Children

Children: ਬੱਚਿਆਂ ਨਾਲ ਬਿਤਾਓ ਪਿਆਰ ਭਰੇ ਪਲ

ਅਕਸਰ ਦੇਖਿਆ ਗਿਆ ਹੈ ਕਿ ਜੋ ਬੱਚੇ ਪੂਰਾ ਦਿਨ ਘਰ ’ਚ ਬੰਦ ਰਹਿੰਦੇ ਹਨ ਉਹ ਦੱਬੂ ਹੋ ਜਾਂਦੇ ਹਨ ਅਜਿਹੇ ਬੱਚੇ ਵੱਡੇ ਹੋ ਕੇ ਡਿਪਰੈਸ਼ਨ ਦਾ ਸ਼ਿਕਾਰ ਵੀ ਬਣਨ ਲੱਗਦੇ ਹਨ ਜੋ ਬੱਚੇ ਮਾਂ-ਬਾਪ ਦੀ ਦੇਖ-ਰੇਖ ਤੋਂ ਬਿਨਾਂ ਆਪਣੀ ਮਰਜ਼ੀ ਨਾਲ ਸਮਾਂ ਲੰਘਾਉਂਦੇ ਹਨ, ਉਹ ਅਪਰਾਧਾਂ ਵੱਲ ਮੁੜ ਜਾਂਦੇ ਹਨ ਇਨ੍ਹਾਂ ਸਭ ਗੱਲਾਂ ਨੂੰ ਨਜ਼ਰ ’ਚ ਰੱਖਦਿਆਂ ਜ਼ਰੂਰੀ ਹੈ ਕਿ ਬੱਚਿਆਂ ਨੂੰ ਕੁਆਲਟੀ ਟਾਈਮ ਜ਼ਰੂਰ ਦਿੱਤਾ ਜਾਵੇ

ਵੱਡੇ-ਵੱਡੇ ਸ਼ਹਿਰਾਂ ’ਚ ਅਜਿਹੇ ਪਰਿਵਾਰ ਜਿੱਥੇ ਮਾਤਾ-ਪਿਤਾ ਦੋਵੇਂ ਕੰਮ ’ਤੇ ਜਾਂਦੇ ਹਨ, ਬੱਚਿਆਂ ਦਾ ਪਾਲਣ-ਪੋਸ਼ਣ ਤੇ ਵਿਕਾਸ ਇੱਕ ਵੱਡੀ ਸਮੱਸਿਆ ਹੈ ਅਜਿਹੇ ਘਰਾਂ ’ਚ ਛੋਟੇ ਬੱਚੇ, ਆਫਿਸ ਟਾਈਮ ’ਚ ਕਰੈੱਚ ’ਚ ਪਲ਼ਦੇ ਹਨ, ਜਿੱਥੇ ਉਹ ਮਾਂ ਦੇ ਭਾਵਨਾਤਮਕ ਪਿਆਰ ਤੋਂ ਵਾਂਝੇ ਰਹਿੰਦੇ ਹਨ

ਪੜ੍ਹਨ-ਲਿਖਣ ਲਾਇਕ ਬੱਚੇ ਜਾਂ ਤਾਂ ਡੇਅ ਬੋਰਡਿੰਗ ’ਚ ਕੈਦ ਰਹਿੰਦੇ ਹਨ ਜਾਂ ਘਰ ਆ ਕੇ ਆਪਣੀ ਮਰਜ਼ੀ ਦੇ ਮਾਲਕ ਬਣ ਜਾਂਦੇ ਹਨ ਇਹ ਦੋਵੇਂ ਹੀ ਸਥਿਤੀਆਂ ਬੱਚੇ ਦੇ ਸੁਭਾਵਿਕ ਵਿਕਾਸ ਲਈ ਖ਼ਤਰਨਾਕ ਹਨ ਖਾਸ ਕਰਕੇ ਉਹ ਬੱਚੇ ਅਪਰਾਧਾਂ ਵੱਲ ਮੁੜ ਜਾਂਦੇ ਹਨ ਜੋ ਮਾਪਿਆਂ ਦੀ ਗੈਰ-ਮੌਜ਼ੂਦਗੀ ’ਚ ਇਕੱਲੇ ਘਰ ’ਚ ਮਨਮਰਜ਼ੀ ਨਾਲ ਟੀਵੀ ਚੈਨਲ ਘੁਮਾਉਂਦੇ ਹਨ ਦਰਅਸਲ, ਇਨ੍ਹਾਂ ਬੱਚਿਆਂ ਦੀ ਸਮੱਸਿਆ ਹੈ ਮਾਂ-ਬਾਪ ਤੋਂ ਆਪਣੇ ਹਿੱਸੇ ਦਾ ਸਮਾਂ ਨਾ ਮਿਲਣਾResponsibility in Children

