Editorial: ਵਿਸ਼ਵ ਭਾਈਚਾਰੇ ਦਾ ਸੰਦੇਸ਼ ਹੈ ਹਿੰਦੂ ਧਰਮ -ਸੰਪਾਦਕੀ
ਹਿੰਦੂ ਧਰਮ ਦੇ ਮੁੱਖ ਅੰਗ ਵੇਦ, ਸ਼ਾਸਤਰ, ਉਪਨਿਸ਼ਦਾਂ ’ਚ ਵਿਸ਼ਵ ਭਾਈਚਾਰੇ ਨੂੰ ਬਣਾਏ ਰੱਖਣ ’ਤੇ ਜ਼ੋਰ ਦਿੱਤਾ ਜਾਂਦਾ ਹੈ ਇਸਨੂੰ ਵਿਸਥਾਰ ਨਾਲ ਸਮਝਣ ਲਈ ਮਹਾਂ ਉਪਨਿਸ਼ਦ ਦੇ ਹੇਠ ਲਿਖੇ ਸ਼ਲੋਕ ’ਤੇ ਗੌਰ ਕਰੋ ਇਸਨੂੰ ‘ਵਾਸੂਧੈਵ ਕੁਟੁਮਬਕਮ’ ਦਾ ਨਾਂਅ ਦਿੱਤਾ ਗਿਆ ਹੈ
ਅਯ ਨਿਜ: ਪਰੋ ਵੇਤੀ ਗਣਨਾ ਲਘੁਚੇਤਸਾਮ ਉਦਾਰਚਰਿਤਾਨਾਂ ਤੂ ਵਸੂਧੈਵ ਕੁਟੁਮਬਕਮ
ਮਹਾਂਉਪਨਿਸ਼ਦ (ਅਧਿਆੲੈ 6, ਮੰਤਰ 71)
ਇਸ ਸ਼ਲੋਕ ਦਾ ਅਰਥ ਜਾਣਨ ਤੋਂ ਪਹਿਲਾਂ ਇਨ੍ਹਾਂ ਦੋ ਸ਼ਬਦਾਂ ਦੇ ਸੰਧੀ ਵਿਛੇਦ ਤੋਂ ਹੀ ਇਸਦਾ ਮਹੱਤਵ ਸਪੱਸ਼ਟ ਪਤਾ ਲੱਗਦਾ ਹੈ ਵਸੂਧਾ: ਮਤਲਬ ਧਰਤੀ, ਐਵ: ਹੀ ਅਤੇ ਕੁਟੁਮਬਕਮ ਅਰਥਾਤ ਪਰਿਵਾਰ, ਜਿਸਦਾ ਅਰਥ ਹੈ ਕਿ ਇਹ ਪੂਰੀ ਧਰਤੀ ਅਤੇ ਇਸ ’ਤੇ ਵਿਚਰਣ ਕਰਨ ਵਾਲੇ ਸਾਰੇ ਜੀਵ ਪ੍ਰਾਣੀ ਇੱਕ ਹੀ ਪਰਿਵਾਰ ਹੈ ‘ਦੋ’ ਦੀ ਭਾਵਨਾ ਸਵਾਰਥਮਈ ਭਾਵਨਾ ਦੀ ਜਨਕ ਹੈ ਹੁਣ ਜ਼ਰਾ ਮਹਾਂ ਉਪਨਿਸ਼ਦ ਦੇ ਇਸ ਸ਼ਲੋਕ ਦੇ ਪੂਰੇ ਅਰਥ ਨੂੰ ਵੀ ਸਮਝੀਏ:-
ਇਹ ਮੇਰਾ ਭਰਾ ਹੈ ਅਤੇ ਉਹ ਕੋਈ ਦੂਜਾ ਹੈ, ਅਜਿਹੀ ਸੋਚ ਸੱਭਿਆਚਾਰ ਦਾਇਰੇ ਵਾਲੇ ਲੋਕਾਂ ਦੀ ਨਹੀਂ ਹੋ ਸਕਦੀ ਹੈ ਜੋ ਲੋਕ ਸਰਲ-ਹਿਰਦੇ (ਵਿਸ਼ਾਲ ਦਇਆ-ਭਾਵਨਾ) ਵਾਲੇ ਹੁੰਦੇ ਹਨ, ਉਨ੍ਹਾਂ ਲਈ ਤਾਂ ਇਹ ਪੂਰੀ ਧਰਤੀ ਹੀ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਸਪਸ਼ਟ ਅਰਥਾਂ ’ਚ ਇਹੀ ਆਇਆ ਹੈ ਕਿ ਪੂਰੀ ਧਰਤੀ ਇੱਕ ਹੀ ਪਰਿਵਾਰ ਹੈ ਤਾਂ ਵਾਰ-ਵਾਰ ਇਹ ਹੀ ਗੱਲ ਸਾਹਮਣੇ ਆਉਂਦੀ ਹੈ ਕਿ ਵੈਸ਼ਵਿਕ ਭਾਈਚਾਰਾ ਕਿ ਪੂਰਾ ਵਿਸ਼ਵ ਇੱਕ ਹੀ ਪਰਿਵਾਰ ਹੈ
