Eat something healthy

Eat something healthy:  ਊਰਜਾ ਵਧਾਉਣ ’ਚ ਲਾਹੇਵੰਦ ਹਨ ਇਹ ਭੋਜਨ

ਅਕਸਰ ਲੋਕ ਆਪਣੇ ਡਾਕਟਰ ਨੂੰ ਭੁੱਖ ਨਾ ਲੱਗਣ ਦੀ ਸ਼ਿਕਾਇਤ ਕਰਦੇ ਹਨ ਉਨ੍ਹਾਂ ਨੂੰ ਸਦਾ ਲੱਗਦਾ ਹੈ ਕਿ ਉਨ੍ਹਾਂ ਦਾ ਪੇਟ ਭਰਿਆ-ਭਰਿਆ ਹੈ ਅਤੇ ਉਹ ਕੁਝ ਵੀ ਨਹੀਂ ਖਾ ਸਕਦੇ ਦੁਪਹਿਰ ਦਾ ਭੋਜਨ ਤਾਂ ਛੱਡਦੇ ਹੀ ਹਨ, ਘਰੋਂ ਨਿੱਕਲਦੇ ਸਮੇਂ ਨਾਸ਼ਤਾ ਵੀ ਨਹੀਂ ਕਰਦੇ ਪੂਰਾ ਦਿਨ ਪੀਣ ਵਾਲੇ ਪਦਾਰਥਾਂ ’ਤੇ ਲੰਘਾਉਂਦੇ ਹਨ ਅਤੇ ਦੇਰ ਰਾਤ ਨੂੰ ਘਰ ਵਾਪਸ ਆਉਂਦੇ ਹਨ

ਤਾਂ ਕੁਝ ਵੀ ਖਾ ਕੇ ਸੌਂ ਜਾਂਦੇ ਹਨ ਕਿਉਂਕਿ ਪੂਰਾ ਦਿਨ ਭੁੱਖਾ ਰਹਿਣ ਨਾਲ ਸਰੀਰ ’ਚ ਊਰਜਾ ਵੀ ਬਰਕਰਾਰ ਨਹੀਂ ਰਹਿੰਦੀ ਸੋ ਸਵੇਰੇ ਘੁੰਮਣ ਲਈ ਵੀ ਨਹੀਂ ਜਾ ਸਕਦੇ ਇਹ ਪਾਚਨ ਪ੍ਰਣਾਲੀ ਨੂੰ ਹੌਲਾ ਕਰ ਦਿੰਦਾ ਹੈ ਅਤੇ ਉਨ੍ਹਾਂ ਦਾ ਵਜਨ ਵਧਣ ਲੱਗਦਾ ਹੈ ਜਦੋਂਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੁਝ ਵੀ ਨਹੀਂ ਖਾ ਰਹੇ ਅਜਿਹੇ ਲੋਕਾਂ ਲਈ ਜ਼ਰੂਰੀ ਹੈ ਕਿ ਉਹ ਹੌਲਾ ਅਤੇ ਪਚਣਯੋਗ ਭੋਜਨ ਖਾਣ, ਜੋ ਉਨ੍ਹਾਂ ਨੂੰ ਊਰਜਾ ਦੇਣ ’ਚ ਵੀ ਸਹਾਇਕ ਹੋਵੇ

ਆਓ! ਜਾਣਦੇ ਹਾਂ ਕੁਝ ਪਚਣਯੋਗ ਅਤੇ ਊਰਜਾਵਾਨ ਭੋਜਨਾ ਬਾਰੇ

ਪ੍ਰੋਟੀਨ ਸਲਾਦ:

Protenਇਸ ਵਿਚ ਤੁਸੀਂ ਪਨੀਰ ਜਾਂ ਸੋਇਆ ਦੇ ਦਾਣੇ ਲਓ ਅਤੇ ਇਨ੍ਹਾਂ ’ਚ ਕੁਝ ਕੱਟੀਆਂ ਹੋਈਆਂ ਸਬਜ਼ੀਆਂ ਜਿਵੇਂ ਟਮਾਟਰ, ਖੀਰਾ ਮਿਲਾਓ ਇਸ ’ਚ ਥੋੜ੍ਹਾ ਜਿਹਾ ਦਹੀਂ ਜਾਂ ਨਿੰਬੂ ਦਾ ਰਸ ਅਤੇ ਜੈਤੂਨ ਦਾ ਤੇਲ ਮਿਲਾਓ ਬਰੀਕ ਪੀਸੀ ਕਾਲੀ ਮਿਰਚ ਅਤੇ ਨਮਕ ਮਿਲਾ ਕੇ ਇਸ ਦਾ ਸੇਵਨ ਕਰੋ ਇਸ ਸਲਾਦ ’ਚ ਵੱਖ-ਵੱਖ ਤਰ੍ਹਾਂ ਦੇ ਐਂਜਾਈਮ ਹੁੰਦੇ ਹਨ, ਜੋ ਪਾਚਣ ਕਿਰਿਆ ਨੂੰ ਸੁਧਾਰਨ ’ਚ ਸਹਾਇਕ ਸਿੱਧ ਹੋਣਗੇ ਇਸ ਵਿਚ ਪ੍ਰੋਟੀਨ ਦੇ ਨਾਲ-ਨਾਲ ਵਿਟਾਮਿਨ ਬੀ ਕੰਪਲੈਕਸ, ਆਇਰਨ ਅਤੇ ਵਿਟਾਮਿਨ ਸੀ ਵੀ ਭਰਪੂਰ ਮਾਤਰਾ ’ਚ ਮੌਜ਼ੂਦ ਹੁੰਦਾ ਹੈ

