Looking for little joys

ਛੋਟੀਆਂ-ਛੋਟੀਆਂ ਖੁਸ਼ੀਆਂ ਦੀ ਭਾਲ

ਰੁਝੇਵੇਂ ਵਾਲੇ ਤੇ ਪ੍ਰੇਸ਼ਾਨੀਆਂ ਭਰੇ ਜੀਵਨ ’ਚ ਇਨਸਾਨ ਨੂੰ ਛੋਟੀਆਂ-ਛੋਟੀਆਂ ਖੁਸ਼ੀਆਂ ਦੀ ਭਾਲ ਕਰਨੀ ਚਾਹੀਦੀ ਹੈ ਜੇਕਰ ਉਹ ਹਰ ਛੋਟੀ-ਛੋਟੀ ਖੁਸ਼ੀ ਨੂੰ ਸਾਂਭਣ ਦੀ ਕਲਾ ਸਿੱਖ ਜਾਵੇਗਾ ਤਾਂ ਖੁਸ਼ ਰਹਿ ਸਕਦਾ ਹੈ ਉਦਾਸੀ ਜਾਂ ਟੈਨਸ਼ਨ ਉਸਦੇ ਕੋਲ ਆ ਹੀ ਨਹੀਂ ਸਕਣਗੇ ਉਸ ਨੂੰ ਹਰ ਹਾਲ ’ਚ ਮਸਤ ਰਹਿ ਕੇ ਜਿਉਣਾ ਆ ਜਾਵੇਗਾ ਇਸ ਤਰ੍ਹਾਂ ਉਹ ਖੁਦ ਤਾਂ ਖੁਸ਼ ਰਹੇਗਾ ਹੀ, ਆਪਣੇ ਸੰਪਰਕ ’ਚ ਆਉਣ ਵਾਲਿਆਂ ਲਈ ਵੀ ਪ੍ਰੇਰਨਾ ਬਣ ਜਾਵੇਗਾ ਉਸਦੇ ਆਸ-ਪਾਸ ਦਾ ਮਾਹੌਲ ਖੁਸ਼ਨੁਮਾ ਅਤੇ ਚੁਸਤੀ ਦੇਣ ਵਾਲਾ ਹੋ ਜਾਂਦਾ ਹੈ ਜੋ ਵੀ ਉਸ ਦੇ ਕੋਲ ਆਵੇਗਾ, ਉਸਨੂੰ ਵੀ ਖੁਸ਼ੀ ਦੀ ਪ੍ਰਾਪਤੀ ਹੋਵੇਗੀ ਉਹ ਵੀ ਖੁਸ਼ ਹੋ ਜਾਵੇਗਾ

ਅਸੀਂ ਵਿਚਾਰ ਇਹ ਕਰਨਾ ਹੈ ਕਿ ਆਖਿਰ ਇਹ ਖੁਸ਼ੀਆਂ ਕਿਹੜੀਆਂ ਹਨ, ਇਨ੍ਹਾਂ ਨੂੰ ਮਨੁੱਖ ਕਿਵੇਂ ਪਹਿਚਾਣ ਸਕਦਾ ਹੈ? ਇਨ੍ਹਾਂ ਖੁਸ਼ੀਆਂ ਨੂੰ ਮਨਾਉਣ ਦਾ ਤਰੀਕਾ ਕੀ ਹੁੰਦਾ ਹੈ? ਕੀ ਇਨ੍ਹਾਂ ਨੂੰ ਲੱਭਣਾ ਐਨਾ ਸੌਖਾ ਹੈ ਕਿ ਹਰ ਕੋਈ ਇਨ੍ਹਾਂ ਨੂੰ ਪਾ ਸਕਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ’ਚ ਮੈਂ ਸਿਰਫ ਐਨਾ ਹੀ ਕਹਿਣਾ ਚਾਹਾਂਗੀ ਕਿ ਇਹ ਖੁਸ਼ੀਆਂ ਸਦਾ ਸਾਡੇ ਆਲੇ-ਦੁਆਲੇ ਹੀ ਘੁੰਮਦੀਆਂ ਰਹਿੰਦੀਆਂ ਹਨ ਇਹ ਵੀ ਉਡੀਕ ਕਰਦੀਆਂ ਰਹਿੰਦੀਆਂ ਹਨ ਕਿ ਮਨੁੱਖ ਇਨ੍ਹਾਂ ਨੂੰ ਪਹਿਚਾਣੇ ਅਤੇ ਖੁਸ਼ ਹੋਣ ਦੇ ਹਰ ਬਹਾਨੇ ਨੂੰ ਲੱਭੇ ਇਹ ਖੁਸ਼ੀਆਂ ਹੋ ਸਕਦੀਆਂ ਹਨ- ਛੋਟੇ ਬੱਚੇ ਦਾ ਦਾਖਲਾ ਚੰਗੇ ਸਕੂਲ ’ਚ ਹੋਣਾ, ਜਮਾਤ ਪ੍ਰੀਖਿਆ ਜਾਂ ਛਿਮਾਹੀ ਜਾਂ ਸਾਲਾਨਾ ਪ੍ਰੀਖਿਆ ’ਚ ਬੱਚੇ ਦੇ ਚੰਗੇ ਨੰਬਰ ਆਉਣਾ

