World No Tobacco Day ਕੈਂਸਰ ਤੋਂ ਬਚਣਾ ਹੈ, ਤਾਂ ਸਿਗਰਟਨੋਸ਼ੀ ਛੱਡੋ
12 ਜੁਲਾਈ 1999 ਨੂੰ ਕੇਰਲ ਭਾਰਤ ਦਾ ਪਹਿਲਾ ਅਜਿਹਾ ਸੂਬਾ ਬਣਿਆ, ਜਿਸ ਨੇ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ’ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਕੇਰਲ ਹਾਈਕੋਰਟ ਨੇ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਨੂੰ ਵਿਸ਼ਵ ਦੇ ਇਤਿਹਾਸ ’ਚ ਪਹਿਲੀ ਵਾਰ ਨਜਾਇਜ਼, ਗੈਰ-ਕਾਨੂੰਨੀ ਅਤੇ ਸੰਵਿਧਾਨ ਦੀ ਧਾਰਾ 21 ਦਾ ਉਲੰਘਣ ਐਲਾਨ ਕੀਤਾ ਸਾਲ 2007 ’ਚ ਚੰਡੀਗੜ੍ਹ
ਭਾਰਤ ਦਾ ਪਹਿਲਾ ਅਜਿਹਾ ਸ਼ਹਿਰ ਬਣਿਆ, ਜਿਸ ਨੂੰ ਸਿਗਰਟਨੋਸ਼ੀ ਮੁਕਤ ਐਲਾਨ ਕੀਤਾ ਗਿਆ ਸਾਲ 2014 ’ਚ ਪੰਜਾਬ ਭਾਰਤ ਦਾ ਪਹਿਲਾ ਅਜਿਹਾ ਸੂਬਾ ਬਣਿਆ, ਜਿਸ ਨੇ ਈ-ਸਿਗਰਟ ’ਤੇ ਰੋਕ ਲਾ ਦਿੱਤੀ ਹੁਣ ਲੋੜ ਹੈ ਬਾਕੀ ਸੂਬੇ ਵੀ ਆਪਣੇ ਲੋਕਾਂ ਦਾ ਜੀਵਨ ਬਚਾਉਣ ’ਚ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਣ ਕਿਉਂਕਿ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਜਨਕ ਵੀ ਸਿਗਰਟਨੋਸ਼ੀ ਨੂੰ ਜ਼ਿਆਦਾ ਮੰਨਿਆ ਗਿਆ ਹੈ
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਵੱਲੋਂ 31 ਮਈ ਨੂੰ ਹਰ ਸਾਲ ਵਿਸ਼ਵ ਤੰਬਾਕੂ ਰੋਕੂ ਦਿਵਸ ਮਨਾਇਆ ਜਾਂਦਾ ਹੈ ਸਾਲ 1988 ’ਚ ਇਸ ਦੀ ਸ਼ੁਰੂਆਤ ਹੋਈ ਸੀ ਡਬਲਿਊਐੱਚਓ ਨੇ ਵਿਸ਼ਵ ਤੰਬਾਕੂ ਰੋਕੂ ਦਿਵਸ-2026 ਲਈ ‘ਆਕਰਸ਼ਣ ਦਾ ਪਰਦਾਫਾਸ਼, ਨਿਕੋਟੀਨ ਅਤੇ ਤੰਬਾਕੂ ਦੀ ਲਤ ਦਾ ਮੁਕਾਬਲਾ’ ਥੀਮ ਦਿੱਤਾ ਹੈ ਇਸ ’ਚ ਇਸ ਗੱਲ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ
