ਅਹਿਤਿਆਤ ਹੋਰ ਵੀ ਜ਼ਰੂਰੀ – ਕੋਰੋਨਾ ਕਾਲ-2 – ਸੰਪਾਦਕੀ

ਕੋਰੋਨਾ ਮਹਾਂਬਿਮਾਰੀ ਦਾ ਦੂਜਾ ਦੌਰ ਵੀ ਦੇਸ਼ ’ਚ ਫਿਰ ਤੇਜ਼ੀ ਨਾਲ ਫੈਲਣ ਲੱਗਿਆ ਹੈ ਹਾਲਾਂਕਿ ਭਾਰਤ ਦੇਸ਼ ’ਚ ਕੋਰੋਨਾ ਮਹਾਂਬਿਮਾਰੀ ਦੀ ਰੋਕਥਾਮ ਲਈ ਦੋ ਵੈਕਸੀਨਾਂ ਵੀ ਬਣ ਗਈਆਂ ਹਨ, ਪਰ ਫਿਰ ਵੀ ਮਹਾਂਬਿਮਾਰੀ ਦਾ ਕਹਿਰ ਦਿਨ-ਪ੍ਰਤੀ-ਦਿਨ ਵਧ ਰਿਹਾ ਹੈ ਕੋਰੋਨਾ ਦੇ ਪਹਿਲੇ ਦੌਰ ਨੇ ਭਾਰਤ ਤੋਂ ਇਲਾਵਾ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਨੂੰ ਆਪਣੇ ਆਗੋਸ਼ ’ਚ ਲਿਆ ਸੀ ਸ਼ਾਇਦ ਹੀ ਕੋਈ ਅਜਿਹਾ ਦੇਸ਼ ਬਚਿਆ ਹੋਵੇ, ਜੋ ਕੋਰੋਨਾ ਤੋਂ ਅਛੂਤਾ ਰਿਹਾ ਹੋਵੇ ਉਦੋਂ ਵਿਸ਼ਵਭਰ ’ਚ ਪੀੜਤਾਂ ਦਾ ਅੰਕੜਾ 12 ਕਰੋੜ ਤੋਂ ਉੱਪਰ ਪਹੁੰਚ ਗਿਆ ਸੀ ਹਾਲਾਂਕਿ ਇਨ੍ਹਾਂ ’ਚੋਂ ਕਰੀਬ 7 ਕਰੋੜ ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ,

ਪਰ ਫਿਰ ਵੀ 26.60 ਲੱਖ ਲੋਕ ਕੋਰੋਨਾ ਦੇ ਪਹਿਲੇ ਦੌਰ ’ਚ ਆਪਣੀ ਜਾਨ ਗਵਾ ਬੈਠੇ ਹਨ ਜੇਕਰ ਭਾਰਤ ’ਚ ਕੋਰੋਨਾ ਪੀੜਤਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਗਿਣਤੀ 1.14 ਕਰੋੜ ਨੂੰ ਪਾਰ ਕਰ ਗਈ ਸੀ, ਜਦਕਿ ਇਨ੍ਹਾਂ ’ਚ 1.10 ਕਰੋੜ ਲੋਕ ਕੋਰੋਨਾ ਦੇ ਸਾਏ ਤੋਂ ਬਾਹਰ ਵੀ ਨਿਕਲ ਆਏ, ਪਰ 1.58 ਲੱਖ ਤੋਂ ਜ਼ਿਆਦਾ ਲੋਕ ਇਸ ਮਹਾਂਬਿਮਾਰੀ ਦੀ ਭੇਂਟ ਚੜ੍ਹ ਗਏ ਇਸ ਸਾਲ ਦੀ ਸ਼ੁਰੂਆਤ ’ਚ ਬੇਸ਼ੱਕ ਇਸ ਖ਼ਤਰਨਾਕ ਵਾਇਰਸ ਤੋਂ ਕੁਝ ਰਾਹਤ ਦੀਆਂ ਖ਼ਬਰਾਂ ਮਿਲਣ ਲੱਗੀਆਂ ਸਨ, ਪਰ ਮਾਰਚ ਮਹੀਨੇ ’ਚ ਇਹ ਵਾਇਰਸ ਫਿਰ ਤੋਂ ਕਮਬੈਕ ਕਰਨ ਲੱਗਿਆ ਹੈ ਤਾਜ਼ਾ ਅੰਕੜਿਆਂ ਅਨੁਸਾਰ ਮਾਰਚ ਤੋਂ ਦੇਸ਼ ਦੇ 70 ਜ਼ਿਲ੍ਹਿਆਂ ’ਚ ਕੋਰੋਨਾ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਦੇ 79.94% ਨਵੇਂ ਮਾਮਲੇ ਮਹਾਂਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ ਅਤੇ ਤਮਿਲਨਾਡੂ ਤੋਂ ਹਨ

