ਵਾਯੂਮੰਡਲਾਂ ’ਚ ਹੀ ਰਹਿ ਜਾਂਦਾ ਹੈ ਅਤੇ ਸਾਡੇ ਤੱਕ ਨਹੀਂ ਪਹੁੰਚਦੀਆਂ ਯੁਵੀ ਬੀ ਚਮੜੀ ਦੀ ਉੱਪਰੀ ਪਰਤ ’ਤੇ ਅਸਰ ਪਾਉਂਦੀਆਂ ਹਨ ਜਿਵੇਂ ਸਨਬਰਨ, ਲਾਲਿਮਾ ਜਾਂ ਕਾਲੇ ਧੱਬੇ ਦੇ ਸਕਦਾ ਹੈ ਯੁਵੀ ਏ ਸਕਿੱਨ ਦੀ ਡੂੰਘਾਈ ਤੱਕ ਜਾਂਦਾ ਹੈ ਅਤੇ ਕੋਲਾਜਨ ਅਤੇ ਈਲਾਸਟਿਨ ਫਾਈਬਰਸ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਤੁਹਾਨੂੰ ਸਮੇਂ ਤੋਂ ਪਹਿਲਾਂ ਝੁਰੜੀਆਂ, ਚਮੜੀ ਦਾ ਲਟਕਣਾ, ਮੁੰਹਾਸੇ ਆਦਿ ਪੈਦਾ ਕਰਦਾ ਹੈ
ਚਮੜੀ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ ਇਹ ਸੂਰਜ ਦੀਆਂ ਖਤਰਨਾਕ ਕਿਰਨਾਂ ਖਿਲਾਫ ਸਭ ਤੋਂ ਵੱਡਾ ਕੱਵਚ ਹੈ ਇਸ ਲਈ ਇਸ ਕੱਵਚ ਦੀ ਰੱਖਿਆ ਕਰਨਾ ਬੇਹੱਦ ਜ਼ਰੂਰੀ ਹੈ ਸਨਸਕਰੀਨ ਇੱਕ ਅਜਿਹੀ ਕਰੀਮ, ਲੋਸ਼ਨ ਜਾਂ ਜੈੱਲ ਹੁੰਦੀ ਹੈ ਜੋ ਚਮੜੀ ’ਤੇ ਇੱਕ ਸੁਰੱਖਿਅਤ ਪਰਤ ਬਣਾਉਂਦੀ ਹੈ ਇਹ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਚਮੜੀ ਨੂੰ ਬਚਾਉਣ ’ਚ ਮਦਦ ਕਰਦੀ ਹੈ
ਖਾਸ ਕਰਕੇ ਭਾਰਤ ਵਰਗੇ ਦੇਸ਼ਾਂ ’ਚ ਜਿੱਥੇ ਗਰਮੀ ਅਤੇ ਧੁੱਪ, ਪ੍ਰਦੂਸ਼ਣ ਜ਼ਿਆਦਾ ਰਹਿੰਦਾ ਹੈ ਸਨਸਕਰੀਨ ਦੀ ਵਰਤੋਂ ਰੋਜ਼ਾਨਾ ਕਰਨੀ ਚਾਹੀਦੀ ਸਟੱਡੀਜ਼ ਦੇ ਮੁਤਾਬਿਕ ਸਿਰਫ ਗਰਮੀਆਂ ’ਚ ਨਹੀਂ ਸਗੋਂ ਸਰਦੀਆਂ ’ਚ ਅਤੇ ਬੱਦਲਾਂ ਦੇ ਦਿਨਾਂ ’ਚ ਯੁਵੀ ਕਿਰਨਾਂ ਸਾਡੀ ਚਮੜੀ ਤੱਕ ਪਹੁੰਚ ਸਕਦੀਆਂ ਹਨ
