Editorial

Editorial: ਆਈ ਮਿਲਣ ਦੀ ਬੇਲਾ ਸੁਹਾਨੀ -ਸੰਪਾਦਕੀ

ਸ਼ੁੁੱਭ ਸਵਾਗਤ! ਸ਼ੁੁੱਭ ਸਵਾਗਤ! ਪਿਆਰੀ ਜਨਵਰੀ ਤੇਰਾ ਸ਼ੁੁੱਭ ਸਵਾਗਤ! ਸਾਡੇ ਲਈ ਤੂੰ ਖੁਸ਼ੀਆਂ ਦਾ ਸੁਨੇਹਾ ਲੈ ਕੇ ਆਈ ਹਵਾਵਾਂ ’ਚ, ਫਿਜ਼ਾਵਾਂ ’ਚ ਮਸਤੀ ਭਰਿਆ ਦੌਰ ਹੈ ਬਾਗ-ਬਹਾਰਾਂ ਛਾ ਗਈਆਂ ਹਨ ਆਲਮ ਮਸਤ-ਕਲੰਦਰ ਹੋ ਗਏ ਹਨ ਬਖਸ਼ਿਸ਼ਾਂ ਦੀ ਰੁੱਤ ਆ ਗਈ ਹੈ ਬਰਕਤਾਂ ਭਰੇ ਭੰਡਾਰੇ ਸੱਜ ਗਏ ਹਨ ਖੁਸ਼ੀਆਂ ਦੇ ਮਜਮੇ ਲੱਗ ਗਏ ਹਨ ਕਣ-ਕਣ ਸਵਾਗਤ ’ਚ ਮਦਮਸਤ ਹੋ ਗਿਆ ਹੈ ਦੋਨ੍ਹਾਂ ਜਹਾਨਾਂ ’ਚ ਹਰ ਜ਼ੁਬਾਨ ’ਤੇ ਇਹੋ ਚਰਚਾ ਹੈ ਕਿ ‘ਧਰਤ ਪੇ ਮਿਲਣ ਆਸਮਾਂ ਕਾ ਕਰਨੇ ਖੁਦਾ ਚਲਕੇ ਹੈ ਆ ਗਿਆ’ ਉਹ ਵਾਲੀ ਦੋ ਜਹਾਨ ਹੈ ਉਹ ਸਾਥੀ ਦੋ ਜਹਾਨ ਹੈ। ਪਿਆਰੀ ਜਨਵਰੀ ਦਾ ਇਹ ਸ਼ੁਭ ਸੰਦੇਸ਼ ਰੂਹਾਨੀ ਨਜ਼ਾਰਿਆਂ ਦਾ ਖਜ਼ਾਨਾ ਹੈ।

ਅਜਿਹੇ ਨਜ਼ਾਰੇ ਜੋ ਕਹਿਣ-ਸੁਣਨ ਤੋਂ ਪਰ੍ਹੇਂ ਹਨ ਜਿਨ੍ਹਾਂ ਦੀ ਕਿਸੇ ਨਾਲ ਤੁਲਨਾ ਹੀ ਨਹੀਂ ਕੀਤੀ ਜਾ ਸਕਦੀ ਉਹ ਨਜ਼ਾਰੇ ਆਪਣੇ ਆਪ ’ਚ ਨਾਯਾਬ ਹਨ ਜਿਸਨੂੰ ਵੀ ਮਿਲ ਗਏ ਉਹ ਨੂਰ-ਓ-ਨੂਰ ਹੋ ਗਿਆ ਅਜਿਹੇ ਨੂਰ-ਨੂਰਾਨੀ, ਰੂਹਾਨੀ ਨਜ਼ਾਰੇ ਲੈ ਕੇ ਆਏ ਅਨਾਮੀ ਦੇ ਵਾਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ! ਉਨ੍ਹਾਂ ਦੇ ਮੁਬਾਰਕ ਆਗਮਣ ਦਾ ਪਾਕ-ਪੈਗਾਮ ਪਿਆਰੀ ਜਨਵਰੀ ਲੈ ਕੇ ਆਈ ਦੀਦਾਰ-ਏ-ਪਾਕ ਦੇ ਚਸ਼ਮੇ ਖਿੜ ਗਏ ਰੂਹਾਂ ਇਸ ਆਨੰਦ ਵਿਹਾਰ ’ਚ ਮਗਨ ਹੋ ਗਈਆਂ ਹਨ।

