ਰੂਹ-ਏ-ਸਰਤਾਜ ਲੈ ਲਿਆ ਅਵਤਾਰ ਜੀ -15 ਅਗਸਤ ਵਿਸ਼ੇਸ਼
ਮਹਾਂਪੁਰਸ਼ਾਂ ਦੀ ਪਵਿੱਤਰ ਬਾਣੀ ’ਚ ਦਰਜ ਹੈ ਕਿ ਪਰਮ ਪਿਤਾ ਪਰਮਾਤਮਾ ਆਪਣਾ ਹਰ ਕੰਮ ਆਪਣੇ ਅਵਤਾਰ ਸੰਤ-ਮਹਾਂਪੁਰਸ਼ਾਂ ਦੇ ਰੂਪ ’ਚ ਕਰਦਾ ਹੈ ‘ਸੰਤਾਂ ਹੱਥ ਸੌਂਪੀ ਪੂੰਜੀ’ ਚਾਹੇ ਕੋਈ ਮੰਨੇ ਜਾਂ ਨਾ ਮੰਨੇ ਪਰ ਇਹ ਸੌ ਫੀਸਦੀ ਸੱਚ ਹੈ ਅਤੇ ਇਹ ਵੀ ਬਿਲਕੁਲ ਸੱਚ ਹੈ ਕਿ ਈਸ਼ਵਰ ਨੂੰ ਮਿਲਣ ਦਾ ਰਸਤਾ ਜਿਸ ਨੇ ਵੀ ਦੱਸਿਆ, ਜਿਸ ਨੇ ਉਸ ਦੇ ਭਗਤਾਂ ਨੂੰ ਈਸ਼ਵਰ ਨਾਲ ਮਿਲਾਇਆ ਉਹ ਮਾਤਾ ਦੀ ਕੁੱਖੋਂ ਪੈਦਾ ਹੋਏ ਇੱਕ ਸੰਤ ਹੀ ਸਨ, ਉਹ ਪਰਮ ਦਿਆਲੂ ਸੰਤ ਜਿਨ੍ਹਾਂ ਨੇ ਸਾਨੂੰ ਧਰਮਾਂ ਦਾ ਪਤਾ ਦੱਸਿਆ, ਜਿਨ੍ਹਾਂ ਨੇ ਸਾਨੂੰ ਧਰਮ ਮਰਿਆਦਾ ਅਨੁਸਾਰ ਉਸ ’ਤੇ ਚੱਲਣਾ ਸਿਖਾਇਆ, ਜਿਨ੍ਹਾਂ ਨੇ ਇਨਸਾਨ ਨੂੰ ਭਗਵਾਨ ਨਾਲ ਮਿਲਾਇਆ, ਉਹ ਕੋਈ ਹੋਰ ਨਹੀਂ, ਉਹ ਸੰਤ ਹੀ ਸਨ
ਅਲੱਗ-ਅਲੱਗ ਧਰਮਾਂ ਦੀ ਭਾਸ਼ਾ ’ਚ ਉਨ੍ਹਾਂ ਨੂੰ ਗੁਰੂ, ਸਤਿਗੁਰੂ, ਪੀਰ-ਫਕੀਰ, ਮੁਰਸ਼ਿਦ-ਏ-ਕਾਮਿਲ ਆਦਿ ਕੁਝ ਵੀ ਕਹੋ ਬਾਣੀ ’ਚ ਆਉਂਦਾ ਹੈ ‘ਬ੍ਰਹਮ ਬੋਲੇ ਕਾਇਆ ਕੇ ਓਹਲੇ’ ਕਾਇਆ ਬਿਨ ਬ੍ਰਹਮ ਕਿਆ ਬੋਲੇ’ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਪੂਰਨ ਗੁਰੂ, ਸਤਿਗੁਰੂ ਪਰਮ ਪਿਤਾ ਪਰਮਾਤਮਾ ’ਚ ਅਭੇਦ ਹੁੰਦੇ ਹਨ ਉਹ ਸੰਤ-ਮਹਾਂਪੁਰਸ਼, ਪੂਰਨ ਗੁਰੂ ਜਿਸ ਨੇ ਪਰਮ ਪਿਤਾ ਪਰਮਾਤਮਾ, ਅੱਲ੍ਹਾ, ਰਾਮ ਗੌਡ ਨੂੰ ਆਪਣੇ ਅੰਤਰ-ਹਿਰਦੈ ’ਚ ਪ੍ਰਗਟ ਕਰ ਲਿਆ ਹੈ ਜਦੋਂ-ਜਦੋਂ ਵੀ ਉਹ ਧਰਤ ’ਤੇ ਆਏ ਉਹ ਇੱਕ ਇਨਸਾਨ ਹੀ ਸਨ ਨਾਂਅ ਚਾਹੇ ਕੋਈ ਵੀ ਰੱਖਿਆ ਗਿਆ ਇੱਕ ਮਾਤਾ ਦੀ ਕੁੱਖੋਂ ਜਨਮੇ ਇਨਸਾਨ ਰੂਪ ਹੀ ਸਨ ਇਸ ਪਵਿੱਤਰ ਰੂਹਾਨੀ ਕੜੀ ਅਧੀਨ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਵਿਸਥਾਰ ਪੂਰਵਕ ਵਰਣਨ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਦਰਜ ਹੈ ਆਪ ਜੀ ਡੇਰਾ ਸੱਚਾ ਸੌਦਾ ਦੇ ਤੀਜੇ ਗੁਰੂ, ਤੀਜੀ ਪਾਤਸ਼ਾਹੀ ਡਾ. ਐੱਮਐੱਸਜੀ ਦੇ ਨਾਂਅ ਨਾਲ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂਆਂ ਦੇ ਦਿਲ-ਓ-ਜਿਗਰ ’ਚ ਵਸਦੇ ਹਨ
Also Read :-
- 102ਵੇਂ ਪਾਵਨ ਅਵਤਾਰ ਦਿਵਸ (25 ਜਨਵਰੀ) ’ਤੇ ਵਿਸ਼ੇਸ਼ ਭਾਗਾਂ ਭਰੀ ਯੇ 25 ਜਨਵਰੀ ਸਤਿਗੁਰੂ ਸ਼ਾਹ ਸਤਿਨਾਮ ਜੀ ਪਧਾਰੇ
