AI

AI: ਏਆਈ ਦੀ ਮੱਦਦ ਨਾਲ ਬਜ਼ੁਰਗ ਬਣਨ ਸਮਾਰਟ

ਸਮਾਰਟਫੋਨ ਅੱਜ ਦੇ ਦੌਰ ’ਚ ਹਰ ਕਿਸੇ ਦੀ ਪਹੁੰਚ ’ਚ ਹੈ ਇਸ ਇੱਕ ਫੋਨ ’ਚ ਪੂਰਾ ਵਿਸ਼ਵ ਸਮਾਇਆ ਹੋਇਆ ਹੈ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਦਾ ਇਸਤੇਮਾਲ ਕਰਨ ਲਈ ਇੱਕ ਸਮਾਰਟਫੋਨ ਕਾਫੀ ਹੈ ਬਹੁਤ ਸਾਰੇ ਬਜ਼ੁਰਗ ਲੋਕ ਮੰਨਦੇ ਹਨ ਕਿ ਏਆਈ ਸਿਰਫ ਅੱਜ ਦੀ ਜੈੱਨਜੀ ਭਾਵ ਨਵੀਂ ਨੌਜਵਾਨ ਪੀੜ੍ਹ੍ਹੀ ਲਈ ਹੈ,

ਜਦਕਿ ਇਹ ਏਆਈ ਬਜ਼ੁਰਗਾਂ ਲਈ ਬਹੁਤ ਲਾਹੇਵੰਦ ਹੈ ਬਹੁਤ ਸਾਰੇ ਬਜ਼ੁਰਗ ਕਹਿ ਦਿੰਦੇ ਹਨ ਕਿ ਸਾਨੂੰ ਇਹ ਫੋਨ ਚਲਾਉਣਾ ਨਹੀਂ ਆਉਂਦਾ ਪਰ ਜ਼ਰਾ ਸੋਚੋ ਕਿ ਫੋਨ ਨੂੰ ਚਲਾਉਣ ਦੀ ਲੋੜ ਹੀ ਨਾ ਪਵੇ, ਅਤੇ ਸਿਰਫ ਬੋਲਣ ਨਾਲ ਹੀ ਤੁਹਾਡਾ ਫੋਨ ਤੁਹਾਡੇ ਲਈ ਕੰਮ ਕਰੇ, ਤਾਂ ਕਿਵੇਂ ਰਹੇਗਾ? ਜੀ ਹਾਂ, ਜੇਕਰ ਤੁਹਾਨੂੰ ਬਜ਼ੁਰਗਾਂ ਨੂੰ ਆਪਣੇ ਛੋਟੇ-ਛੋਟੇ ਕੰਮਾਂ ਲਈ, ਭਜਨ, ਸ਼ਬਦ ਜਾਂ ਸਤਿਸੰਗ ਆਦਿ ਸੁਣਨ ਲਈ ਫੋਨ ’ਚ ਬੋਲ ਕੇ ਦੱਸਣ ’ਤੇ ਵੀ ਏਆਈ ਤੁਹਾਡੀ ਮੱਦਦ ਕਰਦਾ ਹੈ ਇਸ ’ਚ ਵਧੀਆ ਗੱਲ ਇਹ ਹੈ ਕਿ ਤੁਹਾਨੂੰ ਏਆਈ ਸਿੱਖਣ ਲਈ ਕਿਸੇ ਮਾਹਿਰ ਦੀ ਲੋੜ ਨਹੀਂ ਹੈ

ਤਾਂ ਆਓ! ਜਾਣਦੇ ਹਾਂ ਕੁਝ ਆਸਾਨ ਟਿਪਸ:

ਗੂਗਲ ਅਸਿਸਟੈਂਟ ਜਾਂ ਜੈਮਿਨੀ:

