Apartment

Apartment: ਜਦੋਂ ਤੁਸੀਂ ਰਹੋ ਅਪਾਰਟਮੈਂਟ ’ਚ

ਇੱਕ ਸਮਾਂ ਸੀ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਇੱਕ ਛੱਤ ਦੇ ਹੇਠਾਂ ਖੁਸ਼ੀ-ਖੁਸ਼ੀ ਰਹਿੰਦੇ ਸਨ ਉਨ੍ਹਾਂ ਦੇ ਦੁੱਖ-ਸੁੱਖ ਇੱਕ ਹੁੰਦੇ ਸਨ ਜਿਉਂ-ਜਿਉਂ ਸਾਂਝੇ ਪਰਿਵਾਰ ਟੁੱਟ ਕੇ ਸਿੰਗਲ ਪਰਿਵਾਰ ’ਚ ਵੰਡਦੇ ਗਏ ਤਾਂ ਸਮੱਸਿਆਵਾਂ ਵੀ ਉਸੇ ਹਿਸਾਬ ਨਾਲ ਵਧਦੀਆਂ ਗਈਆਂ ਹੁਣ

ਇੱਕ ਛੱਤ ਦੇ ਹੇਠਾਂ ਐਨੇ ਪਰਿਵਾਰਾਂ ਦਾ ਰਹਿਣਾ ਮੁਸ਼ਕਿਲ ਹੁੰਦਾ ਗਿਆ ਆਧੁਨਿਕ ਯੁੱਗ ਦੀ ਦੇਣ ਸ਼ਹਿਰੀ ਜੀਵਨਸ਼ੈਲੀ ’ਚ ਲੋਕਾਂ ਲਈ ਲਿਵਿੰਗ ਸਪੇਸ ਦੀ ਕਮੀ ਹੁੰਦੀ ਜਾ ਰਹੀ ਹੈ

  • ਇਸ ਕਮੀ ਨੂੰ ਪੂਰਾ ਕਰਨ ਲਈ ਵੱਡੇ ਸ਼ਹਿਰਾਂ ’ਚ ਅਪਾਰਟਮੈਂਟ ਜਾਂ ਫਲੈਟ ਬਣਦੇ ਜਾ ਰਹੇ ਹਨ ਇਨ੍ਹਾਂ ਅਪਾਰਟਮੈਂਟਾਂ ’ਚ ਰਹਿਣ ਦੇ ਤੌਰ-ਤਰੀਕੇ ਆਮ ਤੌਰ-ਤਰੀਕਿਆਂ ਨਾਲੋਂ ਇੱਕਦਮ ਹਟ ਕੇ ਹਨ ਤਾਂ ਧਿਆਨ ਦਿਓ ਕੁਝ ਖਾਸ ਗੱਲਾਂ ’ਤੇ ਤਾਂ ਕਿ ਤੁਸੀਂ ਸਭ ਤੋਂ ਪਿੱਛੇ ਜਾਂ ਪੱਛੜੇ ਬਣ ਕੇ ਨਾ ਰਹਿ ਸਕੋApartment 2
  • ਅਪਾਰਟਮੈਂਟ ’ਚ ਰਹਿਣ ਵਾਲੇ ਗੁਆਂਢੀਆਂ ਦੇ ਨਿੱਜੀ ਜੀਵਨ ’ਚ ਤਾਂਕ-ਝਾਂਕ ਨਾ ਕਰੋ
  • ਅਪਾਰਟਮੈਂਟ ਜਾਂ ਸੁਸਾਇਟੀ ਦੇ ਮੁੱਖ ਤਿਉਹਾਰਾਂ ਅਤੇ ਪ੍ਰੋਗਰਾਮਾਂ ’ਚ ਹਿੱਸਾ ਜ਼ਰੂਰ ਲਓ
  • ਗੁਆਂਢ ’ਚ ਕਦੇ ਪਾਣੀ, ਬਿਜਲੀ ਦੀ ਕੋਈ ਸਮੱਸਿਆ ਹੋਣ ’ਤੇ ਉਸ ਦਾ ਸਹਿਯੋਗ ਕਰੋ
  • ਗੁਆਂਢੀਆਂ ਤੋਂ ਖਿਝੇ-ਖਿਝੇ ਨਾ ਰਹੋ ਉਨ੍ਹਾਂ ਦਾ ਸਨਮਾਨ ਕਰੋ, ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ ਅਤੇ ਉਨ੍ਹਾਂ ਦੀ ਪ੍ਰਾਈਵੇਸੀ ਦਾ ਵੀ ਸਨਮਾਨ ਕਰੋ
  • ਆਪਣੀ ਸੁਰੱਖਿਆ ਦੇ ਨਾਲ-ਨਾਲ ਗੁਆਂਢੀ ਦੀ ਸੁਰੱਖਿਆ ’ਚ ਵੀ ਚੌਕਸੀ ਵਰਤੋ
  • ਜੇਕਰ ਤੁਸੀਂ ਪਾਲਤੂ ਜਾਨਵਰ ਪਾਲਣ ਦੇ ਸ਼ੌਕੀਨ ਹੋ ਤਾਂ ਆਪਣੇ ਪੈਟਸ ਨੂੰ ਸੰਭਾਲ ਕੇ ਰੱਖੋ ਤਾਂ ਕਿ ਨਾਲ ਰਹਿਣ ਵਾਲੇ ਫਲੈਟਾਂ ’ਚ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ
  • ਸੁਸਾਇਟੀ ਅਤੇ ਅਪਾਰਟਮੈਂਟਾਂ ਦੇ ਬਣੇ ਨਿਯਮਾਂ ’ਚ ਸਹਿਯੋਗ ਦਿਓ ਉਨ੍ਹਾਂ ਨੂੰ ਤੋੜੋ ਨਾ
  • ਜੇਕਰ ਤੁਹਾਡੇ ਗੁਆਂਢ ਵਾਲੇ ਫਲੈਟ ’ਚ ਬਜ਼ੁਰਗ ਲੋਕ ਹਨ ਜਾਂ ਕੋਈ ਇਕੱਲਾ ਰਹਿੰਦਾ ਹੋਵੇ ਤਾਂ ਉਸ ਦਾ ਧਿਆਨ ਰੱਖਦੇ ਰਹੋ ਵਕਤ-ਬੇਵਕਤ ਉਨ੍ਹਾਂ ਨੂੰ ਲੋੜ ਪੈਣ ’ਤੇ ਸਹਿਯੋਗ ਦਿਓ
  • ਫਲੈਟਾਂ ਕੋਲ-ਕੋਲ ਜਾਂ ਉੱਪਰ-ਹੇਠਾਂ ਹੋਣ ਦੇ ਚੱਕਰ ’ਚ ਘਰ ਦਾ ਰੌਲਾ ਦੂਜੇ ਦੀ ਪ੍ਰੇਸ਼ਾਨੀ ਦਾ ਕਾਰਨ ਨਾ ਬਣੇ, ਇਸ ਦਾ ਖਾਸ ਧਿਆਨ ਰੱਖੋ ਗੀਤ ਸੁਣਦੇ ਸਮੇਂ ਅਤੇ ਟੀਵੀ ਦੇਖਦੇ ਸਮੇਂ ਆਵਾਜ਼ ਹੌਲੀ ਰੱਖੋ