ਘਰ ’ਚ ਕੋਈ ਨਵੀਂ ਚੀਜ਼ ਜਿਵੇਂ ਟੀ.ਵੀ., ਫਰਿੱਜ਼, ਵਾਸ਼ਿੰਗ ਮਸ਼ੀਨ, ਫੂਡ ਪ੍ਰੋਸੈਸਰ, ਏਸੀ, ਗੱਡੀ ਆਦਿ ਦਾ ਆਉਣਾ ਘਰ ਦਾ ਫ਼ਰਨੀਚਰ ਜਾਂ ਇੰਟੀਰੀਅਰ ਬਦਲਣਾ ਨਵੇਂ ਕੱਪੜੇ ਖਰੀਦਣਾ ਬੱਚਿਆਂ ਦੇ ਨਾਲ ਦੇਸ਼ ਜਾਂ ਵਿਦੇਸ਼ ਘੁੰਮਣ ਜਾਣਾ ਘਰ ਦੇ ਮੈਂਬਰਾਂ ਦੇ ਜਨਮਦਿਨ, ਵਿਆਹ ਦੀ ਵਰੇ੍ਹਗੰਢ ਹੋਣਾ ਇਨ੍ਹਾਂ ਤੋਂ ਇਲਾਵਾ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਆਉਣ ਵਾਲੇ ਤਿਉਹਾਰ ਆਦਿ ਹੁਣ ਚਾਹੋ ਤਾਂ ਸਕਾਰਾਤਮਕ ਬਣ ਕੇ ਇਨ੍ਹਾਂ ਸਭ ’ਚ ਖੁਸ਼ੀਆਂ ਲੱਭ ਕੇ ਖੁਸ਼ ਹੋ ਜਾਓ ਤੇ ਪਰਿਵਾਰ ਨੂੰ ਵੀ ਖੁਸ਼ ਹੋਣ ਦਿੱਤਾ ਜਾਵੇ ਅਤੇ ਨਕਾਰਾਤਮਕ ਬਣ ਕੇ, ਪੈਸੇ ਦਾ ਰੋਣਾ ਰੋਂਦੇ ਹੋਏ, ਕਲੇਸ ਕਰਕੇ ਆਪਣਾ ਅਤੇ ਸਾਰੇ ਪਰਿਵਾਰ ਦਾ ਮੂਡ ਖਰਾਬ ਕਰ ਦਿੱਤਾ ਜਾਵੇ ਇਹ ਮਨੁੱਖ ਦੀ ਸੋਚ ’ਤੇ ਨਿਰਭਰ ਕਰਦਾ ਹੈ

ਮਨੁੱਖ ਦੀ ਮਾਨਸਿਕਤਾ ਦੇ ਕੁਝ ਉਦਾਹਰਨ ਦੇਖਦੇ ਹਾਂ ਬੱਚੇ ਦਾ ਚੰਗੇ ਸਕੂਲ ’ਚ ਦਾਖਲਾ ਹੋ ਗਿਆ, ਉਨ੍ਹਾਂ ਨੂੰ ਦੋਸਤ ਨੇ ਵਧਾਈ ਦਿੱਤੀ ਉਹ ਤਾਂ ਇਵੇਂ ਭੜਕ ਗਏ ਜਿਵੇਂ ਕਿਸੇ ਨੇ ਉਨ੍ਹਾਂ ਨੂੰ ਗਾਲ੍ਹ ਕੱਢ ਦਿੱਤੀ ਹੋਵੇ ਝੱਟ ਬੋਲੇ, ‘‘ਕੀ ਵਧਾਈ ਯਾਰ! ਜਿਸ ਸਕੂਲ ’ਚ ਮੈਂ ਚਾਹੁੰਦਾ ਸੀ, ਉੱਥੇ ਇਸ ਦਾ ਦਾਖਲਾ ਨਹੀਂ ਹੋ ਸਕਿਆ’’ ਜੇਕਰ ਉਹ ਉਨ੍ਹਾਂ ਬੱਚਿਆਂ ਬਾਰੇ ਸੋਚ ਲੈਂਦੇ ਜੋ ਸਰਕਾਰੀ ਸਕੂਲ ’ਚ ਵੀ ਨਹੀਂ ਜਾ ਸਕਦੇ, ਤਾਂ ਸ਼ਾਇਦ ਇਸ ਤਰ੍ਹਾਂ ਨਾ ਭੜਕਦੇ ਬੱਚੇ ਦਾ ਚੰਗੇ ਸਕੂਲ ’ਚ ਦਾਖਲਾ ਹੋਣ ਦੀ ਖੁਸ਼ੀ ਮਨਾਉਂਦੇ ਕਿ ਬੱਚਾ ਹੁਣ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਉੱਥੇ ਪੜ੍ਹੇਗਾ ਉਸ ਦਾ ਭਵਿੱਖ ਸੁਰੱਖਿਅਤ ਹੋ ਜਾਵੇਗਾ

