Low Investment Business Ideas

ਬਿਜ਼ਨੈੱਸ ਦੀ ਦੁਨੀਆਂ ‘ਚ ਖੁਦ ਖੜ੍ਹੇ ਹੋਵੋ ਬਿਜ਼ਨੈੱਸ ਇੱਕ ਅਜਿਹਾ ਪੇਸ਼ਾ ਹੈ ਜਿਸ ਦਾ ਕਰੇਜ਼ ਲੋਕਾਂ ਵਿੱਚ ਹਰ ਜ਼ਮਾਨੇ ‘ਚ ਬਣਿਆ ਰਿਹਾ ਹੈ ਬੀਤੇ ਕੁਝ ਸਾਲਾਂ ਤੋਂ ਭਾਰਤ ‘ਚ ਵੀ ਨੌਜਵਾਨਾਂ ‘ਚ ਨੌਕਰੀ ਨੂੰ ਛੱਡ ਕੇ ਸਟਾਰਟਅੱਪ ਜਾਂ ਆਪਣਾ ਖੁਦ ਦਾ ਬਿਜਨੈੱਸ ਸ਼ੁਰੂ ਕਰਨ ਦੀ ਪ੍ਰਵਿਰਤੀ ਕਾਫ਼ੀ ਦੇਖੀ ਗਈ ਹੈ ਆਖਰ ਹੋਵੇ ਵੀ ਕਿਉਂ ਨਾ,

ਦੂਜਿਆਂ ਦੇ ਅੰਡਰ ਕੰਮ ਕਰਨ ਦੀ ਬਜਾਇ ਜੇਕਰ ਖੁਦ ਆਪਣੀ ਕੰਪਨੀ ਦਾ ਬਾੱਸ ਬਣਨ ਦਾ ਮੌਕਾ ਮਿਲੇ ਤਾਂ ਕੌਣ ਅਜਿਹੇ ਮੌਕਿਆਂ ਨੂੰ ਛੱਡੇਗਾ, ਪਰ ਬਿਜ਼ਨੈੱਸ ‘ਚ ਜਿੰਨੀ ਆਜ਼ਾਦੀ ਅਤੇ ਜਿੰਨੀ ਕਮਾਈ ਹੁੰਦੀ ਹੈ ਉਸ ਤੋਂ ਕਿਤੇ ਜ਼ਿਆਦਾ ਉਸ ‘ਚ ਮਿਹਨਤ ਦੀ ਵੀ ਜ਼ਰੂਰਤ ਪੈਂਦੀ ਹੈ ਅਤੇ ਫਿਰ ਬਿਜ਼ਨੈੱਸ ਸਫ਼ਲ ਹੋਵੇਗਾ ਜਾਂ ਨਹੀਂ, ਇਸ ਗੱਲ ਦੀ ਵੀ ਤਾਂ ਕੋਈ ਗਾਰੰਟੀ ਨਹੀਂ ਹੁੰਦੀ ਇਸ ਲਈ ਅਕਸਰ ਕਿਹਾ ਜਾਂਦਾ ਹੈ ਕਿ ਕਿਸੇ ਵੀ ਬਿਜ਼ਨੈੱਸ ‘ਚ ਸਿੱਧੇ ਪੈਸਾ ਲਾਉਣ ਦੀ ਬਜਾਇ ਛੋਟੇ ਬਿਜ਼ਨੈੱਸ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਆਓ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਬਿਜ਼ਨੈੱਸਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਕਾਫ਼ੀ ਘੱਟ ਪੂੰਜੀ ‘ਚ ਸ਼ੁਰੂ ਕੀਤਾ ਜਾ ਸਕਦਾ ਹੈ

ਮੋਬਾਇਲ ਸ਼ਾੱਪ

Low Investment Business Ideas ਅੱਜ ਭਾਵੇਂ ਆਨਲਾਇਨ ਅਤੇ ਵਾਲੇਟ ਲਈ ਰੀਚਾਰਜ ਕਰਨ ਦਾ ਆੱਪਸ਼ਨ ਆ ਗਿਆ ਹੈ, ਪਰ ਭਾਰਤ ‘ਚ ਜ਼ਿਆਦਾਤਰ ਲੋਕ ਹਾਲੇ ਵੀ ਰਿਚਾਰਜ ਦੁਕਾਨਾਂ ਤੋਂ ਹੀ ਫੋਨ ਰਿਚਾਰਜ਼ ਕਰਵਾਉਣਾ ਪਸੰਦ ਕਰਦੇ ਹਨ ਇਸ ਲਈ ਜੋ ਵੀ ਇਸ ਬਿਜ਼ਨੈੱਸ ‘ਚ ਇਛੁੱਕ ਹੈ ਉਹ ਕਿਤੇ ਵੀ ਇੱਕ ਛੋਟੀ ਜਿਹੀ ਦੁਕਾਨ ਲੈ ਕੇ ਇਸ ਦੀ ਸ਼ੁਰੂਆਤ ਕਰ ਸਕਦੇ ਹਨ ਇਸ ਦੇ ਨਾਲ-ਨਾਲ ਕਈ ਹੋਰ ਆੱਨ-ਲਾਇਨ ਸਰਵਿਸ ਨੂੰ ਵੀ ਆਪਣੀ ਦੁਕਾਨ ਤੋਂ ਸ਼ੁਰੂ ਕਰ ਸਕਦੇ ਹੋ ਇਸ ਨਾਲ ਤੁਸੀਂ ਹੋਰ ਫੋਟੋਸਟੇਟ ਜਾਂ ਲੈਮੀਨੇਸ਼ਨ, ਹੋਰ ਸਮਾਨ ਰੱਖ ਕੇ ਵੇਚ ਸਕਦੇ ਹੋ

ਨਾਸ਼ਤੇ ਦੀ ਦੁਕਾਨ

Low Investment Business Ideas ਇਹ ਤਾਂ ਸਦਾਬਹਾਰ ਬਿਜ਼ਨੈੱਸ ਹੈ ਇਸ ਨੂੰ ਕਿਤੇ ਵੀ ਕਿਸੇ ਵੀ ਸ਼ਹਿਰ ਦੇ ਕੋਨੇ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ ਇਸ ਦੇ ਲਈ ਤੁਹਾਨੂੰ ਗਾਹਕ ਵੀ ਨਹੀਂ ਤਲਾਸ਼ਣੇ ਪੈਣਗੇ ਇੱਕ ਵਾਰ ਤੁਹਾਡੀ ਦੁਕਾਨ ਬਾਰੇ ਲੋਕਾਂ ਨੂੰ ਪਤਾ ਚੱਲਿਆ ਤਾਂ ਉਹ ਤੁਹਾਡੇ ਕੋਲ ਭੱਜੇ ਆਉਣਗੇ ਹਾਂ, ਇਹ ਜ਼ਰੂਰੀ ਹੈ ਕਿ ਤੁਸੀਂ ਇਸ ਬਿਜ਼ਨੈੱਸ ਨੂੰ ਫਿਰ ਹੀ ਸ਼ੁਰੂ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਰੈਸਪੀ ਨੂੰ ਬਣਾਉਣ ਦੀ ਭਰਪੂਰ ਕਲਾ ਹੈ ਤੁਹਾਡਾ ਭੋਜਨ ਸਵਾਦਿਸ਼ਟ ਹੋਣਾ ਚਾਹੀਦਾ ਇਸ ‘ਚ ਵੀ ਜ਼ਿਆਦਾ ਪੈਸਿਆਂ ਦੀ ਬਜਾਇ ਕਲਾ ਦੀ ਜ਼ਿਆਦਾ ਜ਼ਰੂਰਤ ਰਹਿੰਦੀ ਹੈ

