Feet Touch ਪਰੰਪਰਾ ਅਤੇ ਊਰਜਾ ਦਾ ਸੰਚਾਰ ਕਰਦਾ ਹੈ ਚਰਨ ਛੂਹਣਾ
ਸਾਡਾ ਭਾਰਤੀ ਸੱਭਿਆਚਾਰ ਹਮੇਸ਼ਾ ਤੋਂ ਹੀ ਸੱਭਿਆਚਾਰ ਦੇ ਅਧੀਨ ਰਿਹਾ ਹੈ, ਇਹ ਦੁਨੀਆ ਦੇ ਸਭ ਤੋਂ ਪ੍ਰਾਚੀਨ ਸੱਭਿਆਚਾਰਾਂ ’ਚੋਂ ਇੱਕ ਹੈ ਅਤੇ ਇਸਨੂੰ ਦੁਨੀਆ ਦੇ ਸਾਰੇ ਸੱਭਿਆਚਾਰਾਂ ਦੀ ਜਣਨੀ ਵੀ ਮੰਨਿਆ ਗਿਆ ਹੈ ਇਸ ਸੱਭਿਆਚਾਰ ’ਚ ਛੋਟਿਆਂ ਨੂੰ ਆਸ਼ੀਸ਼ ਅਤੇ ਵੱਡਿਆਂ ਨੂੰ ਆਦਰ ਦੇਣ ਦੀ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ ਅਤੇ ਇਸੇ ਪਰੰਪਰਾ ਨੂੰ ਅਸੀਂ ‘ਚਰਨਸਪਰਸ਼, ਚਰਨਵੰਦਨ ਜਾਂ ਪੈਰ ਛੂਹਣ’ ਦੀ ਪ੍ਰਕਿਰਿਆ ਕਹਿੰਦੇ ਹਾਂ ਜਿਸ ਤਰ੍ਹਾਂ ਚੁੰਬਕ ਲੋਹੇ ਨੂੰ ਆਕਰਸ਼ਿਤ ਕਰਕੇ ਆਪਣੇ ਵੱਲ ਖਿੱਚਦਾ ਹੈ
ਉਸੇ ਤਰ੍ਹਾਂ ਚੰਗੇ ਆਚਰਣ ਵਾਲੇ ਵਿਅਕਤੀ ਵੀ ਸਾਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ ਅਤੇ ਅਸੀਂ ਆਮ ਤੌਰ ’ਤੇ ਝੁਕ ਕੇ ਉਨ੍ਹਾਂ ਦੇ ਚਰਨ ਛੂਹ ਕੇ ਉਨ੍ਹਾਂ ਨੂੰ ਪ੍ਰਣਾਮ ਕਰਦੇ ਹਾਂ ਬਹੁਤ ਸਾਰੇ ਸੋਧ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਚਰਨ ਛੂਹਣਾ ਇੱਕ ਅਜਿਹੀ ਮਜ਼ਬੂਤ ਪਰੰਪਰਾ ਹੈ ਜਿਸ ਨਾਲ ਨਾ ਸਿਰਫ ਵੱਡਿਆਂ ਦਾ ਆਸ਼ਰੀਵਾਦ ਮਿਲਦਾ ਹੈ ਸਗੋਂ ਬਿਜਲੀ ਚੁੰਬਕੀ ਊਰਜਾ ਦੇ ਚੱਕਰ ਦੀ ਮਦਦ ਨਾਲ ਵੱਡਿਆਂ ਦੇ ਅਸਰ ਦੀਆਂ ਚੰਗੀਆਂ ਗੱਲਾਂ ਵੀ ਸਾਡੇ ਅੰਦਰ ਆਉਂਦੀਆਂ ਹਨ ਇਨ੍ਹਾਂ ਕਾਰਨਾਂ ਕਾਰਨ ਚਰਨ ਛੂਹਣ ਨੂੰ ਧਰਮ ਅਤੇ ਆਚਰਣ ਨਾਲ ਵੀ ਜੋੜਿਆ ਗਿਆ ਹੈ