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਕੁੱਲ ਮਾਲਕ ਦਾ ਇਸ ਪਵਿੱਤਰ ਜਨਵਰੀ ਮਹੀਨੇ ’ਚ ਸ਼ੁੱਭ ਆਗਮਣ ਪੂਰੀ ਕਾਇਨਾਤ ਨੂੰ ਆਪਣੇ ਰੂਹਾਨੀ ਨਜ਼ਾਰਿਆਂ ਨਾਲ ਲਬਰੇਜ਼ ਕਰ ਦੇਣ ਵਾਲਾ ਹੈ ਉਹ ਦੋਹਾਂ ਜਹਾਨਾਂ ਦੇ ਰਚਣਹਾਰ ਹਨ ਧੁਰ ਦਰਗਾਹ ਤੋਂ ਬੰਦੇ ਦਾ ਚੋਲਾ ਧਾਰ ਕੇ ਆਉਣ ਦਾ ਉਨ੍ਹਾਂ ਦਾ ਮਕਸਦ ਮਾਨਵਤਾ ਤੇ ਰੂਹਾਂ ਦੀ ਭਲਾਈ ਕਰਨਾ ਹੈ ਰੂਹਾਂ ਨੂੰ ਆਪਣੇ ਅਲੌਕਿਕ ਪਿਆਰ ਨਾਲ ਸਰਾਬੋਰ ਕਰਨਾ ਹੈ ਉਨ੍ਹਾਂ ਦਾ ਅਸਲ ਉਦੇਸ਼ ਜੀਵਾਂ ਨੂੰ ਆਪਣੀ ਨਜ਼ਰ-ਮਿਹਰ ਨਾਲ ਨਵਾਜਣਾ ਅਤੇ ਉਨ੍ਹਾਂ ਨੂੰ ਮੋਕਸ਼ ਮੁਕਤੀ ਦਾ ਸਿੱਧਾ ਤੇ ਸੌਖਾ ਰਸਤਾ ਦਿਖਾਉਣਾ ਹੈ ਅਤੇ ਉਨ੍ਹਾਂ ਦਾ ਸੰਸਾਰ-ਸਾਗਰ ਤੋਂ ਪਾਰ-ਉਤਾਰਾ ਕਰਨਾ ਹੈ।