ਅਕਸਰ ਮਾਂ-ਬਾਪ ਆਪਣੀਆਂ ਰੁਚੀਆਂ ਨੂੰ ਬੱਚਿਆਂ ’ਤੇ ਥੋਪਣ ਦੀ ਕੋਸ਼ਿਸ਼ ਕਰਦੇ ਹਨ ਬੱਚਿਆਂ ’ਚ ਅਜਿਹੀ ਜ਼ਬਰਦਸਤੀ ਖਿਲਾਫ ਇੱਕ ਸੁਭਾਵਿਕ ਵਿਦਰੋਹ ਜਨਮ ਲੈ ਲੈਂਦਾ ਹੈ ਜਿੱਥੇ ਮਾਤਾ-ਪਿਤਾ ਬੱਚਿਆਂ ਦੀ ਦਿਲਚਸਪੀ ’ਤੇ ਧਿਆਨ ਨਹੀਂ ਦਿੰਦੇ, ਉੱਥੇ ਬੱਚੇ ਵੀ ਉਨ੍ਹਾਂ ਦੀ ਅਣਸੁਣੀ ਕਰਨ ਲੱਗਦੇ ਹਨ ਅਜਿਹੇ ’ਚ ਜੇਕਰ ਉਨ੍ਹਾਂ ਦੀਆਂ ਰੁਚੀਆਂ ਨੂੰ ਜਾਣ ਕੇ ਰੁਚੀਆਂ ਅਨੁਸਾਰ ਰਚਨਾਤਮਕ ਦਿਸ਼ਾ ਦੇ ਸਕਦੇ ਹੋ ਤਾਂ ਬੱਚਿਆਂ ਨਾਲ ਬਿਹਤਰ ਤਾਲਮੇਲ ਬੈਠ ਸਕਦਾ ਹੈ

Also Read:  ਸਾਹਾਂ ਦੀ ਡੋਰ ਨੂੰ ਮਜ਼ਬੂਤ ਬਣਾਉਂਦਾ ਹੈ ਪ੍ਰਾਣਾਯਾਮ

ਜੇਕਰ ਉਨ੍ਹਾਂ ਦੀਆਂ ਰੁਚੀਆਂ ਤੁਹਾਨੂੰ ਠੀਕ ਨਾ ਵੀ ਲੱਗਣ ਤਾਂ ਵੀ ਉਨ੍ਹਾਂ ਨੂੰ ਹੌਲੀ-ਹੌਲੀ ਬਿਹਤਰ ਚੀਜ਼ਾਂ ਵੱਲ ਮੋੜਿਆ ਜਾ ਸਕਦਾ ਹੈ ਬੱਚਿਆਂ ਨੂੰ ਅਜਿਹੇ ਖਿਡੌਣੇ ਦਿੱਤੇ ਜਾ ਸਕਦੇ ਹਨ ਜੋ ਉਨ੍ਹਾਂ ’ਚ ਜਗਿਆਸਾ ਪੈਦਾ ਕਰਨ ਹੌਲੀ-ਹੌਲੀ ਅਜਿਹੇ ਰਚਨਾਤਮਕ ਗਿਆਨ-ਵਰਧਕ ਖਿਡੌਣੇ ਉਨ੍ਹਾਂ ਦੀ ਰੁਚੀ ਦਾ ਹਿੱਸਾ ਬਣ ਸਕਦੇ ਹਨ

