Diet

ਡਾਈਟ ਠੀਕ ਤਾਂ ਸਿਹਤ ਠੀਕ Diet

ਚੰਗੀ ਸਿਹਤ ਲਈ ਠੀਕ ਆਹਾਰ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਕਿਉਂਕਿ ਜੋ ਵੀ ਅਸੀਂ ਖਾਂਦੇ ਹਾਂ ਉਸ ਦਾ ਸਿੱਧਾ ਅਸਰ ਸਾਡੇ ਸਰੀਰ ’ਤੇ ਹੀ ਪੈਂਦਾ ਹੈ ਪੌਸ਼ਟਿਕ ਆਹਾਰ ’ਚ ਸਰੀਰ ਨੂੰ ਪ੍ਰੋਟੀਨ, ਕਾਰਬੋਹਾਈਡ੍ਰੇਟ, ਫੈਟਸ, ਵਿਟਾਮਿਨ, ਮਿਨਰਲ ਆਦਿ ਦੀ ਜ਼ਰੂਰਤ ਹੁੰਦੀ ਹੈ ਜੋ ਸਾਡੇ ਸਰੀਰ ਅਤੇ ਦਿਮਾਗ ਨੂੰ ਸਿਹਤਮੰਦ ਰੱਖਦੇ ਹਨ ਤਾਂ ਹੀ ਕਿਹਾ ਜਾਂਦਾ ਹੈ

ਕਿ ਸਾਨੂੰ ਜਿਉਣ ਲਈ ਖਾਣਾ ਚਾਹੀਦਾ, ਨਾ ਕਿ ਖਾਣੇ ਲਈ ਜਿਉਣਾ ਚਾਹੀਦਾ ਮਾਹਿਰਾਂ ਅਨੁਸਾਰ ਸਭ ਤੋਂ ਪੌਸ਼ਟਿਕ ਆਹਾਰ ਨਾਸ਼ਤੇ ’ਚ ਦੁਪਹਿਰ ਨੂੰ ਥੋੜ੍ਹਾ ਹੌਲਾ ਅਤੇ ਰਾਤ ਨੂੰ ਬਿਲਕੁਲ ਸਾਦਾ ਅਤੇ ਹੌਲਾ ਲੈਣਾ ਚਾਹੀਦਾ ਹੈ ਤਾਂ ਹੀ ਪੇਟ ਦੀ ਤਾਲ ਠੀਕ ਬਣੀ ਰਹਿੰਦੀ ਹੈ

  • ਨਾਸ਼ਤੇ ’ਚ ਇੱਕ ਚਮਚ ਸ਼ਹਿਦ ਲਓ ਧਿਆਨ ਦਿਓ ਜੋ ਲੋਕ ਸ਼ੂਗਰ ਦੇ ਮਰੀਜ਼ ਹਨ ਉਹ ਨਾ ਲੈਣ ਫਿਰ ਛੋਟੀ ਕਟੋਰੀ ਪੁੰਗਰੇ ਅਨਾਜ ਦੇ ਨਾਲ ਛੋਟੀ ਜਿਹੀ ਟੁਕੜੀ ਗੁੜ ਦੀ ਲਓ ਜਾਂ ਫਿਰ ਸੁੱਕੇ ਮੇਵੇ ਜਿਵੇਂ ਇੱਕ ਅਖਰੋਟ, 7-8 ਦਾਣੇ ਬਦਾਮ, 4-5 ਕਿਸ਼ਮਿਸ਼, ਅੰਜ਼ੀਰ, ਮੂੰਗਫਲੀ ਦੇ ਕੁਝ ਦਾਣੇ ਲਓ
  • ਉਸ ਤੋਂ ਬਾਅਦ ਨਾਸ਼ਤੇ ’ਚ ਦਲੀਆ, ਓਟਸ, ਸਟਫਡ ਚਪਾਤੀ, ਬਰੈੱਡ ਆਦਿ ਲਓ ਤਾਂ ਕਿ ਦਿਨ ਭਰ ਸਰੀਰ ਅਤੇ ਦਿਮਾਗ ਨੂੰ ਊਰਜਾ ਮਿਲਦੀ ਰਹੇ
  • ਦੁਪਹਿਰ ਦੇ ਖਾਣੇ ’ਚ ਚੌਲ ਜਾਂ ਰੋਟੀ, ਦਾਲ ਦੀ ਇੱਕ ਕੌਲੀ, ਮੌਸਮੀ ਹਰੀ ਸਬਜ਼ੀ, ਦਹੀਂ, ਸਲਾਦ ਆਦਿ ਦਾ ਸੇਵਨ ਕਰੋ