ਭਾਰਤੀ ਸੱਭਿਆਚਾਰ ਸਭ ਤੋਂ ਮਹਾਨ ਹੈ ਹਜ਼ਾਰਾਂ ਸਾਲ ਪਹਿਲਾਂ ਤੋਂ ਹੀ ਵੇਦ-ਉਪਨਿਸ਼ਦਾਂ ’ਚ ਵੈਸ਼ਵਿਕ ਭਾਈਚਾਰਾ (ਵਿਸ਼ਵ ਭਾਈਚਾਰੇ) ਬਣਾਏ ਰੱਖਣ ਦਾ ਉਪਦੇਸ਼ ਹੈ ਪੂਰੇ ਵਿਸ਼ਵ ਦੇ ਪ੍ਰਤੀ ਸੱਚੀ ਹਮਦਰਦੀ ਅਤੇ ਆਪਸੀ ਭਾਈਚਾਰਾ ਹੋਵੇ ਜਿਸਦੀ ਕਿ ਅੱਜ ਦੇ ਇਸ ਸਵਾਰਥੀ ਯੁੱਗ ’ਚ ਹੋਰ ਵੀ ਖਾਸ ਜ਼ਰੂਰਤ ਹੈ ਸਾਰੇ ਧਰਮਾਂ ’ਚ ਇਸੇ ਪਵਿੱਤਰ ਭਾਵਨਾ ਨੂੰ ਅਪਨਾਉਣ ਦੀ ਸਿੱਖਿਆ ਹੈ
ਪਰ ਅੱਜ ਦਾ ਸਵਾਰਥੀ ਇਨਸਾਨ ਆਪਣੇ ਲਾਲਚਵੱਸ਼ ਇਹ ਮੇਰਾ, ਇਹ ਵੀ ਮੇਰਾ ਬਸ ਮੇਰਾ ਹੀ ਮੇਰਾ ਹੋਵੇ ਮੈਂ ਹੀ ਰਹਾਂ, ਇਸ ਲਾਲਚੀ ਭਾਵਨਾ ਨੂੰ ਅਪਨਾ ਕੇ ਵਿਸ਼ਵ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ’ਚ ਲੱਗਿਆ ਹੋਇਆ ਹੈ ਲੋਕਾਂ ਨੂੰ ਜਾਤਪਾਤ ਦੇ ਨਾਂਅ ’ਤੇ ਵੰਡਿਆ ਜਾ ਰਿਹਾ ਹੈ ਆਪਣੇ ਆਪ ਨੂੰ ਵੱਡਾ ਅਤੇ ਦੂਜਿਆਂ ਨੂੰ ਛੋਟਾ ਦੱਸ ਕੇ, ਊਚ-ਨੀਚ ਦੀਆਂ ਕੰਧਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ
ਸਮਾਜ ਦੇ ਹਾਲਾਤ ਐਨੇ ਤਰਸਯੋਗ ਬਣਾ ਦਿੱਤੇ ਗਏ ਹਨ ਕਿ ਆਪਸੀ ਪਿਆਰ, ਵਿਸ਼ਵਾਸ਼ ਖ਼ਤਮ ਹੋ ਚੁੱਕਾ ਹੈ ਅਜਿਹੇ ਸਮੇਂ ’ਚ ਡੇਰਾ ਸੱਚਾ ਸੌਦਾ ਉਮੀਦ ਦੀ ਇੱਕ ਨਵੀਂ ਸਵੇਰ ਲੈ ਕੇ ਆਇਆ ਹੈ ਆਪਸੀ ਪਿਆਰ, ਵਿਸ਼ਵਾਸ ਵਧਾਉਣ ਦੀ ਸਿੱਖਿਆ ਦੇ ਕੇ ਸਮਾਜ ਨੂੰ ਸੰਵਾਰਿਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਡੇਰਾ ਦੇ ਸ਼ਰਧਾਲੂ ਆਪਣੇ ਸਤਿਗੁਰੂ ਦੇ ਪਵਿੱਤਰ ਬਚਨਾਂ ਨਾਲ ਲੋਕਾਂ ਦੀ ਮਦਦ ਕਰਦੇ ਹਨ ਕੋਈ ਵੀ ਦੀਨ-ਦੁਖੀ ਉਨ੍ਹਾਂ ਨੂੰ ਮਿਲ ਜਾਂਦਾ ਹੈ, ਬਿਨਾਂ ਕਿਸੇ ਭੇਦਭਾਵ ਦੇ ਉਸਦੀ ਮਦਦ ਕੀਤੀ ਜਾਂਦੀ ਹੈ