ਬੱਚਿਆਂ ਦੀ ਰੁਚੀ ਬਿਹਤਰ ਬਣਾਉਣ ਲਈ ਤੁਸੀਂ ਖੁਦ ਨੂੰ ਉਦਾਹਰਨ ਬਣਾ ਕੇ ਕੰਮ ਕਰੋ ਤਾਂ ਬਿਹਤਰ ਹੋਵੇਗਾ (ਯਾਦ ਰੱਖੋ ਬੱਚੇ ਦੇ ਮਨ ਨੂੰ ਕਿਸੇ ਵੀ ਸਾਂਚੇ ’ਚ ਢਾਲਿਆ ਜਾ ਸਕਦਾ ਹੈ ਪਰ ਕਿਸੇ ਦੇ ਬੰਨ੍ਹਣ ’ਚ ਉਨ੍ਹਾਂ ਨੂੰ ਜ਼ਬਰਦਸਤੀ ਬੰਨਿ੍ਹਆ ਨਹੀਂ ਜਾ ਸਕਦਾ) ਬਾਲ ਭਾਵਨਾਵਾਂ ਕੋਮਲ ਹੁੰਦੀਆਂ ਹਨ ਅਤੇ ਕੋਈ ਰੂਪ ਉਦੋਂ ਦਿੱਤਾ ਜਾ ਸਕਦਾ ਹੈ ਜਦੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਮਝ ਲਿਆ ਜਾਵੇ

ਜਿੰਨਾ ਸੰਭਵ ਹੋਵੇ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਖਾਸ ਕਰਕੇ ਅਜਿਹੇ ਬੱਚਿਆਂ ਦੀਆਂ, ਜਿਨ੍ਹਾਂ ਦੇ ਦੋਸਤਾਂ ਨੂੰ ਬਿਹਤਰ ਸੁਵਿਧਾਵਾਂ ਮਿਲ ਜਾਂਦੀਆਂ ਹਨ ਅਜਿਹੇ ’ਚ ਉਨ੍ਹਾਂ ਦੇ ਮਨ ’ਚ ਨਿਰਾਸ਼ਾ ਨਹੀਂ ਆਵੇਗੀ ਜੋ ਦੋਸਤਾਂ ਨਾਲ ਖੁਦ ਦੀ ਤੁਲਨਾ ਨਾਲ ਪੈਦਾ ਹੋਣ ਲੱਗਦੀ ਹੈ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ

ਕਿ ਬੱਚੇ ਜੋ ਸੁਵਿਧਾਵਾਂ ਚਾਹੁੰਦੇ ਹਨ, ਉਨ੍ਹਾਂ ਨੂੰ ਪੂਰਾ ਕਰਨ, ਨਾ ਕਰਨ ਦੀ ਮਜ਼ਬੂਰੀ ਨਾਲ ਉਨ੍ਹਾਂ ਦਾ ਕੋਈ ਖਾਸ ਵਾਸਤਾ ਨਹੀਂ ਹੁੰਦਾ ਹਾਂ, ਐਨਾ ਧਿਆਨ ਰੱਖਿਆ ਜਾ ਸਕਦਾ ਹੈ ਕਿ ਉਸ ਦਾ ਜ਼ਿਆਦਾਤਰ ਸਮਾਂ ਆਪਣੇ ਵਰਗੇ ਮਾਹੌਲ ਵਾਲੇ ਬੱਚਿਆਂ ਅਤੇ ਸਬੰਧੀਆਂ ਨਾਲ ਬੀਤੇ ਮਨੋੋਰੋਗ ਮਾਹਿਰਾਂ ਦਾ ਮੰਨਣਾ ਹੈ

ਕਿ ਜਿੱਦ ਜਾਂ ਵਿਰੋਧ ਬੱਚਿਆਂ ’ਚ ਉਦੋਂ ਪੈਦਾ ਹੁੰਦੇ ਹਨ ਜਦੋਂ ਨਿਰਾਸ਼ਾ ਅਤੇ ਅਸਫਲਤਾ ਟੈਨਸ਼ਨ ਦੇ ਰੂਪ ’ਚ ਉਨ੍ਹਾਂ ਦੇ ਨਾਜ਼ੁਕ ਦਿਲੋ-ਦਿਮਾਗ ’ਤੇ ਵਾਰ ਕਰਦੀ ਹੈ ਪਰ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਜੋ ਸਿੱਧਾ ਅਤੇ ਸੌਖਾ ਨੁਸਖਾ ਹੈ, ਉਹ ਹੈ ਬੱਚਿਆਂ ਨਾਲ ਪਿਆਰ ਭਰੇ ਪਲ ਬਿਤਾਉਣਾ -ਇਸ਼ਰਤ ਪਰਵੀਨ

Also Read:  Digestive Problems: ਪਾਚਣ ਕਿਰਿਆ ’ਚ ਗੜਬੜੀ ਨੂੰ ਨਾ ਬਣਨ ਦਿਓ ਸਮੱਸਿਆ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