  • ਰਾਤ ਦਾ ਖਾਣਾ 6 ਤੋਂ 7 ਵਜੇ ਤੱਕ ਕਰ ਲਓ ਤਾਂ ਕਿ ਸੌਣ ਤੱਕ ਖਾਣਾ ਪਚਣਾ ਸ਼ੁਰੂ ਹੋ ਜਾਵੇ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਭੁੱਖ ਲੱਗੇ ਤਾਂ 1 ਕੱਪ ਗਰਮ ਦੁੱਧ ਲੈ ਲਓ
  • ਸਹੀ ਆਹਾਰ ਦੇ ਨਾਲ ਧਿਆਨ ਦਿਓ ਖਾਣਾ ਨਿਸ਼ਚਿਤ ਸਮੇਂ ’ਤੇ ਖਾਓ, ਚਬਾ-ਚਬਾ ਕੇ ਖਾਓ, ਗੱਲਾਂ ਨਾ ਕਰੋ, ਮੋਬਾਇਲ ਦੀ ਵਰਤੋਂ ਨਾ ਕਰੋ, ਟੀਵੀ ਨਾ ਦੇਖੋ, ਖਾਣੇ ’ਤੇ ਪੂਰਾ ਫੋਕਸ ਕਰੋ
  • ਸਵੇਰੇ ਜਾਗਣ ਤੋਂ ਦੋ ਘੰਟੇ ਦੇ ਅੰਦਰ ਨਾਸ਼ਤਾ ਕਰ ਲੈਣਾ ਸਿਹਤ ਲਈ ਬਿਹਤਰ ਹੁੰਦਾ ਹੈCareer Dietitian
  • ਖਾਣੇ ’ਚ ਮੌਸਮੀ ਫਲ-ਸਬਜ਼ੀਆਂ ਦਾ ਸੇਵਨ ਕਰੋ ਫਲਾਂ ਦਾ ਸੇਵਨ ਨਾ ਕਰਨ ਨਾਲ ਹਾਰਟ, ਕਿਡਨੀ, ਲਿਵਰ ਆਦਿ ਦੀ ਸਮੱਸਿਆ ਵਧ ਸਕਦੀ ਹੈ ਤਾਜ਼ਾ ਗਰਮ ਖਾਣਾ ਖਾਓ
  • ਨਿਯਮਤ ਰੂਪ ਨਾਲ ਕੁਝ ਮਸਾਲਿਆਂ ਦਾ ਸੇਵਨ ਵੀ ਕਰੋ ਕਾਲੀ ਮਿਰਚ, ਜੀਰਾ, ਲੌਂਗ, ਦਾਲਚੀਨੀ ਅਤੇ ਅਜ਼ਵਾਇਨ ਦੀ ਸੀਮਤ ਮਾਤਰਾ ਲਓ
  • ਕੋਲਡ ਸਟੋਰੇਜ਼ ਵਾਲੇ ਫਲ ਤੇ ਸਬਜ਼ੀਆਂ ਦਾ ਸੇਵਨ ਸਰੀਰ ਨੂੰ ਲਾਭ ਨਹੀਂ ਪਹੁੰਚਾਉਂਦਾ
  • ਡਰਾਈ ਫਰੂਟ ਦਾ ਸੇਵਨ ਸਰੀਰ ਨੂੰ ਬਿਹਤਰ ਪੋਸ਼ਣ ਦਿੰਦਾ ਹੈ ਇਸ ਲਈ ਇਸ ਦਾ ਸੇਵਨ ਲਗਾਤਾਰ ਕਰੋ ਧਿਆਨ ਦਿਓ ਖਾਸ ਤੌਰ ’ਤੇ ਮਿਕਸਡ ਡਰਾਈ ਫਰੂਟ ਖਾਣ ਤੋਂ ਬਾਅਦ 1 ਘੰਟੇ ਬਾਅਦ ਤੱਕ ਕੁਝ ਨਾ ਖਾਓ
  • ਤੇਲਾਂ ’ਚ ਰੁੱਖ-ਬੂਟਿਆਂ ਤੋਂ ਹਾਸਲ ਤੇਲ ਸਿਹਤ ਲਈ ਵਧੀਆ ਹੁੰਦੇ ਹਨ, ਇਸ ਲਈ ਸਰੋ੍ਹਂ, ਸੂਰਜਮੁਖੀ, ਤਿਲ, ਨਾਰੀਅਲ ਅਤੇ ਮੂੰਗਫਲੀ ਦੇ ਤੇਲ ਦੀ ਵਰਤੋਂ ਕਰੋ ਰਿਫਾਇੰਡ ਤੇਲ ਦੇ ਸੇਵਨ ਤੋਂ ਬਚੋ ਧਿਆਨ ਦਿਓ ਦੋ ਵਾਰ ਤੋਂ ਵੱਧ ਤਲਣ ’ਚ ਵਰਤੋਂ ਕੀਤੇ ਗਏ ਤੇਲ ਦੀ ਵਰਤੋਂ ਨਾ ਕਰੋ ਉਨ੍ਹਾਂ ਨੂੰ ਸੁੱਟ ਦੇਣ ’ਚ ਭਲਾਈ ਹੈ ਨਹੀਂ ਤਾਂ ਦਿਲ ਦੇ ਰੋਗ, ਐਸਡਿਟੀ ਦੀ ਸਮੱਸਿਆਂ ਵਧੇਗੀ
  • ਸਾਬਤ ਦਾਲਾਂ ਦਾ ਸੇਵਨ ਸਿਹਤ ਲਈ ਉੱਤਮ ਹੁੰਦਾ ਹੈ ਨਿਯਮਤ ਰੂਪ ਨਾਲ ਦਾਲਾਂ ਦਾ ਸੇਵਨ ਕਰੋ ਦਾਲਾਂ ’ਚ ਮੌਜੂਦ ਪੋਸ਼ਣ ਤੱਤਾਂ ਨੂੰ ਸਾਡਾ ਸਰੀਰ ਅਸਾਨੀ ਨਾਲ ਅਬਜ਼ਰਵ ਕਰ ਲੈਂਦਾ ਹੈ ਦਾਲਾਂ ’ਚ ਪ੍ਰੋਟੀਨ ਦੀ ਮਾਤਰਾ ਕਾਫੀ ਹੁੰਦੀ ਹੈ ਪੁੰਗਰੀਆਂ ਹੋਈਆਂ ਦਾਲਾਂ ਜ਼ਿਆਦਾ ਪੌਸ਼ਟਿਕ ਹੁੰਦੀਆਂ ਹਨ
  • ਸਿਹਤ ਲਈ ਬਰਾਊਨ ਰਾਈਸ, ਬਿਨਾਂ ਪਾਲਿਸ਼ ਦਾ ਰਾਈਸ ਚੰਗਾ ਹੁੰਦਾ ਹੈ ਇਨ੍ਹਾਂ ਚੌਲਾਂ ’ਚ ਕੁਦਰਤੀ ਰੂਪ ਨਾਲ ਰੇਸ਼ਾ, ਵਿਟਾਮਿਨ ਬੀ ਅਤੇ ਕਈ ਖਣਿਜ ਹੁੰਦੇ ਹਨ ਪਾਲਿਸ਼ਡ ਰਾਈਸ ’ਚ ਵਿਟਾਮਿਨ ਬੀ, ਫਾਈਬਰ ਅਤੇ ਕਈ ਪੋਸ਼ਕ ਤੱਤ ਘੱਟ ਹੋ ਜਾਂਦੇ ਹਨ
  • ਚੋਕਰ ਸਮੇਤ ਆਟੇ ਨਾਲ ਬਣੀ ਰੋਟੀ ਸਿਹਤ ਲਈ ਬਿਹਤਰ ਹੁੰਦੀ ਹੈ ਮੈਦੇ ਅਤੇ ਉਸ ਨਾਲ ਬਣੇ ਖੁਰਾਕੀ ਪਦਾਰਥਾਂ ਦਾ ਸੇਵਨ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ
  • ਜੇਕਰ ਮੋਟੇ ਅਨਾਜਾਂ ਨੂੰ ਵੀ ਕਣਕ ’ਚ ਮਿਲਾ ਕੇ ਪਿਸਵਾਇਆ ਜਾਵੇ ਤਾਂ ਪੌਸ਼ਟਿਕਤਾ ਹੋਰ ਵਧ ਜਾਂਦੀ ਹੈ, ਜਿਵੇਂ ਜਵਾਰ, ਬਾਜਰਾ, ਮੱਕੀ, ਜੌਂ ਅਤੇ ਰਾਗੀ ਆਦਿ
