Kesari Sheera

ਕੇਸਰੀ ਸ਼ੀਰਾ

ਸਮੱਗਰੀ:

  • ਤਿੰਨ ਵੱਡੇ ਚਮਚ ਦੇਸੀ ਘਿਓ,
  • 10 ਕਾਜੂ,
  • ਇੱਕ ਵੱਡਾ ਚਮਚ ਕਿਸ਼ਮਿਸ਼,
  • ਅੱਧਾ ਕੱਪ ਸੂਜੀ,
  • ਇੱਕ ਕੱਪ ਪਾਣੀ,
  • ਤਿੰਨ ਚੌਥਾਈ ਕੱਪ ਖੰਡ,
  • ਦੋ ਵੱਡੇ ਚਮਚ ਕੇਸਰ ਦਾ ਪਾਣੀ,
  • ਇੱਕ ਚੌਥਾਈ ਛੋਟਾ ਚਮਚ ਇਲਾਇਚੀ ਪਾਊਡਰ

ਬਣਾਉਣ ਦਾ ਤਰੀਕਾ:

ਕੇਸਰ ਸ਼ੀਰਾ ਬਣਾਉਣ ਲਈ ਇੱਕ ਕੜਾਹੀ ’ਚ ਦੋ ਚਮਚ ਘਿਓ ਨੂੰ ਗਰਮ ਕਰੋ ਅਤੇ ਹਲਕੇ ਸੇਕੇ ’ਤੇ 10 ਕਾਜੂ ਅਤੇ ਕਿਸ਼ਮਿਸ਼ ਪਾ ਕੇ ਚੰਗੀ ਤਰ੍ਹਾਂ ਭੁੰਨ੍ਹ ਲਓ

ਜਦੋਂ ਕਾਜੂ ਸੁਨਹਿਰੇ ਰੰਗ ਦੇ ਹੋ ਜਾਣ ਤਾਂ ਉਨ੍ਹਾਂ ਨੂੰ ਕੱਢ ਕੇ ਇੱਕ ਪਾਸੇ ਰੱਖ ਦਿਓ ਹੁਣ ਇਸ ਘਿਓ ’ਚ ਸੂਜੀ ਪਾ ਕੇ ਭੁੰਨ੍ਹ ਲਓ, ਲਗਭਗ 5 ਮਿੰਟਾਂ ਤੱਕ ਸੂਜੀ ਨੂੰ ਭੁੰਨ੍ਹੋ

ਹੁਣ ਪਤੀਲੇ ’ਚ ਪਾਣੀ ਪਾ ਕੇ ਉਸ ਨੂੰ ਉਬਾਲਣ ਲਈ ਰੱਖ ਦਿਓ ਇਸ ਪਾਣੀ ਨੂੰ ਸੂਜੀ ਵਾਲੀ ਕੜਾਹੀ ’ਚ ਪਾ ਕੇ ਹੌਲੀ-ਹੌਲੀ ਹਿਲਾਉਂਦੇ ਰਹੋ ਇਸ ਤੋਂ ਬਾਅਦ ਇਸ ’ਚ ਖੰਡ ਅਤੇ ਕੇਸਰ ਪਾ ਕੇ ਚੰਗੀ ਤਰ੍ਹਾਂ ਮਿਲਾਓ ਖੰਡ ਘੁਲਣ ਤੱਕ ਸ਼ੀਰੇ ਨੂੰ ਪਕਾਓ ਪਰ ਧਿਆਨ ਰਹੇ ਕਿ ਸ਼ੀਰਾ ਥੋੜ੍ਹਾ ਜਿਹਾ ਪਤਲਾ ਹੋਣਾ ਚਾਹੀਦਾ

ਹੁਣ ਇਸਦੇ ਉੱਪਰ ਘਿਓ ਪਾ ਕੇ ਥੋੜ੍ਹਾ ਜਿਹਾ ਹੋਰ ਮਿਲਾਓ ਅਤੇ ਢੱਕ ਕੇ ਦੋ ਤੋਂ ਤਿੰਨ ਮਿੰਟਾਂ ਲਈ ਪਕਾਓ ਆਖਰ ’ਚ ਇਸ ਵਿੱਚ ਭੁੰਨ੍ਹੇ ਹੋਏ ਕਾਜੂ ਕਿਸ਼ਮਿਸ਼ ਅਤੇ ਇਲਾਇਚੀ ਦਾ ਪਾਊਡਰ ਪਾ ਦਿਓ ਅਤੇ ਮਿਕਸ ਕਰ ਲਓ

Also Read:  ਥਕਾਣ ਨਾਲ ਨਜਿੱਠੋ