ਅੱਜ ਦੀ ਪੀੜ੍ਹੀ ਨੂੰ ਇਹ ਥੋੜ੍ਹਾ ਅਜੀਬ ਜਿਹਾ ਲੱਗ ਸਕਦਾ ਹੈ, ਪਰ ਜੇਕਰ ਅਸੀਂ ਇਸਨੂੰ ਵਿਗਿਆਨ ਅਤੇ ਮਨੋਵਿਗਿਆਨ ਦੇ ਨਜ਼ਰੀਏ ਨਾਲ ਦੇਖੀਏ, ਤਾਂ ਇੱਕ ਅਜਿਹੀ ਪਰੰਪਰਾ, ਜਿਸ ਤੋਂ ਅਸੀਂ ਮਾਨਸਿਕ ਸ਼ਾਂਤੀ ਪ੍ਰਾਪਤ ਕਰ ਸਕਦੇ ਹਾਂ ਸਰੀਰ ’ਚ ਊਰਜਾ ਦਾ ਕੰਟਰੋਲ ਕੇਂਦਰ ਦਿਮਾਗ ਹੈ ਅਤੇ ਹੱਥ-ਪੈਰ ਇਸ ਊਰਜਾ ਦਾ ਅੰਤਿਮ ਛੋਰ ਜਾਂ ਆਦਾਨ-ਪ੍ਰਦਾਨ ਕੇਂਦਰ ਹੁੰਦੇ ਹਨ ਜਦੋਂ ਅਸੀਂ ਝੁਕ ਕੇ ਕਿਸੇ ਵੱਡੇ ਦੇ ਪੈਰ ਛੂੰਹਦੇ ਹਾਂ, ਤਾਂ ਸਾਡੇ ਹੱਥਾਂ ਦੀਆਂ ਉਂਗਲੀਆਂ ਉਨ੍ਹਾਂ ਦੇ ਪੈਰਾਂ ਦੇ ਅੰਗੂਠਿਆਂ ਦੇ ਸੰਪਰਕ ’ਚ ਆਉਂਦੀਆਂ ਹਨ ਉਨ੍ਹਾਂ ਦੇ ਪੈਰਾਂ ਤੋਂ ਨਿਕਲਣ ਵਾਲੀ ਸਕਾਰਾਤਮਕ ਊਰਜਾ ਸਾਡੇ ਹੱਥਾਂ ਦੇ ਜਰੀਏ ਸਰੀਰ ’ਚ ਦਾਖਲ ਹੁੰਦੀ ਹੈ, ਜਿਸ ਨਾਲ ਸਾਡੇ ਅੰਦਰ ਇੱਕ ਜੁੜਾਅ ਬਣਦਾ ਹੈ
Table of Contents
ਨਿਮਰਤਾ ਦਾ ਵਿਕਾਸ
ਝੁਕਣਾ ਨਿਮਰਤਾ ਦਾ ਪ੍ਰਤੀਕ ਹੈ ਜਦੋਂ ਅਸੀਂ ਕਿਸੇ ਦੇ ਸਾਹਮਣੇ ਝੁਕਦੇ ਹਾਂ, ਤਾਂ ਸਾਡਾ ਹੰਕਾਰ ਘੱਟ ਹੁੰਦਾ ਹੈ ਹੰਕਾਰ ਘੱਟ ਹੋਣ ਨਾਲ ਦਿਮਾਗ ’ਚ ਤਨਾਅ ਪੈਦਾ ਕਰਨ ਵਾਲਾ ਹਾਰਮੋਨ ਘੱਟਦਾ ਹੈ ਇਹ ਆਤਮ-ਸਨਮਾਨ ਅਤੇ ਮਾਨਸਿਕ ਸ਼ਾਂਤੀ ਨੂੰ ਵਧਾਉਂਦਾ ਹੈ ਜੋ ਵਿਅਕਤੀ ਝੁਕਣਾ ਜਾਣਦਾ ਹੈ, ਉਸਦੀ ਮਾਨਸਿਕ ਸਿਹਤ ਉਨ੍ਹਾਂ ਲੋਕਾਂ ਨਾਲੋਂ ਬਿਹਤਰ ਹੁੰਦੀ ਹੈ ਜੋ ਲਗਾਤਾਰ ਤਣਾਅ ਅਤੇ ਕੰਪੀਟੀਸ਼ਨ ’ਚ ਰਹਿੰਦੇ ਹਨ