ਟਿਊਸ਼ਨ ਸੈਂਟਰ

Low Investment Business Ideas ਜੇਕਰ ਤੁਸੀਂ ਪੜ੍ਹੇ-ਲਿਖੇ ਹੋ, ਤਾਂ ਟਿਊਸ਼ਨ ਇੱਕ ਚੰਗਾ ਬਦਲ ਹੋ ਸਕਦਾ ਹੈ ਤੁਸੀਂ ਚਾਹੋ ਤਾਂ ਆਪਣੇ ਦੋਸਤਾਂ ਦਾ ਇੱਕ ਗਰੁੱਪ ਬਣਾ ਕੇ ਇਸ ਨੂੰ ਸੰਗਠਿਤ ਤਰੀਕੇ ਨਾਲ ਸ਼ੁਰੂ ਕਰ ਸਕਦੇ ਹੋ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਸ਼ਰੂ ਕਰਨ ‘ਚ ਤੁਹਾਨੂੰ ਨਾਂਹ ਦੇ ਬਰਾਬਰ ਪੈਸਿਆਂ ਦੀ ਜ਼ਰੂਰਤ ਪਵੇਗੀ ਸ਼ਹਿਰੀ ਇਲਾਕਿਆਂ ਦੇ ਅਕਸਰ ਆਸ-ਪਾਸ ਦੇ ਘਰਾਂ ਤੇ ਗਲੀਆਂ ‘ਚ ਛੋਟੇ-ਛੋਟੇ ਬੱਚੇ ਹੁੰਦੇ ਹਨ, ਜਿਨ੍ਹਾਂ ਦੇ ਮਾਪਿਆਂ ਨਾਲ ਤੁਸੀਂ ਸੰਪਰਕ ਕਰਕੇ ਉਨ੍ਹਾਂ ਨੂੰ ਆਪਣੇ ਘਰ ‘ਚ ਹੀ ਪੜ੍ਹਾ ਸਕਦੇ ਹੋ ਇਸ ਕੰਮ ‘ਚ ਤੁਹਾਡੀ ਸਟੱਡੀ ਬਦਲ ਤੇ ਨਾੱਲੇਜ ਪੂਰੀ ਹੋਣੀ ਜ਼ਰੂਰੀ ਹੈ

ਜੂਸ ਸ਼ਾੱਪ

Low Investment Business Ideas ਅੱਜ ਤਾਂ ਹਰ ਕੋਈ ਸਿਹਤਮੰਦ ਰਹਿਣਾ ਚਾਹੁੰਦਾ ਹੈ ਅਤੇ ਜੂਸ ਨੂੰ ਸਿੱਧੇ ਤੌਰ ‘ਤੇ ਸਿਹਤ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਸਿਹਤ ਦੀ ਜਾਗਰੂਕਤਾ ਦੇ ਚੱਲਦਿਆਂ ਲੋਕ ਪੀਣ ਵਾਲੇ ਪਦਾਰਥਾਂ ਨੂੰ ਲੈਣਾ ਅੱਜ-ਕੱਲ੍ਹ ਜ਼ਿਆਦਾ ਪਸੰਦ ਕਰ ਰਹੇ ਹਨ, ਇਸ ਲਈ ਤੁਸੀਂ ਬਨਾਨਾ ਸ਼ੇਕ, ਗੰਨੇ ਦਾ ਜੂਸ, ਜਲਜੀਰਾ ਸਟਾੱਲ, ਸੰਤਰੇ ਆਦਿ ਦਾ ਕੰਮ ਸ਼ੁਰੂ ਕਰ ਸਕਦੇ ਹੋ ਇਸ ਨੂੰ ਸ਼ੁਰੂ ਕਰਨ ਲਈ ਜ਼ਿਆਦਾ ਜਗ੍ਹਾ ਦੀ ਜ਼ਰੂਰਤ ਨਹੀਂ ਪੈਂਦੀ ਸਿਰਫ਼ ਇੱਕ ਮਸ਼ੀਨ ਅਤੇ ਥੋੜ੍ਹੇ ਜਿਹੇ ਫਲ ਦੇ ਸਹਾਰੇ ਤੁਸੀਂ ਇਸ ਬਿਜ਼ਨੈੱਸ ਨੂੰ ਸ਼ੁਰੂ ਕਰ ਸਕਦੇ ਹੋ

ਬੇਕਰੀ ਸ਼ਾੱਪ

Low Investment Business Ideas ਆਮਦਨੀ ਵਧਣ ਦੇ ਨਾਲ ਹੀ ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ ਵੀ ਬਦਲੀਆਂ ਹਨ ਅਤੇ ਇਸ ਲਈ ਬੇਕਰੀ ਉਤਪਾਦਾਂ ਦੀ ਡਿਮਾਂਡ ਵਧਣ ਲੱਗੀ ਹੈ ਲੋਕ ਪੈਕਟਾਂ ‘ਚ ਬੰਦ ਸਾਮਾਨ ਘੱਟ ਖਾਣਾ ਪਸੰਦ ਕਰਨ ਲੱਗੇ ਹਨ ਪਹਿਲਾਂ ਜਿੱਥੇ ਜਨਮ ਦਿਨ ਵਰਗੇ ਮੌਕਿਆਂ ‘ਤੇ ਹੀ ਬੇਕਰੀ ਸ਼ਾੱਪ ਦਾ ਰੁਖ ਕੀਤਾ ਜਾਂਦਾ ਸੀ ਉੱਥੇ ਹੁਣ ਸਨੈਕਸ ਲਈ ਵੀ ਬੇਕਰੀ ਦੀ ਉਪਯੋਗਤਾ ਵਧ ਗਈ ਹੈ ਤੁਸੀਂ ਚਾਹੋ ਤਾਂ ਕਿਸੇ ਮਸ਼ਹੂਰ ਬੇਕਰੀ ਚੈਨ ਦੀ ਫਰੈਂਚਾਈਜ਼ ਲੈ ਸਕਦੇ ਹੋ, ਨਹੀਂ ਤਾਂ ਖੁਦ ਦੀ ਵੀ ਸ਼ਾੱਪ ਖੋਲ੍ਹ ਸਕਦੇ ਹੋ ਇਸ ਨੂੰ ਸ਼ੁਰੂ ਕਰਨ ‘ਚ ਵੀ ਬਹੁਤ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਨਹੀਂ ਪੈਂਦੀ

