Moong Dal Ki Chaat -sachi shiksha punjabi

ਮੂੰਗ ਦਾਲ ਦੀ ਚਾਟ -ਰੈਸਿਪੀ

Moong Dal Ki Chaat ਸਮੱਗਰੀ:-

  • ਅੱਧਾ ਕਿੱਲੋ ਮੂੰਗ ਦਾਲ,
  • 250 ਗ੍ਰਾਮ ਆਲੂ,
  • ਸਵਾਦ ਅਨੁਸਾਰ ਨਮਕ

ਚਟਨੀ ਲਈ ਸਮੱਗਰੀ:-

  • ਹਰਾ ਧਨੀਆ,
  • ਹਰੀ ਮਿਰਚ,
  • ਲਾਲ ਇਮਲੀ ਦਾ ਪਾਣੀ (ਗਾੜ੍ਹਾ),
  • ਕਾਲਾ ਨਮਕ ਸੁਆਦ ਅਨੁਸਾਰ

ਮਸਾਲੇ ਲਈ ਸਮੱਗਰੀ:-

  • ਹਿੰਗ,
  • ਅਜ਼ਵਾਇਨ,
  • ਸਾਬੁਤ ਧਨੀਆ,
  • ਜੀਰਾ,
  • ਪਨੀਰ,
  • ਪਿਆਜ ਅਤੇ ਅਮੂਲ ਮੱਖਣ ਸਵਾਦ ਅਨੁਸਾਰ

Moong Dal Ki Chaat ਬਣਾਉਣ ਦਾ ਤਰੀਕਾ:-

ਦਾਲ ’ਚ ਆਲੂ ਕੱਟ ਕੇ ਕੂਕਰ ’ਚ ਪਾਓ ਅਤੇ ਇਸ ’ਚ 4 ਗਲਾਸ ਪਾਣੀ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਪੱਕਣ ਲਈ ਗੈਸ ’ਤੇ ਰੱਖੋ 2-3 ਸੀਟੀਆਂ ਵੱਜਣ ’ਤੇ ਗੈਸ ਬੰਦ ਕਰ ਦਿਓ ਫਿਰ ਕੂਕਰ ਖੋਲ੍ਹ ਕੇ ਆਲੂ ਅਤੇ ਦਾਲ ਨੂੰ ਚੰਗੀ ਤਰ੍ਹਾਂ ਘੋਟ ਕੇ ਮਿਕਸ ਕਰੋ

ਚਟਨੀ ਬਣਾਉਣ ਦਾ ਤਰੀਕਾ:-

  • ਧਨੀਆ,
  • ਹਰੀ ਮਿਰਚ,
  • ਇਮਲੀ ਨੂੰ ਕਾਲਾ ਨਮਕ ਪਾ ਕੇ ਪੀਸ ਲਓ

ਮਸਾਲਾ ਤਿਆਰ ਕਰੋ:-

  • ਹਿੰਗ,
  • ਅਜ਼ਵਾਇਨ,
  • ਸਾਬੁਤ ਧਨੀਆ
  • ਅਤੇ ਜੀਰਾ ਤਵੇ ’ਤੇ ਭੁੰਨ੍ਹ ਕੇ ਪੀਸ ਲਓ ਹੁਣ ਇਸ ’ਚ ਸਵਾਦ ਅਨੁਸਾਰ ਲਾਲ ਮਿਰਚ ਪਾਊਡਰ ਮਿਲਾ ਦਿਓ

ਸਰਵ ਕਰਨ ਲਈ:-

ਗਰਮ-ਗਰਮ ਦਾਲ ਅਲੱਗ-ਅਲੱਗ ਬਾਊਲ ’ਚ

ਪਾਓ ਉਸ ’ਤੇ ਹਰੀ ਚਟਨੀ, ਪਨੀਰ ਦੇ ਛੋਟੇ-ਛੋਟੇ ਟੁਕੜੇ, ਪਿਆਜ ਦੇ ਛੋਟੇ-ਛੋਟੇ ਟੁਕੜੇ, ਮੱਖਣ ਆਦਿ ਪਾਓ ਤੇ ਸਵਾਦ ਅਨੁਸਾਰ ਮਸਾਲਾ ਪਾ ਕੇ ਸਰਵ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