Also Read:  ਸਰੀਰ ਦਾ ਪੋਸ਼ਣ ਕਰਦੀ ਹੈ ਮੂੰਗਫਲੀ

ਛੋਲਿਆਂ ਦਾ ਸੱਤੂ:

Channe ka sattuਇਸ ਦੇ ਅੰਦਰ ਠੰਢਕ ਦੇਣ ਦੇ ਗੁਣ ਹੁੰਦੇ ਹਨ ਇਹ ਸ਼ੂਗਰ ਅਤੇ ਦਿਲ ਦੇ ਰੋਗੀਆਂ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਨਾਲ ਹੀ, ਜੋ ਲੋਕ ਆਪਣੇ ਵਜ਼ਨ ਪ੍ਰਤੀ ਸੁਚੇਤ ਹੁੰਦੇ ਹਨ, ਉਨ੍ਹਾਂ ਲਈ ਵੀ ਇਹ ਲਾਹੇਵੰਦ ਹੈ ਇਸ ਨੂੰ ਤਿਆਰ ਕਰਨਾ ਬੇਹੱਦ ਸੌਖਾ ਹੈ ਇਸ ਨੂੰ ਪੈਕਟ ਦੇ ਰੂਪ ’ਚ ਬਾਜ਼ਾਰੋਂ ਕਿਸੇ ਵੀ ਕਰਿਆਨੇ ਦੀ ਦੁਕਾਨ ਤੋਂ ਖਰੀਦਿਆ ਜਾ ਸਕਦਾ ਹੈ ਇਸ ਨੂੰ ਲੱਸੀ ’ਚ ਮਿਲਾਓ, ਥੋੜ੍ਹਾ ਜਿਹਾ ਭੁੰਨਿ੍ਹਆ ਜ਼ੀਰਾ ਪਾਓ, ਨਿੰਬੂ ਨਿਚੋੜੋ ਅਤੇ ਚੂੰਢੀ ਕੁ ਸੇਂਧਾ ਨਮਕ ਮਿਲਾ ਕੇ ਪੀਓ

ਛੋਲਿਆਂ ਦੀ ਚਾਟ:

Chana Chaatਇਹ ਪ੍ਰੋਟੀਨਯੁਕਤ ਹੁੰਦੀ ਹੈ ਇਸ ਦੇ ਸੇਵਨ ਨਾਲ ਸੰਤੁਸ਼ਟੀ ਮਿਲਦੀ ਹੈ ਕਾਲੇ ਛੋਲਿਆਂ ਨੂੰ ਉਬਾਲ ਕੇ ਉਨ੍ਹਾਂ ਦਾ ਪਾਣੀ ਕੱਢ ਦਿਓ, ਅਤੇ ਉਸ ’ਚ ਬਾਰੀਕ ਕੱਟਿਆ ਪਿਆਜ, ਹਰੀ ਮਿਰਚ ਟਮਾਟਰ ਪਾਓ ਉੱਪਰੋਂ ਥੋੜ੍ਹਾ ਜਿਹਾ ਨਮਕ, ਚਾਟ ਮਸਾਲਾ ਅਤੇ ਨਿੰਬੂ ਨਿਚੋੜੋ ਇਸ ਨੂੰ ਤੁਸੀਂ ਨਾਸ਼ਤੇ ਅਤੇ ਦੁਪਹਿਰ ਦੇ ਵਿਚਾਲੇ ਖਾ ਸਕਦੇ ਹੋ ਜਾਂ ਫਿਰ ਸ਼ਾਮ ਦੇ ਸਮੇਂ

ਫਲਾਂ ਦੀ ਚਾਟ:

Untitled 1ਵੱਖ-ਵੱਖ ਤਰ੍ਹਾਂ ਦੇ ਫਲ ਜਿਵੇਂ ਪਪੀਤਾ, ਸੇਬ, ਅਨਾਰ, ਕੇਲਾ, ਅੰਗੂਰ, ਨਾਸ਼ਪਾਤੀ ਆਦਿ ਲਓ ਇਨ੍ਹਾਂ ਸਾਰੇ ਫਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਕੱਟ ਲਓ ਅਨਾਰ ਦੇ ਦਾਣੇ ਕੱਢ ਲਓ ਇਸ ’ਚ ਬਰੀਕ ਕੱਟਿਆ ਪਨੀਰ ਵੀ ਮਿਲਾਓ ਥੋੜ੍ਹਾ ਜਿਹਾ ਨਮਕ, ਚਾਟ ਮਸਾਲਾ ਅਤੇ ਨਿੰਬੂ ਦਾ ਰਸ ਪਾਓ ਇਹ ਤੁਹਾਨੂੰ ਤਰੋਤਾਜਾ ਰੱਖਣ ’ਚ ਸਹਾਇਕ ਹੋਵੇਗੀ, ਨਾਲ ਹੀ ਹਲਕਾ ਅਤੇ ਪਾਚਣਯੋਗ ਵੀ