ਬੱਚੇ ਦੇ ਕਲਾਸ ਟੈਸਟ ’ਚ ਚੰਗੇ ਨੰਬਰ ਆਏ ਬਹੁਤ ਖੁਸ਼ ਹੋ ਕੇ ਉਸ ਨੇ ਆਪਣੀ ਕਾਪੀ ਮਾਤਾ-ਪਿਤਾ ਦੇ ਸਾਹਮਣੇ ਰੱਖੀ ਕਾਪੀ ਦੇਖਦੇ ਹੀ ਉਹ ਬੋਲੇ, ‘‘ਕਲਾਸ ਟੈਸਟ ’ਚ ਨੰਬਰ ਲੈ ਕੇ ਆਇਆ ਤਾਂ ਕੀ? ਪ੍ਰੀਖਿਆ ’ਚ ਨੰਬਰ ਲਿਆ ਕੇ ਦਿਖਾਉਣਾ ਤਾਂ ਕੁਝ ਗੱਲ ਬਣੇਗੀ’’ ਅਜਿਹੀ ਸਥਿਤੀ ’ਚ ਬੱਚਾ ਨਿਰਾਸ਼ ਹੋ ਜਾਵੇਗਾ ਉਸ ਨੂੰ ਲੱਗੇਗਾ ਕਿ ਪੜ੍ਹੋ ਤਾਂ ਵੀ ਅਤੇ ਨਾ ਪੜ੍ਹੋ ਤਾਂ ਵੀ ਮੇਰੇ ਮਾਤਾ-ਪਿਤਾ ਨਰਾਜ਼ ਹੀ ਹੁੰਦੇ ਹਨ ਨਾਰਾਜ਼ ਹੋਣ ਦੀ ਥਾਂ ਜੇਕਰ ਬੱਚੇ ਨੂੰ ਸ਼ਾਬਾਸ਼ੀ ਦਿੱਤੀ ਜਾਵੇ ਅਤੇ ਭਵਿੱਖ ’ਚ ਇੰਝ ਹੀ ਪੜ੍ਹਨ ਦੀ ਪ੍ਰੇਰਨਾ ਦਿੱਤੀ ਜਾਵੇ ਤਾਂ ਉਸ ਦਾ ਮਨੋਬਲ ਵਧ ਜਾਂਦਾ ਹੈ ਨਾਲ ਹੀ ਕਹਿੰਦੇ, ‘‘ਬੇਟੇ ਨੂੰ ਗੁਲਾਬਜਾਮੁਨ ਪਸੰਦ ਹੈ ਚਲੋ ਅੱਜ ਅਸੀਂ ਸਭ ਗੁਲਾਬਜਾਮੁਨ ਖਾਵਾਂਗੇ’’