ਸਨਸਕਰੀਨ ਲਗਾਉਣ ਨਾਲ ਸਨਬਰਨ ’ਚ ਬਚਾਅ ਰਹਿੰਦਾ ਹੈ ਜਦੋਂ ਅਸੀਂ ਲੰਬੇ ਸਮੇਂ ਤੱਕ ਧੁੱਪ ’ਚ ਰਹਿੰਦੇ ਹਾਂ ਤਾਂ ਚਮੜੀ ਲਾਲ ਹੋ ਜਾਂਦੀ ਹੈ ਅਤੇ ਜਲਣ ਹੋ ਸਕਦੀ ਹੈ ਜਾਂ ਦਰਦ ਵੀ ਹੋ ਸਕਦਾ ਹੈ, ਇਸਨੂੰ ਸਨਬਰਨ ਕਹਿੰਦੇ ਹਨ ਸਨਸਕਰੀਨ ਇਸ ਸਮੱਸਿਆ ਨੂੰ ਘੱਟ ਕਰਨ ’ਚ ਮਦਦ ਕਰਦੀ ਹੈ ਇਸ ਤੋਂ ਇਲਾਵਾ ਇਹ ਚਮੜੀ ’ਚ ਸਮੇਂ ਤੋਂ ਪਹਿਲਾਂ ਆਉਣ ਵਾਲੀਆਂ ਝੁਰੜੀਆਂ, ਦਾਗ-ਧੱਬੇ ਅਤੇ ਟੈਨਿੰਗ ਤੋਂ ਬਚਾਉਂਦੀ ਹੈ ਸਨਸਕਰੀਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ
ਕਿ ਇਹ ਲੰਬੇ ਸਮੇਂ ਤੱਕ ਚਮੜੀ ਨੂੰ ਸਿਹਤਮੰਦ ਅਤੇ ਜਵਾਨ ਰੱਖਣ ’ਚ ਮਦਦ ਕਰਦੀ ਹੈ ਰੋਜ਼ਾਨਾ ਸਨਸਕਰੀਨ ਲਗਾਉਣ ਨਾਲ ਚਿਹਰੇ ’ਚ ਚਮਕ ਬਣੀ ਰਹਿੰਦੀ ਹੈ ਅਤੇ ਧੁੱਪ ਕਾਰਨ ਹੋਣ ਵਾਲਾ ਨੁਕਸਾਨ ਘੱਟ ਹੁੰਦਾ ਹੈ ਜੋ ਲੋਕ ਬਾਹਰ ਕੰਮ ਕਰਦੇ ਹਨ, ਯਾਤਰਾ ਕਰਦੇ ਹਨ, ਖੇਡਦੇ ਹਨ, ਉਨ੍ਹਾਂ ਲਈ ਸਨਸਕਰੀਨ ਬਹੁਤ ਜ਼ਰੂਰੀ ਹੈ
ਕਿਵੇਂ ਚੁਣੀਏ ਇੱਕ ਚੰਗੀ ਸਨਸਕਰੀਨ
ਸਨਸਕਰੀਨ ਚੁਣਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ
- ਸਭ ਤੋਂ ਪਹਿਲਾਂ ਐੱਸਪੀਐੱਫ (ਸਨ ਪ੍ਰੋਟੈਕਸ਼ਨ ਫੈਕਟਰ) ਅਤੇ ਪੀਏ ਫੈਕਟਰ ਦੇਖੋ ਰੋਜਾਨਾ ਇਸਤੇਮਾਲ ਲਈ ਐੱਸਪੀਐੱਫ 30 ਜਾਂ ਉਸ ਤੋਂ ਵੱਧ ਵਾਲਾ ਸਨਸਕਰੀਨ ਵਧੀਆ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਜ਼ਿਆਦਾ ਸਮਾਂ ਧੁੱਪ ’ਚ ਰਹਿੰਦੇ ਹੋ ਤਾਂ ਐੱਸਪੀਐੱਫ 50 ਚੁਣ ਸਕਦੇ ਹੋ
