Mango

Mango: ਅੰਬ ਖਾਣ ਤੋਂ ਪਹਿਲਾਂ ਪਾਣੀ ’ਚ ਰੱਖੋ

ਗਰਮੀਆਂ ’ਚ ਅੰਬ ਦਾ ਸਵਾਦ ਲੈਣ ਤੋਂ ਪਹਿਲਾਂ ਪਹਿਲੇ ਜ਼ਮਾਨੇ ’ਚ ਲੋਕ ਅੰਬ ਨੂੰ ਪਾਣੀ ’ਚ ਭਿਉਂ ਕੇ ਰੱਖਣਾ ਸਹੀ ਮੰਨਦੇ ਸਨ ਇਹ ਸਿਰਫ ਪਰੰਪਰਾ ਨਹੀਂ, ਸਗੋਂ ਵਿਗਿਆਨ ਅਤੇ ਆਯੁਰਵੇਦ ਦੇ ਲਿਹਾਜ਼ ਨਾਲ ਲਾਹੇਵੰਦ ਹੁੰਦਾ ਹੈ

ਦਰਅਸਲ ਜਰਨਲ ਆਫ ਫੂਡ ਸਾਇੰਸ ਐਂਡ ਟੈਕਨਾਲੋਜੀ ’ਚ ਪ੍ਰਕਾਸ਼ਿਤ ਖੋਜ ਅਨੁਸਾਰ, ਪੱਕੇ ਅੰਬ ਨੂੰ ਪਾਣੀ ’ਚ ਕੁਝ ਦੇਰ ਭਿਉਂ ਕੇ ਰੱਖਣ ਨਾਲ ਫਾਇਟਿਕ ਐਸਿਡ ਘੱਟ ਹੋ ਜਾਂਦਾ ਹੈ ਇਸ ਨਾਲ ਕੀਟਨਾਸ਼ਕ ਹਟ ਜਾਂਦੇ ਹਨ ਅਤੇ ਫਲ ਦੀ ਗਰਮੀ ਘਟਦੀ ਹੈ

ਫਾਇਟਿਕ ਐਸਿਡ ਐਂਟੀ-ਨਿਊਟ੍ਰੀਐਂਟ ਹੈ, ਜੋ ਆਇਰਨ, ਜਿੰਕ ਅਤੇ ਕੈਲਸ਼ੀਅਮ ਵਰਗੇ ਖਣਿੱਜਾਂ ਦੇ ਅਵਸ਼ੋਸ਼ਣ ’ਚ ਰੁਕਾਵਟ ਪਾਉਂਦਾ ਹੈ ਪਾਣੀ ’ਚ ਭਿਉਣ ਨਾਲ ਇਹ ਘੁਲ ਜਾਂਦਾ ਹੈ ਅਤੇ ਸਰੀਰ ਨੂੰ ਪੂਰਾ ਪੋਸ਼ਣ ਮਿਲਦਾ ਹੈMangoes

Table of Contents

ਪਾਣੀ ’ਚ ਕਿੰਨੀ ਦੇਰ ਰੱਖੀਏ:

ਅੰਬ ਨੂੰ ਘੱਟੋ-ਘੱਟ ਅੱਧੇ ਘੰਟੇ ਤੱਕ ਪਾਣੀ ’ਚ ਭਿਉਂ ਕੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਗੈਸਟ੍ਰੋਐਂਟਰੋਲਾਜਿਸਟ ਅਨੁਸਾਰ, 20-30 ਮਿੰਟਾਂ ਤੱਕ ਪਾਣੀ ’ਚ ਭਿਉਣ ਨਾਲ ਅੰਬ ਦੇ ਪੋਸ਼ਕ ਤੱਤਾਂ ਦਾ ਅਵਸ਼ੋਸ਼ਣ ਬਿਹਤਰ ਹੁੰਦਾ ਹੈ

ਅਤੇ ਕਈ ਸਿਹਤ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ ਡਾਕਟਰਾਂ ਅਨੁਸਾਰ ਅੰਬ ਨੂੰ ਪਾਣੀ ’ਚ ਭਿਉਣ ਨਾਲ ਉਸ ਦਾ ਥਰਮਲ ਪ੍ਰਭਾਵ ਭਾਵ ਸਰੀਰ ਨੂੰ ਗਰਮ ਕਰਨ ਵਾਲਾ ਗੁਣ ਘੱਟ ਹੋ ਜਾਂਦਾ ਹੈ, ਜਿਸ ਨਾਲ ਪਾਚਣ ਬਿਹਤਰ ਹੁੰਦਾ ਹੈ

ਕੀ ਹੋਵੇਗਾ ਜੇਕਰ ਅੰਬ ਨੂੰ ਪਾਣੀ ’ਚ ਨਾ ਭਿਉਂਇਆ ਜਾਵੇ:

ਅੰਬ ’ਚ ਆਮ ਤੌਰ ’ਤੇ ਬਾਗ ਅਤੇ ਆਵਾਜਾਈ ’ਚ ਕੀਟਨਾਸ਼ਕ, ਕੈਲਸ਼ੀਅਮ ਕਾਰਬਾਈਡ ਅਤੇ ਹੋਰ ਕੈਮੀਕਲਾਂ ਦਾ ਛਿੜਕਾਅ ਹੁੰਦਾ ਹੈ ਪਾਣੀ ’ਚ ਭਿਉਣ ਨਾਲ ਇਹ ਹਾਨੀਕਾਰਕ ਤੱਤ ਘੁਲ ਜਾਂਦੇ ਹਨ, ਨਹੀਂ ਤਾਂ ਚਮੜੀ ’ਚ ਜਲਣ, ਸਾਹ ਦੀਆਂ ਸਮੱਸਿਆਵਾਂ ਅਤੇ ਕੈਂਸਰ ਦਾ ਖ਼ਤਰਾ ਵਧਾ ਸਕਦਾ ਹੈ ਆਯੁਰਵੇਦ ਮਾਹਿਰਾਂ ਅਨੁਸਾਰ ਅੰਬ ’ਚ ਥਰਮੋਜੈਨਿਕ ਗੁਣ ਹੁੰਦੇ ਹਨ,

Also Read:  ਕੁਦਰਤ ਦੀ ਸੁੰਦਰਤਾ

ਜੋ ਸਰੀਰ ’ਚ ਪਿੱਤ ਦੋਸ਼ ਵਧਾਉਂਦੇ ਹਨ ਇਸ ਨਾਲ ਕਿੱਲ-ਮੁੰਹਾਸੇ ਹੋਣ, ਦਾਣੇ ਨਿੱਕਲਣ, ਕਬਜ਼, ਸਿਰਦਰਦ ਅਤੇ ਦਸਤ ਦੀ ਸਮੱਸਿਆ ਹੋ ਸਕਦੀ ਹੈ ਇੱਕ-ਦੋ ਘੰਟਿਆਂ ਤੱਕ ਅੰਬਾਂ ਨੂੰ ਪਾਣੀ ’ਚ ਭਿਉਣ ਨਾਲ ਕਿੱਲ-ਮੁੰਹਾਸੇ ਅਤੇ ਚਮੜੀ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