Rites: ਸੰਸਕਾਰਾਂ ਤੋਂ ਵਧ ਕੇ ਕੋਈ ਦੌਲਤ ਨਹੀਂ
ਸੰਸਕਾਰਾਂ ਤੋਂ ਵਧ ਕੇ ਕੋਈ ਵੀ ਹੋਰ ਦੌਲਤ ਇਸ ਸੰਸਾਰ ’ਚ ਨਹੀਂ ਹੋ ਸਕਦੀ ਜਿਹੜੇ ਲੋਕਾਂ ’ਚ ਸੰਸਕਾਰ ਅਤੇ ਚੰਗੇ ਵਿਹਾਰ ਦੀ ਕਮੀ ਹੁੰਦੀ ਹੈ ਉਹ ਲੋਕ ਹੀ ਦੂਜਿਆਂ ਨੂੰ ਆਪਣੇ ਘਰ ਬੁਲਾ ਕੇ ਬੇਇੱਜ਼ਤ ਕਰਨ ਦਾ ਯਤਨ ਕਰਦੇ ਹਨ ਸਾਡਾ ਭਾਰਤੀ ਸੱਭਿਆਚਾਰ ਸਾਨੂੰ ਇਹੀ ਸਿੱਖਿਆ ਦਿੰਦਾ ਹੈ ਕਿ ਮਹਿਮਾਨ ਨੂੰ ਦੇਵਤਾ ਮੰਨਦਿਆਂ ਉਸ ਦਾ ਸਦਾ ਸਨਮਾਨ ਕਰੋ
ਇਹ ਸੌ ਪ੍ਰਤੀਸ਼ਤ ਸੱਚ ਹੈ ਕਿ ਸੰਸਕਾਰਾਂ ਤੋਂ ਵੱਡੀ ਕੋਈ ਦੌਲਤ ਨਹੀਂ ਹੋ ਸਕਦੀ ਧਨ-ਦੌਲਤ ਅੱਜ ਹੈ ਅਤੇ ਕੱਲ੍ਹ ਖ਼ਤਮ ਹੋ ਸਕਦੀ ਹੈ ਪਰ ਮਨੁੱਖ ਦੇ ਚੰਗੇ ਸੰਸਕਾਰ ਅਤੇ ਉਸ ਦਾ ਚੰਗਾ ਵਿਹਾਰ ਹਮੇਸ਼ਾ ਉਸਦੇ ਨਾਲ ਰਹਿੰਦੇ ਹਨ ਭਾਵ ਜੀਵਨ ਕਾਲ ’ਚ ਵੀ ਅਤੇ ਉਸ ਦੇ ਇਸ ਸੰਸਾਰ ਤੋਂ ਵਿਦਾ ਲੈਣ ਤੋਂ ਬਾਅਦ ਵੀ ਉਸ ਦੇ ਸੰਸਕਾਰਾਂ ਦੀ ਪ੍ਰਸੰਸਾਂ ਹੁੰਦੀ ਹੈ ਇਹੀ ਉਸ ਦੀ ਅਸਲੀ ਪੂੂੰਜੀ ਹੈ ਜੋ ਉਸਦੇ ਜੀਵਨ ਦੇ ਹਰ ਮੋੜ ’ਤੇ ਕੰਮ ਆਉਂਦੀ ਹੈ
ਮਨੁੱਖ ਦੀ ਪਹਿਚਾਣ ਉਸਦੇ ਬੈਂਕ ਬੈਲੈਂਸ ਤੋਂ ਨਹੀਂ ਹੁੰਦੀ ਸਗੋਂ ਉਸਦੇ ਗੱਲ ਕਰਨ ਦੇ ਢੰਗ ਅਤੇ ਵੱਡਿਆਂ ਪ੍ਰਤੀ ਆਦਰ ਤੋਂ ਹੁੰਦੀ ਹੈ ਦੌਲਤ ਦੀ ਚੋਰੀ ਹੋ ਸਕਦੀ ਹੈ ਪਰ ਸੰਸਕਾਰਾਂ ਦੀ ਦੌਲਤ ਨੂੰ ਕੋਈ ਨਹੀਂ ਚੋਰੀ ਕਰ ਸਕਦਾ ਜਦੋਂ ਮਨੁੱਖ ਦਾ ਔਖਾ ਸਮਾਂ ਆਉਂਦਾ ਹੈ ਉਸ ਸਮੇਂ ਉਸ ਦੀ ਦੌਲਤ ਸਾਥ ਛੱਡੇ ਜਾਂ ਨਾ ਛੱਡੇ, ਉਸਦੇ ਚੰਗੇ ਸੰਸਕਾਰ ਉਸ ਨੂੰ ਟੁੱਟਣ ਨਹੀਂ ਦਿੰਦੇ ਸੰਸਕਾਰੀ ਵਿਅਕਤੀ ਆਪਣੇ ਘਰ-ਪਰਿਵਾਰ, ਸਬੰਧੀਆਂ ਅਤੇ ਸਮਾਜ ’ਚ ਆਪਣਾ ਨਾਂਅ ਰੌਸ਼ਨ ਕਰਦਾ ਹੈ