ਆਸ਼ੀਰਵਾਦ ਦਾ ਵਿਗਿਆਨ:
ਜਦੋਂ ਕੋਈ ਬਜ਼ੁਰਗ ਸਾਡੇ ਸਿਰ ’ਤੇ ਹੱਥ ਰੱਖ ਕੇ ਅਸ਼ੀਰਵਾਦ ਦਿੰਦਾ ਹੈ, ਤਾਂ ਉਸ ਸਪਰਸ਼ ਦਾ ਡੂੰਘਾ ਅਸਰ ਹੁੰਦਾ ਹੈ ਬਜ਼ੁਰਗਾਂ ਦੇ ਸਨੇਹਪੂਰਨ ਸਪਰਸ਼ ਨਾਲ ਸਾਡੇ ਦਿਮਾਗ ’ਚ ਆਕਸੀਟੋਸਿਨ ਹਾਰਮੋਨ ਰਲੀਜ਼ ਹੁੰਦਾ ਹੈ, ਜਿਸਨੂੰ ਲਵ ਹਾਰਮੋਨ ਵੀ ਕਹਿੰਦੇ ਹਨ ਇਹ ਹਾਰਮੋਨ ਸਾਨੂੰ ਸੁਰੱਖਿਆ, ਪਿਆਰ ਅਤੇ ਆਪਣੇਪਨ ਦਾ ਅਹਿਸਾਸ ਕਰਾਉਂਦਾ ਹੈ, ਜਿਸ ਨਾਲ ਡਿਪ੍ਰੈਸ਼ਨ ਅਤੇ ਇਕੱਲੇਪਣ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਇਹ ਪਰੰਪਰਾ ਪਰਿਵਾਰਾਂ ਨੂੰ ਜੋੜੇ ਰੱਖਣ ਦਾ ਇੱਕ ਤਰੀਕਾ ਹੈ
ਜਦੋਂ ਬੱਚੇ ਬਜ਼ੁਰਗਾਂ ਦਾ ਅਸ਼ੀਰਵਾਦ ਲੈਂਦੇ ਹਨ, ਤਾਂ ਬਜੁਰਗਾਂ ’ਚ ਉਪਯੋਗਤਾ ਦਾ ਅਹਿਸਾਸ ਜਾਗਦਾ ਹੈ, ਜੋ ਉਨ੍ਹਾਂ ਦੀ ਉਮਰ ਵਧਾਉਣ ’ਚ ਸਹਾਇਕ ਹੈ ਉਹੀ ਬੱਚਿਆਂ ਨੂੰ ਇੱਕ ਅਨੁਭਵੀ ਮਾਰਗਦਰਸ਼ਨ ਅਤੇ ਮਨੋਵਿਗਿਆਨਕ ਸੁਰੱਖਿਆ ਮਿਲਦੀ ਹੈ ਇਹ ਪੀੜੀਆਂ ਵਿਚਕਾਰ ਜੁੜਾਅ ਸਮਾਜ ਨੂੰ ਟੁੱਟਣ ਤੋਂ ਬਚਾਉਂਦਾ ਹੈ ਪੈਰ ਛੂਹਣ ਦੀ ਇਹ ਪਰੰਪਰਾ ਧਰਮ, ਅਧਿਆਤਮ ਅਤੇ ਵਿਗਿਆਨ ਦੀ ਨਜ਼ਰ ਨਾਲ ਕਾਫੀ ਲਾਹੇਵੰਦ ਅਤੇ ਮਹੱਤਵਪੂਰਨ ਹੈ ਦੇਖਿਆ ਗਿਆ ਹੈ
