Experiences of Satsangis

Experiences of Satsangis: ਮਾਲਕ ਖੁਦ ਸੰਵਾਰਦੇ ਹਨ ਸੇਵਾਦਾਰ ਦੇ ਸਭ ਕਾਜ਼ -ਸਤਿਸੰਗੀਆਂ ਦੇ ਅਨੁਭਵ: ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ

ਪ੍ਰੇਮੀ ਰਵੀ ਸੇਠੀ ਪੁੱਤਰ ਸ੍ਰੀ ਵਿਜੈ ਸੇਠੀ, ਵਾਸੀ ਮਕਾਨ ਨੰਬਰ 31, ਐਡਵੋਕੇਟ ਕਲੋਨੀ ਹਿਸਾਰ ਤੋਂ ਆਪਣੇ ਮੁਰਸ਼ਿਦ ਪਿਆਰੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਰਹਿਮਤਾਂ ਦਾ ਵਰਣਨ ਕਰਦੇ ਹੋਏ ਦੱਸਦੇ ਹਨ:

ਅਪਰੈਲ 2021 ਦੀ ਗੱਲ ਹੈ ਕੋਵਿਡ ਮਹਾਂਮਾਰੀ ਦਾ ਦੌਰ ਚੱਲ ਰਿਹਾ ਸੀ ਹਰ ਕੋਈ ਮਹਾਂਮਾਰੀ ਦੇ ਆਤੰਕ ਤੋਂ ਡਰਿਆ ਹੋਇਆ ਸੀ ਅਜਿਹੇ ’ਚ 25 ਅਪਰੈਲ ਨੂੰ ਮੇਰੀ ਮੰਮੀ ਨੂੰ ਬੁਖਾਰ ਹੋ ਗਿਆ ਉਸ ਸਮੇਂ ਮੇਰੀ ਭੈਣ ਜੋ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਬੁੱਧਣੀ (ਮੱਧ ਪ੍ਰਦੇਸ਼) ’ਚ ਸੇਵਾ ਕਰਦੀ ਸੀ, ਘਰ ਆਈ ਹੋਈ ਸੀ ਅਤੇ ਮੈਂ ਦਿੱਲੀ ’ਚ ਸੀ ਪਾਪਾ ਅਤੇ ਭੈਣ ਨੇ ਸਾਧਾਰਣ ਬੁਖਾਰ ਸਮਝ ਕੇ ਮੰਮੀ ਨੂੰ ਦਵਾਈ ਦੇ ਦਿੱਤੀ, ਪਰ ਬੁਖਾਰ ਉੱਤਰ ਨਹੀਂ ਰਿਹਾ ਸੀ ਅਗਲੇ ਦਿਨ ਰਾਤ ਨੂੰ ਬੁਖਾਰ ਪਹਿਲਾਂ ਤੋਂ ਵੀ ਜ਼ਿਆਦਾ ਹੋ ਗਿਆ

ਅਗਲੇ ਦਿਨ ਮੇਰੀ ਭੈਣ ਨੇ ਸੇਵਾ ’ਤੇ ਵਾਪਸ ਜਾਣਾ ਸੀ, ਤਾਂ ਪਾਪਾ ਨੇ ਉਸਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੀ ਕਿ ਸੇਵਾ ਕਰਨ ਨਾਲ ਕਰਮ ਕੱਟਦੇ ਹਨ ਪਾਪਾ ਨੇ ਬਹੁਤ ਕਿਹਾ ਕਿ ਇਸ ਟਾਈਮ ਮੰਮੀ ਨੂੰ ਤੇਰੀ ਜ਼ਰੂਰਤ ਹੈ, ਉਸਨੂੰ ਕੌਣ ਸੰਭਾਲੇਗਾ? ‘ਮੈਂ ਸੇਵਾ ਕਰੂੰਗੀ ਤਾਂ ਘਰ ’ਚ ਪਿਤਾ ਜੀ ਮੰਮੀ ਦੀ ਸੰਭਾਲ ਕਰਨਗੇ’ ਇਹ ਸੋਚ ਕੇ ਉਹ ਆਪਣੀ ਸੇਵਾ ’ਤੇ ਚਲੀ ਗਈ ਇਸ ਟਾਈਮ ਘਰ ਤੋਂ ਬਾਹਰ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਸੀ,