  • ਫਲੈਟਾਂ ’ਚ ਰਹਿਣ ਵਾਲੇ ਲੋਕਾਂ ਨੂੰ ਜਦੋਂ ਵੀ ਮਿਲੋ, ਮੁਸਕੁਰਾ ਕੇ ਮਿਲੋ
  • ਸੁਸਾਇਟੀ ਦੀ ਸਾਂਝੀ ਸੰਪੱਤੀ ਦਾ ਪੂਰਾ ਧਿਆਨ ਰੱਖੋ ਜਿਵੇਂ ਪਾਰਕ, ਪੌੜੀਆਂ, ਛੱਤ ਆਦਿ ਦੀ ਮੈਂਟੇਨੈਂਸ ਆਦਿ ਦਾ ਖਾਸ ਧਿਆਨ ਰੱਖੋ
  • ਘਰ ਆਏ ਮਹਿਮਾਨਾਂ ਨੂੰ ਸੁਸਾਇਟੀ ਦੇ ਨਿਯਮ ਤੋੜਨ ’ਚ ਸਹਿਯੋਗ ਨਾ ਦਿਓ ਉਨ੍ਹਾਂ ਨੂੰ ਚੰਗੀ ਤਰ੍ਹਾਂ ਉੱਥੋਂ ਦੇ ਨਿਯਮਾਂ ਤੋਂ ਜਾਣੂ ਕਰਵਾ ਦਿਓ ਤਾਂ ਕਿ ਤੁਹਾਨੂੰ ਸ਼ਰਮਿੰਦਗੀ ਨਾ ਝੱਲਣੀ ਪੈ ਜਾਵੇ
  • ਖਾਸ ਮੌਕਿਆਂ ’ਤੇ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ’ਚ ਹਿੱਸਾ ਲਓ ਜੇਕਰ ਤੁਸੀਂ ਹਿੱਸਾ ਨਹੀਂ ਲੈ ਰਹੇ ਤਾਂ ਪ੍ਰੋਗਰਾਮ ’ਚ ਹਾਜ਼ਰ ਜ਼ਰੂਰ ਰਹੋ
  • ਗੁਆਂਢੀ ’ਤੇ ਆਪਣਾ ਧਰਮ, ਸੱਭਿਆਚਾਰ ਨਾ ਥੋਪੋ, ਨਾ ਹੀ ਉਨ੍ਹਾਂ ਦੇ ਧਰਮ ਸੱਭਿਆਚਾਰਕ ਦੀ ਅਣਦੇਖੀ ਕਰੋ
  • ਸੁਸਾਇਟੀ ’ਚ ਗੁਆਂਢ ’ਚ ਰਹਿਣ ਵਾਲਿਆਂ ਦੇ ਦੁੱਖ-ਸੁੱਖ ਵੰਡਾਓ ਅਤੇ ਉਨ੍ਹਾਂ ’ਚ ਸ਼ਾਮਲ ਹੋਣ ਲਈ ਸਮਾਂ ਕੱਢੋ
  • ਸੁਸਾਇਟੀ ਦੀ ਵੈੱਲਫੇਅਰ ਲਈ ਤੁਸੀਂ ਵੀ ਆਪਣਾ ਸਹਿਯੋਗ ਦਿਓ
  • ਸੁਸਾਇਟੀ ਦੇ ਮੁੱਖ ਦਰਵਾਜ਼ੇ ’ਤੇ ਮੌਜ਼ੂਦ ਸੁਰੱਖਿਆ ਕਰਮਚਾਰੀਆਂ ਦੀ ਅਣਦੇਖੀ ਨਾ ਕਰੋ
  • ਜਦੋਂ ਵੀ ਦੋ-ਚਾਰ ਦਿਨਾਂ ਲਈ ਬਾਹਰ ਜਾਣਾ ਹੋਵੇ ਜਾਂ ਰਾਤ ਨੂੰ ਦੇਰ ਨਾਲ ਆਉਣਾ ਹੋਵੇ, ਮੁੱਖ ਦਰਵਾਜ਼ੇ ਦੇ ਸੁਰੱਖਿਆ ਕਰਮਚਾਰੀਆਂ ਨੂੰ ਸੂਚਿਤ ਕਰਕੇ ਜਾਓ
  • ਸੁਸਾਇਟੀ ਦੇ ਹਰ ਕਰਮਚਾਰੀ ਨਾਲ ਇੱਜਤ ਨਾਲ ਪੇਸ਼ ਆਓ
Also Read:  ਜ਼ਮੀਂ ਕਾ ਮਿਲਨ ਹੈ ਆਸਮਾਂ ਸੇ ਕਰਨੇ ਖੁਦਾ ਚੱਲ ਕੇ ਆਇਆ |103ਵਾਂ ਪਾਕ-ਪਵਿੱਤਰ ਅਵਤਾਰ ਦਿਹਾੜਾ 25 ਜਨਵਰੀ ’ਤੇ ਵਿਸ਼ੇਸ਼

-ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