ਮਨੁੱਖ ਦੇ ਜੀਵਨ ’ਚ ਸੰਸਕਾਰਾਂ ਦਾ ਅਰਥ ਵਿਅਕਤੀਤਵ ਦਾ ਸ਼ੁੱਧੀਕਰਨ ਅਤੇ ਸਹੀ ਵਿਹਾਰ ਕਰਨਾ ਸਿੱਖਣਾ ਹੁੰਦਾ ਹੈ ਇਹ ਵਿਅਕਤੀ ਦੇ ਚਰਿੱਤਰ ਦਾ ਨਿਰਮਾਣ ਕਰਦੇ ਹਨ, ਉਸ ਨੂੰ ਸਹੀ ਅਤੇ ਗਲਤ ਦਾ ਫ਼ਰਕ ਸਮਝਾਉਂਦੇ ਹਨ ਅਤੇ ਸਮਾਜ ਦਾ ਇੱਕ ਵਧੀਆ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ’ਚ ਮੱਦਦ ਕਰਦੇ ਹਨ ਸੰਸਕਾਰਾਂ ਨਾਲ ਮਨ ਅਤੇ ਵਿਚਾਰਾਂ ’ਚ ਚੰਗੇ ਗੁਣਾਂ ਦਾ ਵਿਕਾਸ ਹੁੰਦਾ ਹੈ
ਜੇਕਰ ਕਿਸੇ ਵਿਅਕਤੀ ਨੂੰ ਧੋਖਾ ਦੇਣ ’ਚ ਮਨੁੱਖ ਸਫ਼ਲ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੀ ਜਿੱਤ ਦਾ ਜਸ਼ਨ ਨਹੀਂ ਮਨਾਉਣਾ ਚਾਹੀਦਾ ਜੇਕਰ ਉਸਦੇ ਧੋਖੇ ਦਾ ਜਵਾਬ ਉੱਪਰ ਵਾਲੇ ਨੇ ਦਿੱਤਾ ਤਾਂ ਉਹ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ ਹੈ ਸਿਆਣੇ ਕਹਿੰਦੇ ਹਨ ਕਿ ਉਹ ਪ੍ਰਭੂ ਪਰਮ ਨਿਆਂਕਾਰੀ ਹੈ ਉਸ ਦੇ ਕੋਲ ਹਰ ਬੁਰਾਈ ਦਾ ਫੈਸਲਾ ਜ਼ਰੂਰ ਹੁੰਦਾ ਹੈ ਉਸ ਦੀ ਅਦਾਲਤ ’ਚ ਦੇਰ ਤਾਂ ਹੋ ਸਕਦੀ ਹੈ ਪਰ ਹਨ੍ਹੇਰ ਕਦੇ ਨਹੀਂ ਹੁੰਦਾ
