Home: ਘਰ ਨੂੰ ਬਣਾਓਖਿੱਚ ਦਾ ਕੇਂਦਰ
ਨੌਂ ਵੱਜ ਚੁੱਕੇ ਸਨ ਕੰਮ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਨਲਿਨ ਹਾਲੇ ਤੱਕ ਆਫਿਸ ’ਚ ਹੀ ਸੀ ਉਸਦੇ ਨਾਲ ਦੇ ਕਰਮਚਾਰੀ ਥਕਾਵਟ ਹੋਣ ਕਾਰਨ ਥੋੜ੍ਹਾ ਆਰਾਮ ਕਰ ਰਹੇ ਸਨ ਪਰ ਉਹ ਜ਼ਲਦੀ-ਜਲਦੀ ਕੰਮ ਨਿਪਟਾ ਰਿਹਾ ਸੀ ਉਸ ਨੂੰ ਇਸ ਤਰ੍ਹਾਂ ਕੰਮ ਕਰਦਾ ਦੇਖ ਉਸ ਦੇ ਨਾਲ ਵਾਲਾ ਕਰਮਚਾਰੀ ਅਮਿਤ ਬੋਲਿਆ, ‘‘ਅਰੇ ਯਾਰ, ਤੁਸੀਂ ਵੀ ਥੋੜ੍ਹਾ ਆਰਾਮ ਕਰ ਲਓ’’ ‘‘ਨਹੀਂ ਯਾਰ, ਘਰ ਲਈ ਪਹਿਲਾਂ ਹੀ ਕਾਫੀ ਦੇਰ ਹੋ ਚੁੱਕੀ ਹੈ ਜੇਕਰ ਆਰਾਮ ਕਰਨ ਬੈਠ ਗਿਆ ਤਾਂ ਹੋਰ ਵੀ ਦੇਰ ਹੋ ਜਾਵੇਗੀ’’ ਉਹ ਫਾਈਲਾਂ ’ਤੇ ਹੀ ਨਜ਼ਰਾਂ ਗੱਡੀ ਬੋਲਿਆ

‘‘ਪਤਾ ਨਹੀਂ, ਤੈਨੂੰ ਘਰ ਪਹੁੰਚਣ ਦੀ ਐਨੀ ਕਾਹਲੀ ਕਿਉਂ ਰਹਿੰਦੀ ਹੈ?’’ ‘‘ਕਿਉਂਕਿ ਮੇਰੇ ਘਰ ਦੇ ਸਾਰੇ ਮੈਂਬਰ ਬੜੀ ਬੇਸਬਰੀ ਨਾਲ ਮੇਰੀ ਉਡੀਕ ਕਰ ਰਹੇ ਹੁੰਦੇ ਹਨ’’ ਨਲਿਨ ਉਸਦੇ ਵੱਲ ਦੇਖ ਕੇ ਮੁਸਕੁਰਾਇਆ ਅਤੇ ਫਿਰ ਫਾਈਲਾਂ ’ਤੇ ਝੁਕ ਗਿਆ ਘਰ ਦੇ ਦਰਵਾਜ਼ੇ ’ਤੇ ਕਦਮ ਰੱਖਿਆ ਹੀ ਸੀ ਕਿ ਚਿੰਟੂ, ਮਿੰਟੂ, ਪਿੰਕੀ, ਤਾਨਿਆ ਸਾਰੇ ਬੱਚੇ ਪਾਪਾ-ਪਾਪਾ ਅਤੇ ਚਾਚਾ-ਚਾਚਾ ਕਹਿੰਦੇ ਭੱਜੇ ਆਏ ਅਤੇ ਉਸ ਦੀਆਂ ਲੱਤਾਂ ਨੂੰ ਚਿੰਬੜ ਗਏ ਉਸ ਦੀ ਪਤਨੀ ਅਤੇ ਭਾਬੀ ਉਸ ਨੂੰ ਦੇਖ ਕੇ ਮੁਸਕੁਰਾ ਰਹੀਆਂ ਸਨ ਅਤੇ ਮੰਮੀ-ਪਾਪਾ ਦੇ ਚਿਹਰਿਆਂ ’ਤੇ ਵੀ ਖੁਸ਼ੀ ਸਾਫ ਝਲਕ ਰਹੀ ਸੀ

