Dera Sacha Sauda: ਥੈਲੇਸੀਮੀਆ ਪੀੜਤਾਂ ਲਈ ਕੀਤਾ ਖੂਨਦਾਨ

ਥੈਲੇਸੀਮੀਆ ਤੋਂ ਪੀੜਤ ਵਿਅਕਤੀ ਦਾ ਦਰਦ ਸਰੀਰਕ ਅਤੇ ਮਾਨਸਿਕ ਦੋਵਾਂ ਹੀ ਰੂਪਾਂ ’ਚ ਬਹੁਤ ਡੂੰਘਾ ਅਤੇ ਦੁੱਖ ਦੇਣ ਵਾਲਾ ਹੁੰਦਾ ਹੈ ਸਰੀਰਕ ਕਮਜ਼ੋਰੀ, ਵਾਰ-ਵਾਰ ਖੂਨ ਚੜ੍ਹਾਉਣਾ ਅਤੇ ਹੱਡੀਆਂ ਦਾ ਦਰਦ ਪੀੜਤ ਹੀ ਨਹੀਂ, ਉਸ ਦੇ ਪਰਿਵਾਰ ਦੇ ਹੌਂਸਲੇ ਨੂੰ ਵੀ ਕਮਜ਼ੋਰ ਕਰ ਦਿੰਦਾ ਹੈ

ਪੀੜ ਦੇ ਅਜਿਹੇ ਦੌਰ ’ਚੋਂ ਲੰਘਣ ਵਾਲੇ ਥੈਲੇਸੀਮੀਆ ਮਰੀਜ਼ਾਂ ਲਈ ਡੇਰਾ ਸੱਚਾ ਸੌਦਾ ਹੁਣ ਲਾਈਫਲਾਈਨ ਬਣ ਕੇ ਸਾਹਮਣੇ ਆਇਆ ਹੈ ਦਰਅਸਲ, ਥੈਲੇਸੀਮੀਆ ਮਰੀਜ਼ ਨੂੰ ਨਿਯਮਤ ਖੂਨ ਦੀ ਲੋੜ ਪੈਂਦੀ ਹੈ, ਜਿਸ ਦਾ ਪ੍ਰਬੰਧ ਕਰਨਾ ਆਪਣੇ-ਆਪ ’ਚ ਚੁਣੌਤੀਪੂਰਨ ਕੰਮ ਹੈ ਡੇਰਾ ਸੱਚਾ ਸੌਦਾ ਨੇ ਇਸ ਚੁਣੌਤੀ ਨੂੰ ਸੇਵਾ ਦੇ ਮੌਕੇ ’ਚ ਬਦਲਦੇ ਹੋਏ ਅਜਿਹੇ ਪੀੜਤ ਲੋਕਾਂ ਲਈ ਨਿਯਮਤ ਖੂਨਦਾਨ ਕਰਨ ਦਾ ਸੰਕਲਪ ਲਿਆ ਹੈ

ਬੀਤੀ 2 ਅਗਸਤ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ, ਪਟਿਆਲਾ (ਪੰਜਾਬ) ’ਚ ਥੈਲੇਸੀਮੀਆ ਪੀੜਤ ਬੱਚਿਆਂ ਲਈ ਖਾਸ ਤੌਰ ’ਤੇ ਖੂਨਦਾਨ ਕੈਂਪ ਲਾਇਆ ਗਿਆ ਜਿਸ ਵਿੱਚ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਨੇ 269 ਯੂਨਿਟ ਖੂਨ ਇਕੱਠਾ ਕੀਤਾBlood Patiala 1

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 14 ਜੂਨ ਨੂੰ ਵੀ ਇੱਥੇ ਥੈਲੇਸੀਮੀਆ ਪੀੜਤਾਂ ਲਈ ਕੈਂਪ ਲਾਇਆ ਗਿਆ ਸੀ, ਜਿਸ ਵਿੱਚ ਸੇਵਾਦਾਰਾਂ ਨੇ 304 ਯੂਨਿਟ, ਉਸ ਤੋਂ ਬਾਅਦ ਰਾਜਿੰਦਰਾ ਹਸਪਤਾਲ ’ਚ ਐਮਰਜੈਂਸੀ ਲੋੜ ਦੇ ਸਮੇਂ 28 ਯੂਨਿਟ ਖੂਨਦਾਨ ਕੀਤਾ ਇਸ ਮੌਕੇ ਪਹੁੰਚੇ ਸਮਾਜਸੇਵੀ ਸਤਿੰਦਰਪਾਲ ਕੌਰ ਵਾਲੀਆ, ਸਮਾਜਸੇਵੀ ਅਤੇ ਐਵਾਰਡੀ ਪਰਮਿੰਦਰ ਭਲਵਾਨ ਅਤੇ ਜਤਵਿੰਦਰ ਗਰੇਵਾਲ ਨੇ ਵੀ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ

Blood QR Codeਥੈਲੇਸੀਮੀਆ ਵਰਗੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਜੀਵਨ ਭਰ ਨਿਯਮਤ ਖੂਨ ਦੀ ਲੋੜ ਪੈਂਦੀ ਹੈ ਕਈ ਵਾਰ ਸਮੇਂ ’ਤੇ ਖੂਨ ਨਾ ਮਿਲਣ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗੰਭੀਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਉਨ੍ਹਾਂ ਲਈ ਸਹਾਰਾ ਬਣੇਗੀ  ਅਤੇ ਲੋੜ ਪੈਣ ’ਤੇ ਤੁਰੰਤ ਖੂਨ ਉਪਲੱਬਧ ਕਰਵਾਏਗੀ
ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ

Also Read:  ਖੁਦ ਬਣੋ ਆਪਣੇ ਘਰ ਦੇ ਇੰਟੀਰੀਅਰ ਡੈਕੋਰੇਟਰ

ਪਹਿਲਾਂ ਥੈਲੇਸੀਮੀਆ ਪੀੜਤ ਬੱਚਿਆਂ ਲਈ ਖੂਨ ਇਕੱਠਾ ਕਰਨਾ ਬੜੀ ਚਿੰਤਾ ਦਾ ਵਿਸ਼ਾ ਹੁੰਦਾ ਸੀ, ਪਰ ਪਿਛਲੇ ਦੋ ਮਹੀਨਿਆਂ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਇਨ੍ਹਾਂ ਬੱਚਿਆਂ ਨੂੰ ਅਪਨਾਉਣ ਤੋਂ ਬਾਅਦ ਇਹ ਚਿੰਤਾ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ ਕਿਉਂਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨਿਯਮਤ ਤੌਰ ’ਤੇ ਉਨ੍ਹਾਂ ਲਈ ਖੂਨਦਾਨ ਕਰ ਰਹੇ ਹਨ
-ਵਿਜੈ ਪਾਹਵਾ, ਪ੍ਰਧਾਨ ਥੈਲੇਸੀਮੀਆ ਚਿਲਡਰਨ ਵੈੱਲਫੇਅਰ ਐਸੋਸੀਏਸ਼ਨ

ਮੈਂ ਸੇਵਾਦਾਰਾਂ ਦੇ ਖੂਨਦਾਨ ਪ੍ਰਤੀ ਸਮੱਰਪਣ ਅਤੇ ਉਤਸ਼ਾਹ ਤੋਂ ਬੇਹੱਦ ਪ੍ਰਭਾਵਿਤ ਹਾਂ ਇੱਥੇ ਬਿਨਾਂ ਸਮਾਂ ਗੁਆਏ ਸੈਂਕੜੇ ਸ਼ਰਧਾਲੂ ਖੂਨਦਾਨ ਲਈ ਲਾਈਨਾਂ ’ਚ ਆ ਕੇ ਖੜ੍ਹੇ ਹੋ ਜਾਂਦੇ ਹਨ ਰਾਜਿੰਦਰਾ ਹਸਪਤਾਲ ’ਚ 250 ਤੋਂ ਵੱਧ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਨਿਯਮਤ ਖੂਨ ਦੀ ਲੋੜ ਪੈਂਦੀ ਹੈ, ਪਰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਕਦੇ ਖੂਨ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ
-ਡਾ. ਸੁਖਵਿੰਦਰ ਸਿੰਘ, ਇੰਚਾਰਜ ਬਲੱਡ ਬੈਂਕ ਰਾਜਿੰਦਰਾ ਹਸਪਤਾਲ, ਪਟਿਆਲਾ