ਪੁੰਗਰੇ ਅਨਾਜ ਦੀ ਚਾਟ:

Ankuritਸਾਬੁਤ ਮੋਠ, ਮੂੰਗੀ, ਕਾਲੇ ਛੋਲੇ ਆਦਿ ਨੂੰ ਪੂਰੀ ਰਾਤ ਲਈ ਭਿਉਂ ਦਿਓ ਅਤੇ ਸਵੇਰੇ ਇਨ੍ਹਾਂ ਦਾ ਪਾਣੀ ਕੱਢ ਕੇ ਕਿਸੇ ਕੱਪੜੇ ’ਚ ਕੱਸ ਕੇ ਬੰਨ੍ਹ ਦਿਓ ਗਰਮੀਆਂ ’ਚ ਤਾਂ 7-8 ਘੰਟਿਆਂ ’ਚ ਹੀ ਇਹ ਚੰਗੀ ਤਰ੍ਹਾਂ ਪੁੰਗਰ ਜਾਂਦੇ ਹਨ ਪਰ ਸਰਦੀਆਂ ’ਚ ਇਨ੍ਹਾਂ ਨੂੰ ਪੁੰਗਰਨ ਲਈ ਥੋੜ੍ਹਾ ਜ਼ਿਆਦਾ ਸਮਾਂ ਚਾਹੀਦਾ ਹੈ ਇਨ੍ਹਾਂ ’ਚ ਊਰਜਾ ਭਰਪੂਰ ਮਾਤਰਾ ’ਚ ਹੁੰਦੀ ਹੈ ਨਾਲ ਹੀ ਇਹ ਵਿਟਾਮਿਨ ਸੀ, ਬੀ ਕੰਪਲੈਕਸ, ਖਣਿੱਜ ਪਦਾਰਥ ਅਤੇ ਐਂਜਾਈਮ ਦਾ ਭੰਡਾਰ ਹੁੰਦੇ ਹਨ ਇਹ ਸਰੀਰ ’ਚ ਬਿਨਾਂ ਚਰਬੀ ਨੂੰ ਇਕੱਠਾ ਕੀਤੇ ਊਰਜਾ ਨੂੰ ਵਧਾਉਣ ਦਾ ਕੰਮ ਕਰਦੇ ਹਨ ਇਨ੍ਹਾਂ ਨੂੰ ਵੀ ਹੋਰ ਤਰ੍ਹਾਂ ਦੀ ਚਾਟ ਮੁਤਾਬਿਕ ਤਿਆਰ ਕਰਕੇ ਸੇਵਨ ਕਰੋ

Also Read:  ਕਿਚਨ ਗੈਜੇਟ ਵੀ ਮੰਗਦੇ ਹਨ ਦੇਖਭਾਲ

ਦਲੀਆ:

Daliaਕਣਕ ਦਾ ਦਲੀਆ ਸਬਜ਼ੀਆਂ ਦੇ ਨਾਲ ਬਣਾਇਆ ਜਾਵੇ ਤਾਂ ਇਹ ਕਾਫੀ ਊਰਜਾਵਾਨ ਬਣ ਜਾਂਦਾ ਹੈ ਇਸ ’ਚ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਜਿਵੇਂ ਮਟਰ, ਫਲੀਆਂ, ਟਮਾਟਰ, ਬੰਦਗੋਭੀ, ਫੁੱਲਗੋਭੀ, ਗਾਜਰ, ਪਾਲਕ ਆਦਿ ਪਾ ਕੇ ਤਿਆਰ ਕਰ ਸਕਦੇ ਹੋ

ਇਡਲੀ:

Idliਇਹ ਇੱਕ ਸਵਾਦਿਸ਼ਟ, ਹੌਲਾ, ਪਚਣਯੋਗ ਖੁਰਾਕ ਪਦਾਰਥ ਹੈ ਇਸ ’ਚ ਆਇਰਨ ਅਤੇ ਬੀ ਕੰਪਲੈਕਸ ਭਰਪੂਰ ਮਾਤਰਾ ’ਚ ਹੁੰਦੇ ਹਨ, ਬਸ਼ਰਤੇ ਇਹ ਭੂਰੇ ਚੌਲਾਂ ਨਾਲ ਤਿਆਰ ਕੀਤੀ ਗਈ ਹੋਵੇ
-ਭਾਸ਼ਣਾ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