ਫਿਰ ਵੀ ਉਹ ਪਬਲਿਕ ਟਰਾਂਸਪੋਰਟ ਤੇ ਚਲੀ ਗਈ ਮੰਮੀ ਨੂੰ ਦਵਾਈ ਨਾਲ ਆਰਾਮ ਨਹੀਂ ਆ ਰਿਹਾ ਸੀ ਦੋ ਦਿਨਾਂ ਬਾਅਦ ਮੈਂ ਘਰ ਆਇਆ ਅਤੇ ਆਉਂਦੇ ਹੀ ਮੰਮੀ ਨੂੰ ਗੋਇਲ ਹਸਪਤਾਲ ਹਿਸਾਰ ’ਚ ਲੈ ਕੇ ਗਿਆ ਡਾਕਟਰ ਨੇ ਦਵਾਈ ਦੇ ਦਿੱਤੀ ਅਤੇ ਕੋਵਿਡ ਟੈਸਟ ਕਰਵਾਉਣ ਨੂੰ ਕਿਹਾ ਮੰਮੀ ਦੀ ਕੋਵਿਡ ਰਿਪੋਰਟ ਪਾਜੀਟਿਵ ਆ ਗਈ ਰਿਪੋਰਟ ਦੇਖ ਕੇ ਅਸੀਂ ਸਭ ਘਬਰਾ ਗਏ ਮੰਮੀ ਦਵਾਈ ਲੈ ਰਹੀ ਸੀ ਪਰ ਹਾਲਤ ਦਿਨ-ਬ-ਦਿਨ ਵਿਗੜਦੀ ਹੀ ਜਾ ਰਹੀ ਸੀ ਪਿਤਾ ਜੀ ਦੇ ਵਚਨ ਅਨੁਸਾਰ ਕਾੜ੍ਹਾ ਅਤੇ ਨਿੰਮ ਦੇ ਪੱਤਿਆਂ ਦੀ ਭਾਫ ਦੇਣੀ ਸ਼ੁਰੂ ਕਰ ਦਿੱਤੀ ਪਰ ਹਾਲਾਤ ’ਚ ਸੁਧਾਰ ਨਹੀਂ ਹੋ ਰਿਹਾ ਸੀ ਮੰਮੀ ਤੋਂ ਕੁਝ ਵੀ ਨਹੀਂ ਖਾਧਾ ਜਾ ਰਿਹਾ ਸੀ ਅਤੇ ਉਹ ਆਕਸੀਜਨ ਦੀ ਕਮੀ ਮਹਿਸੂਸ ਕਰ ਰਹੀ ਸੀ ਮੰਮੀ ਸਾਰਾ ਦਿਨ ਕੁਝ ਵੀ ਨਹੀਂ ਖਾਂਦੀ ਸੀ

Also Read:  Stale Food: ਸਿਹਤ ਲਈ ਨੁਕਸਾਨਦੇਹ ਹੈ ਠੰਢਾ ਅਤੇ ਬੇਹਾ ਭੋਜਨ

ਇਸ ਦੌਰਾਨ ਮੇਰੀ ਭੈਣ ਨੂੰ ਇੱਕ ਰਾਤ ਸਫੁਨੇ ’ਚ ਦਿਖਿਆ ਕਿ ਮੰਮੀ ਚੋਲਾ ਛੱਡ ਗਈ ਹੈ ਅਸੀਂ ਸਭ ਡਰ ਗਏ ਕਿਉਂਕਿ ਮੰਮੀ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਸੀ ਅਸੀਂ ਮੰਮੀ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਐਡਮਿਟ ਕਰਵਾਉਣ ਦਾ ਫੈਸਲਾ ਕਰ ਲਿਆ, ਪਰ ਇੱਥੇ ਜਗ੍ਹਾ ਖਾਲੀ ਨਹੀਂ ਸੀ ਕਿਤੋਂ ਆਕਸੀਜਨ ਸਿਲੰਡਰ ਵੀ ਨਹੀਂ ਮਿਲ ਰਿਹਾ ਸੀ ਆਪਣੇ ਪੱਧਰ ’ਤੇ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਸੀ ਪਰ ਕਿਤੋਂ ਕੋਈ ਉਮੀਦ ਦੀ ਕਿਰਨ ਨਜ਼ਰ ਨਹੀਂ ਆ ਰਹੀ ਸੀ ਇਸ ਗੰਭੀਰ ਬਿਮਾਰੀ ਦੇ ਚਲਦਿਆਂ ਮੰਮੀ ਤੋਂ ਸਿਮਰਨ ਵੀ ਨਹੀਂ ਹੋ ਰਿਹਾ ਸੀ ਮੇਰੀ ਭੈਣ ਲਗਾਤਾਰ ਸੇਵਾ ਦੇ ਨਾਲ-ਨਾਲ ਸਿਮਰਨ ਕਰ ਰਹੀ ਸੀ