ਸਮਾਰਟਫੋਨ ਦਾ ਹੋਮ ਜਾਂ ਪਾਵਰ ਬਟਨ ਕੁਝ ਸੈਕਿੰਡ ਦਬਾ ਕੇ ਜਾਂ ‘ਹੇ ਗੂਗਲ’ ਬੋਲ ਕੇ ਜੈਮਿਨੀ ਜਾਂ ਗੂਗਲ ਅਸਿਸਟੈਂਟ ਐਪ ਚਲਾਈ ਜਾ ਸਕਦੀ ਹੈ ਫਿਰ ਤੁਸੀਂ ਆਪਣੀ ਲੋੜ ਅਨੁਸਾਰ ਬੋਲ ਕੇ ਇਸ ਤੋਂ ਕੰਮ ਲੈ ਸਕਦੇ ਹੋ ਜਿਵੇਂ ਕਿ ਤੁਹਾਨੂੰ ਆਪਣੀ ਦਵਾਈ ਲੈਣ ਦਾ ਸਮਾਂ ਯਾਦ ਨਹੀਂ ਰਹਿੰਦਾ, ਤਾਂ ਇਸ ’ਚ ਬੋਲੋ, ‘ਰਾਤ 9 ਵਜੇ ਦਵਾਈ ਲੈਣ ਲਈ ਅਲਾਰਮ ਲਾ ਦਿਓ’ ਤੁਹਾਨੂੰ ਆਪਣੇ ਦੇਸ਼ ਦੀਆਂ ਨਵੀਆਂ ਖਬਰਾਂ ਚਾਹੀਦੀਆਂ ਹਨ, ਤਾਂ ਬੋਲੋ ‘ਆਪਣੇ ਦੇਸ਼ ਦੀ ਅੱਜ ਦੀ ਤਾਜ਼ਾ ਖਬਰ ਦੱਸੋ’ ਐਵੇਂ ਹੀ ਕੁਝ ਵੀ ਬੋਲ ਕੇ ਤੁਸੀਂ ਆਪਣੇ ਲਈ ਮਨਚਾਹੀ ਜਾਣਕਾਰੀ ਲੈ ਸਕਦੇ ਹੋVFX

Also Read:  Enactus MLNC ਸਮਾਜਕ ਪਰਿਵਰਤਨ ਦੇ ਲੈਂਡਸਕੇਪ ਦੀ ਪੜਚੋਲ ਕਰਨਾ: ਉੱਦਮਤਾ ਅਤੇ ਸਮਾਜਿਕ ਨਵੀਨਤਾ

ਵਟਸਅੱਪ ਦਾ ਮੈਟਾ ਏਆਈ:

ਵਟਸਅੱਪ ’ਤੇ ਉੱਪਰ ਜਾਂ ਹੇਠਾਂ ਦਿਸ ਰਹੇ ਨੀਲੇ ਬੈਂਗਣੀ ਗੋਲ ਚੱਕਰ ’ਤੇ ਟੱਚ (ਉਂਗਲੀ ਨਾਲ ਦਬਾ ਕੇ) ਕਰਕੇ ਇਸ ਨੂੰ ਐਕਟਿਵ ਕਰ ਸਕਦੇ ਹੋ ਇਸ ਤੋਂ ਬਾਅਦ ਚੈਟ ਬਾਕਸ ਦੇ ਮਾਈਕ ਬਟਨ ਨੂੰ ਦਬਾ ਕੇ ਬਿਨਾਂ ਟਾਈਪ ਕੀਤੇ ਸਿੱਧੇ ਆਪਣੀ ਭਾਸ਼ਾ ’ਚ ਬੋਲ ਕੇ ਕੋਈ ਵੀ ਸਵਾਲ ਪੁੱਛ ਸਕਦੇ ਹੋ

ਚੈਟਜੀਪੀਟੀ:

ਪਹਿਲਾਂ ਪਲੇਅ ਸਟੋਰ ਤੋਂ ਇਸ ਦਾ ਐਪ ਡਾਊਨਲੋਡ ਕਰ ਲਓ ਫਿਰ ਚੈਟ ਬਾਕਸ ’ਚ ਬਣੇ ਮਾਈਕ ਬਟਨ ਨੂੰ ਦਬਾ ਕੇ ਸਿੱਧੇ ਬੋਲ ਕੇ ਪੁਰਾਣੇ ਕਿੱਸੇ, ਕਹਾਣੀਆਂ, ਘਰੇਲੂ ਨੁਸਖੇ ਜਾਂ ਇਤਿਹਾਸ ਦੀ ਕੋਈ ਵੀ ਜਾਣਕਾਰੀ ਆਪਣੀ ਭਾਸ਼ਾ ’ਚ ਸੁਣੀ ਅਤੇ ਪੜ੍ਹੀ ਜਾ ਸਕਦੀ ਹੈ

ਗੂਗਲ ਲੈਂਸ:

