ਇਨਸਾਨੀਅਤ ਦੇ ਰਾਹ ’ਤੇ ਵਧਦੇ ਰਹਿਣ ਕਦਮ -ਸੰਪਾਦਕੀ
ਸੌਹਾਰਦ, ਏਕਤਾ ਅਤੇ ਭਾਈਚਾਰੇ ਦੀ ਮਿਸਾਲ ਪੇਸ਼ ਕਰ ਰਹੀ ਹੈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸਾਧ-ਸੰਗਤ ਦਾ ਸਮਾਜ ਸੇਵਾ ’ਚ ਵਧਦਾ ਹਰ ਕਦਮ ਕਾਬਿਲੇ ਤਾਰੀਫ ਹੈ ਡੇਰਾ ਸੱਚਾ ਸੌਦਾ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦੇ ਹੋਏ ਸਮਾਜ ਨੂੰ ਨਵੀਂ ਦਿਸ਼ਾ ਦੇਣ ’ਚ ਯਤਨਸ਼ੀਲ ਡੇਰਾ ਸ਼ਰਧਾਲੂਆਂ ਦਾ ਯੋਗਦਾਨ ਹਰ ਜ਼ੁਬਾਨ ’ਤੇ ਹੈ
ਇਹ ਹਰ ਕੋਈ ਜਾਣਦਾ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਇੱਕ ਲੰਮੀ ਫੇਹਰਿਸਤ ਹੈ ਅਤੇ ਹਰ ਕੰਮ ਲਈ ਡੇਰਾ ਸ਼ਰਧਾਲੂ ਪੂਰੇ ਜੋਸ਼-ਓ-ਖਰੋਸ਼ ਨਾਲ ਲੱਗੇ ਰਹਿੰਦੇ ਹਨ ਕਿਤੇ ਵੀ ਕੋਈ ਜ਼ਰੂਰਤਮੰਦ, ਬੇਸਹਾਰਾ ਦਿਖੇ ਤੁਰੰਤ ਉਸਦੀ ਸੇਵਾ-ਸੰਭਾਲ ਲਈ ਪਹੁੰਚ ਜਾਂਦੇ ਹਨ ਕਿਉਂਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਉਨ੍ਹਾਂ ’ਚ ਮਾਨਵਤਾ ਦਾ ਅਜਿਹਾ ਜਜ਼ਬਾ ਭਰਿਆ ਹੈ ਕਿ ਉਹ ਦਿਨ-ਰਾਤ, ਗਰਮੀ-ਸਰਦੀ ਦੀ ਪਰਵਾਹ ਕੀਤੇ ਬਗੈਰ ਸੇਵਾ ’ਚ ਜੁਟ ਜਾਂਦੇ ਹਨ ਸੇਵਾ ਕਾਰਜਾਂ ਦੀ ਲੰਬੀ ਫੇਹਰਿਸਤ ਅਨੋਖੀ ਹੈ
Also Read :-
- ਆਇਆ ਦਿਨ ਪਿਆਰਾ ਪਿਆਰਾ… ਸੰਪਾਦਕੀ
- ਸਤਿਗੁਰੂ ਦੇ ਪਰਉਪਕਾਰ ਵਰਣਨ ਤੋਂ ਪਰ੍ਹੇ -ਸੰਪਾਦਕੀ
- …ਦੇਹ ਧਾਰ ਜਗਤ ’ਤੇ ਆਏ -ਸੰਪਾਦਕੀ
- ਸੱਚ ਦਾ ਪੈਗ਼ਾਮ ਲੈ ਕੇ ਆਉਂਦੇ ਹਨ ਸੰਤ -ਸੰਪਾਦਕੀ
ਇਸੇ ਕੜੀ ’ਚ 138ਵਾਂ ਸੇਵਾ ਕਾਰਜ ਪੂਜਨੀਕ ਗੁਰੂ ਜੀ ਵੱਲੋਂ 25 ਜਨਵਰੀ ਦੇ ਸ਼ੁੱਭ ਭੰਡਾਰੇ ’ਤੇ ਜੋੜਿਆ ਗਿਆ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਇਸ ਵਾਰ 103ਵਾਂ ਪਾਵਨ ਅਵਤਾਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ ਇਸ ਪਾਵਨ ਭੰਡਾਰੇ ਦੇ ਸ਼ੁੱਭ ਅਵਸਰ ’ਤੇ ਪੂਜਨੀਕ ਗੁਰੂ ਜੀ ਵੱਲੋਂ ਸਮਾਜ ਸੇਵਾ ਕਾਰਜਾਂ ਨੂੰ 137 ਤੋਂ ਵਧਾਕੇ 138 ਕਰ ਦਿੱਤਾ ਗਿਆ ਜੋ ਸਾਧ-ਸੰਗਤ ਲਈ ਅਤਿ ਮਾਣ ਵਾਲੀ ਗੱਲ ਹੈ ਪੂਜਨੀਕ ਗੁਰੂ ਜੀ ਵੱਲੋਂ 138ਵਾਂ ਸਮਾਜ ਭਲਾਈ ਦਾ ਕੰਮ, ‘ਗਰੀਬ ਅਤੇ ਅਨਾਥ ਬੱਚੇ, ਜੋ ਬੀਮਾਰ ਹਨ, ਉਨ੍ਹਾਂ ਦਾ ਇਲਾਜ ਕਰਵਾਉਣਾ ਅਤੇ ਉਨ੍ਹਾਂ ਨੂੰ ਖਾਣਾ ਦੇਣਾ’ ਸ਼ੁਰੂ ਕੀਤਾ ਗਿਆ ਹੈ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਇਸ ਕੰਮ ਨੂੰ ਤਨ-ਮਨ-ਧਨ ਨਾਲ ਪੂਰਾ ਕਰਨ ਦੀ ਸਹਿਮਤੀ ਦੇ ਕੇ ਖੁਸ਼ੀ ਦਾ ਇਜ਼ਹਾਰ ਕੀਤਾ
ਸਾਧ-ਸੰਗਤ ਦਾ ਆਪਣੇ ਸਤਿਗੁਰੂ ਦੇ ਪ੍ਰਤੀ ਅਜਿਹਾ ਪਿਆਰ ਅਕੱਥ ਹੈ ਇਹ ਪਿਆਰ ਦੀ ਮਿਸਾਲ ਹੈ ਕਿ ਸਾਧ-ਸੰਗਤ ਹਰ ਰੋਜ਼ ਸਮਾਜ ਹਿੱਤ ’ਚ ਨਵੇਂ-ਨਵੇਂ ਉਦਾਹਰਣ ਪੇਸ਼ ਕਰ ਰਹੀ ਹੈ ਇਸ ਵਾਰ ਸਰਦੀ ਦੇ ਸ਼ੁਰੂ ਹੁੰਦੇ ਹੀ ਗਰੀਬਾਂ, ਬੇਸਹਾਰਿਆਂ ਨੂੰ ਗਰਮ ਕੱਪੜੇ ਵੰਡਣ ਦੇ ਨਾਲ ਉਨ੍ਹਾਂ ਨੂੰ ਖਾਣ-ਪੀਣ ਦਾ ਸਮਾਨ ਦੇ ਕੇ ਉਨ੍ਹਾਂ ਦੀ ਸੰਭਾਲ ਕਰਨ ਦੇ ਬੇਮਿਸਾਲ ਦ੍ਰਿਸ਼ ਲੋਕਾਂ ਨੇ ਦੇਖੇ ਪੂਰਾ ਭਾਰਤ ਹੀ ਨਹੀਂ, ਸਗੋ ਵਿਦੇਸ਼ਾਂ ’ਚ ਵੀ ਅਜਿਹੇ ਨਜ਼ਾਰੇ ਦੇਖਣ ਨੂੰ ਮਿਲੇ
ਹਜ਼ਾਰਾਂ ਦੀ ਤਾਦਾਦ ’ਚ ਅਜਿਹੇ ਗਰੀਬ-ਜ਼ਰੂਰਤਮੰਦ ਪਰਿਵਾਰਾਂ ਨੂੰ ਸਾਧ-ਸੰਗਤ ਨੇ ਹੱਢ-ਕੰਬਾਊ ਸਰਦੀ ਤੋਂ ਬਚਾਇਆ ਬਿਨਾਂ ਕਿਸੇ ਭੇਦਭਾਵ ਦੇ, ਕੀ ਬੱਚੇ, ਕੀ ਬਜ਼ੁਰਗ ਅਰਥਾਤ ਜੋ ਵੀ ਦੁੱਖੀ ਮਿਲਿਆ, ਸੰਗਤ ਨੇ ਜ਼ਰੂਰਤ ਅਨੁਸਾਰ ਉਨ੍ਹਾਂ ਦੀ ਸੰਭਾਲ ਕੀਤੀ ਇਹ ਕਾਰਵਾਂ ਜਨਵਰੀ ਮਹੀਨੇ ’ਚ ਹੋਰ ਵੀ ਤੇਜ਼ ਰਫਤਾਰ ਨਾਲ ਕੀਤਾ ਗਿਆ ਕਿਉਂਕਿ ਜਨਵਰੀ ਦੇ ਖੁਸ਼ੀ ਦੇ ਮਹੀਨੇ ’ਚ ਸਾਧ-ਸੰਗਤ ਨੇ ਪਰਹਿੱਤ ਸੇਵਾ ਕਾਰਜਾਂ ਦੀ ਪੂਰੀ ਲਹਿਰ ਚਲਾ ਦਿੱਤੀ, ਜਿਸਨੂੰ ਦੇਖਕੇ ਲੋਕ ਵੀ ਹੈਰਾਨ ਰਹਿ ਗਏ ਆਪਣੇ ਸਤਿਗੁਰੂ ਦੇ ਪਿਆਰ ’ਚ ਚੱਲਦੇ ਹੋਏ ਅਲੌਕਿਕ ਖੁਸ਼ੀਆਂ ਬਟੌਰਣ ਦਾ ਅਜਿਹਾ ਅਵਸਰ ਪਾ ਕੇ ਹਰ ਕੋਈ ਧੰਨ-ਧੰਨ ਹੋ ਗਿਆ ਸਾਧ-ਸੰਗਤ ਦਾ ਪਿਆਰ, ਜਜ਼ਬਾ, ਸੇਵਾ ਭਾਵਨਾ ਦਾ ਅਜਿਹਾ ਉਦਾਹਰਣ ਲੋਕਾਂ ਨੂੰ ਵੀ ਹੈਰਾਨੀ ’ਚ ਪਾ ਦਿੰਦਾ ਹੈ
ਲੋਕਾਂ ਨੇ ਇਸ ਵਾਰ ਦੇਖਿਆ ਕਿ ਜਨਵਰੀ ’ਚ ਮਨਾਏ ਗਏ ਪਾਵਨ ਭੰਡਾਰੇ, ਜਿਵੇਂ ਉੱਤਰ ਪ੍ਰਦੇਸ਼ ’ਚ ਬਰਨਾਵਾ ਆਸ਼ਰਮ, ਪੰਜਾਬ ਦੇ ਸਲਾਬਤਪੁਰਾ ਅਤੇ ਹਰਿਆਣਾ ’ਚ 25 ਜਨਵਰੀ ਨੂੰ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਜਿਸ ਪ੍ਰਕਾਰ ਸਾਧ-ਸੰਗਤ ਦਾ ਸੈਲਾਬ ਉੱਮੜ ਕੇ ਆਇਆ ਲੋਕਾਂ ਲਈ ਕਿਸੇ ਕੋਤੂਹਲ ਤੋਂ ਘੱਟ ਨਹੀਂ ਸੀ ਆਪਣੇ ਮੁਰਸ਼ਿਦ ਪ੍ਰਤੀ ਸਾਧ-ਸੰਗਤ ਦਾ ਇਹ ਅਨਮੋਲ ਪਿਆਰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਆਪਣੇ ਸਤਿਗੁਰੂ ਦੇ ਪਿਆਰ ਦੀ ਡੋਰ ’ਚ ਖਿੱਚੇ ਚਲੇ ਆਉਣ ਵਾਲੇ ਡੇਰਾ ਸ਼ਰਧਾਲੂਆਂ ਦੇ ਇਸ ਸੈਲਾਬ ਨੂੰ ਫਰਿਸ਼ਤਿਆਂ ਦਾ ਸੈਲਾਬ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੈ ਕਿਉਂਕਿ ਆਉਣ ਵਾਲੇ ਹਰ ਸ਼ਖ਼ਸ ਨੂੰ ਸਮਾਜ ਸੇਵਾ ਦੀ ਇੱਕ ਨਵੀਂ ਪ੍ਰੇਰਣਾ ਮਿਲਦੀ ਹੈ
ਉਨ੍ਹਾਂ ’ਚ ਇੱਕ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ ਜਿਸਦੇ ਦਮ ’ਤੇ ਉਹ ਸਮਾਜ ’ਚ ਇੱਕ ਨਵਾਂ ਬਦਲਾਅ ਲਿਆਉਣ ਲਈ ਦ੍ਰਿੜ੍ਹ ਸੰਕਲਪ ਹਨ ਉਨ੍ਹਾਂ ’ਚ ਸੇਵਾ ਭਾਵਨਾ ਦਾ ਜੋਸ਼, ਜਜ਼ਬਾ ਜੋ ਉਨ੍ਹਾਂ ਨੂੰ ਡੇਰਾ ਸੱਚਾ ਸੌਦਾ ਤੋਂ ਮਿਲ ਰਿਹਾ ਹੈ, ਇਸ ਨਾਲ ਉਹ ਜਿੱਥੇ ਖੁਦ ਵੀ ਜਾਗਰੂਕ ਹੋ ਰਹੇ ਹਨ ਅਤੇ ਉੱਥੇ ਸਮਾਜ ਨੂੰ ਵੀ ਜਾਗਰਤ ਕਰਨ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ ਪੂਜਨੀਕ ਸਤਿਗੁਰ ਜੀ ਦੇ ਚਰਨਾਂ ’ਚ ਇਹੀ ਅਰਦਾਸ ਹੈ ਕਿ ਨੇਕੀ ਭਲਾਈ ਦਾ ਇਹ ਕਾਰਵਾਂ ਇੰਝ ਹੀ ਵਧਦਾ ਰਹੇ ਸਾਧ-ਸੰਗਤ ’ਚ ਏਕਤਾ, ਪਿਆਰ, ਸਮੱਰਪਣ ਦੀ ਭਾਵਨਾ ਨੂੰ ਬਲ ਮਿਲਦਾ ਰਹੇ
-ਸੰਪਾਦਕ