ਅਜਿਹੇ ’ਚ ਆਉਣ ਵਾਲੇ ਦਿਨਾਂ ਸਬੰਧੀ ਸਾਵਧਾਨ ਰਹਿਣਾ ਲਾਜ਼ਮੀ ਹੋ ਗਿਆ ਹੈ ਇਸ ਵਾਇਰਸ ਤੋਂ ਬਚਣ ਲਈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸੰਗਤ ਦੇ ਨਾਂਅ ਭੇਜੇ ਆਪਣੇ ਪਿਛਲੇ ਪੱਤਰਾਂ ’ਚ ਜਿੱਥੇ ਕਾੜ੍ਹਾ ਪੀਣ ਦੀ ਸਲਾਹ ਦਿੱਤੀ ਸੀ, ਉੱਥੇ ਸੋਸ਼ਲ ਡਿਸਟੈਂਸਿੰਗ (ਘੱਟ ਤੋਂ ਘੱਟ ਦੋ ਗਜ਼ ਦੀ ਆਪਸੀ ਦੂਰੀ) ਅਤੇ ਚਿਹਰੇ ’ਤੇ ਮਾਸਕ ਆਦਿ ਦਾ ਇਸਤੇਮਾਲ ਕਰਕੇ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਹਦਾਇਤ ਦਿੱਤੀ ਸੀ ਪੂਜਨੀਕ ਗੁਰੂ ਜੀ ਨੇ ਆਪਣੇ ਚੌਥੇ ਪੱਤਰ ’ਚ ਵੀ ਮਾਸਕ ਪਹਿਨਣ ਦੀ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਘਰੋਂ ਬਾਹਰ ਜਾਓ ਤਾਂ ਚਿਹਰੇ ’ਤੇ ਮਾਸਕ ਜ਼ਰੂਰ ਪਹਿਨੋ ਮੰਨਿਆ ਜਾਂਦਾ ਹੈ ਕਿ ਭਲੇ ਹੀ ਕਈ ਦੇਸ਼ ਕੋਰੋਨਾ ਮਹਾਂਮਾਰੀ ਦੇ ਅੱਗੇ ਘੁੱਟਣੇ ਟੇਕ ਗਏ ਹੋਣ, ਚਾਹੇ ਉਨ੍ਹਾਂ ਦੇ ਇੱਥੇ ਸਾਰੇ ਅਤਿਆਧੁਨਿਕ ਮੈਡੀਕਲ ਸੁਵਿਧਾਵਾਂ ਉਪਲੱਬਧ ਰਹੀਆਂ ਹਨ, ਪਰ ਭਾਰਤ ਪਰੰਪਰਿਕ ਦਵਾਈਆਂ ਅਤੇ ਤਰੀਕਿਆਂ ਨੂੰ ਅਪਣਾਉਂਦੇ ਹੋਏ

ਇਸ ਬਿਮਾਰੀ ਨਾਲ ਲੋਹਾ ਲੈਂਦਾ ਰਿਹਾ ਹੈ ਸ਼ਾਇਦ ਇਹੀ ਵਜ੍ਹਾ ਸੀ ਕਿ ਇੱਥੋਂ ਦੇ ਲੋਕਾਂ ਨੇ ਭਿੰਨ-ਭਿੰਨ ਕਾੜ੍ਹੇ ਤੇ ਹੋਰ ਦਵਾਈਆਂ ਨਾਲ ਆਪਣੀ ਪ੍ਰਤੀਰੋਧਕ ਸਮਰੱਥਾ ਨੂੰ ਬਣਾਏ ਰੱਖਿਆ ਹੈ ਇਹ ਵੀ ਸੱਚ ਹੈ ਕਿ ਇਹ ਬਿਮਾਰੀ ਪੇਂਡੂ ਭਾਰਤ ’ਚ ਆਪਣਾ ਵਿਆਪਕ ਪ੍ਰਭਾਵ ਜਮਾਉਣ ’ਚ ਨਾਕਾਮ ਰਹੀ ਹੈ, ਜਿਸ ਦਾ ਕਾਰਨ ਭਾਰਤੀ ਪੇਂਡੂ ਜੀਵਨਸ਼ੈਲੀ ਅਤੇ ਪਰੰਪਰਾਗਤ ਦਵਾ ਗੁਣਾਂ ਵਾਲੀਆਂ ਬਨਸਪਤੀਆਂ ਦੀ ਵਰਤੋਂ ਦੱਸਿਆ ਗਿਆ ਹੈ ਵੈਸੇ ਆਯੂਰਵੈਦਾ ਇਲਾਜ ਨੂੰ ਅਪਣਾ ਕੇ ਗੋਆ ਕੋਰੋਨਾਮੁਕਤ ਹੋ ਗਿਆ ਹੈ ਗੁਜਰਾਤ ’ਚ ਵੀ ਆਯੂਰਵੈਦ ਇਲਾਜ ਅਤੇ ਦਵਾਈਆਂ ਨਾਲ ਕਰੀਬ 8 ਹਜ਼ਾਰ ਕੋਰੋਨਾ ਰੋਗੀ ਠੀਕ ਹੋਏ ਹਨ ਉੱਤਰ ਪ੍ਰਦੇਸ਼ ਦੇ 179 ਕੇਂਦਰਾਂ ’ਤੇ 6210 ਪੀੜਤਾਂ ’ਚ ਆਯੂਰਵੈਦਿਕ ਦਵਾਈਆਂ ਨਾਲ ਇਸ ਰੋਗ ਨੂੰ ਖ਼ਤਮ ਕਰਨ ’ਚ ਸਫਲਤਾ ਮਿਲੀ ਹੈ