Also Read:  Meaningful Conversations: ਸਾਰਥਕ ਗੱਲਬਾਤ ਦੇ ਉਪਯੋਗੀ ਟਿਪਸ

ਸੰਤ-ਸਤਿਗੁਰੂ ਰੂਹਾਂ ਦੇ ਸੌਦਾਗਰ ਹੁੰਦੇ ਹਨ ਉਹ ਰੂਹਾਂ ਦਾ ਹੀ ਵਣਜ-ਵਪਾਰ ਕਰਦੇ ਹਨ, ਉਨ੍ਹਾਂ ਨੂੰ ਕੁਲ ਮਾਲਕ ਪਰਮਪਿਤਾ ਨਾਲ ਮਿਲਾ ਕੇ ਹਮੇਸ਼ਾ ਲਈ ਜਨਮ-ਮਰਨ ਤੋਂ ਮੁਕਤ ਕਰ ਦਿੰਦੇ ਹਨ ਉਹ ਰੂਹਾਨੀ ਪਿਆਰ ਦੇ ਅੱਥਾਹ ਸਮੁੰਦਰ ਹੁੰਦੇ ਹਨ ਉਹ ਸਭ ਨੂੰ ਸੱਚਾ ਪਿਆਰ ਵੰਡਦੇ ਹਨ ਸੱਚੇ ਪਿਆਰ ਦੇ ਬਾਰੇ ਸਮਝਾਉਂਦੇ ਹਨ ਵਿੱਛੜੀਆਂ ਰੂਹਾਂ ਨੂੰ ਨਿੱਜਧਾਮ-ਨਿੱਜਘਰ ਦੀਆਂ ਗੱਲਾਂ ਦੱਸਦੇ ਹਨ ਉਹ ਰੂਹਾਂ ਨੂੰ ਯਾਦ ਕਰਵਾਉਂਦੇ ਹਨ ਕਿ ਤੁਸੀਂ ਆਪਣੇ ਮਾਲਕ ਤੋਂ ਵਿੱਛੜ ਕੇ,  ਕਾਲ ਦੇ ਮਾਇਆ ਜਾਲ ’ਚ ਫਸ ਕੇ ਤੁਸੀਂ ਆਪਣੇ ਮਾਲਕ ਅਤੇ ਆਪਣੇ ਦੇਸ਼ ਨੂੰ ਭੁੱਲ ਚੁੱਕੀਆਂ ਹੋ ਜਨਮਾਂ-ਜਨਮਾਂ ਤੋਂ ਇੱਥੇ ਭਟਕ ਰਹੀਆਂ ਹੋ ਚੁਰਾਸੀ ਲੱਖ ਜੂਨੀਆਂ ਦੀ ਮਾਰ ਤੁਹਾਡੇ ’ਤੇ ਪੈ ਰਹੀ ਹੈ ਇਸ ਆਵਾਗਮਣ ਤੋਂ ਸਦਾ ਲਈ ਛੁਟਕਾਰਾ ਪਾਉਣ ਦਾ ਇਹ ਸੁਨਹਿਰੀ ਮੌਕਾ ਮਨੁੱਖ ਜਨਮ ਬੇਅੰਤ ਸਮੇਂ ਬਾਅਦ ਤੁਹਾਨੂੰ ਮਿਲਿਆ ਹੈ ਜੇਕਰ ਮੌਕਾ ਗਵਾ ਗਏ ਤਾਂ ਇਹ ਵਾਰੀ, ਇਹ ਦੁਰਲੱਭ ਜਨਮ ਦੁਬਾਰਾ ਮਿਲਣ ’ਚ ਲੱਖਾਂ ਸਾਲ ਲੱਗ ਜਾਣਗੇ।

ਇਹ ਕੋਈ ਗੱਲਾਂ ਨਹੀਂ, ਸਗੋਂ ਇਹ ਹਕੀਕਤ ਹੈ ਸੰਤ-ਸਤਿਗੁਰੂ ਦੇ ਵਚਨ ਹੁੰਦੇ ਹਨ ਅਤੇ ਜੋ ਉਨ੍ਹਾਂ ’ਤੇ ਵਿਸ਼ਵਾਸ਼ ਕਰ ਲੈਂਦੇ ਹਨ ਉਹ ਧੁਰ ਨਿੱਜਧਾਮ ਪਹੁੰਚ ਜਾਂਦੇ ਹਨ ਸਤਿਗੁਰੂ ਅਜਿਹੀਆਂ ਭਾਗਾਂ ਵਾਲੀਆਂ ਰੂਹਾਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਹਨ ਇਹੀ ਨਹੀਂ, ਜੋ ਉਨ੍ਹਾਂ ਨਾਲ ਪਿਆਰ-ਮੁਹੱਬਤ ਕਰਦੇ ਹਨ, ਉਨ੍ਹਾਂ ਨੂੰ ਇਸ ਮਾਤਲੋਕ ਵਿੱਚ ਵੀ ਕੋਈ ਕਸਰ-ਕਮੀ ਨਹੀਂ ਛੱਡਦੇ ਪਰ ਆਮ ਜੀਵਾਂ ਨੂੰ ਕਈ ਵਾਰ ਇਹ ਸਭ ਮਾਜਰਾ ਸਮਝ ਹੀ ਨਹੀਂ ਆਉਂਦਾ ਉਹ ਸੰਤ-ਸਤਿਗੁਰੂ ਦੇ ਬੰਦੇ ਦੇ ਚੋਲੇ ਨੂੰ ਤਵੱਜ਼ੋ ਨਹੀਂ ਦਿੰਦੇ ਉਹ ਆਮ ਬੰਦੇ ਦੀ ਤਰ੍ਹਾਂ ਹੀ ਉਨ੍ਹਾਂ ਨੂੰ ਸਮਝਣ ਲੱਗਦੇ ਹਨ ਜੋ ਉਨ੍ਹਾਂ ਦੀ ਸਭ ਤੋਂ ਵੱਡੀ ਭੁੱਲ ਹੁੰਦੀ ਹੈ।