ਕੁਝ ਲੋਕ ਘਰ ਨੂੰ ਸਿਰਫ ਚਾਰਦੀਵਾਰੀ ਦਾ ਨਾਂਅ ਦਿੰਦੇ ਹਨ ਉਨ੍ਹਾਂ ਅਨੁਸਾਰ ਘਰ ਇੱਟਾਂ ਅਤੇ ਸੀਮਿੰਟ ਦਾ ਬਣਿਆ ਇੱਕ ਮਕਾਨ ਹੀ ਤਾਂ ਹੈ ਪਰ ਉਹ ਸ਼ਾਇਦ ਇਹ ਨਹੀਂ ਜਾਣਦੇ ਕਿ ਘਰ ਤੋਂ ਹੀ ਸਾਡਾ ਜੀਵਨ ਸ਼ੁਰੂ ਹੁੰਦਾ ਹੈ ਅਤੇੇ ਇੱਥੇ ਆ ਕੇ ਖ਼ਤਮ ਹੋ ਜਾਂਦਾ ਹੈ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਆਪਣਾ ਘਰ ਆਖਰ ਆਪਣਾ ਹੀ ਹੁੰਦਾ ਹੈ

ਤੁਸੀਂ ਕਿਸੇ ਸੈਰ-ਸਪਾਟੇ ਵਾਲੀ ਥਾਂ ’ਤੇ ਕੁਝ ਦਿਨਾਂ ਲਈ ਘੁੰਮਣ ਚਲੇ ਜਾਓ ਅਤੇ ਬੇਸ਼ੱਕ ਉੱਥੇ ਤੁਹਾਨੂੰ ਅਥਾਹ ਖੁਸ਼ੀ ਦੀ ਪ੍ਰਾਪਤੀ ਵੀ ਹੋਵੇਗੀ ਪਰ ਇਸ ਦੇ ਬਾਵਜ਼ੂਦ ਜੋ ਖੁਸ਼ੀ ਤੁਹਾਨੂੰ ਘਰ ਵਾਪਸ ਆ ਕੇ ਮਿਲੇਗੀ, ਉਹ ਇਸ ਤੋਂ ਕਿਤੇ ਜ਼ਿਆਦਾ ਹੋਵੇਗੀ ਪਰ ਅਜਿਹਾ ਉਦੋਂ ਹੋ ਸਕਦਾ ਹੈ ਜਦੋਂ ਘਰ ਦਾ ਵਾਤਾਵਰਨ ਸਾਫ ਅਤੇ ਸ਼ਾਂਤ ਹੋਵੇEating family

ਜਦੋਂ ਕੋਈ ਆਪਣੇ ਘਰ ਵਾਪਸ ਆਉਣ ਤੋਂ ਕਤਰਾਉਂਦਾ ਹੈ ਤਾਂ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਸ ਦੇ ਘਰ ਦਾ ਮਾਹੌਲ ਉਸ ਦੇ ਅਨੁਸਾਰ ਠੀਕ ਨਹੀਂ ਹੈ ਜਦੋਂ ਕੋਈ ਇਹ ਕਹੇ ਕਿ ਘਰ ’ਚ ਉਸ ਦਾ ਦਮ ਘੁਟਦਾ ਹੈ ਤਾਂ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਸ ਦੇ ਘਰ ਦਾ ਵਾਤਾਵਰਨ ਦਮਘੋਟੂ ਹੈ

Also Read:  ਬੇਪਰਵਾਹੀ ਪਵਿੱਤਰ ਬਚਨ ਪੂਜਨੀਕ ਮੌਜੂਦਾ ਬਾਡੀ ’ਚ ਪੂਰੇ ਹੋਏ -ਸਤਿਸੰਗੀਆਂ ਦੇ ਅਨੁਭਵ