ਇੱਕ ਦਿਨ ਉਹ ਆਪਣੀਆਂ ਸਹੇਲੀਆਂ ਨਾਲ ਸਕੂਲ ’ਚ ਰੂਹਾਨੀਅਤ ਦੀ ਗੇਮ ਖੇਡ ਰਹੀ ਸੀ, ਜਿਸ ’ਚ ਸਭ ਦੇ ਨਾਂਅ ਦੀ ਪਰਚੀ ਪਾਈ ਜਾਂਦੀ ਹੈ ਅਤੇ ਫਿਰ ਰੂਹਾਨੀਅਤ ਨਾਲ ਰਿਲੇਟਿਡ ਸਵਾਲ ਪੁੱਛੇ ਜਾਂਦੇ ਹਨ ਗੇਮ ’ਚ ਇੱਕ ਸਵਾਲ ਪੁੱਛਿਆ ਕਿ ਪਿਤਾ ਜੀ ਕਿਸਦੇ ਘਰ ਦੀ ਖੁਦ ਪਹਿਰੇਦਾਰੀ ਕਰ ਰਹੇ ਹਨ ਤਾਂ ਜਵਾਬ ’ਚ ਮੇਰੀ ਭੈਣ ਦੀ ਪਰਚੀ ਨਿਕਲੀ ਉਸਦਾ ਵਿਸ਼ਵਾਸ਼ ਦ੍ਰਿੜ੍ਹ ਹੋ ਗਿਆ ਕਿ ਪਿਤਾ ਜੀ ਜ਼ਰੂਰ ਹੀ ਮੰਮੀ ਦੀ ਸੰਭਾਲ ਕਰ ਰਹੇ ਹਨ ਉਸਨੇ ਸਾਨੂੰ ਕਿਸੇ ਨੂੰ ਨਹੀਂ ਦੱਸਿਆ, ਬਸ ਲਗਨ ਨਾਲ ਸੇਵਾ ਕਰਦੀ ਰਹੀ

ਕੁਝ ਦਿਨਾਂ ਬਾਅਦ ਮੇਰੀ ਮੰਮੀ ਨੂੰ ਸੁਫਨੇ ’ਚ ਦਿਖਿਆ ਕਿ ਇੱਕ ਆਦਮੀ ਘਰ ਦੇ ਮੇਨ ਗੇਟ ’ਤੇ ਪਹਿਰਾ ਦੇ ਰਿਹਾ ਹੈ ਮੰਮੀ ਨੇ ਉਸ ਤੋਂ ਪੁੱਛਿਆ ਕਿ ਤੂੰ ਇੱਥੇ ਕੀ ਕਰ ਰਿਹਾ ਹੈ! ਉਸਨੇ ਜਵਾਬ ਦਿੱਤਾ ਕਿ ਮੈਂ ਇੱਥੇ ਪਹਿਰਾ ਦੇ ਰਿਹਾ ਹਾਂ ਮੰਮੀ ਨੇ ਜਦੋਂ ਮੈਨੂੰ ਫੋਨ ’ਤੇ ਆਪਣੇ ਸੁਫਨੇ ਦੇ ਬਾਰੇ ’ਚ ਦੱਸਿਆ ਤਾਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੰਮੀ ਹੋ ਨਾ ਹੋ ਉਹ ਪਿਤਾਜੀ ਹੀ ਸਨ, ਤੁਸੀਂ ਹੀ ਬਸ ਉਨ੍ਹਾਂ ਨੂੰ ਪਹਿਚਾਣ ਨਹੀਂ ਸਕੇ ਮੰਮੀ ਜਿਨ੍ਹਾਂ ਨੂੰ ਕੁਝ ਪੱਚ ਨਹੀਂ ਰਿਹਾ ਸੀ ਅਤੇ ਜੋ ਹੁਣ ਤੱਕ ਜਿਉਣ ਦੀ ਆਸ ਛੱਡ ਚੁੱਕੀ ਸੀ, ਦੇ ਦਿਲ ’ਚ ਦਿਲਾਸਾ ਆਇਆ ਕਿ ਹੁਣ ਮੈਨੂੰ ਕੁਝ ਨਹੀਂ ਹੋਵੇਗਾ

