ਜੜ੍ਹ ਤੋਂ ਖ਼ਤਮ ਹੋਇਆ ਅਸਾਧ ਰੋਗ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਸ਼੍ਰੀ ਬਿਹਾਰੀ ਲਾਲ ਸਪੁੱਤਰ ਸ਼੍ਰੀ ਰੁਲਦੂ ਰਾਮ ਜੀ ਪਿੰਡ ਬਾਂਗਰਨ ਡਾਕਘਰ ਸ਼ਿਵਪੁਰ ਤਹਿਸੀਲ ਪਾਉਂਟਾ ਸਾਹਿਬ ਜ਼ਿਲ੍ਹਾ ਸਿਰਮੌਰ (ਹਿਮਾਚਲ ਪ੍ਰਦੇਸ਼) ਤੋਂ ਆਪਣੀ ਬੇਟੀ ’ਤੇ ਹੋਈ ਸਤਿਗੁਰੂ ਸ਼ਹਿਨਸ਼ਾਹ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ਦੇ ਬਾਰੇ ਇਸ ਤਰ੍ਹਾਂ ਲਿਖਦੇ ਹਨ:-
ਮੇਰੀ ਬੇਟੀ ਰਿਤੂ ਦੇਵੀ ਜੋ ਕਿ ਪਿਛਲੇ ਅੱਠ ਸਾਲਾਂ ਤੋਂ ਦਿਮਾਗੀ ਪ੍ਰੇਸ਼ਾਨੀ ਦੀ ਵਜ੍ਹਾ ਨਾਲ ਦਿਮਾਗੀ ਤੌਰ ’ਤੇ ਬਹੁਤ ਬਿਮਾਰ ਰਹਿੰਦੀ ਸੀ ਸਾਡਾ ਸਾਰਾ ਪਰਿਵਾਰ ਲੜਕੀ ਦੀ ਅਜਿਹੀ ਹਾਲਤ ਨੂੰ ਦੇਖ ਕੇ ਹਰ ਸਮੇਂ ਪ੍ਰੇਸ਼ਾਨ ਰਹਿੰਦਾ ਸੀ ਦਵਾਈਆਂ ਨਾਲ ਵੀ ਉਹ ਠੀਕ ਨਹੀਂ ਹੋ ਰਹੀ ਸੀ ਇੱਕ ਦਿਨ ਪ੍ਰੇਮੀ ਓਮ ਪ੍ਰਕਾਸ਼ ਇੰਸਾਂ ਨੇ ਮੇਰੀ ਬੇਟੀ ਦੀ ਅਜਿਹੀ ਹਾਲਤ ਦੇਖੀ ਤਾਂ ਉਸਨੇ ਸਾਨੂੰ ਸਲਾਹ-ਮਸ਼ਵਰਾ ਦਿੱਤਾ ਕਿ ਡੇਰਾ ਸੱਚਾ ਸੌਦਾ ਵਾਲੇ ਪੂਜਨੀਕ ਗੁਰੂ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਇਸ ਲੜਕੀ ਨੂੰ ਗੁਰਮੰਤਰ ਦਿਵਾ ਦਿਓ ਮੈਨੂੰ ਆਪਣੇ ਪੂਜਨੀਕ ਗੁਰੂ ਹਜ਼ੂਰ ਪਿਤਾ ਜੀ ’ਤੇ ਐਨਾ ਦ੍ਰਿੜ੍ਹ ਵਿਸ਼ਵਾਸ ਹੈ
ਕਿ ਇਹ ਬੱਚੀ ਜ਼ਰੂਰ ਠੀਕ (ਤੰਦਰੁਸਤ) ਹੋ ਜਾਵੇਗੀ ਸਾਨੂੰ ਉਸਦੀਆਂ ਗੱਲਾਂ ’ਤੇ ਵਿਸ਼ਵਾਸ ਹੋ ਗਿਆ ਕਿਉਂਕਿ ਅਸੀਂ ਖੁਦ ਵੀ ਦੇਖਿਆ ਹੈ ਕਿ ਕਈ ਲੋਕ ਡੇਰਾ ਸੱਚਾ ਸੌਦਾ ਸਰਸਾ ਵਾਲੇ ਪੂਜਨੀਕ ਗੁਰੂ ਜੀ ਤੋਂ ਨਾਮ ਲੈ ਕੇ ਨਸ਼ੇ ਤੇ ਬੁਰਾਈਆਂ ਛੱਡ ਗਏ ਅਤੇ ਨਰੋਈ ਜ਼ਿੰਦਗੀ ਜੀਅ ਰਹੇ ਹਨ ਅਤੇ ਅਨੇਕਾਂ ਲੋਕਾਂ ਦੀਆਂ ਬਿਮਾਰੀਆਂ ਜੜ੍ਹ ਤੋਂ ਖ਼ਤਮ ਹੋ ਗਈਆ ਹਨ ਅਸੀਂ ਪ੍ਰੇਮੀ ਜੀ ਦੀ ਪ੍ਰੇਰਨਾ ਨਾਲ 25 ਜਨਵਰੀ 2009 ਵਿੱਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਦੇ ਭੰਡਾਰੇ ’ਤੇ ਆਪਣੀ ਬੇਟੀ ਨੂੰ ਨਾਮ ਸ਼ਬਦ ਦਿਵਾ ਦਿੱਤਾ ਅਤੇ ਪੂਜਨੀਕ ਹਜ਼ੂਰ ਪਿਤਾ ਜੀ ਦੇ ਬਚਨਾਂ ਅਨੁਸਾਰ ਉਸ ਨੇ ਪੂਰੀ ਦ੍ਰਿੜਤਾ ਨਾਲ ਨਾਮ ਦਾ ਸਿਮਰਨ ਕੀਤਾ
ਅਸੀਂ ਸਾਰੇ ਪਰਿਵਾਰ ਨੇ ਵੀ ਉਸ ਦੇ ਵਾਸਤੇ ਸਿਮਰਨ ਕੀਤਾ ਅਤੇ ਅਰਜ਼ਾਂ-ਅਰਦਾਸਾਂ ਵੀ ਕੀਤੀਆਂ ਕਿ ਹੇ ਮਾਲਕ ਸਾਡੀ ਕੰਨਿਆ-ਬੇਟੀ ਨੂੰ ਤੰਦਰੁਸਤੀ ਬਖਸ਼ੋ ਜੀ, ਇਹ ਠੀਕ ਹੋ ਜਾਵੇ ਜੀ ਮਾਲਕ ਸਤਿਗੁਰੂ ਦੀ ਅਪਾਰ ਰਹਿਮਤ ਹੋਈ ਅਤੇ ਮੇਰੀ ਬੇਟੀ ਬਿਲਕੁਲ ਠੀਕ ਤੇ ਤੰਦਰੁਸਤ ਹੋ ਗਈ ਕਿ ਜਿਵੇਂ ਉਸਨੂੰ ਕਦੇ ਬਿਮਾਰੀ ਹੋਈ ਹੀ ਨਹੀਂ ਸੀ ਇਸ ਗੱਲ ਨੂੰ ਅੱਜ ਪੂਰੇ ਸੋਲ੍ਹਾਂ ਵਰ੍ਹੇ ਹੋ ਗਏ ਹਨ ਜਦੋਂ ਤੋਂ ਮੇਰੀ ਬੇਟੀ ਅਤੇ ਅਸੀਂ ਸਾਰੇ ਪਰਿਵਾਰ ਨੇ ਨਾਮ-ਸ਼ਬਦ ਲਿਆ ਹੈ, ਉਦੋਂ ਤੋਂ ਹੀ ਮੇਰੀ ਬੇਟੀ ਬਿਲਕੁਲ ਠੀਕ ਤੇ ਨਿਰੋਗ ਹੈ ਅਸੀਂ ਪੂਰਾ ਪਰਿਵਾਰ ਆਪਣੇ ਪੂਜਨੀਕ ਸਤਿਗੁਰੂ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕੋਟੀ-ਕੋਟੀ ਧੰਨਵਾਦ ਕਰਦੇ ਹਾਂ ਅਤੇ ਸਾਡੀ ਪੂਰੇ ਪਰਿਵਾਰ ਦੀ ਇਹੀ ਅਰਦਾਸ ਹੈ ਕਿ ਪਿਤਾ ਜੀ, ਪਰਿਵਾਰ ਤੇ ਆਪਣੀ ਇਸੇ ਤਰ੍ਹਾਂ ਹੀ ਦਇਆ-ਮਿਹਰ, ਰਹਿਮਤ ਬਣਾਈ ਰੱਖਣਾ ਜੀ