ਕਿਉਂਕਿ ਮਨੁੱਖ ਆਪਣੇ ਪਿਛਲੇ ਅਨੇਕਾ ਜਨਮਾਂ ਦੇ ਕੀਤੇ ਸੰਚਿਤ ਕਰਮਾਂ ਦਾ ਟੋਕਰਾ ਲੈ ਕੇ ਹੀ ਪੈਦਾ ਹੁੰਦਾ ਅਤੇ ਉਨ੍ਹਾਂ ਨੂੰ ਭੁਗਤਨ ਆਉਂਦਾ ਹੈ ਜਦੋਂਕਿ ਸੰਤ-ਸਤਿਗੁਰੂ ਆਪਣੇ ਨਾਲ ਰੂਹਾਨੀ ਸ਼ਕਤੀਆਂ ਦਾ ਅਸੀਮ ਖਜ਼ਾਨਾ ਲੈ ਕੇ ਆਉਂਦੇ ਹਨ ਅਤੇ ਜੀਵਾਂ ਨੂੰ ਆਪਣੀ ਰਹਿਮੋ ਕਰਮ ਦੀ ਨਿਗਾਹ ਬਖ਼ਸ਼ ਕੇ ਉਸ ਅਪਾਰ ਬੋਝ ਤੋ ਉਨ੍ਹਾਂ ਨੂੰ ਬੋਝ-ਮੁਕਤ ਹੌਲਾ-ਫੁੱਲ ਕਰ ਦਿੰਦੇ ਹਨ ਇਸ ਓਚੇ-ਸੁਚੇ ਮਕਸਦ ਲਈ ਸੰਤ ਸਤਿਗੁਰੂ ਦਾ ਸ਼ੁੱਭ ਆਗਮਣ ਹੁੰਦਾ ਹੈ।

Also Read:  Prepare Exam with Confidence: ਆਤਮਵਿਸ਼ਵਾਸ਼ ਨਾਲ ਕਰੋ ਪ੍ਰੀਖਿਆ ਦੀ ਤਿਆਰੀ

ਇਸੇ ਤਰ੍ਹਾਂ ਰੂਹਾਂ ’ਤੇ ਆਪਣੀਆਂ ਰਹਿਮਤਾਂ ਨੂੰ ਵਰਸਾਉਣ ਲਈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਜਨਵਰੀ ਦੇ ਇਸ ਸ਼ੁੱਭ ਮਹੀਨੇ ’ਚ ਅਵਤਾਰ ਧਾਰਿਆ ਰੂਹਾਂ ਨੂੰ ਆਪਣੇ ਪਿਆਰ ਮੁਹੱਬਤ ਨਾਲ ਮਸਤੋ-ਮਸਤ ਕੀਤਾ, ਇਨਾਂ ਮਾਲੋ-ਮਾਲ ਕਰ ਦਿੱਤਾ ਕਿ ਇਲਾਹੀ ਖੁਸ਼ੀਆਂ ਪਾ ਕੇ ਰੂਹਾਂ ਦੇ ਜਮੀਨ ’ਤੇ ਧੱਬੇ ਵੀ ਨਹੀਂ ਲਗਦੇ ਇਨ੍ਹਾਂ ਅਪਾਰ ਖੁਸ਼ੀਆਂ ਨਾਲ ਸਜੀ ਸ਼ੁੁੱਭ ਸਵੇਰ ਦੀ, ਸ਼ੁੱਭ ਘੜੀ ਦੀ ਸਭ ਨੂੰ ਮੁਬਾਰਕਬਾਦ, ਸਭ ਨੂੰ ਲੱਖ-ਲੱਖ ਵਧਾਈ ਹੋਵੇ ਜੀ।