ਕੋਈ ਵੀ ਉਨ੍ਹਾਂ ਨੂੰ ਦੁਖੀ ਮਿਲਦਾ ਹੈ, ਭਾਵੇਂ ਉਹ ਮੰਦਬੁੱਧੀ ਹੀ ਕਿਉਂ ਨਾ ਹੋਵੇ, ਲਵਾਰਿਸ ਹੀ ਕਿਉਂ ਨਾ ਹੋਵੇ, ਸ਼ਰਧਾਲੂ ਵਧ-ਚੜ੍ਹ ਕੇ ਉਸਦਾ ਭਲਾ ਕਰਦੇ ਹਨ ਪਵਿੱਤਰ ਸਿੱਖਿਆਵਾਂ ਦਾ ਅਨੁਸਰਨ ਕਰਦੇ ਹੋਏ ਨਿਸਵਾਰਥੀ ਭਾਵ ਨਾਲ ਮੰਦਬੁੱਧੀਆਂ ਦੇ ਖਾਣ-ਪੀਣ, ਸਿਹਤ, ਚਿਕਿਤਸਾ, ਇਲਾਜ ਹੀ ਨਹੀਂ ਕਰਵਾਉਂਦੇ ਸਗੋਂ ਉਨ੍ਹਾਂ ਤੋਂ ਪਰਿਵਾਰ ਦੀ ਜਾਣਕਾਰੀ ਪ੍ਰਾਪਤ ਕਰਕੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕਰਕੇ ਪਰਿਵਾਰ ਵਾਲਿਆਂ ਤੋਂ ਸਾਲਾਂ ਦਾ ਵਿੱਛੜਿਆਂ ਨੂੰ ਖੁਦ ਜਾ ਕੇ ਮਿਲਾ ਦਿੰਦੇ ਹਨ
ਪੁੱਛੋ ਉਸ ਮਾਤਾ, ਉਸ ਭੈਣ, ਉਸ ਪਿਤਾ ਅਤੇ ਉਸਦੇੇ ਭਰਾ ਤੋਂ, ਉਨ੍ਹਾਂ ਦੇ ਪਰਿਵਾਰ ਤੋਂ ਜਦੋਂ ਕਿਸੇ ਵਿਛੜੇ ਹੋਏ ਨੂੰ ਉਨ੍ਹਾਂ ਨਾਲ ਮਿਲਾਇਆ ਜਾਂਦਾ ਹੈ ਜੋ ਐਨੇ ਸਾਲਾਂ ਤੱਕ ਰੋ ਧੋ ਕੇ ਆਪਣੀ ਅੰਸ਼ ਦੀ ਉਮੀਦ ਨੂੰ ਗੁਆ ਚੁੱਕੇ ਸਨ ਕੀ ਇਹ ਛੋਟੀ ਜਿਹੀ ਗੱਲ ਹੈ? ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਡੇਰਾ ਸੱਚਾ ਸੌਦਾ ਦੇ ਇਹ ਸ਼ਰਧਾਲੂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਮੈਂਬਰ ਅਤੇ ਹੋਰ ਸੇਵਾਦਾਰ ਮਦਦਗਾਰ ਬਣ ਰਹੇ ਹਨ
ਪਟਿਆਲਾ, ਸਰਸਾ ਵਰਗੇ ਸ਼ਹਿਰਾਂ ਦੇ ਵੱਡੇ ਹਸਪਤਾਲਾਂ ’ਚ ਇਹ ਪੀੜਤ ਜ਼ਿੰਦਗੀ-ਮੌਤ ਦੀ ਜੰਗ ਲੜ ਰਹੇ ਹਨ ਅਤੇ ਸਿਰਫ ਮਾਤਰ ਨਿਸ਼ਚਿਤ ਸਮੇਂ ’ਤੇ ਪ੍ਰਾਪਤ ਬੱਲਡ ਦੇ ਸਹਾਰੇ ਹੀ ਜਿਉਂਦੇ ਹਨ ਸਿਰਫ ਬਲੱਡ ਹੀ ਉਨ੍ਹਾਂ ਦੇ ਜੀਵਨ ਦਾ ਸਹਾਰਾ ਹੈ ਇਹ ਸੇਵਾਦਾਰ ਆਪਣਾ ਸੈਂਕੜੇ ਯੂਨਿਟ ਖੂਨਦਾਨ ਕਰਕੇ ਉਨ੍ਹਾਂ ਨੂੰ ਜੀਵਨਦਾਨ ਦੇਣ ਦੀ ਭਰਸਕ ਕੋਸ਼ਿਸ਼ ’ਚ ਲੱਗੇ ਹੋਏ ਹਨ, ਤਾਂ ਕੀ ਇਹ ਸੇਵਾਦਾਰ ਆਪਣੇ ਸਵਾਰਥ ਜਾਂ ਆਪਣੀ ਵਾਹ-ਵਾਹੀ ਲਈ ਇਹ ਸਭ ਕਰ ਰਹੇ ਹਨ?,