  • ਆਹਾਰ ਦੇ ਨਾਲ-ਨਾਲ ਪਾਣੀ ਦਾ ਸੇਵਨ ਕਿੰਨਾ ਕਰਨਾ ਚਾਹੀਦਾ ਹੈ ਇਹ ਜਾਣਨਾ ਵੀ ਜ਼ਰੂਰੀ ਹੈ ਦੋ ਤੋਂ ਤਿੰਨ ਲੀਟਰ ਪਾਣੀ ਨਿਯਮਤ ਰੂਪ ਨਾਲ ਪੀਣਾ ਚਾਹੀਦਾ ਹੈ ਜੋ ਸਿਹਤ ਲਈ ਜ਼ਰੂਰੀ ਹੈ
  • ਪਾਣੀ ਨੂੰ ਹੌਲੀ-ਹੌਲੀ ਆਰਾਮ ਨਾਲ ਪੀਣਾ ਚਾਹੀਦਾ ਹੈ
  • ਪਾਣੀ ਬੈਠ ਕੇ ਪੀਣਾ ਜ਼ਿਆਦਾ ਬਿਹਤਰ ਹੁੰਦਾ ਹੈ, ਖੜ੍ਹੇ ਹੋ ਕੇ ਪਾਣੀ ਪੀਣ ਦੀ ਬਜਾਏ
  • ਖਾਣੇ ਤੋਂ ਤੁਰੰਤ ਬਾਅਦ ਪਾਣੀ ਪੀਣਾ ਸਾਡੀ ਪਾਚਣ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਖਾਣੇ ਦੇ ਅੱਧੇ ਤੋਂ 1 ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ
  • ਪਾਣੀ ਸਰੀਰ ਨੂੰ ਹਾਈਡ੍ਰੇਟਿਡ ਰੱਖਦਾ ਹੈ ਅਤੇ ਪਾਣੀ ਜਰੀਏ ਸਾਡੇ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿੱਕਲਦੇ ਹਨ
  • ਮਾਨਸਿਕ ਤਣਾਅ ਮਹਿਸੂਸ ਹੋਣ ’ਤੇ ਪਾਣੀ ਦੇ ਦੋ ਚਾਰ ਘੁੱਟ ਵੀ ਸਕੂਨ ਦਾ ਅਹਿਸਾਸ ਕਰਵਾਉਂਦੇ ਹਨ
  • ਰਾਤ ਨੂੰ ਸੌਣ ਤੋਂ ਪਹਿਲਾਂ ਥੋੜ੍ਹਾ ਪਾਣੀ ਪੀਣਾ ਜ਼ਰੂਰੀ ਹੈ, ਇਸ ਨਾਲ ਦਿਲ ਦੀ ਸਮੱਸਿਆ ਅਤੇ ਦਿਮਾਗ ਸਟ੍ਰੋਕ ਦੀ ਸਮੱਸਿਆ ਦਾ ਡਰ ਘੱਟ ਹੋ ਜਾਂਦਾ ਹੈ ਇਸ ਲਈ ਪਾਣੀ ਵੀ ਚੰਗੀ ਸਿਹਤ ਲਈ ਜ਼ਰੂਰੀ ਹੈ ਬਸ਼ਰਤੇ ਉਸ ਨੂੰ ਸਹੀ ਤਰੀਕੇ ਨਾਲ ਪੀਤਾ ਜਾਵੇ
Also Read:  Time management: ਸਮੇਂ ਦੇ ਮਹੱਤਵ ਨੂੰ ਸਮਝੋ

-ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