ਕਈ ਵਾਰ ਜਦੋਂ ਪਰਿਵਾਰ ਦੇ ਕਿਸੇ ਮੈਂਬਰ ਨਾਲ ਅਣਬਣ ਹੋਣ ’ਤੇ ਵਿਅਕਤੀ ਘਰ ਤੋਂ ਦੂਰ ਭੱਜਣ ਲੱਗਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਘਰ ’ਚ ਆਪਸੀ ਤਾਲਮੇਲ ਦੀ ਬੇਹੱਦ ਕਮੀ ਹੈ ਕਿਉਂਕਿ ਜਦੋਂ ਦੋ ਇਨਸਾਨ ਨਾਲ ਰਹਿੰਦੇ ਹਨ ਤਾਂ ਉਨ੍ਹਾਂ ’ਚ ਮਨਮੁਟਾਵ ਹੋਣਾ ਸੁਭਾਵਿਕ ਹੈ ਪਰ ਫਿਰ ਵੀ ਉਨ੍ਹਾਂ ’ਚ ਘਰ ਵਾਪਸ ਆਉਣ ਦੀ ਲਾਲਸਾ ਬਣੀ ਰਹੇ, ਇਸ ਲਈ ਜ਼ਰੂਰੀ ਹੁੰਦਾ ਆਪਸੀ ਪਿਆਰ ਅਤੇ ਤਾਲਮੇਲ ਕਿਸੇ ਵੀ ਵਿਅਕਤੀ ਦੇ ਜੀਵਨ ਦੀ ਦਿਸ਼ਾ ਤੈਅ ਕਰਨ ’ਚ ਘਰ ਦਾ ਅਹਿਮ ਸਥਾਨ ਹੁੰਦਾ ਹੈ

ਅਕਸਰ ਕਿਹਾ ਜਾਂਦਾ ਹੈ ਕਿ ਘਰ ਬੱਚੇ ਦਾ ਪਹਿਲਾ ਸਕੂਲ ਹੁੰਦਾ ਹੈ ਇਹ ਸਹੀ ਵੀ ਹੈ ਕਿ ਕਿਉਂਕਿ ਬੱਚਾ ਸ਼ੁਰੂ ਤੋਂ ਹੀ ਘਰ ’ਚ ਜੋ ਦੇਖਦਾ ਹੈ, ਉਹੀ ਕਰਨ ਦਾ ਯਤਨ ਕਰਦਾ ਹੈ ਅਤੇ ਹੌਲੀ-ਹੌਲੀ ਉਹ ਉਸ ਦੀ ਆਦਤ ’ਚ ਸ਼ੁਮਾਰ ਹੋ ਜਾਂਦਾ ਹੈ ਅਤੇ ਵੱਡਾ ਹੋ ਕੇ ਉਹ ਇਹ ਸਭ ਆਪਣੇ ਜੀਵਨ ’ਚ ਅਪਣਾਉਂਦਾ ਹੈ

ਹੁਣ ਇਹ ਤਾਂ ਘਰ ਦੇ ਵੱਡਿਆਂ ’ਤੇ ਨਿਰਭਰ ਕਰਦਾ ਹੈ ਕਿ ਉਹ ਬੱਚੇ ਨੂੰ ਕਿਹੋ-ਜਿਹੇ ਸੰਸਕਾਰ ਦਿੰਦੇ ਹਨ ਜੇਕਰ ਘਰ ਦੇ ਬਜ਼ੁਰਗ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਘਰ ’ਚ ਹੰਗਾਮਾ ਖੜ੍ਹਾ ਕਰ ਦੇਣਗੇ ਅਤੇ ਪੂਰੇ ਮਾਹੌਲ ਨੂੰ ਤਣਾਅਪੂਰਨ ਬਣਾ ਦੇਣਗੇ ਤਾਂ ਬੱਚੇ ਸ਼ੁਰੂ ਤੋਂ ਹੀ ਘਰ ਤੋਂ ਜੀਅ ਚੁਰਾਉਣ ਲੱਗਣਗੇ