ਸੰਖਮਨੀਬਟੀ, ਦਸ਼ਮੂਲ ਕਵਾਥ, ਤਿਰਕੁਟ ਚੂਰਨ ਅਤੇ ਹਲਦੀ ਆਦਿ ਆਯੂਰਵੈਦਿਕ ਦਵਾਈਆਂ, ਇਸ ਦੇ ਉਲਟ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਵਾਲੀਆਂ ਬਨਸਪਤੀਆਂ ਦਾ ਅਰਕ, ਕਾੜ੍ਹਾ ਆਦਿ ਦਾ ਲਗਾਤਾਰ ਸੇਵਨ ਅਤੇ ਸੌਣ ਤੋਂ ਪਹਿਲਾਂ ਹਲਦੀ ਵਾਲੇ ਦੁੱਧ ਦੀ ਵਰਤੋਂ ਅਤੇ ਯੋਗ, ਪ੍ਰਾਣਾਯਾਮ, ਕਸਰਤ ਤੇ ਨਾਲ ਹੀ ਗਿਲੋਇ, ਸ਼ਿਆਮ-ਤੁਲਸੀ, ਅਸ਼ਵਗੰਧਾ ਵਰਗੀਆਂ ਪਰੰਪਰਾਗਤ ਦਵਾਈਆਂ ਸਾਡੀ ਸਿਹਤ ਨੂੰ ਬਿਹਤਰ ਬਣਾਉਣ ’ਚ ਕਾਰਗਰ ਸਾਬਤ ਹੋਈਆਂ ਹਨ ਹਾਲਾਂਕਿ ਸਰਕਾਰਾਂ ਵੀ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਦੇ ਹਰ ਸੰਭਵ ਯਤਨ ਕਰ ਰਹੀਆਂ ਹਨ, ਫਿਰ ਵੀ ਹਰ ਇਨਸਾਨ ਦਾ ਵੀ ਇਹ ਫਰਜ਼ ਹੈ

ਕਿ ਕੋਰੋਨਾ ਪ੍ਰਤੀ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਚੱਲਣਾ ਚਾਹੀਦਾ ਹੈ ਪੂਜਨੀਕ ਗੁਰੂ ਜੀ ਦੇ ਬਚਨ ਅਨੁਸਾਰ ਘਰ ਤੋਂ ਜਦੋਂ ਵੀ ਬਾਹਰ ਜਾਓ, ਮਾਸਕ ਜ਼ਰੂਰ ਲਾਓ ਅਤੇ ਸੇਵਾ-ਸਿਮਰਨ, ਪਰਮਾਰਥ ਕਰੋ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਕੁੱਲ ਸ੍ਰਿਸ਼ਟੀ ਦਾ ਫ਼ਿਕਰ ਹੈ ਉਹ ਦੇਸ਼ ਦੀ ਉੱਨਤੀ, ਖੁਸ਼ਹਾਲੀ ਅਤੇ ਸਭ ਦੀ ਭਲਾਈ ਲਈ ਹਰ ਸਮੇਂ ਈਸ਼ਵਰ ਨੂੰ ਦੁਆ-ਪ੍ਰਾਰਥਨਾ ਕਰਦੇ ਹਨ ਕਿ ਭਗਵਾਨ ਸਭ ਦਾ ਭਲਾ ਕਰੇ, ਅੱਗੇ ਉਸ ਦੀ ਜੋ ਰਜ਼ਾ ਹੈ, ਅਸੀਂ ਉਸੇ ’ਚ ਰਾਜ਼ੀ ਹਾਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!