- ਦੂਜੀ ਜ਼ਰੂਰੀ ਗੱਲ ਬੋਰਡ ਸਪੈਕਸਟਰਮ, ਅਜਿਹੀ ਸਨਸਕਰੀਨ ਚੁਣੋ ਜਿਸ ’ਤੇ ਬੋਰਡ ਸਪੈਕਟਰਮ ਲਿਖਿਆ ਹੋਵੇ ਜਾਂ ਪੀਏ ਹੋਣਾ ਚਾਹੀਦਾ, ਕਿਉਂਕਿ ਇਹ ਚਮੜੀ ਨੂੰ ਯੂਵੀ ਏ ਅਤੇ ਯੂਵੀ ਬੀ ਦੋਵੇਂ ਤਰ੍ਹਾਂ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਣ ’ਚ ਮਦਦ ਕਰਦਾ ਹੈ
- ਆਪਣੀ ਚਮੜੀ ਦੇ ਅਨੁਸਾਰ ਸਨਸਕਰੀਨ ਚੁਣਨਾ ਵੀ ਜ਼ਰੂਰੀ ਹੈ ਜੇਕਰ ਤੁਹਾਡੀ ਆਇਲੀ ਸਕਿੱਨ ਹੈ ਤਾਂ ਜੈੱਲ ਬੇਸਡ ਜਾਂ ਆਇਲ ਫਰੀ ਸਨਸਕਰੀਨ ਲਓ ਜੇਕਰ ਤੁਹਾਡੀ ਚਮੜੀ ਡਰਾਈ ਹੈ ਤਾਂ ਕਰੀਮ ਬੇਸਡ ਸਨਸਕਰੀਨ ਬਿਹਤਰ ਰਹੇਗੀ ਜਿਸਦੀ ਚਮੜੀ ਸੈਂਸੀਟਿਵ ਹੈ ਉਹ ਬਿਨਾਂ ਖੁਸ਼ਬੂ ਵਾਲੀ ਅਤੇ ਹਲਕੀ ਸਨਸਕਰੀਨ ਚੁਣਨ
- ਜੇਕਰ ਤੁਹਾਨੂੰ ਪਸੀਨਾ ਜ਼ਿਆਦਾ ਆਉਂਦਾ ਹੈ ਜਾਂ ਖੇਡਦੇ ਜਾਂ ਸਵੀਮਿੰਗ ਕਰਦੇ ਹੋ ਤਾਂ ਵਾਟਰ ਪ੍ਰਤੀਰੋਧੀ ਸਨਸਕਰੀਨ ਚੁਣੋ
- ਸਨਸਕਰੀਨ ਲੈਂਦੇ ਸਮੇਂ ਇਹ ਵੀ ਧਿਆਨ ਰਹੇ ਕਿ ਉਹ ਚਮੜੀ ’ਤੇ ਸਫੈਦ ਪਰਤ ਨਾ ਛੱਡੇ ਅਤੇ ਲਗਾਉਣ ’ਚ ਆਰਾਮਦਾਇਕ ਹੋਵੇ ਵਧੀਆ ਸਨਸਕਰੀਨ ਉਹੀ ਹੈ ਜਿਸਨੂੰ ਤੁਸੀਂ ਰੋਜ਼ ਲਗਾ ਸਕੋ
ਅਖੀਰ ’ਚ ਕਿਹਾ ਜਾ ਸਕਦਾ ਹੈ ਕਿ ਸਨਸਕਰੀਨ ਸਾਡੀ ਚਮੜੀ ਲਈ ਇੱਕ ਜ਼ਰੂਰੀ ਸੁਰੱਖਿਅ ਕੱਵਚ ਹੈ ਇਹ ਸਾਨੂੰ ਧੁੱਪ ’ਚ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੀ ਹੈ ਅਤੇ ਚਮੜੀ ਨੂੰ ਸਿਹਤਮੰਦ ਰੱਖਦੀ ਹੈ ਇਸ ਲਈ ਰੋਜਾਨਾ ਸਨਸਕਰੀਨ ਲਾਉਣਾ ਇੱਕ ਵਧੀਆ ਆਦਤ ਹੈ ਜਿਸਨੂੰ ਸਾਨੂੰ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ

































