ਘਰ ਉਹੀ ਹੁੰਦਾ ਹੈ, ਜਿੱਥੇ ਹਰ ਕੋਈ ਚੁੰਬਕ ਵਾਂਗ ਖਿੱਚਿਆ ਚਲਿਆ ਆਵੇ ਘਰ ਦੇ ਮੈਂਬਰ ਕਿਤੇ ਗਏ ਹੋਣ ਤਾਂ ਉੱਥੇ ਵੀ ਉਨ੍ਹਾਂ ਨੂੰ ਪਲ-ਪਲ ਘਰ ਦੀ ਯਾਦ ਸਤਾਉਂਦੀ ਰਹੇ ਅਤੇ ਉਨ੍ਹਾਂ ਦੇ ਮਨ ’ਚ ਘਰ ਵਾਪਸ ਆਉਣ ਦੀ ਜ਼ਲਦੀ ਬਣੀ ਰਹੇ

ਤੁਸੀਂ ਵੀ ਬਣਾ ਸਕਦੇ ਹੋ ਆਪਣੇ ਘਰ ਨੂੰ ਖਿੱਚ ਦਾ ਕੇਂਦਰ ਕੁਝ ਇਸ ਤਰ੍ਹਾਂ:-

  • ਘਰ ਦਾ ਹਰੇਕ ਮੈਂਬਰ ਖੁੱਲ੍ਹ ਕੇ ਸਾਹ ਲੈ ਸਕੇ, ਇਸ ਲਈ ਜ਼ਰੂਰੀ ਹੈ ਕਿ ਘਰ ਦਾ ਮਾਹੌਲ ਸਦਾ ਖੁੱਲ੍ਹਾ ਰਹੇ ਘਰ ਦੇ ਵੱਡਿਆਂ ਨੂੰ ਚਾਹੀਦਾ ਹੈ ਕਿ ਉਹ ਘਰ ਦੇ ਸਾਰੇ ਜੀਆਂ ਨੂੰ ਇੱਕ ਖੁੱਲ੍ਹਾ ਵਾਤਾਵਰਨ ਦੇਣ ਨਾ ਕਿ ਆਪਣੇ ਸਖ਼ਤ ਨਿਯਮਾਂ ਨਾਲ ਘਰ ’ਚ ਦਮਘੋਟੂ ਮਾਹੌਲ ਪੈਦਾ ਕਰਨ ਅਜਿਹਾ ਵਾਤਾਵਰਨ ਬਣਾਓ, ਜਿਸ ’ਚ ਸੱਸ-ਸਹੁਰਾ, ਬੇਟਾ, ਨੂੰਹ, ਬੇਟੀ, ਜਵਾਈ ਅਤੇ ਬੱਚੇ ਸਭ ਇਕੱਠੇ ਬੈਠ ਕੇ ਇੰਜੁਆਏ ਕਰ ਸਕਣ
  • ਉਲਟ ਹਾਲਾਤਾਂ ’ਚ ਵੀ ਮਾਹੌਲ ਨੂੰ ਤਣਾਅਪੂਰਨ ਨਾ ਬਣਨ ਦਿਓ ਕੋਈ ਸਮੱਸਿਆ ਹੋਵੇ ਤਾਂ ਉਸ ਦਾ ਹੱਲ ਲੱਭਣ ਲਈ ਸਾਰੇ ਛੋਟੇ-ਵੱਡੇ ਮੈਂਬਰਾਂ ਦੀ ਸਲਾਹ ਲਓ ਅਤੇ ਉਨ੍ਹਾਂ ਨੂੰ ਹਿੰਮਤ ਅਤੇ ਸਬਰ ਨਾਲ ਸਮੱਸਿਆ ਨਾਲ ਨਜਿੱਠਣ ਦੀ ਸਲਾਹ ਦਿਓ ਤੇ ਖੁਦ ਦੀ ਹਿੰਮਤ ਵੀ ਕਾਇਮ ਰੱਖੋ ਇਸ ਤਰ੍ਹਾਂ ਤੁਸੀਂ ਵੱਡੀ ਤੋਂ ਵੱਡੀ ਮੁਸ਼ਕਿਲ ਤੋਂ ਵੀ ਨਿਜ਼ਾਤ ਪਾ ਸਕੋਗੇ