ਕਿ ਤੰਬਾਕੂ ਅਤੇ ਨਿਕੋਟੀਨ ਉਦਯੋਗ ਕਿਸ ਤਰ੍ਹਾਂ ਈ-ਕਾਮਰਸ ਵਰਗੇ ਤੇਜ਼ੀ ਨਾਲ ਆਕਰਸ਼ਕ ਅਤੇ ਭਰਮਾਊ ਉਤਪਾਦਾਂ ਦੇ ਮਾਧਿਅਮ ਨਾਲ ਬੱਚਿਆਂ ਅਤੇ ਬਾਲਗਾਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖੇ ਹੋਏ ਹਨ ਇਹ ਗੱਲ ਹੈਰਾਨ ਕਰਨ ਵਾਲੀ ਹੋਣੀ ਚਾਹੀਦੀ ਹੈ ਕਿ ਸਿਰਫ ਬੀੜੀ ਦੇ ਸੇਵਨ ਨਾਲ ਹੀ ਵਿਅਕਤੀ ਦੇ ਜੀਵਨ ਦੇ 6 ਤੋਂ 10 ਸਾਲ ਤੱਕ ਘੱਟ ਹੋ ਸਕਦੇ ਹਨ
ਸਾਲ 2016-17 ’ਚ ਕੀਤੇ ਗਏ ਗਲੋਬਲ ਐਡੱਲਟ ਟੋਬੈਕੋ ਸਰਵੇ ਇੰਡੀਆ ਅਨੁਸਾਰ, ਭਾਰਤ ’ਚ ਕਰੀਬ 26 ਕਰੋੜ ਮਿਲੀਅਨ ਲੋਕ (15 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ) ਤੰਬਾਕੂ ਦਾ ਸੇਵਨ ਕਰਦੇ ਹਨ ਇਹ ਅੰਕੜਾ ਦੇਸ਼ ਦੇ ਸਾਰੇ ਬਾਲਗਾਂ ਦਾ 29 ਪ੍ਰਤੀਸ਼ਤ ਹੈ ਇੱਕ ਅੰਕੜਾ ਇਹ ਵੀ ਹੈਰਾਨ ਕਰਨ ਵਾਲਾ ਹੈ ਕਿ ਭਾਰਤ ’ਚ ਹਰ ਸਾਲ 10 ਲੱਖ ਤੋਂ ਵੱਧ ਲੋਕ ਤੰਬਾਕੂ ਕਾਰਨ ਮਰਦੇ ਹਨ ਭਾਰਤ ’ਚ ਸਿਗਰਟ ਜਾਂ ਬੀੜੀ ਦੀ ਤੁਲਨਾ ’ਚ ਧੂੰਆਂ ਰਹਿਤ ਤੰਬਾਕੂ ਜ਼ਿਆਦਾ ਪ੍ਰਚੱਲਿਤ ਹੈ ਸਿਗਰਟਨੋਸ਼ੀ ਵਰਤਮਾਨ ’ਚ ਦੁਨੀਆਂ ਭਰ ’ਚ ਹਰ ਸਾਲ 70 ਲੱਖ ਤੋਂ ਵੱਧ ਮੌਤਾਂ ਦਾ ਕਾਰਨ ਬਣਦੀ ਹੈ
Table of Contents
ਦਿੱਲੀ-ਐੱਨਸੀਆਰ ਦੇ ਬਾਲਗਾਂ ’ਚ ਈ-ਸਿਗਰਟ ਦੀ ਵੀ ਲੱਤ:
ਤੰਬਾਕੂ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾਂਦਾ ਹੈ ਇਹ ਸਿਗਰਟ ’ਚ, ਬੀੜੀ ’ਚ, ਸਿਗਾਰ ’ਚ ਅਤੇ ਹੁੱਕੇ ’ਚ ਭਰ ਕੇ ਤਾਂ ਪੀਤਾ ਹੀ ਜਾਂਦਾ ਹੈ, ਨਾਲ ਹੀ ਤੰਬਾਕੂ ਚਬਾਇਆ ਵੀ ਜਾਂਦਾ ਹੈ ਬੀੜੀ, ਸਿਗਰਟ ਤੰਬਾਕੂ ਦੇ ਸੇਵਨ ਦਾ ਆਮ ਤਰੀਕਾ ਹੈ ਦਿੱਲੀ-ਐੱਨਸੀਆਰ ਦੇ ਸਕੂਲਾਂ ’ਚ ਕਈ ਬਾਲਗਾਂ ਤੋਂ ਵੱਡੇ ਪੈਮਾਨੇ ’ਤੇ ਈ-ਸਿਗਰਟ ਜ਼ਬਤ ਕੀਤੇ ਜਾਣ ਦੀਆਂ ਘਟਨਾਵਾਂ ਤੋਂ ਬਾਅਦ ਭਾਰਤ ਸਰਕਾਰ ਨੇ ਈ-ਸਿਗਰਟ ਦੀ ਵਿੱਕਰੀ ਅਤੇ ਦਰਾਮਦ ’ਤੇ ਰੋਕ ਲਾ ਦਿੱਤੀ ਸੀ ਹਾਲਾਂਕਿ ਚੋਰੀ-ਛੁਪੇ ਇਸ ਦੀ ਵਿੱਕਰੀ ਵਰਤਮਾਨ ’ਚ ਵੀ ਖੂਬ ਹੋ ਰਹੀ ਹੈ
ਦੇਸ਼ ’ਚ ਕੋਲਕਾਤਾ ਦੇ ਲੋਕ ਕਰਦੇ ਹਨ ਸਭ ਤੋਂ ਵੱਧ ਸਿਗਰਟਨੋਸ਼ੀ
ਕੌਮਾਂਤਰੀ ਜਨਸੰਖਿਆਂ ਵਿਗਿਆਨ ਸੰਸਥਾਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕੀਤੇ ਗਏ ਇੱਕ ਸਰਵੇਖਣ ’ਚ ਪਤਾ ਲੱਗਾ ਹੈ ਕਿ ਦੇਸ਼ ’ਚ ਸਭ ਤੋਂ ਵੱਧ ਲੋਕ ਕੋਲਕਾਤਾ ’ਚ (56.6 ਪ੍ਰਤੀਸ਼ਤ ਲੋਕ) ਸਿਗਰਟਨੋਸ਼ੀ ਕਰਦੇ ਹਨ ਦੂਜੇ ਪਾਸੇ 82 ਪ੍ਰਤੀਸ਼ਤ ਪੁਰਸ਼ ਅਤੇ 23.5 ਪ੍ਰਤੀਸ਼ਤ ਔਰਤਾਂ ਸਿਗਰਟਨੋਸ਼ੀ ਕਰਦੀਆਂ ਹਨ ਬੀੜੀ ਪੀਣ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਉੱਤਰਾਖੰਡ ’ਚ ਹੈ
ਸਿਗਰਟਨੋਸ਼ੀ ’ਚ ਚੀਨ ਅੱਗੇ, ਭਾਰਤ ਦੂਜੇ ਨੰਬਰ ’ਤੇ
ਦੁਨੀਆਂ ਦੇ ਲਗਭਗ ਅੱਧੇ ਸਿਗਰਟਨੋਸ਼ੀ ਕਰਨ ਵਾਲੇ (46 ਪ੍ਰਤੀਸ਼ਤ) ਸਿਰਫ ਤਿੰਨ ਦੇਸ਼ਾਂ ਚੀਨ, ਭਾਰਤ ਤੇ ਇੰਡੋਨੇਸ਼ੀਆ ’ਚ ਰਹਿੰਦੇ ਹਨ ਵਰਤਮਾਨ ’ਚ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਚੀਨ ਵਿਚ ਹੈ ਉੱਥੇ 290 ਮਿਲੀਅਨ ਲੋਕ ਸਿਗਰਟਨੋਸ਼ੀ ਕਰਦੇ ਹਨ ਦੂਜੇ ਨੰਬਰ ’ਤੇ 116 ਮਿਲੀਅਨ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਨਾਲ ਭਾਰਤ ਦੂਜੇ ਨੰਬਰ ’ਤੇ ਹੈ ਇੰਡੋਨੇਸ਼ੀਆ ’ਚ 61 ਮਿਲੀਅਨ ਲੋਕ ਸਿਗਰਟਨੋਸ਼ੀ ਕਰਦੇ ਹਨ
ਸਿਗਰਟਨੋਸ਼ੀ ਦਾ ਸਹਾਰਾ ਕਿਉਂ ਲੈਂਦੇ ਹਨ ਲੋਕ?