- ਜ਼ਮੀਂ ਕਾ ਮਿਲਨ ਹੈ ਆਸਮਾਂ ਸੇ ਕਰਨੇ ਖੁਦਾ ਚੱਲ ਕੇ ਆਇਆ |103ਵਾਂ ਪਾਕ-ਪਵਿੱਤਰ ਅਵਤਾਰ ਦਿਹਾੜਾ 25 ਜਨਵਰੀ ’ਤੇ ਵਿਸ਼ੇਸ਼
Table of Contents
ਪਵਿੱਤਰ ਜੀਵਨ ਝਲਕ:-
ਪੂਜਨੀਕ ਹਜ਼ੂਰ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਰਾਜਸਥਾਨ ਦੇ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਇੱਕ ਅਤਿ ਪਵਿੱਤਰ ਪਿੰਡ ਸ੍ਰੀ ਗੁਰੂਸਰ ਮੋਡੀਆ ਤਹਿਸੀਲ ਸੂਰਤਗੜ੍ਹ ਦੇ ਰਹਿਣ ਵਾਲੇ ਹਨ ਆਪ ਜੀ ਦੇ ਪੂਜਨੀਕ ਪਿਤਾ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਪਿੰਡ ਦੇ ਬਹੁਤ ਲੈਂਡਲਾਰਡ, ਬਹੁਤ ਵੱਡੀ ਜ਼ਮੀਨ-ਜਾਇਦਾਦ ਦੇ ਮਾਲਕ ਅਤੇ ਪਿੰਡ ਦੇ ਪਰਮ ਆਦਰਯੋਗ ਨੰਬਰਦਾਰ ਸਨ ਧੰਨ-ਧੰਨ ਅਤਿ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਜਿਨ੍ਹਾਂ ਦੀ ਪਵਿੱਤਰ ਕੁੱਖੋਂ ਪੂਜਨੀਕ ਸਤਿਗੁਰੂ ਜੀ ਨੇ ਅਵਤਾਰ ਧਾਰਨ ਕੀਤਾ ਅਤੇ ਉਹ ਸਾਲ 1967 ਦੀ 15 ਅਗਸਤ ਦਾ ਅਤਿ ਪਾਵਨ ਦਿਵਸ ਸੁਨਹਿਰੀ ਅੱਖਰਾਂ ’ਚ ਇਤਿਹਾਸ ’ਚ ਅੰਕਿਤ ਹੈ ਇਸ ਦਿਨ ਖੁਦ ਪਰਮ ਪਿਤਾ ਪਰਮੇਸ਼ਵਰ ਪੂਜਨੀਕ ਗੁਰੂ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ’ਚ ਬੰਦੀਛੋੜ ਬਣ ਕੇ ਆਏ ਦੂਜੇ ਸ਼ਬਦਾਂ ’ਚ ਖੁਦ ਪਰਮ ਪਿਤਾ ਪਰਮੇਸ਼ਵਰ ਨੇ ਮਾਨਵਤਾ ਅਤੇ ਸ੍ਰਿਸ਼ਟੀ ਦੇ ਉੱਧਾਰ ਲਈ ਪੂਜਨੀਕ ਗੁਰੂ ਜੀ ਦੇ ਰੂਪ ’ਚ ਮਾਨਸ ਚੋਲ਼ਾ ਧਾਰਨ ਕੀਤਾ ਪੂਜਨੀਕ ਗੁਰੂ ਜੀ ਆਪਣੇ ਪੂਜਨੀਕ ਮਾਤਾ-ਪਿਤਾ ਜੀ ਦੀ ਇਕਲੌਤੀ ਸੰਤਾਨ ਹਨ ਆਪ ਜੀ ਦੀ ਮਹਾਨਤਾ ਨੂੰ ਸਿੱਧ ਕਰਦੀਆਂ ਅਨੇਕਾਂ ਦਿਲਚਸਪ ਘਟਨਾਵਾਂ ਹਨ ਜੋ ਆਪ ਜੀ ਦੇ ਜਨਮ ਦੇ ਨਾਲ ਜੁੜੀਆਂ ਹੋਈਆਂ ਹਨ
ਰੱਬੀ ਜੋਤ ਆਏਗੀ-23 ਸਾਲ ਤੱਕ ਰਹਿਣਗੇ:-
ਪਿੰਡ ਦੇ ਸੰਤ ਬਾਬਾ ਤ੍ਰਿਵੈਣੀ ਦਾਸ ਜੀ ਦਾ ਪਿੰਡ ’ਚ ਬਹੁਤ ਜ਼ਿਆਦਾ ਮਾਨ-ਸਨਮਾਨ ਸੀ ਪੂਜਨੀਕ ਬਾਪੂ ਜੀ ਦਾ ਉਨ੍ਹਾਂ ਨਾਲ ਬਹੁਤ ਪ੍ਰੇਮ ਅਤੇ ਤਾਲਮੇਲ ਸੀ 18 ਸਾਲ ਬੀਤਣ ਨੂੰ ਸਨ, ਸੰਤਾਨ ਪ੍ਰਾਪਤੀ ਲਈ ਪੂਜਨੀਕ ਬਾਪੂ ਜੀ ਉਦਾਸ ਹੋ ਕੇ ਜਦੋਂ ਵੀ ਸੰਤ ਬਾਬਾ ਤ੍ਰਿਵੈਣੀ ਦਾਸ ਜੀ ਨਾਲ ਗੱਲ ਕਰਦੇ ਤਾਂ ਸੰਤ-ਬਾਬਾ ਪੂਜਨੀਕ ਬਾਪੂ ਜੀ ਦੀ ਅੰਦਰ ਦੀ ਇਸ ਪੀੜਾ ਨੂੰ ਭਲੀ-ਭਾਂਤੀ ਸਮਝਦੇ ਸਨ ਅਤੇ ਉਨ੍ਹਾਂ ਨੂੰ ਹੌਂਸਲਾ ਦਿੰਦੇ ਕਿ ਆਪ ਦੇ ਘਰ ਕੋਈ ਐਸਾ-ਵੈਸਾ ਬੱਚਾ ਨਹੀਂ ਖੁਦ ਪਰਮੇਸ਼ਵਰ ਅਵਤਾਰ ਲੈ ਕੇ ਆਏਗਾ ਹੌਂਸਲਾ ਰੱਖੋ, ਦਿਲ ਛੋਟਾ ਨਾ ਕਰੋ, ਉਹ ਜ਼ਰੂਰ ਆਏਗਾ ਅਤੇ ਇਸ ਪ੍ਰਕਾਰ ਈਸ਼ਵਰ ਦੀ ਅਪਾਰ ਦਇਆ-ਮਿਹਰ ਅਤੇ ਸੰਤ-ਬਾਬਾ ਦੀ ਦੁਆ ਨਾਲ ਪੂਜਨੀਕ ਗੁਰੂ ਜੀ ਨੇ ਲਗਭਗ 18 ਸਾਲਾਂ ਬਾਅਦ ਇਕਲੌਤੀ ਸੰਤਾਨ ਦੇ ਰੂਪ ’ਚ ਅਵਤਾਰ ਧਾਰਨ ਕੀਤਾ ਆਪ ਜੀ ਸਿੱਧੂ ਵੰਸ਼ ਨਾਲ ਸੰਬੰਧ ਰੱਖਦੇ ਹਨ ਆਪ ਜੀ ਦੇ ਅਵਤਾਰ ਧਾਰਨ ਕਰਨ ’ਤੇ ਸੰਤ-ਬਾਬਾ ਨੇ ਪੂਜਨੀਕ ਬਾਪੂ ਜੀ ਨੂੰ ਢੇਰ ਸਾਰੀਆਂ ਵਧਾਈਆਂ ਦਿੱਤੀਆਂ ਕਿ ਪਰਮੇਸ਼ਵਰ ਨੇ ਖੁਦ ਆਪ ਜੀ ਦੇ ਘਰ ਅਵਤਾਰ ਧਾਰਨ ਕੀਤਾ ਹੈ
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਤੁਹਾਡੇ ਕੋਲ 23 ਸਾਲਾਂ ਤੱਕ ਹੀ ਰਹਿਣਗੇ, ਉਸ ਤੋਂ ਬਾਅਦ ਆਪਣੇ ਉਦੇਸ਼ ਸਮਾਜ, ਸ੍ਰਿਸ਼ਟੀ ਅਤੇ ਮਾਨਵਤਾ ਦੇ ਉੱਧਾਰ ਦੇ ਕਾਰਜ ਲਈ ਉਨ੍ਹਾਂ ਕੋਲ ਚਲੇ ਜਾਣਗੇ ਜਿਨ੍ਹਾਂ ਨੇ ਇਨ੍ਹਾਂ ਨੂੰ ਤੁਹਾਡਾ ਲਾਡਲਾ ਬਣਾ ਕੇ ਭੇਜਿਆ ਹੈ ਪੂਜਨੀਕ ਬਾਪੂ ਜੀ ਆਪਣੇ ਖਾਨਦਾਨ ਦਾ ਵਾਰਸ ਪਾ ਕੇ ਫੁੱਲੇ ਨਹੀਂ ਸਮਾ ਰਹੇ ਸਨ ਉਨ੍ਹਾਂ ਨੇ ਆਪਣੀ ਇਸ ਖੁਸ਼ੀ ਨੂੰ ਸਾਰੇ ਪਿੰਡਵਾਸੀਆਂ ਨਾਲ ਸਾਂਝਾ ਕੀਤਾ ਆਪ ਜੀ ਆਪਣੇ ਪੂਜਨੀਕ ਮਾਤਾ-ਪਿਤਾ ਜੀ ਦੇ ਬਹੁਤ ਹੀ ਲਾਡਲੇ ਹਨ ਵਿਸ਼ੇਸ਼ ਕਰਕੇ ਪੂਜਨੀਕ ਬਾਪੂ ਜੀ ਤਾਂ ਆਪ ਜੀ ਨੂੰ ਆਪਣੇ ਤੋਂ ਇੱਕ ਪਲ ਵੀ ਦੂਰ ਨਹੀਂ ਕਰਨਾ ਚਾਹੁੰਦੇ ਸਨ
ਰੱਬੀ ਨਿਸ਼ਾਨੀਆਂ:-
ਪੂਜਨੀਕ ਗੁਰੂ ਜੀ ਦੇ ਨੂਰੀ ਬਚਪਨ ਦੀਆਂ ਕਈ ਅਦਭੁੱਤ ਘਟਨਾਵਾਂ ਵਰਣਨਯੋਗ ਹਨ ਜੋ ਆਪ ਜੀ ਦੇ ਰੱਬੀ ਸਵਰੂਪ ਨੂੰ ਦਰਸਾਉਂਦੀਆਂ ਹਨ ਆਪ ਸਿਰਫ਼ ਚਾਰ ਸਾਲ ਦੇ ਸਨ ਪੂਜਨੀਕ ਬਾਪੂ ਜੀ ਆਪ ਜੀ ਨੂੰ ਆਪਣੇ ਮੋਢਿਆਂ ’ਤੇ ਬਿਠਾ ਕੇ ਖੇਤ ’ਚ ਜਾ ਰਹੇ ਸਨ ਅਚਾਨਕ ਆਪ ਜੀ ਨੇ ਉੱਥੇ ਕੋਲ ਹੀ ਇੱਕ ਖੇਤ ਵੱਲ ਉਂਗਲੀ ਦਾ ਇਸ਼ਾਰਾ ਕਰਕੇ ਪੂਜਨੀਕ ਬਾਪੂ ਜੀ ਨੂੰ ਕਿਹਾ ਕਿ ਇੱਧਰ ਆਪਣੇ ਖਲਿਹਾਨ ਸਨ ਸੁਣ ਕੇ ਪੂਜਨੀਕ ਬਾਪੂ ਜੀ ਵੀ ਇੱਕਦਮ ਹੈਰਾਨ ਹੋ ਗਏ ਸਨ ਪਰਿਵਾਰ ਦੇ ਸਾਂਝੇ ਖਲਿਹਾਨ ਤਾਂ ਵਾਕਈ ਕਿਸੇ ਸਮੇਂ ਉੱਥੇ ਹੀ ਹੋਇਆ ਕਰਦੇ ਸਨ ਪਰ ਉਹ ਬਹੁਤ ਅਰਸਾ ਪਹਿਲਾਂ ਦੀ ਗੱਲ ਹੈ, ਯਾਨੀ ਪੂਜਨੀਕ ਗੁਰੂ ਜੀ ਦੇ ਜਨਮ ਤੋਂ ਵੀ ਕਈ ਸਾਲ ਪਹਿਲਾਂ ਫਿਰ ਤੁਰੰਤ ਸੰਤ-ਬਾਬਾ ਤ੍ਰਿਵੈਣੀਦਾਸ ਜੀ ਦੇ ਬਚਨ ਵੀ ਯਾਦ ਆ ਗਏ ਕਿ ਇਹ ਤੁਹਾਡੇ ਘਰ ਖੁਦ ਭਗਵਾਨ ਸਵਰੂਪ ਆਏ ਹਨ
ਬਹੁਤ ਚੰਗੀ ਫਸਲ ਹੋਈ:-
ਪੂਜਨੀਕ ਬਾਪੂ ਜੀ ਆਪਣੀ ਕੁਝ ਜ਼ਮੀਨ ਹਰ ਸਾਲ ਠੇਕੇ ’ਤੇ ਦੇ ਦਿਆ ਕਰਦੇ ਸਨ ਇਸ ਵਾਰ ਜਦੋਂ ਉਹੀ ਠੇਕੇਦਾਰ ਅਗਲੇ ਸਾਲ ਲਈ ਠੇਕੇ ਦੀ ਗੱਲ ਕਰ ਰਹੇ ਸਨ, ਤਾਂ ਪੂਜਨੀਕ ਹਜ਼ੂਰ ਪਿਤਾ ਜੀ ਨੇ (ਉਸੇ ਬਾਲ ਅਵਸਥਾ ’ਚ) ਆਪਣੇ ਪੂਜਨੀਕ ਬਾਪੂ ਜੀ ਨੂੰ ਉਸ ਜ਼ਮੀਨ ’ਤੇ ਖੁਦ ਕਾਸ਼ਤ ਕਰਨ ਨੂੰ ਕਿਹਾ ਇਸ ’ਤੇ ਠੇਕੇਦਾਰ ਭਾਈਆਂ ਨੇ ਪੂਜਨੀਕ ਬਾਪੂ ਜੀ ਨੂੰ ਬੇਨਤੀ ਕੀਤੀ, ਨਿਮਰਤਾ ਨਾਲ ਕਿਹਾ ਕਿ ਤੁਸੀਂ ਜ਼ਮੀਨ ਨਹੀਂ ਦੇਵੋਗੇ ਤਾਂ ਅਸੀਂ ਖਾਵਾਂਗੇ ਕੀ? ਅਸੀਂ ਤਾਂ ਭੁੱਖੇ ਮਰ ਜਾਵਾਂਗੇ ਤਾਂ ਪੂਜਨੀਕ ਗੁਰੂ ਜੀ ਨੇ ਆਪਣੀ ਦੂਜੀ ਸਾਈਡ ਵਾਲੀ ਜ਼ਮੀਨ ਦਾ ਠੇਕਾ ਉਨ੍ਹਾਂ ਨੂੰ ਦੇਣ ਨੂੰ ਪੂਜਨੀਕ ਬਾਪੂ ਜੀ ਨੂੰ ਕਿਹਾ ਅਤੇ ਪੂਜਨੀਕ ਬਾਪੂ ਜੀ ਨੇ ਉਨ੍ਹਾਂ ਨੂੰ ਕਿਹਾ ਕਿ ‘ਕਾਕਾ ਠੀਕ ਕਹਿੰਦਾ ਹੈ’,
ਤੁਸੀਂ ਉਸ ਜ਼ਮੀਨ ਨੂੰ ਠੇਕੇ ’ਤੇ ਲੈ ਲਓ ਅਸਲ ’ਚ ਪੂਜਨੀਕ ਬਾਪੂ ਜੀ ਨੇ ਆਪਣੇ ਅਨੁਭਵ ’ਚ ਆਪਣੇ ਲਾਡਲੇ ਅੰਦਰ ਈਸ਼ਵਰੀ ਝਲਕ ਨੂੰ ਮਹਿਸੂਸ ਕਰ ਲਿਆ ਸੀ ਅਤੇ ਇਸੇ ਲਈ ਪੂਜਨੀਕ ਬਾਪੂ ਜੀ ਆਪਣੇ ਲਾਡਲੇ ਦੀ ਹਰ ਗੱਲ ’ਤੇ ਸਹਿਮਤੀ ਜਤਾਇਆ ਕਰਦੇ ਸਨ ਇਸ ਹਕੀਕਤ ਦਾ ਰਾਜ ਵੀ ਸੰਤ ਬਾਬਾ ਨੇ ਪੂਜਨੀਕ ਬਾਪੂ ਜੀ ਨੂੰ ਸ਼ੁਰੂ ’ਚ ਹੀ ਦੱਸ ਦਿੱਤਾ ਸੀ ਉੁਸ ਸਾਲ ਪੂਜਨੀਕ ਬਾਪੂ ਜੀ ਨੇ ਉਸ ਖੇਤ ਵਿੱਚ ਛੋਲਿਆਂ ਦੀ ਬਿਜਾਈ ਕਰਵਾਈ ਕੁਦਰਤ ਦਾ ਭਾਣਾ, ਉਸ ਸਾਲ ਖੂਬ ਬਾਰਸ਼ ਹੋਈ ਅਤੇ ਉਸ ਬਰਾਨੀ ਜ਼ਮੀਨ ਵਿੱਚ ਛੋਲਿਆਂ ਦੀ ਭਰਪੂਰ ਫਸਲ ਹੋਈ ਈਸ਼ਵਰ ਦੀ ਕਿਰਪਾ ਨੂੰ ਪ੍ਰਤੱਖ ਦੇਖ ਕੇ ਪੂਜਨੀਕ ਬਾਪੂ ਜੀ ਦਾ ਵਿਸ਼ਵਾਸ ਆਪਣੇ ਲਾਡਲੇ ਵਿੱਚ ਹੋਰ ਵੀ ਦ੍ਰਿੜ ਹੋ ਗਿਆ
ਡਿੱਗੀ ਦਾ ਪਾਣੀ ਕਦੇ ਖ਼ਤਮ ਨਹੀਂ ਹੋਇਆ:-
ਨੂਰੀ ਬਚਪਨ ਦੀ ਇੱਕ ਇਤਿਹਾਸਕ ਘਟਨਾ ਹੋਰ ਹੈ ਇੱਥੇ ਜੋ ਕੁਝ ਵੀ ਵਰਣਨ ਕੀਤਾ ਜਾ ਰਿਹਾ ਹੈ, ਇਹ ਕਿਸੇ ਕਿੱਸੇ ਜਾਂ ਕਹਾਣੀਆਂ ਦਾ ਹਿੱਸਾ ਨਹੀਂ ਹੈ, ਸਗੋਂ ਸੌ ਫੀਸਦੀ ਅਸਲੀਅਤ, ਸੱਚੀਆਂ ਘਟਨਾਵਾਂ ਹਨ ਅਤੇ ਸ੍ਰੀ ਗੁਰੂਸਰ ਮੋਡੀਆ ’ਚ ਹਰ ਸਮਕਾਲੀਨ ਸ਼ਖਸ ਇਨ੍ਹਾਂ ਘਟਨਾਵਾਂ ਦੀ ਠੋਕ ਕੇ ਹਾਮੀ ਭਰਦਾ ਹੈ ਉਨ੍ਹਾਂ ਦਿਨਾਂ ’ਚ ਪਿੰਡ ’ਚ ਬਰਸਾਤੀ ਪਾਣੀ ਨੂੰ ਇੱਕ ਵੱਡੇ ਆਕਾਰ ਦੀ ਡੂੰਘੀ ਪੱਕੀ ਡਿੱਗੀ ’ਚ ਇਕੱਠਾ ਕਰਨ ਦੀ ਚਰਚਾ ਚੱਲੀ ਬਜ਼ੁਰਗਾਂ ਦਾ ਸੁਝਾਅ ਸ਼ਲਾਘਾਯੋਗ ਸੀ ਸਾਰਿਆਂ ਨੇ ਇਸ ਗੱਲ ’ਤੇ ਆਪਣੀ ਸਹਿਮਤੀ ਜਤਾਈ ਆਪਣੇ ਇਸ ਉਦੇਸ਼ ਦੀ ਮਨਜ਼ੂਰੀ ਲੈਣ ਜਾਂ ਇੰਜ ਕਹਿ ਲਓ ਕਿ ਸੰਤ ਬਾਬਾ ਜੀ ਦੇ ਬਚਨ ਕਰਵਾਉਣ ਲਈ ਪਿੰਡ ਦੇ ਮੁਖੀਆ ਲੋਕ ਸੰਤ ਬਾਬਾ ਨੂੰ ਮਿਲੇ, ਤਾਂ ਕਿ ਐਨਾ ਵੱਡਾ ਕੰਮ ਨਿਰਵਿਘਨ, ਸਫਲਤਾ ਪੂਰਵਕ ਪੂਰਾ ਹੋਵੇ ਪਿੰਡ ਦੇ ਲਗਭਗ ਸਭ ਲੋਕਾਂ ਦੀ ਸੰਤ-ਬਾਬਾ ’ਚ ਪੂਰੀ ਆਸਥਾ ਸੀ ਕਿਉਂਕਿ ਪਿੰਡ ਵਾਲਿਆਂ ’ਚ ਮਾਨਤਾ ਸੀ ਕਿ ਸੰਤ-ਬਾਬਾ ਜੋ ਵੀ ਕਹਿੰਦੇ ਜਾਂ ਕਰਦੇ ਹਨ, ਸਾਰੇ ਪਿੰਡ ਦੇ ਹਿੱਤ ’ਚ ਹੀ ਹੁੰਦਾ ਸੀ
ਸੰਤ-ਬਾਬਾ ਪਿੰਡ ਵਾਲਿਆਂ ਦੇ ਇਸ ਸਾਂਝੇ ਫੈਸਲੇ ਤੋਂ ਬਹੁਤ ਖੁਸ਼ ਸਨ, ਉਨ੍ਹਾਂ ਨੇ ਡਿੱਗੀ ਦੀ ਖੁਦਾਈ ਕਰਨ ਦਾ ਜਿੱਥੇ ਸ਼ੁੱਭ ਮਹੂਰਤ (ਮਿਤੀ, ਵਾਰ, ਸਮਾਂ) ਦੱਸਿਆ ਅਤੇ ਇਹ ਵੀ ਕਿਹਾ ਕਿ ਡਿੱਗੀ ਦੀ ਖੁਦਾਈ ਦੇ ਕੰਮ ਦਾ ਸ਼ੁੱਭ ਆਰੰਭ ਨੰਬਰਦਾਰ ਸਾਹਿਬ ਦੇ ਬੇਟੇ (ਪੂਜਨੀਕ ਗੁਰੂ ਜੀ) ਤੋਂ ਪਹਿਲਾ ਟੱਕ ਲਗਵਾ ਕੇ ਕਰਨਗੇ ਵੈਸੇ ਤਾਂ ਸਭ ਦੀ ਸੌ ਪ੍ਰਤੀਸ਼ਤ ਸਹਿਮਤੀ ਸੀ, ਸਤਿ-ਵਚਨ ਕਿਹਾ, ਪਰ ਹੋ ਸਕਦਾ ਹੈ ਦੋ-ਚਾਰ ਵਿਅਕਤੀਆਂ ਨੇ ਸ਼ਾਇਦ ਆਪਣੇ ਮਤ ਅਨੁਸਾਰ ਕਿਹਾ ਹੋਵੇ ਕਿ ਨੰਬਰਦਾਰ ਦਾ ਕਾਕਾ ਤਾਂ ਹਾਲੇ ਬਹੁਤ ਨੰਨ੍ਹਾ ਬਾਲਕ ਹੈ, ਕਹੀ, ਕਿਵੇਂ ਉਠਾ ਸਕੇਗਾ ਪਰ ਸੰਤ-ਬਾਬਾ ਨੇ ਜ਼ੋਰ ਦੇ ਕੇ ਆਪਣੇ ਬਚਨਾਂ ਨੂੰ ਦ੍ਰਿੜਤਾ ਨਾਲ ਕਿਹਾ ਕਿ ਪਹਿਲਾ ਟੱਕ ਤਾਂ ਆਪਾਂ ਨੰਬਰਦਾਰ ਦੇ ਬੇਟੇ ਤੋਂ ਹੀ ਲਗਵਾਵਾਂਗੇ ਡਿੱਗੀ ਦੀ ਖੁਦਾਈ ਤੋਂ ਲੈ ਕੇ ਸਾਰਾ ਕੰਮ ਸਫਲਤਾ ਪੂਰਵਕ ਸੰਪੰਨ ਹੋਇਆ ਪਿੰਡ ’ਚ ਖੁਸ਼ੀ ਦਾ ਮਾਹੌਲ ਸੀ ਪ੍ਰਚੱਲਿਤ ਪ੍ਰਥਾ ਅਨੁਸਾਰ ਪਿੰਡ ’ਚ ਪਿੰਡ-ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਮਿੱਠੇ ਚੌਲ ਆਦਿ ਦਾ ਯੱਗ ਕੀਤਾ ਗਿਆ
ਮਿੱਠੇ ਚੌਲ ਸਾਰੇ ਪਿੰਡ ਵਾਸੀਆਂ ਨੂੰ ਖੁਆਏ ਗਏ ਇਸ ਦੇ ਚੱਲਦਿਆਂ ਸੰਤ ਬਾਬਾ ਨੇ ਇਹ ਵੀ ਬਚਨ ਕੀਤੇ ਇਸ ਡਿੱਗੀ ਦਾ ਪਾਣੀ ਕਦੇ ਖ਼ਤਮ ਨਹੀਂ ਹੋਵੇਗਾ, ਚਾਹੇ ਕਿੰਨੀ ਵੀ ਵਰਤੋਂ ਹੁੰਦੀ ਰਹੇ, ਕਿਉਂਕਿ ਇਸ ਦਾ ਮਹੂਰਤ ਆਪਾਂ ਨੇ ਇੱਕ ਅਜਿਹੇ ਮਹਾਂਪੁਰਸ਼, ਰੱਬੀ ਸਖ਼ਸ਼ੀਅਤ ਤੋਂ ਕਰਵਾਇਆ ਹੈ, ਜਿਸ ਦੀ ਮਹਾਨ ਹਸਤੀ ਦਾ ਪਤਾ ਸਮਾਂ ਆਉਣ ’ਤੇ ਸਭ ਨੂੰ ਲੱਗੇਗਾ ਵਾਕਈ ਪਿੰਡ ਵਾਸੀ ਦੱਸਦੇ ਹਨ ਕਿ ਡਿੱਗੀ ਦਾ ਪਾਣੀ ਕਦੇ ਵੀ ਖ਼ਤਮ ਨਹੀਂ ਹੋਇਆ ਸੀ ਇਹ ਹਨ ਪੂਜਨੀਕ ਗੁਰੂ ਜੀ ਦੇ ਨੂਰੀ ਬਚਪਨ ਦੀਆਂ ਕੁਝ ਕੁ ਸੱਚਾਈਆਂ ਇਸ ਤੋਂ ਇਲਾਵਾ ਹੋਰ ਵੀ ਅਜਿਹੀਆਂ ਅਦਭੁੱਤ ਅਤੇ ਦਿਲਚਸਪ ਘਟਨਾਵਾਂ ਵਰਣਿਤ ਹਨ ਜੋ ਆਪ ਸ੍ਰੀ ਗੁਰੂਸਰ ਮੋਡੀਆ ਦੇ ਪਰਮ ਆਦਰਯੋਗ ਪਿੰਡ ਵਾਸੀਆਂ ਨਾਲ ਰੂਬਰੂ ਹੋ ਕੇ ਜਾਣ ਸਕਦੇ ਹੋ
ਕਰਮਠਤਾ ਦੀ ਮਿਸਾਲ:-
ਹੁਣ ਪੂਜਨੀਕ ਗੁਰੂ ਜੀ ਦੀ ਕਰਮਠਤਾ ’ਤੇ ਵੀ ਥੋੜ੍ਹਾ ਨਜ਼ਰਸਾਨੀ ਕਰੋ ਇਹ ਅਸੀਂ ਪਹਿਲਾਂ ਹੀ ਦੱਸ ਆਏ ਹਾਂ ਕਿ ਪੂਜਨੀਕ ਗੁਰੂ ਜੀ ਦਾ ਜਨਮ ਬਹੁਤ ਹੀ ਵੱਡੇ ਲੈਂਡਲਾਰਡ ਪਰਿਵਾਰ ’ਚ ਹੋਇਆ ਹੈ ਆਪ ਜੀ ਨੇ 7-8 ਸਾਲਾਂ ਦੀ ਉਮਰ ’ਚ ਹੀ ਪੂਜਨੀਕ ਬਾਪੂ ਜੀ ਦੇ ਐਨੇ ਵੱਡੇ ਜ਼ਿੰਮੀਂਦਾਰਾ ਕੰਮ ਨੂੰ ਪੂਰਨ ਤੌਰ ’ਤੇ ਹੀ ਸੰਭਾਲ ਲਿਆ ਸੀ ਰਾਜਸਥਾਨ ਦੇ ਇਸ ਏਰੀਆ ’ਚ ਨਹਿਰਾਂ ਆਈਆਂ ਆਪਜੀ ਨੇ ਆਪਣੀ ਸਖ਼ਤ ਮਿਹਨਤ ਨਾਲ ਜਿੱਥੇ ਪਹਿਲਾਂ ਕਰੀਬ 20 ਏਕੜ ’ਚ ਹੀ ਪਾਣੀ ਲਗਦਾ ਸੀ, ਹੁਣ ਪੂਰੀ ਦੀ ਪੂਰੀ ਜ਼ਮੀਨ ਨੂੰ ਨਹਿਰੀ ਪਾਣੀ ਲਗਦਾ ਕਰ ਦਿੱਤਾ ਹੈ ਟਰੈਕਟਰ ਤਾਂ ਆਪ ਜੀ ਨੇ 7-8 ਸਾਲ ਦੀ ਉਮਰ ’ਚ ਚਲਾਉਣਾ ਸ਼ੁਰੂ ਕਰ ਦਿੱਤਾ ਸੀ ਚਾਹੇ ਡਰਾਈਵਰ ਸੀਟ ’ਤੇ ਬੈਠੇ ਆਪ ਜੀ ਦੇ ਪੈਰ ਬਰੇਕ, ਕਲੱਚ ’ਤੇ ਨਹੀਂ ਪਹੁੰਚ ਪਾਉਂਦੇ ਸਨ ਕਲੱਚ, ਬਰੇਕ ਖੜ੍ਹੇ ਹੋ ਕੇ ਦਬਾਉਣੀ ਪੈਂਦੀ ਸੀ
ਪਰ ਆਪ ਜੀ ਨੇ ਆਪਣੀ ਜ਼ਮੀਨ ’ਤੇ ਜਿੰਨੀ ਸਖ਼ਤ ਮਿਹਨਤ ਕੀਤੀ, ਇਸ ਦੀ ਅਸਲੀਅਤ ਸਾਰੇ ਪਿੰਡਵਾਸੀ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਇਹ ਗੱਲ ਵੀ ਸਾਰੇ ਜਾਣਦੇ ਹਨ ਕਿ ਜਦੋਂ ਤੋਂ ਪੂਜਨੀਕ ਗੁਰੂ ਜੀ ਨੇ ਖੇਤੀ-ਕੰਮਾਂ ਨੂੰ ਆਪਣੇ ਹੱਥਾਂ ’ਚ ਲਿਆ, ਫਸਲ ਵੀ ਦੁੱਗਣੀ-ਚੌਗੁਣੀ ਅਤੇ ਆਮਦਨ ਵੀ ਦੁੱਗਣੀ-ਚੌਗੁਣੀ ਹੁੰਦੀ ਹੈ ਭਲੇ ਹੀ ਪੂਜਨੀਕ ਬਾਪੂ ਜੀ ਦੇ ਕਿੰਨੇ ਹੀ ਸੀਰੀ, ਨੌਕਰ ਆਦਿ ਵੀ ਸਨ ਪਰ ਖੇਤੀਬਾੜੀ ਦੇ ਮੁੱਖ ਕੰਮ ਪੂਜਨੀਕ ਗੁਰੂ ਜੀ ਆਪਣੇ ਹੱਥਾਂ ਨਾਲ ਹੀ ਕਰਦੇ ਪੂਜਨੀਕ ਗੁਰੂ ਜੀ ਦੀ ਸਖ਼ਤ ਕਰਮਠਤਾ ਦੀ ਮਿਸਾਲ ਇੱਥੇ ਡੇਰਾ ਸੱਚਾ ਸੌਦਾ ਦਰਬਾਰ ’ਚ ਵੀ ਦੇਖੀ ਜਾ ਸਕਦੀ ਹੈ ਆਪ ਜੀ ਦੀ ਸਖ਼ਤ ਮਿਹਨਤ ਅਤੇ ਪ੍ਰੇਰਨਾ ਨਾਲ ਹੀ ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਧਾਮ ਦੀਆਂ ਜ਼ਮੀਨਾਂ ਨੂੰ ਰੇਤ ਦੇ ਟਿੱਬੇ ਚੁੱਕ ਕੇ ਪੱਧਰਾ ਕੀਤਾ ਗਿਆ ਫਿਰ ਕਿਹੜੇ ਫਲ, ਸਬਜ਼ੀਆਂ ਜਾਂ ਫਸਲਾਂ ਹਨ ਜੋ ਪੂਜਨੀਕ ਗੁਰੂ ਜੀ ਨੇ ਉਗਾਏ ਨਾ ਹੋਣ ਸੇਬ ਵਰਗੇ ਫਲ ਅਤੇ ਅਖਰੋਟ, ਬਦਾਮ ਵਰਗੇ ਮੇਵੇ, ਹਰ ਤਰ੍ਹਾਂ ਦੇ ਫਲ ਵੀ ਪੂਜਨੀਕ ਗੁਰੂ ਜੀ ਨੇ ਖੁਦ ਦੀ ਮਿਹਨਤ ਨਾਲ ਇੱਥੋਂ ਦੀਆਂ ਜ਼ਮੀਨਾਂ ਤੋਂ ਲਏ ਹਨ ਇੱਕ ਸਮੇਂ ’ਚ ਇੱਕ ਹੀ ਜਗ੍ਹਾ ’ਤੇ ਤਰ੍ਹਾਂ-ਤਰ੍ਹਾਂ ਦੇ ਫਲ ਅਤੇ ਤੇਰਾਂ-ਤੇਰਾਂ ਕਿਸਮ ਦੀਆਂ ਸਬਜ਼ੀਆਂ ਦੀ ਪੈਦਾਵਾਰ ਐਨੇ ਉੱਚੇ ਤਾਪਮਾਨ ਦੇ ਚੱਲਦਿਆਂ ਵੀ ਲੈਣਾ ਕਿਸੇ ਅਚੰਭੇ ਤੋਂ ਘੱਟ ਨਹੀਂ ਹਨ
ਜਦੋਂ ਰੱਬ ਨੇ ਰੱਬੀ ਮੌਜ ਨੂੰ ਦਿੱਤਾ ਰੱਬੀ ਪਿਆਰ:-
ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਨੇ ਆਪ ਜੀ ਨੂੰ ਆਪਣੇ ਕੋਲ ਬਿਠਾ ਕੇ ਨਾਮ-ਸ਼ਬਦ, ਗੁਰੂਮੰਤਰ ਦਿੱਤਾ, ਉਸ ਸਮੇਂ ਆਪ ਜੀ ਦੀ ਉਮਰ 5-6 ਸਾਲ ਦੀ ਹੋਵੇਗੀ ਪੂਜਨੀਕ ਪਰਮ ਪਿਤਾ ਜੀ ਨੂੰ ਆਪ ਜੀ ਨੇ ਬਚਪਨ ’ਚ ਹੀ ਪਰਮ ਪਿਤਾ ਪਰਮਾਤਮਾ ਦੇ ਰੂਪ ’ਚ ਪਾਇਆ, ਉਸੇ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਨਾਮ-ਸ਼ਬਦ, ਗੁਰੂਮੰਤਰ ਦੇ ਰੂਪ ’ਚ ਆਪਣਾ ਇਲਾਹੀ ਸਵਰੂਪ ਦੇ ਕੇ ਆਪ ਜੀ ਨੂੰ ਆਪਣੇ ਭਾਵੀ ਜਾਨਾਸ਼ੀਨ ਦੇ ਰੂਪ ’ਚ ਪਾਇਆ ਪੱਕਾ ਸਹਾਰਨਾ ਆਦਿ ਪਿੰਡਾਂ ’ਚ ਜਿੱਥੇ ਪੂਜਨੀਕ ਪਰਮ ਪਿਤਾ ਜੀ ਦਾ ਸਤਿਸੰਗ ਹੁੰਦਾ, ਆਪ ਜੀ ਆਪਣੇ ਟਰੈਕਟਰ-ਟਰਾਲੀ ’ਚ ਨਾਮ ਵਾਲੇ ਜੀਵਾਂ ਨੂੰ ਲੈ ਕੇ ਜਾਂਦੇ ਇਸ ਤਰ੍ਹਾਂ ਆਪ ਜੀ ਨੇ ਬਹੁਤ ਲੋਕਾਂ ਨੂੰ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ-ਸ਼ਬਦ ਦਿਵਾਇਆ ਵੱਡੇ ਹੋਏ, ਗੱਡੀ ਲਈ ਤਾਂ ਆਪਣੀ ਗੱਡੀ ’ਚ ਨਵੇਂ ਜੀਵਾਂ ਨੂੰ ਲੈ ਕੇ ਜਾਂਦੇ ਇਸ ਤਰ੍ਹਾਂ ਆਪ ਜੀ ਨੇ ਨਾਮ ਸ਼ਬਦ ਰਾਹੀਂ ਬਹੁਤ ਲੋਕਾਂ ਦਾ ਉੱਧਾਰ ਕਰਵਾਇਆ