ਮਨੁੱਖ ਨੂੰ ਚਾਹੁਣ ਵਾਲਾ ਉਸ ਨਾਲ ਹਰ ਤਰ੍ਹਾਂ ਦੀ ਗੱਲ ਕਰਦਾ ਹੈ ਉਸ ਦੀਆਂ ਚੰਗਿਆਈਆਂ ’ਤੇ ਸ਼ਾਬਾਸ਼ੀ ਦਿੰਦਾ ਹੈ ਅਤੇ ਬੁਰਾਈਆਂ ’ਚ ਉਸ ਨੂੰ ਸਲਾਹ ਦਿੰਦਾ ਹੈ ਉਹ ਹਰ ਮਾਮਲੇ ’ਤੇ ਚਰਚਾ ਕਰਕੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦਾ ਰਹਿੰਦਾ ਹੈ ਇਸ ਤੋਂ ਉਲਟ ਧੋਖਾ ਦੇਣ ਦੇ ਰੁਝਾਨ ਵਾਲਾ ਮਨੁੱਖ ਤਾਂ ਸਿਰਫ ਮਿੱਠੀਆਂ ਗੱਲਾਂ ਕਰਕੇ ਆਪਣੇ ਹਿੱਤਾਂ ਦੀ ਪੂਰਤੀ ਕਰਦਾ ਹੈ ਉਹ ਮਨੋਂ ਉਸ ਦਾ ਹਿੱਤ-ਚਿੰਤਕ ਨਹੀਂ ਹੁੰਦਾ
ਯੋਗ ਵਿਅਕਤੀ ਨਾ ਕਿਸੇ ਤੋਂ ਦੱਬਦੇ ਹਨ ਅਤੇ ਨਾ ਹੀ ਕਿਸੇ ਨੂੰ ਦਬਾਉਂਦੇ ਹਨ ਸੰਸਾਰ ਦਾ ਦਸਤੂਰ ਬਹੁਤ ਅਲੱਗ ਤਰ੍ਹਾਂ ਦਾ ਹੈ ਜਿੱਥੇ ਉਹ ਅਸਫਲ ਲੋਕਾਂ ਦਾ ਤਿਰਸਕਾਰ ਕਰਦਾ ਹੈ ਅਤੇ ਸਫਲ ਲੋਕਾਂ ਨਾਲ ਈਰਖਾ ਕਰਦਾ ਹੈ ਸਮਾਜ ਦੀ ਬਹੁਤ ਵੱਡੀ ਵਿਡੰਬਨਾ ਇਹ ਹੈ ਕਿ ਕੁਝ ਲੋਕ ਆਪਣੀਆਂ ਮਜ਼ਬੂਰੀਆਂ ਕਾਰਨ ਜਿਉਂਦੇ-ਜੀਅ ਮਰ ਜਾਂਦੇ ਹਨ, ਸਾਰਾ ਜੀਵਨ ਕਮੀਆਂ ’ਚ ਜਿਉਂਦੇ ਹਨ ਉਨ੍ਹਾਂ ਦਾ ਇਸ ਧਰਤੀ ’ਤੇ ਹੋਣਾ ਅਤੇ ਨਾ ਹੋਣਾ ਕੋਈ ਮਾਇਨੇ ਨਹੀਂ ਰੱਖਦਾ
ਇਸ ਤੋਂ ਉਲਟ ਕੁਝ ਲੋਕ ਆਪਣੇ ਸੱਚੇ ਕਰਮਾਂ ਦੀ ਬਦੌਲਤ ਮਰਨ ਤੋਂ ਬਾਅਦ ਵੀ ਅਮਰ ਹੋ ਜਾਂਦੇ ਹਨ ਯੁਗਾਂ-ਯੁਗਾਂ ਤੱਕ ਇਤਿਹਾਸ ਉਨ੍ਹਾਂ ਨੂੰ ਯਾਦ ਕਰਦਾ ਰਹਿੰਦਾ ਹੈ ਸਮੇਂ-ਸਮੇਂ ’ਤੇ ਉਨ੍ਹਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ ਇਸ ਸੰਸਾਰ ’ਚ ਬਹੁਤ ਘੱਟ ਅਜਿਹੇ ਲੋਕ ਹਨ ਜੋ ਕਿਸੇ ਨਾਲ ਹਮਦਰਦੀ ਰੱਖਦੇ ਹਨ ਜਾਂ ਉਨ੍ਹਾਂ ਬਾਰੇ ਚੰਗਾ ਸੋਚਦੇ ਹਨ ਹਰ ਕੋਈ ਆਪਣੇ ਬਾਰੇ ਸੋਚਣਾ ਚਾਹੁੰਦਾ ਹੈ, ਇਸ ਲਈ ਉਹ ਦੂਜਿਆਂ ਦਾ ਤਿਰਸਕਾਰ ਕਰ ਦਿੰਦਾ ਹੈ