ਆਮ ਤੌਰ ’ਤੇ ਆਸ-ਪਾਸ ਦੇ ਮਾਹੌਲ ’ਚ ਇਹ ਦੇਖਿਆ ਅਤੇ ਸੁਣਿਆ ਹੋਵੇਗਾ ਕਿ ਲੋਕ ਸਵੇਰੇ ਉੱਠ ਕੇ ਫਰੈੱਸ਼ ਹੋਣ ਦੇ ਨਾਂਅ ’ਤੇ ਸਿਗਰਟਨੋਸ਼ੀ ਕਰਦੇ ਹਨ ਜਾਂ ਫਿਰ ਪਖਾਨੇ ’ਚ ਬੈਠ ਕੇ ਬੀੜੀ-ਸਿਗਰਟ ਦੇ ਕਸ਼ ਲਾਉਂਦੇ ਹਨ ਉਹ ਕਿਸ ਵਿਗਿਆਨ ਤੋਂ ਇਹ ਦਾਅਵਾ ਕਰਦੇ ਹਨ ਇਹ ਤਾਂ ਪਤਾ ਨਹੀਂ, ਪਰ ਹਕੀਕਤ ’ਚ ਤਾਂ ਬੀੜੀ ਪੇਟ ’ਚ ਗੈਸ ਬਣਾਉਂਦੀ ਹੈ ਡਾਕਟਰਾਂ ਅਨੁਸਾਰ, ਬੀੜੀ ਦਾ ਧੂੰਆਂ ਪੇਟ ’ਚ ਪਾਚਣ ਪ੍ਰਕਿਰਿਆ ਨੂੰ ਰੋਕਦਾ ਹੈ ਨਿਕੋਟੀਨ ਪੇਟ ਦੀਆਂ ਮਾਸਪੇਸ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਐਸੀਡਿਟੀ, ਜਲਣ ਅਤੇ ਗੈਸ ਬਣਦੀ ਹੈ
ਡੇਰਾ ਸੱਚਾ ਸੌਦਾ ’ਚ ਤੰਬਾਕੂ ਜਨਿਤ ਪਦਾਰਥਾਂ ਦੀ ਹਮੇਸ਼ਾ ਤੋਂ ਮਨਾਹੀ
ਪੂਜਨੀਕ ਗੁਰੂ ਜੀ ਸਤਿਸੰਗਾਂ ’ਚ ਸਿਗਰਟਨੋਸ਼ੀ ਰੋਕਣ ਦਾ ਕਰਵਾਉਂਦੇ ਹਨ ਪ੍ਰਣ
ਮਾਨਵਤਾ ਦੇ ਉੱਧਾਰ ਲਈ ਕੰਮ ਕਰ ਰਿਹਾ ਡੇਰਾ ਸੱਚਾ ਸੌਦਾ ਹਮੇਸ਼ਾ ਤੋਂ ਹਰ ਤਰ੍ਹਾਂ ਦੇ ਨਸ਼ਿਆਂ ਖਿਲਾਫ ਜਨ-ਜਾਗਰੂਕਤਾ ਅਭਿਆਨ ਚਲਾ ਰਿਹਾ ਹੈ ਇਸੇ ਕੜੀ ’ਚ ਤੰਬਾਕੂ ਜਨਿਤ ਪਦਾਰਥਾਂ ਜਿਵੇਂ ਸਿਗਰਟ, ਬੀੜੀ, ਜਰਦਾ, ਖੈਨੀ ਆਦਿ ਚੀਜ਼ਾਂ ਦੇ ਇਸਤੇਮਾਲ ’ਤੇ ਡੇਰਾ ਸੱਚਾ ਸੌਦਾ ’ਚ ਹਮੇਸ਼ਾ ਮਨਾਹੀ ਰਹੀ ਹੈ ਇਹੀ ਨਹੀਂ, ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਅਜਿਹੇ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੇ ਸੰਭਾਵਿਤ ਖਤਰਿਆਂ ਤੋਂ ਲੋਕਾਂ ਨੂੰ ਹਮੇਸ਼ਾ ਤੋਂ ਜਾਗਰੂਕ ਕਰਦੇ ਆ ਰਹੇ ਹਨ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਦਾ ਅਨੁਸਰਨ ਕਰਦੇ ਹੋਏ ਹਜ਼ਾਰਾਂ ਸਤਿਸੰਗਾਂ ’ਚ ਲੋਕਾਂ ਨੇ ਸਤਿਸੰਗ ਦੌਰਾਨ ਹੀ ਨਸ਼ੀਲੇ ਪਦਾਰਥਾਂ ਨੂੰ ਤਿਆਗ ਕੇ ਉਨ੍ਹਾਂ ਦੀ ਹੋਲੀ ਵੀ ਬਾਲ਼ੀ ਹੈ ਦੂਜੇ ਪਾਸੇ ਯੂਥ ਵੀਰਾਂਗਨਾਵਾਂ ਨੇ ਤੰਬਾਕੂ ਵਰਗੇ ਨਸ਼ੀਲੇ ਪਦਾਰਥਾਂ ਦੇ ਵਿਰੋਧ ’ਚ ਬਹੁਤ ਸਾਰੀਆਂ ਰੈਲੀਆਂ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਨਸ਼ਾ ਕਰਨਾ ਹਰ ਧਰਮ ’ਚ ਮਨ੍ਹਾ ਹੈ ਸਿਗਰਟਨੋਸ਼ੀ, ਤੰਬਾਕੂ ਦਾ ਹੋਰ ਤਰੀਕੇ ਨਾਲ ਸੇਵਨ ਕਰਨਾ, ਸ਼ਰਾਬ ਅਤੇ ਹੋਰ ਸਾਰੇ ਤਰ੍ਹਾਂ ਦੇ ਨਸ਼ੇ ਘਾਤਕ ਹਨ, ਜੋ ਇਨਸਾਨ ਨੂੰ ਮੌਤ ਵੱਲ ਲੈ ਜਾਂਦੇ ਹਨ
ਤੰਬਾਕੂ ਅਤੇ ਸਿਗਰਟਨੋਸ਼ੀ ਨਾਲ ਵਿਅਕਤੀ ਨੂੰ ਮੂੰਹ ਦਾ ਕੈਂਸਰ, ਜੀਭ ਦਾ ਕੈਂਸਰ, ਫੇਫੜਿਆਂ ਦਾ ਕੈਂਸਰ ਅਤੇ ਬਹੁਤ ਸਾਰੀਆਂ ਹੋਰ ਜਾਨਲੇਵਾ ਬਿਮਾਰੀਆਂ ਹੁੰਦੀਆਂ ਹਨ ਇਸ ਲਈ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਇੱਥੋਂ ਦੇ ਸ਼ਰਧਾਲੂ ਨਾ ਸਿਰਫ ਸਿਗਰਟਨੋਸ਼ੀ ਆਦਿ ਨਸ਼ੇ ਕਰਨਾ ਛੱਡ ਚੁੱਕੇ ਹਨ, ਸਗੋਂ ਬਹੁਤ ਸਾਰੇ ਦੁਕਾਨਦਾਰ ਸਤਿਸੰਗੀ ਭਾਈ ਤਾਂ ਆਪਣੀਆਂ ਦੁਕਾਨਾਂ ’ਤੇ ਅਜਿਹੇ ਨਸ਼ੀਲੇ ਪਦਾਰਥਾਂ ਦੀ ਵਿੱਕਰੀ ਵੀ ਬੰਦ ਕਰ ਚੁੱਕੇ ਹਨ ਡੇਰਾ ਸੱਚਾ ਸੌਦਾ ਦੁਨੀਆ ’ਚ ਪਹਿਲੇ ਨੰਬਰ ’ਤੇ ਹੈ ਜਿੱਥੇ ਸਭ ਤੋਂ ਜ਼ਿਆਦਾ ਨਸ਼ਾ ਛਡਵਾਇਆ ਜਾਂਦਾ ਹੈ
ਤੰਬਾਕੂ ਦਿੰਦਾ ਹੈ ਮੂੰਹ ਅਤੇ ਫੇਫੜਿਆਂ ਦਾ ਕੈਂਸਰ: ਡਾ. ਐੱਸ. ਪੀ. ਭਨੋਟ
ਕੈਂਸਰ ਅਤੇ ਲੈਪ੍ਰੋਸਕੋਪਿਕ ਸਰਜਨ ਡਾ. ਐੱਸ. ਪੀ. ਭਨੋਟ ਮੁਤਾਬਿਕ, ਸਿਗਰਟ ਦੇ ਸੇਵਨ ਨੂੰ ਫੇਫੜਿਆਂ ਦੇ ਕੈਂਸਰ ਦਾ ਸਭ ਤੋਂ ਆਮ ਕਾਰਨ ਮੰਨਿਆ ਜਾਂਦਾ ਹੈ ਵਿਸ਼ਵ ’ਚ ਫੇਫੜਿਆਂ ਦੇ ਕੈਂਸਰ ਨਾਲ ਹੋਣ ਵਾਲੀਆਂ 87 ਪ੍ਰਤੀਸ਼ਤ ਮੌਤਾਂ ਤੰਬਾਕੂ ਦੇ ਸੇਵਨ ਕਾਰਨ ਹੁੰਦੀਆਂ ਹਨ ਤੰਬਾਕੂ ਦਾ ਸੇਵਨ ਇਸ ਜਾਨਲੇਵਾ ਬਿਮਾਰੀ ਦਾ ਸਭ ਤੋਂ ਵੱਡਾ ਜ਼ੋਖ਼ਿਮ ਕਾਰਕ ਹੈ ਫੇਫੜਿਆਂ ਦੇ ਕੈਂਸਰ ਦੇ ਜ਼ੋਖਿਮ ਨੂੰ ਘੱਟ ਕਰਨ ਦਾ ਇੱਕ ਸਭ ਤੋਂ ਚੰਗਾ ਤਰੀਕਾ ਤੰਬਾਕੂ ਛੱਡਣਾ ਹੈ ਮੂੰਹ ਦੇ ਕੈਂਸਰ ਦੇ 90 ਪ੍ਰਤੀਸ਼ਤ ਮਰੀਜ਼ ਤੰਬਾਕੂ ਦਾ ਸੇਵਨ ਕਰਦੇ ਹਨ