Also Read:  Editorial: ਆਈ ਮਿਲਣ ਦੀ ਬੇਲਾ ਸੁਹਾਨੀ -ਸੰਪਾਦਕੀ

ਦੋ ਦਿਨਾਂ ਬਾਅਦ ਹੀ ਸੱਚੇ ਨਿਮਰ ਸੇਵਾਦਾਰ ਸਰਸਾ ਦਰਬਾਰ ਤੋਂ ਪਵਿੱਤਰ ਵਚਨਾਂ ਦਾ ਪ੍ਰਸ਼ਾਦ ਲੈ ਕੇ ਖੁਦ ਸਾਡੇ ਘਰ ਆਏ ਅਤੇ ਦੱਸਿਆ ਕਿ ਇਹ ਪ੍ਰਸ਼ਾਦ ਪਿਤਾ ਜੀ ਨੇ ਕੋਵਿਡ ਮਰੀਜ਼ਾਂ ਲਈ ਖੁਦ ਭੇਜਿਆ ਹੈ ਮੰਮੀ ਦੀ ਹਾਲਤ ਐਨੀ ਖਰਾਬ ਹੋ ਗਈ ਸੀ ਕਿ ਉਨ੍ਹਾਂ ਤੋਂ ਪ੍ਰਸ਼ਾਦ ਵੀ ਨਹੀਂ ਖਾਧਾ ਜਾ ਰਿਹਾ ਸੀ ਇੱਕ ਦਾਣਾ ਧੱਕੇ ਨਾਲ ਖੁਆਇਆ ਅਸੀਂ ਦੇਖਿਆ ਕਿ ਸ਼ਾਮ ਤੱਕ ਉਨ੍ਹਾਂ ਦੀ ਹਾਲਤ ’ਚ ਸੁਧਾਰ ਹੋਇਆ ਅਤੇ ਫਿਰ ਉਨ੍ਰਾਂ ਨੇ ਸਾਰਾ ਪ੍ਰਸ਼ਾਦ ਖੁਦ ਖਾ ਲਿਆ ਅਗਲੇ ਦਿਨ ਦੁੱਧ ਅਤੇ ਫਰੂਟ ਖਾਣਾ ਸ਼ੁਰੂ ਕਰ ਦਿੱਤਾ ਅਤੇ ਉਸ ਤੋਂ ਦੋ ਦਿਨ ਬਾਅਦ ਮੰਮੀ ਨੇ ਖੁਦ ਕਿਹਾ ਕਿ ਮੈਂ ਰੋਟੀ ਖਾਣੀ ਹੈ ਇਸ ਤਰ੍ਹਾਂ ਹੌਲੀ-ਹੌਲੀ ਮੰਮੀ ਦੀ ਹਾਲਤ ’ਚ ਸੁਧਾਰ ਹੁੰਦਾ ਗਿਆ ਪਿਤਾ ਜੀ ਨੇ ਮੰਮੀ ਦਾ ਮੌਤ ਵਰਗਾ ਭਿਆਨਕ ਕਰਮ ਆਪਣੇ-ਆਪ ਪ੍ਰਸ਼ਾਦ ਭੇਜ ਕੇ ਕੱਟ ਦਿੱਤਾ

ਸੱਚ ਕਹਿੰਦੇ ਹਨ ਕਿ ਜੋ ਸੇਵਾ ਕਰਦੇ ਹਨ ਉਨ੍ਹਾਂ ਦੇ ਕੰਮਕਾਜ਼ ਅਤੇ ਘਰ ਦੀ ਸੰਭਾਲ ਸਤਿਗੁਰੂ ਆਪ ਕਰਦੇ ਹਨ ਮੇਰੀ ਆਪਣੇ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ’ਚ ਇਹੀ ਪ੍ਰਾਰਥਨਾ ਹੈ ਕਿ ਸਾਡਾ ਦ੍ਰਿੜ ਵਿਸ਼ਵਾਸ਼ ਆਪਜੀ ਦੇ ਪ੍ਰਤੀ ਹੋਰ ਮਜ਼ਬੂਤ ਹੋਵੇ ਅਤੇ ਸਾਡਾ ਸਾਰਾ ਪਰਿਵਾਰ ਤਨ-ਮਨ-ਧਨ ਨਾਲ ਡੇਰਾ ਸੱਚਾ ਸੌਦਾ ਅਤੇ ਆਪ ਜੀ ਦੇ ਪਵਿੱਤਰ ਵਚਨਾਂ ਦੇ ਅਨੁਸਾਰ ਮਾਨਵਤਾ ਦੀ ਸੇਵਾ ’ਚ ਹੋਰ ਵੀ ਵੱਧ-ਚੜ੍ਹ ਕੇ ਆਪਣਾ ਸਹਿਯੋਗ ਕਰੇ ਪਿਤਾ ਜੀ, ਸਾਡਾ ਹਰ ਸਵਾਸ ਆਪਣੇ ਲੇਖੇ ਲਗਵਾ ਕੇ ਆਪਣੇ ਚਰਨਾਂ ’ਚ ਓੜ ਨਿਭਾ ਦੇਣਾ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