ਇਸ ਧਰਤੀ ’ਤੇ ਲੋਕ ਇੱਕ-ਦੂਜੇ ਨਾਲ ਸਿਰਫ ਆਪਣੀਆਂ ਲੋੜਾਂ ਲਈ ਜੁੜਦੇ ਹਨ ਅਤੇ ਯਾਦ ਕਰਦੇ ਹਨ ਜਿਸ ਨੇ ਇਸ ਸੰਸਾਰ ਦੀ ਰਚਨਾ ਕੀਤੀ ਉਸ ਦਾਤਾ ਨੂੰ ਵੀ ਯਾਦ ਨਹੀਂ ਕਰਨਾ ਚਾਹੁੰਦੇ ਜਦੋਂ ਲੋੜ ਹੁੰਦੀ ਹੈ ਉਦੋਂ ਉਸ ਨੂੰ ਯਾਦ ਕਰਦੇ ਹਨ ਮਨੁੱਖ ਆਪਣੇ ਹੰਕਾਰ ’ਚ ਐਨਾ ਡੁੱਬਿਆ ਹੋਇਆ ਹੈ ਕਿ ਉਹ ਖੁਦ ਨੂੰ ਸਰਵਸ੍ਰੇਸ਼ਠ ਸਮਝਦਾ ਹੈ ਇਸ ਲਈ ਕਿਸੇ ਨੂੰ ਸਨਮਾਨ ਨਹੀਂ ਦੇਣਾ ਚਾਹੁੰਦਾ ਜੇਕਰ ਸਨਮਾਨ ਦਿੰਦਾ ਵੀ ਹੈ ਤਾਂ ਪਹਿਲਾਂ ਆਪਣੀ ਲੋੜ ਦੇ ਵਿਸ਼ੇ ’ਚ ਸੋਚਦਾ ਹੈ ਕਿਸੇ ਹੋਰ ਦੀ ਉਸ ਨੂੰ ਕੋਈ ਚਿੰਤਾ ਨਹੀਂ ਹੁੰਦੀ ਜਿੱਥੇ ਸਵਾਰਥ ਟਕਰਾਉਣ ਲੱਗਦੇ ਹਨ ਤਾਂ ਉੱਥੇ ਪਿਆਰ, ਆਪਣਾਪਨ ਆਦਿ ਨਹੀਂ ਹੋ ਸਕਦੇ ਜਦੋਂ ਕੰਮ ਨਿੱਕਲ ਜਾਂਦਾ ਹੈ ਤਾਂ ਕਿਸੇ ਨੂੰ ਪਹਿਚਾਣਦੇ ਹੀ ਨਹੀਂ ਹਨ
ਇਨਸਾਨੀ ਚਰਿੱਤਰ ’ਚ ਐਨੀ ਤਬਦੀਲੀ ਆਉਂਦੀ ਜਾ ਰਹੀ ਹੈ ਕਿ ਜੇਕਰ ਕਦੇ ਕਾਰਨਵੱਸ ਮਨੁੱਖ ਨੂੰ ਸ਼ਮਸ਼ਾਨ ’ਚ ਜਾਣਾ ਪੈ ਜਾਂਦਾ ਹੈ ਤਾਂ ਉਹ ਉੱਥੇ ਵੀ ਅੱਕਣ ਲੱਗਦਾ ਹੈ ਕਿਸੇ ਕੋਲ ਮ੍ਰਿਤਕ ਨਾਲ ਹਮਦਰਦੀ ਰੱਖਣਾ ਜਾਂ ਉਸਦੇ ਵਿਸ਼ੇ ’ਚ ਸੋਚਣ, ਚਰਚਾ ਕਰਨ ਦਾ ਸਮਾਂ ਹੀ ਨਹੀਂ ਹੁੰਦਾ ਉਨ੍ਹਾਂ ਨੂੰ ਤਾਂ ਬੱਸ ਉੱਥੇ ਵੀ ਆਪਣੇ ਕੰਮ ਹੀ ਯਾਦ ਆਉਂਦੇ ਹਨ ਆਪਣੇ ਸਕੇ ਹੀ ਪੁੱਛਣ ਲੱਗ ਪੈਂਦੇ ਹਨ ਕਿ ਬਹੁਤ ਦੇਰ ਹੋ ਗਈ ਹੈ ਹਾਲੇ ਹੋਰ ਕਿੰਨਾ ਸਮਾਂ ਲੱਗੇਗਾ ਕਹਿਣ ਦਾ ਮਤਲਬ ਇਹ ਹੈ