ਬਲਾੱਗਿੰਗ

Low Investment Business Ideas ਜੇਕਰ ਤੁਹਾਡੇ ਕੋਲ ਲਿਖਣ ਦੀ ਸਕਿੱਲ ਹੈ ਤਾਂ ਸਿਰਫ਼ ਲੈਪਟਾੱਪ ਅਤੇ ਇੰਟਰਨੈੱਟ ਕੁਨੈਕਸ਼ਨ ਜ਼ਰੀਏ ਇਸ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਵੱਡੇ ਪੱਧਰ ‘ਤੇ ਬਲਾੱਗਿੰਗ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਖੁਦ ਦੀ ਵੈੱਬਸਾਇਟ ਵੀ ਬਣਵਾ ਸਕਦੇ ਹੋ ਜੇਕਰ ਤੁਸੀਂ ਕਿਸੇ ਅਖਬਾਰ ਨਾਲ ਜੁੜ ਕੇ ਰੈਗੂਲਰ ਤੌਰ ‘ਤੇ ਖਬਰਾਂ ਅਤੇ ਲੇਖ ਵਗੈਰਾ ਭੇਜ ਕੇ ਆਪਣੀ ਲੇਖਨ ਕਲਾ ਨੂੰ ਸੁਧਾਰ ਸਕਦੇ ਹੋ ਤਿੰਨ-ਚਾਰ ਸਾਲ ਤੱਕ ਆਪਣੀ ਕਲਾ ਨੂੰ ਨਿਖਾਰਨ ਤੋਂ ਬਾਅਦ ਤੁਸੀਂ ਬਲਾੱਗਿੰਗ ਨੂੰ ਇੰਟਰਸਟਿੰਗ ‘ਤੇ ਪੈਸਾ ਕਮਾਉਣ ਲਈ ਲਿਖ ਸਕਦੇ ਹੋ

ਯੂ-ਟਿਊਬ

Low Investment Business Ideas ਅੱਜ ਤੋਂ ਦਸ ਸਾਲ ਪਹਿਲਾਂ ਤੱਕ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਇੰਟਰਨੈੱਟ ਜ਼ਰੀਏ ਕਰੋੜਪਤੀ ਬਣਿਆ ਜਾ ਸਕਦਾ ਹੈ ਪਰ ਅੱਜ ਇਹ ਸੰਭਵ ਹੋ ਗਿਆ ਹੈ ਯੂ-ਟਿਊਬ ‘ਤੇ ਵੀਡੀਓ ਬਣਾ ਕੇ ਚੰਗੇ-ਖਾਸੇ ਪੈਸੇ ਕਮਾਏ ਜਾ ਸਕਦੇ ਹਨ ਯ-ੂਟਿਊਬ ‘ਤੇ ਹਜ਼ਾਰਾਂ ਚੈਨਲਾਂ ਦੇ ਅਜਿਹੇ ਉਦਾਹਰਨ ਹਨ ਜੋ ਲੱਖਾਂ ਰੁਪਏ ਕਮਾ ਰਹੇ ਹਨ ਇਸ ‘ਚ ਤੁਹਾਨੂੰ ਬਸ ਆਪਣੇ ਅੰਦਰ ਕ੍ਰਿਏਟਿਵ ਦਾ ਕੀੜਾ ਜਾਉਣਾ ਹੋਵੇਗਾ ਤੁਹਾਡਾ ਕੰਨਟੈਂਟ ਇੰਟਰਸਟਿੰਗ ‘ਤੇ ਚੰਗਾ ਹੋਣਾ ਚਾਹੀਦਾ ਹੈ