  • ਘਰ ’ਚ ਕਿਸੇ ਜੀਅ ਦੇ ਮਾਨਸਿਕ ਜਾਂ ਸਰੀਰਕ ਰੂਪ ਨਾਲ ਠੀਕ ਨਾ ਹੋਣ ’ਤੇ ਹੋਰ ਸਾਰੇ ਜੀਆਂ ਦਾ ਫਰਜ਼ ਬਣਦਾ ਹੈ ਕਿ ਉਹ ਉਸ ਦਾ ਸਹੀ ਇਲਾਜ ਕਰਾਉਣ ਅਤੇ ਉਸ ਦੇ ਖਾਣ-ਪੀਣ ਬਾਰੇ ਸੁਚੇਤ ਰਹਿਣ ਉਸ ਨੂੰ ਉਸਦੇ ਦੁੱਖ ਤੋਂ ਉਭਾਰਨ ਦਾ ਯਤਨ ਕਰਨ
  • ਸਾਰੇ ਜੀਅ ਇੱਕ-ਦੂਜੇ ਦੇ ਪ੍ਰਤੀ ਆਪਣੇ ਫਰਜ਼ਾਂ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਪੂਰਨ ਤੌਰ ’ਤੇ ਨਿਭਾਉਣ ਦਾ ਯਤਨ ਕਰਨ
  • ਜੇਕਰ ਘਰ ਦੇ ਕਿਸੇ ਜੀਅ ਤੋਂ ਕੋਈ ਵੱਡੀ ਗਲਤੀ ਹੋ ਜਾਵੇ ਤਾਂ ਇਹ ਨਾ ਹੋਵੇ ਕਿ ਦੂਜੇ ਜੀਅ ਉਸ ਨੂੰ ਕੋਸਣ ਲੱਗਣ ਜਾਂ ਫਿਰ ਇਸ ਗੱਲ ਨੂੰ ਮੁਹੱਲੇ ’ਚ ਫੈਲਾ ਦੇਣ ਜਿੰਨਾ ਸੰਭਵ ਹੋ ਸਕੇ ਉਸ ਦੀ ਗਲਤੀ ਨੂੰ ਸੁਧਾਰਨ ਦਾ ਯਤਨ ਕਰੋ
  • ਸਾਰੇ ਜੀਆਂ ਲਈ ਜ਼ਰੂਰੀ ਹੈ ਕਿ ਉਹ ਆਪਸੀ ਪਿਆਰ, ਤਾਲਮੇਲ ਅਤੇ ਵਿਸ਼ਵਾਸ ਨੂੰ ਮਹੱਤਵ ਦੇਣ ਆਪਸੀ ਮਨਮੁਟਾਵ ਜਾਂ ਕੋਈ ਗਲਤਫਹਿਮੀ ਹੋਣ ’ਤੇ ਉਸ ਨੂੰ ਗੱਲਬਾਤ ਨਾਲ ਸੁਲਝਾਉਣ ਆਪਸੀ ਗੱਲਬਾਤ ਨਾਲ ਆਪਣੇ ਰਿਸ਼ਤਿਆਂ ਨੂੰ ਸਹੀ ਦਿਸ਼ਾ ਦੇਣ
  • ਸਾਰੇ ਜੀਅ ਇੱਕ-ਦੂਜੇ ਨਾਲ ਮਿਲ ਕੇ ਆਪਣੇ ਸੁੱਖ-ਦੁੱਖ ਵੰਡਣ ਅਤੇ ਆਪਣੇ ਤਜ਼ੁਰਬਿਆਂ ਤੋਂ ਕੁਝ ਸਿੱਖਣ ਦਾ ਯਤਨ ਕਰਨ ਵੱਡਿਆਂ ਨੂੰ ਚਾਹੀਦਾ ਹੈ ਕਿ ਉਹ ਛੋਟਿਆਂ ਨੂੰ ਜੀਵਨ ਦੇ ਸਹੀ ਮਾਇਨਿਆਂ ਤੋਂ ਜਾਣੂ ਕਰਵਾਉਣ ਆਪਣੇ ਅਨੁਭਵ ਅਤੇ ਗਿਆਨ ਉਸ ਦੇ ਨਾਲ ਵੰਡਣ ਉਨ੍ਹਾਂ ਨੂੰ ਰੂੜ੍ਹੀਵਾਦੀ ਅਤੇ ਵਿਅਰਥ ਦੇ ਰੀਤੀ-ਰਿਵਾਜ਼ਾਂ ’ਚ ਕੈਦ ਕਰਕੇ ਨਾ ਰੱਖਣ ਸਗੋਂ ਉਨ੍ਹਾਂ ਦੇ ਪ੍ਰੇਰਨਾਸਰੋਤ ਅਤੇ ਸ਼ੁੱਭਚਿੰਤਕ ਬਣਨ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਰੱਖਣ ਵਰਗੀ ਭੁੱਲ ਕਦੇ ਨਾ ਕਰਨ ਛੋਟਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਵੱਡਿਆਂ ਨੂੰ ਪੂਰਾ ਸਨਮਾਨ ਦੇਣ ਅਤੇ ਉਨ੍ਹਾਂ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕਰਨ
  • ਘਰ ਦਾ ਵਾਤਾਵਰਨ ਉਦੋਂ ਖਿੱਚ ਦਾ ਕੇਂਦਰ ਬਣ ਸਕਦਾ ਹੈ, ਜਦੋਂ ਉਸ ’ਚ ਰਹਿਣ ਵਾਲੇ ਸਾਰੇ ਛੋਟੇ-ਵੱਡੇ ਇਕੱਠੇ ਹੱਸ-ਬੋਲ ਸਕਣ, ਖੇਡ ਸਕਣ ਇਹ ਨਹੀਂ ਹੋਣਾ ਚਾਹੀਦਾ ਕਿ ਉਸਦੇ ਨਾਲ ਨਹੀਂ ਬੋਲਣਾ, ਇੱਥੇ ਨਹੀਂ ਬੈਠਣਾ, ਉੱਥੇ ਨਹੀਂ ਜਾਣਾ ਆਦਿ
  • ਆਜ਼ਾਦੀ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ ਅਤੇ ਜਦੋਂ ਆਪਣੇ ਹੀ ਘਰ ’ਚ ਕਿਸੇ ’ਤੇ ਪਾਬੰਦੀ ਲੱਗਦੀ ਹੈ ਤਾਂ ਉਹ ਘਰ ਉਸ ਨੂੰ ਬੰਨ੍ਹ ਕੇ ਕਿਵੇਂ ਰੱਖ ਸਕਦਾ ਹੈ, ਇਸ ਲਈ ਘਰ ਦੇ ਬਜ਼ੁਰਗਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਘਰ ਦੇ ਮਾਹੌਲ ਨੂੰ ਸਦਾ ਖੁਸ਼ਨੁਮਾ ਬਣਾਈ ਰੱਖਣ ਲਈ ਹੋਰ ਸਾਰੇ ਜੀਆਂ ਨੂੰ ਸਹਿਯੋਗ ਦੇਣ
    -ਭਾਸ਼ਣਾ ਗੁਪਤਾ
Also Read:  ਇੰਝ ਕਰੋ ਨੰਨ੍ਹੇ-ਮੁੰਨਿਆਂ ਦੀ ਦੇਖਭਾਲ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