ਕਿ ਹੌਲੀ-ਹੌਲੀ ਮਨੁੱਖ ਆਪਣੀਆਂ ਸੰਵੇਦਨਾਵਾਂ ਗਵਾਉਂਦਾ ਜਾ ਰਿਹਾ ਹੈ ਇਹ ਹੱਦ ਦਰਜੇ ਦੀ ਸੋਚ ਹੈ ਕਿ ਕਿਸੇ ਨੂੰ ਆਪਣੇ ਦਿਲ ’ਚ ਜਗ੍ਹਾ ਨਾ ਦਿਓ ਅਤੇ ਜੇਕਰ ਕਿਸੇ ਕਾਰਨ ਜਗ੍ਹਾ ਦੇਣੀ ਪੈ ਜਾਵੇ ਤਾਂ ਓਨੀ ਹੀ ਦੇਣੀ ਚਾਹੀਦੀ ਹੈ ਜਿੰਨੀ ਉਹ ਦਿੰਦਾ ਹੈ ਸਾਡੇ ਮਨ ਤੰਗ ਹੁੰਦੇ ਜਾ ਰਹੇ ਹਨ, ਉਸ ਨੂੰ ਅਸੀਂ ਵੱਡਾ ਬਣਾਉਣਾ ਹੀ ਨਹੀਂ ਚਾਹੁੰਦੇ ਜੇਕਰ ਸਾਰੇ ਇਹੀ ਸੋਚ ਰੱਖਣ ਲੱਗੇ ਤਾਂ ਸੰਸਾਰ ਦਾ ਕੀ ਹੋਵੇਗਾ?
ਸਾਰ ਰੂਪ ’ਚ ਅਸੀਂ ਇਹ ਕਹਿ ਸਕਦੇ ਹਾਂ ਕਿ ਸੱਚੀ ਸੰਪੱਤੀ ਧਨ-ਦੌਲਤ ਨਹੀਂ ਸਗੋਂ ਚੰਗੇ ਸੰਸਕਾਰ ਅਤੇ ਇਮਾਨਦਾਰੀ ਹੈ ਇਹੀ ਜੀਵਨ ਦੀ ਸਭ ਤੋਂ ਕੀਮਤੀ ਵਿਰਾਸਤ ਹੈ ਜੋ ਵਿਅਕਤੀ ਨੂੰ ਸਨਮਾਨ, ਵਿਸ਼ਵਾਸ ਅਤੇ ਸਫ਼ਲਤਾ ਦਿਵਾਉਂਦੀ ਹੈ ਪਰਮਾਤਮਾ ਦਾ ਅੰਸ਼ ਹੁੰਦੇ ਹੋਏ ਵੀ ਮਨੁੱਖ ਉਨ੍ਹਾਂ ਰੱਬੀ ਗੁਣਾਂ ਤੋਂ ਦੂਰ ਭੱਜਦਾ ਰਹਿੰਦਾ ਹੈ ਆਪਣੀਆਂ ਅੱਖਾਂ ਤੋਂ ਉਦੋਂ ਤੱਕ ਸਵਾਰਥ ਦਾ ਚਸ਼ਮਾ ਨਹੀਂ ਉਤਾਰੇਗਾ ਜਦੋਂ ਤੱਕ ਉਸ ਨੂੰ ਸ੍ਰਿਸ਼ਟੀ ਦੀ ਸੁੰਦਰਤਾ ਦਾ ਗਿਆਨ ਨਹੀਂ ਹੋਵੇਗਾ ਹਿਰਦੇ ਨੂੰ ਵਿਸ਼ਾਲ ਬਣਾਉਣ ’ਤੇ ਸਭ ਠੀਕ ਹੋਵੇਗਾ -ਚੰਦਰ ਪ੍ਰਭਾ ਸੂਦ


































