ਵੈਡਿੰਗ ਕੰਸਲਟੈਂਟ

Low Investment Business Ideas ਹੁਣ ਉਹ ਜ਼ਮਾਨਾ ਚਲਿਆ ਗਿਆ ਜਦੋਂ ਸ਼ਾਦੀ ਦੀ ਪੂਰੀ ਵਿਵਸਥਾ ਘਰ ਵਾਲੇ ਕਰਦੇ ਸਨ ਇਸ ਭੱਜ-ਦੌੜ ਭਰੇ ਸਮੇਂ ‘ਚ ਸ਼ਾਇਦ ਹੀ ਕਿਸੇ ਦੇ ਕੋਲ ਏਨਾ ਸਮਾਂ ਹੋਵੇਗਾ ਕਿ ਉਹ ਏਨੇ ਵੱਡੇ ਆਯੋਜਨ ਨੂੰ ਇਕੱਲੇ ਮੈਨੇਜ ਕਰ ਸਕੇ ਇਸ ਲਈ ਵੈਡਿੰਗ ਕੰਸਲਟੈਂਟ ਵਰਗੇ ਪ੍ਰੋਫੈਸ਼ਨਲ ਦੀ ਡਿਮਾਂਡ ਵਧੀ ਹੈ ਜੇਕਰ ਤੁਹਾਡੀ ਰੁਚੀ ਪ੍ਰੋਗਰਾਮਾਂ ਨੂੰ ਮੈਨੇਜ ਕਰਨ ‘ਚ ਹੈ ਤਾਂ ਇਹ ਬਦਲ ਤੁਹਾਡੇ ਲਈ ਸਹੀ ਸਾਬਤ ਹੋ ਸਕਦਾ ਹੈ ਇਸ ਬਿਜ਼ਨੈੱਸ ‘ਚ ਜਿਵੇਂ-ਜਿਵੇਂ ਤੁਹਾਡੇ ਲਿੰਕ ਵਧਦੇ ਜਾਣਗੇ, ਤੁਸੀਂ ਚੰਗਾ-ਖਾਸਾ ਪੈਸਾ ਕਮਾ ਸਕਦੇ ਹੋ

ਟਿਫਨ ਸਰਵਿਸ

Low Investment Business Ideas ਸ਼ਹਿਰਾਂ ‘ਚ ਅਕਸਰ ਇਕੱਲੇ ਰਹਿਣ ਵਾਲੇ ਵਰਕਿੰਗ ਪ੍ਰੋਫੈਸ਼ਨਲ ਲੋਕਾਂ ਤੇ ਉੱਚ ਸਿੱਖਿਆ ਲਈ ਵੱਡੇ ਸ਼ਹਿਰ ‘ਚ ਸਿੱਖਿਆ ਗ੍ਰਹਿਣ ਕਰਨ ਪਹੁੰਚੇ ਵਿਦਿਆਰਥੀਆਂ ਕੋਲ ਏਨਾ ਸਮਾਂ ਨਹੀਂ ਹੁੰਦਾ ਕਿ ਉਹ ਖੁਦ ਖਾਣਾ ਬਣਾ ਸਕਣ, ਇਸ ਲਈ ਉਨ੍ਹਾਂ ਨੂੰ ਟਿਫਨ ਲਵਾਉਣਾ ਪੈਂਦਾ ਹੈ ਜੇਕਰ ਤੁਹਾਨੂੰ ਖਾਣਾ ਬਣਾਉਣਾ ਆਉਂਦਾ ਹੈ ਤਾਂ ਇਸ ਨੂੰ ਤੁਸੀਂ ਖੁਦ ਹੀ ਸ਼ੁਰੂ ਕਰ ਸਕਦੇ ਹੋ ਇਸ ਦੇ ਲਈ ਵੀ ਬਹੁਤ ਜ਼ਿਆਦਾ ਨਿਵੇਸ਼ ਦੀ ਜ਼ਰੂਰਤ ਪੈਂਦੀ ਹੈ ਨਹੀਂ ਤਾਂ ਤੁਸੀਂ ਕਿਸੇ ਮਹਿਲਾ ਨੂੰ ਤਨਖਾਹ ‘ਤੇ ਰੱਖ ਕੇ ਖਾਣਾ ਤਿਆਰ ਕਰਕੇ ਘਰਾਂ ‘ਚ ਭਿਜਵਾ ਸਕਦੇ ਹੋ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!