ਕਿ ਕੋਈ ਵਿਅਕਤੀ ਭਾਵੇਂ ਕਿੰਨਾ ਹੀ ਗੁੱਸੇ ਵਾਲਾ ਜਾਂ ਕਠੋਰ ਸੁਭਾਅ ਦਾ ਕਿਉਂ ਨਾ ਹੋਵੇ, ਜੇਕਰ ਅਸੀਂ ਉਸਦੇ ਪੈਰ ਛੂੰਹਦੇ ਹਾਂ, ਤਾਂ ਬਦਲੇ ’ਚ ਉਸਦਾ ਹੱਥ ਸਾਨੂੰ ਅਸ਼ੀਰਵਾਦ ਦੇਣ ਲਈ ਹੀ ਉੱਠਦਾ ਹੈ ਇਸ ਲਈ ਚਰਨ ਸਪਰਸ਼, ਚਰਨਵੰਦਨ, ਚਰਨ ਸਤੂਤੀ, ਚਰਨ ਪੂਜਾ ਜਾਂ ਚਰਨ ਸਮ੍ਰਿਤੀ ਕਦੇ ਵੀ ਵਿਅਰਥ ਨਹੀਂ ਜਾਂਦੀ, ਇਨ੍ਹਾਂ ਦੇ ਚੰਗੇ ਪਰਿਣਾਮ ਜ਼ਰੂਰ ਮਿਲਦੇ ਹਨ -ਮੁਕੇਸ਼ ਤਿਆਗੀ
ਝੁਕ ਕੇ ਪੈਰ ਛੂਹਣਾ ਸਰੀਰ ਲਈ ਇੱਕ ਤਰ੍ਹਾਂ ਦਾ ਯੋਗ ਹੈ, ਜੋ ਰੀੜ੍ਹ ਦੀ ਹੱਡੀ ਦੇ ਲਚੀਲੇਪਣ ਅਤੇ ਖੂਨ ਦੇ ਸੰਚਾਰ ਨੂੰ ਵਧਾਉਂਦਾ ਹੈ ਅਸ਼ੀਰਵਾਦ ਦੇ ਸਮੇਂ ਬੋਲੇ ਗਏ ਸਕਾਰਾਤਮਕ ਸ਼ਬਦ ਵਿਅਕਤੀ ਦੇ ਅਵਚੇਤਨ ਮਨ ’ਤੇ ਡੂੰਘਾ ਅਸਰ ਪਾਉਂਦੇ ਹਨ ਸ਼ੋਧ ਦੱਸਦੇ ਹਨ ਕਿ ਜੋੋ ਬੱਚੇ ਆਪਣੇ ਦਾਦਾ-ਦਾਦੀ ਦੇ ਕਰੀਬ ਹੁੰਦੇ ਹਨ, ਉਨ੍ਹਾਂ ’ਚ ਉਲਟ ਹਾਲਾਤਾਂ ਨੂੰ ਝੱਲਣ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ
ਵੱਡੇ-ਬਜ਼ੁਰਗਾਂ ਦਾ ਅਸ਼ੀਰਵਾਦ ਲੈਣਾ ਸਿਰਫ ਇੱਕ ਓਪਚਾਰਿਕਤਾ ਨਹੀਂ, ਸਗੋਂ ਆਪਣੀਆਂ ਜੜ੍ਹਾਂ ਨਾਲ ਜੁੜਨ ਅਤੇ ਸਕਾਰਾਤਮਕ ਊਰਜਾ ਨੂੰ ਗ੍ਰਹਿਣ ਕਰਨ ਦਾ ਵਿਗਿਆਨ ਹੈ ਇਹ ਸਾਨੂੰ ਵਿਨਮਰ ਬਣਾਉਂਦਾ ਹੈ ਅਤੇ ਜੀਵਨ ਦੀਆਂ ਚੁਣੌਤੀਆਂ ਨਾਲ ਲੜਨ ਲਈ ਇੱਕ ਅਦ੍ਰਿਸ਼ ਮਾਨਸਿਕ ਸ਼ਕਤੀ ਦਿੰਦਾ ਹੈ ਅਗਲੀ ਵਾਰ ਜਦੋਂ ਤੁਸੀਂ ਕਿਸੇ ਬਜ਼ੁਰਗ ਦੇ ਪੈਰ ਛੂਹੋ, ਤਾਂ ਮਹਿਸੂਸ ਕਰੋਗੇ ਕਿ ਤੁਹਾਡੇ ਅੰਦਰ ਊਰਜਾ ਦਾ ਇੱਕ ਨਵਾਂ ਪ੍ਰਵਾਹ ਸ਼ੁਰੂ ਹੋ ਰਿਹਾ ਹੈ






























