ਨਹੀਂ ਬਿਲਕੁਲ ਵੀ ਨਹੀਂ ਹੈ ਅਜਿਹਾ ਬਸ ਆਪਣੇ ਪਿਆਰੇ ਗੁਰੂ ਮੁਰਸ਼ਿਦੇ-ਕਾਮਿਲ ਦੀ ਇਸ ਪਵਿੱਤਰ ਸਿੱਖਿਆ ਦੇ ਅਨੁਸਾਰ ਕਿ ਬਲੱਡ ਦੀ ਕਮੀ ਨਾਲ ਕਿਸੇ ਦੀ ਜਾਨ ਨਾ ਜਾ ਸਕੇ ਸੜਕ ਹਾਦਸਿਆਂ ’ਚ ਰੋਜਾਨਾ ਕਿੰਨੇ ਹੀ ਲੋਕ ਜ਼ਖਮੀ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਫੌਰਨ ਤੌਰ ’ਤੇ ਬਲੱਡ ਦੀ ਲੋੜ ਪੈ ਸਕਦੀ ਹੈ ਪਤਾ ਲੱਗਣ ’ਤੇ ਇਹ ਸੇਵਾਦਾਰ ਆਪਣੇ ਮੁਰਸ਼ਿਦ ਪਿਆਰੇ ਦੀ ਸਿੱਖਿਆ ਦੇ ਅਨੁਸਾਰ ਖੁਦ ਉੱਥੇ ਪਹੁੰਚ ਕੇ ਉਨ੍ਹਾਂ ਲਈ ਨਿਸਵਾਰਥ ਭਾਵ ਨਾਲ ਆਪਣਾ ਖੂਨਦਾਨ ਕਰਦੇ ਹਨ
ਲੇਖ ਦੇ ਸਿਰਲੇਖ ਅਨੁਸਾਰ ਕਿ ਸਾਰਾ ਵਿਸ਼ਵ ਸਾਡਾ ਹੀ ਪਰਿਵਾਰ ਹੈ ਵੇਦ-ਉਪਨਿਸ਼ਦਾਂ ਦੀ ਇਸ ਪਵਿੱਤਰ ਸਿੱਖਿਆ ਦਾ ਪ੍ਰੈਕਟੀਕਲ ਰੂਪ ਤੁਸੀਂ ਜੇਕਰ ਅੱਜ ਦੇਖਣਾ ਚਾਹੁੰਦੇ ਹੋ ਤਾਂ ਡੇਰਾ ਸੱਚਾ ਸੌਦਾ ’ਚ ਹੋਣ ਵਾਲੇ ਰੂਹਾਨੀ ਸਤਿਸੰਗਾਂ ’ਚ ਖੁਦ ਆਪਣੀਆਂ ਅੱਖਾਂ ਨਾਲ ਵੀ ਦੇਖ ਸਕਦੇ ਹੋ ਜਿੱਥੇ ਹਰ ਜਾਤ-ਧਰਮ ਦੇ ਲੋਕ ਮਿਲ ਕੇ ਬੈਠਦੇ ਹਨ ਇੱਕ ਜਗ੍ਹਾ ਹੀ ਲੰਗਰ-ਭੋਜਨ ਖਾਂਦੇ ਹਨ ਅਤੇ ਸਭ ਮਿਲ ਕੇ ਭਜਨ-ਬੰਦਗੀ ਕਰਦੇ ਹਨ
ਦੇਸ਼-ਵਿਦੇਸ਼ ਤੋਂ ਕਰੋੜਾਂ ਡੇਰਾ ਸ਼ਰਧਾਲੂ ਭਾਵੇਂ ਕੋਈ ਕਿਸੇ ਵੀ ਧਰਮ-ਜਾਤ ਤੋਂ ਹੈ ਇੱਥੇ ਪਹੁੰਚ ਕੇ ਇੱਕ ਪਰਿਵਾਰ ਦੇ ਰੂਪ ’ਚ ਦਿਖਾਈ ਦਿੰਦਾ ਹੈ ਸਚਾਈ ਵੀ ਇਹ ਹੈ ਕਿ ਵੈਸ਼ਵਿਕ ਭਾਈਚਾਰੇ ‘ਵਸੂਦੇਵ ਕੁਟੁਮਬਕਮ’ ਦੀ ਪ੍ਰਤੱਖ ਮਿਸਾਲ ਹੈ ਡੇਰਾ ਸੱਚਾ ਸੌਦਾ ਸਰਵ ਧਰਮ ਸਤਿਸੰਗ




























