ਜਿਵੇਂ-ਜਿਵੇਂ ਆਪ ਜੀ ਉਮਰ ਦੇ ਪੜਾਅ ’ਚ ਅੱਗੇ ਵਧਦੇ ਗਏ, ਮਨੁੱਖੀ ਅਤੇ ਸਮਾਜ ਹਿਤੈਸ਼ੀ ਕੰਮਾਂ ਦਾ ਦਾਇਰਾ ਵੀ ਵਿਸ਼ਾਲ ਤੋਂ ਹੋਰ ਵਿਸ਼ਾਲ ਹੁੰਦਾ ਗਿਆ ਵਿਸ਼ੇਸ਼ ਕਰਕੇ ਡੇਰਾ ਸੱਚਾ ਸੌਦਾ ’ਚ ਆਉਣ ਤੋਂ ਬਾਅਦ ਹਰ ਸਮੇਂ ਮਾਨਵਤਾ ਦੀ ਸੇਵਾ ਦੀ ਦਿਨ-ਰਾਤ ਚਰਚਾ ਹੁੰਦੀ ਪੂਜਨੀਕ ਪਰਮ ਪਿਤਾ ਜੀ ਨੇ 23 ਸਤੰਬਰ 1990 ਨੂੰ ਆਪ ਜੀ ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਤੀਜੇ ਪਾਤਸ਼ਾਹ ਬਿਰਾਜ਼ਮਾਨ ਕੀਤਾ ਅਤੇ ਇਸ ਅਸਲੀਅਤ ਨੂੰ ਪੂਰੀ ਦੁਨੀਆਂ ’ਤੇ ਜੱਗ-ਜ਼ਾਹਿਰ ਕੀਤਾ ਕਿ ‘ਹਮ ਤੁਝ ਮੇਂ ਤੁਮ ਮੁਝ ਮੇਂ’ ਅਤੇ ਕਿਸੇ ਦੇ ਅੰਦਰ ਕੋਈ ਸ਼ੰਕਾ, ਭਰਮ ਵੀ ਨਹੀਂ ਰਹਿਣ ਦਿੱਤਾ ਜਦੋਂ ਇਹ ਬਚਨ ਕੀਤੇ ਕਿ ਹਮ ਥੇ, ਹਮ ਹੈਂ ਔਰ ਹਮ ਹੀ ਰਹੇਂਗੇ
ਵੱਧਣ ਲੱਗਿਆ ਰੂਹਾਨੀਅਤ ਅਤੇ ਮਾਨਵਤਾ ਦਾ ਕਾਰਵਾਂ:-
ਪੂਜਨੀਕ ਗੁਰੂ ਜੀ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਿਰਾਜ਼ਮਾਨ ਹੋਏ ਅਤੇ ਇਸ ਦੇ ਨਾਲ ਹੀ ਸਮਾਜ ਅਤੇ ਮਾਨਵਤਾ ਭਲਾਈ ਦੇ ਕਾਰਜਾਂ ਦੇ ਜਿਵੇਂ ਹੜ੍ਹ ਆ ਗਏ ਹੋਣ ਇੱਕ ਪਾਸੇ ਜਿੱਥੇ ਮਾਲਕ ਪਰਮ ਪਿਤਾ ਪਰਮਾਤਮਾ ਦਾ ਰੂਹਾਨੀ ਕਾਰਵਾਂ ਦਿਨ-ਪ੍ਰਤੀ-ਦਿਨ ਵਧਦਾ ਚਲਿਆ ਗਿਆ ਸਾਧ-ਸੰਗਤ ਲੱਖਾਂ ਤੋਂ ਵਧ ਕੇ ਕਰੋੜਾਂ ’ਚ ਪਹੁੰਚ ਗਈ, ਦੂਜੇ ਪਾਸੇ ਡੇਰਾ ਸੱਚਾ ਸੌਦਾ ਸਾਧ-ਸੰਗਤ ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਮਾਨਵਤਾ ਭਲਾਈ ਦੇ ਕਾਰਜ ਕਰਕੇ ਬੱਚੇ-ਬੱਚੇ ਦੇ ਮਨ ’ਚ ਘਰ ਕਰ ਗਿਆ ਪੂਜਨੀਕ ਗੁਰੂ ਜੀ ਦੇ ਪਵਿੱਤਰ ਮਾਰਗ-ਦਰਸ਼ਨ ’ਚ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 142 ਮਾਨਵਤਾ ਭਲਾਈ ਦੇ ਕਾਰਜਾਂ ਤੋਂ ਅੱਜ ਪੂਰਾ ਵਿਸ਼ਵ ਵਾਕਿਫ਼ ਹੈ
ਮਾਨਵਤਾ ਭਲਾਈ ਦੇ ਵਿਸ਼ਵ ਕੀਰਤੀਮਾਨ:-
ਪੂਜਨੀਕ ਗੁਰੂ ਜੀ ਦੀ ਪਾਕ-ਪਵਿੱਤਰ ਪ੍ਰੇਰਨਾ ਅਤੇ ਸਾਧ-ਸੰਗਤ ਦਾ ਹੌਸਲਾ ਅਤੇ ਸਹਿਯੋਗ ਵਰਣਨ ਤੋਂ ਪਰ੍ਹੇ ਹੈ ਆਪ ਜੀ ਦੇ ਮਾਰਗ-ਦਰਸ਼ਨ ਅਤੇ ਪਾਵਨ ਅਸ਼ੀਰਵਾਦ ਨਾਲ ਸਾਧ-ਸੰਗਤ ਜਿਸ ਵੀ ਸੇਵਾ ਦੇ ਕਾਰਜਾਂ ’ਚ ਹੱਥ ਪਾਉਂਦੀ, ਮਾਨਵਤਾ ਭਲਾਈ ਦਾ ਉਹੀ ਕੰਮ ਵਿਸ਼ਵ ਕੀਰਤੀਮਾਨ ਬਣ ਜਾਂਦਾ ਸਾਧ-ਸੰਗਤ ਦੇ ਸਹਿਯੋਗ ਨਾਲ ਡੇਰਾ ਸੱਚਾ ਸੌਦਾ ਨੇ ਖੂਨਦਾਨ ਦੇ ਖੇਤਰ ’ਚ ਤਿੰਨ ਵਿਸ਼ਵ ਕੀਰਤੀਮਾਨ ਸਥਾਪਿਤ ਕੀਤੇ ਹਨ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 55ਵੇਂ ਪਾਵਨ ਅਵਤਾਰ ਦਿਵਸ (15 ਅਗਸਤ) ਦੀ ਸਾਰੀ ਸਾਧ-ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ ਜੀ