ਸੇਵਾਦਾਰਾਂ ਦੀ ਪ੍ਰਸੰਸਾ ਲਈ ਸ਼ਬਦ ਘੱਟ ਰਹਿ ਜਾਂਦੇ ਹਨ: ਡਾ. ਕੌਰ

ਲੁਧਿਆਣਾ ਦੇ ਡੇਰਾ ਸ਼ਰਧਾਲੂਆਂ ਵੱਲੋਂ 3 ਅਗਸਤ ਨੂੰ ਸਿਵਲ ਹਸਪਤਾਲ ਦੇ ਬਲੱਡ ਬੈਂਕ ’ਚ ਪਹੁੰਚ ਕੇ ਥੈਲੇਸੀਮੀਆ ਤੋਂ ਪੀੜਤ ਮਾਸੂਮ ਬੱਚਿਆਂ ਲਈ ਲਗਭਗ 29 ਯੂਨਿਟ ਖੂਨਦਾਨ ਕੀਤਾ ਗਿਆ ਬਲੱਡ ਬੈਂਕ ਦੀ ਇੰਚਾਰਜ ਡਾ. ਅਮਨਪ੍ਰੀਤ ਕੌਰ ਨੇ ਇਸ ਸੇਵਾ ਭਾਵਨਾ ਦੀ ਖੂਬ ਪ੍ਰਸੰਸਾ ਕੀਤੀ ਉਨ੍ਹਾਂ ਕਿਹਾ ਕਿ ਖੂਨਦਾਨ ਦੀ ਇਹ ਮਹਾਨ ਸੇਵਾ ਹੈ ਸਾਡੇ ਇੱਥੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਖੂਨ ਦੀ ਭਾਰੀ ਕਮੀ ਰਹਿੰਦੀ ਹੈ ਸਾਨੂੰ ਮਜ਼ਬੂਰੀ ’ਚ ਥੈਲੇਸੀਮੀਆ ਪੀੜਤ ਕੁਝ ਬੱਚਿਆਂ ਨੂੰ ਵਾਪਸ ਭੇਜਣਾ ਪਿਆ ਸੀLudhiana

ਬਹੁਤ ਘੱਟ ਸਮੇਂ ਦੇ ਨੋਟਿਸ ਦੇ ਬਾਵਜੂਦ ਡੇਰਾ ਸੱਚਾ ਸੌਦਾ ਦੀ ਟੀਮ ਦੇ 25 ਤੋਂ 30 ਖੂਨਦਾਨੀ ਤੁਰੰਤ ਬਲੱਡ ਬੈਂਕ ਪਹੁੰਚ ਗਏ ਇਸ ਦੌਰਾਨ 33ਵੀਂ ਵਾਰ ਖੂਨਦਾਨ ਕਰਨ ਪਹੁੰਚੇ ਲਖਵਿੰਦਰ ਸਿੰਘ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਨਿਯਮਤ ਖੂਨਦਾਨ ਕਰ ਰਹੇ ਹਨ ਮਾਨਵਤਾ ਦੀ ਸੇਵਾ ਕਰਕੇ ਉਨ੍ਹਾਂ ਨੂੰ ਆਤਮਿਕ ਖੁਸ਼ੀ ਮਿਲਦੀ ਹੈ

Also Read:  Blood Donation: 3710 ਯੂਨਿਟ ਖੂਨਦਾਨ ਕਰਕੇ ਪੂਜਨੀਕ ਬਾਪੂ ਜੀ ਨੂੰ ਦਿੱਤੀ ਸ਼ਰਧਾਂਜਲੀ-ਪਰਮਾਰਥੀ ਦਿਵਸ 5 ਅਕਤੂਬਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