ਇਨ੍ਹਾਂ ’ਚੋਂ ਵੱਡੀ ਗਿਣਤੀ ’ਚ ਲੋਕ ਤੰਬਾਕੂ ਦਾ ਸੇਵਨ ਧੂੰਆਂ ਰਹਿਤ ਤਰੀਕੇ ਨਾਲ ਕਰਦੇ ਹਨ ਇਹ ਲੋਕ ਤੰਬਾਕੂ ਨੂੰ ਦੰਦਾਂ ’ਚ ਰੱਖ ਕੇ ਚਬਾਉਂਦੇ ਹਨ ਇਹ ਮੂੰਹ ਦੇ ਕੈਂਸਰ ਦੇ ਮੁੱਖ ਕਾਰਨਾਂ ’ਚੋਂ ਇੱਕ ਹੈ ਇਸ ਨਾਲ ਗਲੇ ਦੇ ਕੈਂਸਰ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ ਅਜਿਹੇ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਤੰਬਾਕੂ ਦਾ ਸੇਵਨ ਸ਼ੁਰੂ ਹੀ ਨਾ ਕਰੋ ਜੋ ਕਰਦੇ ਹਨ ਉਹ ਹੁਣੇ ਤੋਂ ਹੀ ਇਸ ਨੂੰ ਛੱਡ ਕੇ ਕੈਂਸਰ ਹੋਣ ਦੇ ਜ਼ੋਖਿਮ ਨੂੰ ਘੱਟ ਕਰ ਸਕਦੇ ਹਨ
ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਦਿਲ ਦੇ ਦੌਰੇ ਦੀ ਸੰਭਾਵਨਾ
ਡਾਕਟਰਾਂ ਦਾ ਕਹਿਣਾ ਹੈ ਕਿ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਦੀ ਤੁਲਨਾ ’ਚ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਦੁੱਗਣੀ ਹੋ ਜਾਂਦੀ ਹੈ ਦਿਲ ਸਬੰਧੀ ਪ੍ਰੇਸ਼ਾਨੀਆਂ ਕੋਰੋਨਰੀ ਦਿਲ ਦਾ ਰੋਗ ਅਤੇ ਸਟ੍ਰੋਕ ਦੇ ਜ਼ੋਖਿਮ ਨੂੰ ਸਿਗਰਟਨੋਸ਼ੀ ਵਧਾਉਂਦੀ ਹੈ ਨਿਕੋਟੀਨ ਸਰੀਰ ਨੂੰ ਐਡ੍ਰੇਨਾਲਾਈਨ ਪੈਦਾ ਕਰਨ ਲਈ ਉਤੇਜਿਤ ਕਰਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ
ਅਤੇ ਦਿਲ ਦੀ ਗਤੀ ਤੇਜ਼ ਹੋ ਜਾਂਦੀ ਹੈ ਦਿਲ ਦੇ ਰੋਗ ਨਾਲ ਹੋਣ ਵਾਲੀਆਂ ਪੰਜ ਮੌਤਾਂ ’ਚੋਂ ਇੱਕ ਮੌਤ ਦਾ ਕਾਰਨ ਤੰਬਾਕੂ ਦੀ ਸਿਗਰਟਨੋਸ਼ੀ ਹੁੰਦਾ ਹੈ ਤੰਬਾਕੂ ਦਾ ਸੇਵਨ ਨਾੜਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਇਸ ਨਾਲ ਦਿਮਾਗ ’ਚ ਖੂਨ ਪ੍ਰਵਾਹ ਅਤੇ ਆਕਸੀਜ਼ਨ ਦੀ ਸਪਲਾਈ ਰੁਕ ਜਾਂਦੀ ਹੈ ਅਜਿਹੀ ਸਥਿਤੀ ’ਚ ਸਟ੍ਰੋਕ ਹੋ ਸਕਦਾ ਹੈ ਸੀਓਪੀਡੀ ਦੇ 80 ਪ੍ਰਤੀਸ਼ਤ ਮਾਮਲੇ ਤੰਬਾਕੂ ਕਾਰਨ ਹੁੰਦੇ ਹਨ



































