ਇਸੇ ਤਰ੍ਹਾਂ ਦੇ ਵਿਹਾਰ ਨਾਲ ਘਰ ’ਚ ਖੁਸ਼ੀ ਦਾ ਮਾਹੌਲ ਬਣ ਜਾਂਦਾ ਹੈ ਇਸ ਤੋਂ ਉਲਟ ਪਹਿਲੀ ਸਥਿਤੀ ’ਚ ਘਰ ’ਚ ਨਿਰਾਸ਼ਾ ਦਾ ਮਾਹੌਲ ਬਣ ਜਾਂਦਾ ਹੈ ਹੁਣ ਹੋਰ ਉਦਾਹਰਨਾਂ ਦੇਖਦੇ ਹਾਂ ਘਰ ’ਚ ਨਵੀਂ ਗੱਡੀ ਲੈ ਕੇ ਆਏ ਕਿਸੇ ਦੋਸਤ ਨੇ ਵਧਾਈ ਦਿੱਤੀ ਤਾਂ ਬੋਲੇ, ‘‘ਚੰਗੀ-ਭਲੀ ਗੱਡੀ ਸੀ, ਗੁਆਂਢੀ ਦੀ ਨਵੀਂ ਗੱਡੀ ਦੇਖ ਕੇ ਬੱਚੇ ਪਿੱਛੇ ਪੈ ਗਏ ਬੱਸ ਸਾਰਾ ਦਿਨ ਗੱਡੀ ਦਾ ਰੋਣਾ-ਧੋਣਾ ਚੱਲਦਾ ਰਹਿੰਦਾ ਸੀ ਹੁਣ ਪਹਿਲਾਂ ਵਾਲੀ ਗੱਡੀ ਪੁਰਾਣੀ ਸੀ ਤਾਂ ਕੀ ਹੋਇਆ, ਕੰਮ ਤਾਂ ਚਲਾ ਰਹੀ ਸੀ ਕੀ ਕਰਾਂ ਮਜ਼ਬੂਰੀ ’ਚ ਗੱਡੀ ਲੈਣੀ ਪਈ’’

ਇਸ ਤਰ੍ਹਾਂ ਘਰ-ਬਾਹਰ ਬੱਚਿਆਂ ਨੂੰ ਕੋਸਣ ਨਾਲ ਕੀ ਫਾਇਦਾ? ਜੇਕਰ ਸਮਰੱਥਾ ਸੀ ਤਾਂ ਨਵੀਂ ਗੱਡੀ ਆ ਗਈ, ਇਹ ਤਾਂ ਚੰਗੀ ਗੱਲ ਹੈ ਹੋਣਾ ਤਾਂ ਇਹ ਚਾਹੀਦਾ ਸੀ ਕਿ ਗੱਡੀ ’ਚ ਬਿਠਾ ਕੇ ਬੱਚਿਆਂ ਨੂੰ ਘੁੰਮਣ ਲੈ ਜਾਂਦੇ ਤੇ ਮੌਸਮ ਅਨੁਸਾਰ ਮੂੰਹ ਮਿੱਠਾ ਕਰਵਾਉਂਦੇ ਤਾਂ ਇਸ ਨਾਲ ਸਭ ਦਾ ਦਿਲ ਖੁਸ਼ ਹੋ ਜਾਂਦਾ ਇਸ ਤਰ੍ਹਾਂ ਘਰ ’ਚ ਕੋਈ ਵੀ ਚੀਜ਼ ਲਿਆਉਣ ’ਤੇ ਨਰਾਜ਼ਗੀ ਦਿਖਾਉਣਾ ਕੋਈ ਚੰਗੀ ਗੱਲ ਨਹੀਂ ਹੈ ਕੁਝ ਨਵਾਂ ਸਾਮਾਨ ਘਰੇ ਆਇਆ ਹੈ ਤਾਂ ਖੁਸ਼ ਹੋਣਾ ਚਾਹੀਦਾ ਹੈ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਕਿ ਉਸਨੇ ਸਮਰੱਥਾ ਦਿੱਤੀ ਹੈ

ਇਸੇ ਤਰ੍ਹਾਂ ਕੁਝ ਲੋਕ ਤਿਉਹਾਰਾਂ ਦੇ ਆਉਣ ’ਤੇ ਵੀ ਖਰਚਿਆਂ ਦਾ ਰੋਣਾ ਰੋ ਕੇ ਉਨ੍ਹਾਂ ਦਾ ਮਜ਼ਾ ਕਿਰਕਿਰਾ ਕਰ ਦਿੰਦੇ ਹਨ ਦੁੱਖ ਤੇ ਪ੍ਰੇਸ਼ਾਨੀਆਂ ਤਾਂ ਜੀਵਨ ’ਚ ਆਉਂਦੀਆਂ ਰਹਿੰਦੀਆਂ ਹਨ ਆਪਣੀ ਸੋਚ ਨੂੰ ਬੱਸ ਬਦਲਣ ਦੀ ਲੋੜ ਹੈ, ਫਿਰ ਘਰ ਖੁਸ਼ੀਆਂ ਨਾਲ ਭਰ ਜਾਂਦਾ ਹੈ ਇਹ ਸੱਚ ਹੈ ਕਿ ਅਜਿਹੇ ਸਕਾਰਾਤਮਕ ਘਰ ’ਚ ਸਦਾ ਹੀ ਸੁੱਖ ਤੇ ਖੁਸ਼ਹਾਲੀ ਦਾ ਸਾਮਰਾਜ ਰਹਿੰਦਾ ਹੈ
-ਚੰਦਰ ਪ੍ਰਭਾ ਸੂਦ