ਇਹ ਐਪ ਲਗਭਗ ਹਰ ਐਂਡਰਾਇਡ ਫੋਨ ’ਚ ਪਹਿਲਾਂ ਤੋਂ ਹੀ ਡਾਊਨਲੋਡ ਰਹਿੰਦਾ ਹੈ ਬੱਸ ਐਪ ਖੋਲ੍ਹੋ, ਕੈਮਰੇ ਦੇ ਸਾਹਮਣੇ ਅੰਗਰੇਜ਼ੀ ’ਚ ਆਏ ਕੋਈ ਵੀ ਬਿੱਲ, ਸਰਕਾਰੀ ਚਿੱਠੀ ਜਾਂ ਬੈਂਕ ਦੇ ਨੋਟਿਸ ਨੂੰ ਇੱਕ ਸੈਕਿੰਡ ’ਚ ਹਿੰਦੀ ਜਾਂ ਆਪਣੀ ਭਾਸ਼ਾ ’ਚ ਟਰਾਂਸਲੇਟ ਕਰ ਸਕਦੇ ਹੋ

ਸਾਵਧਾਨੀ ਵਰਤੋ:

ਏਆਈ ਤੁਹਾਡੇ ਲਈ ਜਿੰਨਾ ਮੱਦਦਗਾਰ ਹੈ, ਓਨਾ ਹੀ ਖ਼ਤਰਨਾਕ ਵੀ ਸਾਬਤ ਹੋ ਸਕਦਾ ਹੈ ਇਸ ਲਈ ਇਸ ਦਾ ਇਸਤੇਮਾਲ ਕਰਦੇ ਸਮੇਂ ਸਾਵਧਾਨੀ ਵਰਤਣੀ ਜ਼ਰੂਰੀ ਹੈai tool

  • ਮੋਬਾਇਲ ਜਾਂ ਕੰਪਿਊਟਰ ’ਤੇ ਏਆਈ ਦੀ ਵਰਤੋਂ ਕਰਦੇ ਸਮੇਂ ਕਦੇ ਵੀ ਆਪਣਾ ਬੈਂਕ ਖਾਤਾ ਨੰਬਰ, ਪਾਸਵਰਡ, ਓਟੀਪੀ, ਆਧਾਰ ਨੰਬਰ ਵਰਗੀ ਜਾਣਕਾਰੀ ਕਦੇ ਨਾ ਦੱਸੋ
  • ਅਸਲੀ ਏਆਈ ਕਦੇ ਵੀ ਤੁਹਾਡੇ ਤੋਂ ਓਟੀਪੀ ਜਾਂ ਪੈਸੇ ਨਹੀਂ ਮੰਗਦਾ ਅਜਿਹਾ ਮੈਸੇਜ਼ ਮਿਲੇ ਤਾਂ ਤੁਰੰਤ ਆਪਣੇ ਪਰਿਵਾਰ ਨੂੰ ਦੱਸੋ ਜਾਂ ਪੁਲਿਸ ਦੀ ਮੱਦਦ ਲਓ
  • ਏਆਈ ਜ਼ਰੀਏ ਮੈਡੀਕਲ ਸਬੰਧੀ ਕਿਸੇ ਵੀ ਜਾਣਕਾਰੀ ਨੂੰ ਪੂਰਨ ਤੌਰ ’ਤੇ ਸਹੀ ਨਾ ਮੰਨੋ ਏਆਈ ਆਮ ਜਾਣਕਾਰੀ ਤਾਂ ਦੇ ਸਕਦਾ ਹੈ ਪਰ ਇਲਾਜ ਲਈ ਡਾਕਟਰ ਤੋਂ ਹੀ ਸਲਾਹ ਲਓ
  • ਏਆਈ ਦਾ ਇਸਤੇਮਾਲ ਸਹੀ ਜਾਣਕਾਰੀ ਹਾਸਲ ਕਰਨ ਲਈ ਕਰੋ, ਕਿਸੇ ਵੀ ਤਰ੍ਹਾਂ ਦੀ ਅਪਰਾਧਕ ਸੂਚਨਾ ਜਾਂ ਗਤੀਵਿਧੀ ’ਚ ਸ਼ਾਮਲ ਹੋਣ ਤੋਂ ਪੂਰੀ ਤਰ੍ਹਾਂ ਬਚ ਕੇ ਰਹੋ
Also Read:  Mehndi: ਵਾਲਾਂ ਨੂੰ ਆਕਰਸ਼ਕ ਬਣਾਉਂਦੀ ਹੈ ਮਹਿੰਦੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