Modern Lifestyle

Modern Lifestyle: ਆਧੁਨਿਕ ਜੀਵਨਸ਼ੈਲੀ ਅਤੇ ਪਰਿਵਾਰ ’ਚ ਤਾਲਮੇਲ

ਵਧਦੇ ਰੁਝੇਵਿਆਂ, ਤਕਨੀਕੀ ਤਰੱਕੀ ਅਤੇ ਸਮਾਜਿਕ ਉਮੀਦਾਂ ਨੇ ਜੀਵਨ ਨੂੰ ਤੇਜ਼ੀ ਨਾਲ ਬਦਲ ਦਿੱਤਾ ਹੈ, ਜਿਸ ਨਾਲ ਪਰਿਵਾਰਕ ਰਿਸ਼ਤਿਆਂ ’ਤੇ ਅਸਰ ਪਿਆ ਹੈ। ਅੱਜ ਦੀ ਭੱਜ-ਦੌੜ ਵਾਲੀ ਜੀਵਨਸ਼ੈਲੀ ਵਿਚ ਹਰ ਵਿਅਕਤੀ ਆਪਣੇ ਕਰੀਅਰ, ਵਿਅਕਤੀਗਤ ਟੀਚਿਆਂ ਅਤੇ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਿਚ ਜੁਟਿਆ ਰਹਿੰਦਾ ਹੈ

ਇਹ ਸਮੇਂ ਦੀ ਕਮੀ ਦਾ ਕਾਰਨ ਬਣਦਾ ਹੈ, ਜਿਸ ਨਾਲ ਪਰਿਵਾਰ ਦੇ ਜੀਆਂ ’ਚ ਲੋੜੀਂਦਾ ਸਮਾਂ ਸਾਂਝਾ ਕਰਨ ਦਾ ਮੌਕਾ ਘੱਟ ਹੁੰਦਾ ਜਾ ਰਿਹਾ ਹੈ ਕੰਮਕਾਜੀ ਮਾਤਾ-ਪਿਤਾ ਅਤੇ ਪੜ੍ਹਾਈ ’ਚ ਰੁੱਝੇ ਬੱਚੇ ਇੱਕ-ਦੂਜੇ ਨਾਲ ਗੁਣਵੱਤਾਪੂਰਨ ਸਮਾਂ ਬਿਤਾਉਣ ’ਚ ਅਸਮਰੱਥ ਰਹਿੰਦੇ ਹਨ। ਨਤੀਜੇ ਵਜੋਂ, ਪਰਿਵਾਰ ਦੇ ਜੀਅ ਇੱਕ-ਦੂਜੇ ਦੀਆਂ ਭਾਵਨਾਵਾਂ, ਅਹਿਸਾਸਾਂ ਅਤੇ ਲੋੜਾਂ ਨੂੰ ਸਮਝਣ ’ਚ ਪਿੱਛੜ ਜਾਂਦੇ ਹਨ, ਜਿਸ ਨਾਲ ਆਪਸੀ ਗੱਲਬਾਤ ਦੀ ਕਮੀ ਅਤੇ ਦੂਰੀ ਵਧਦੀ ਹੈ ਇਸ ਵਿਸ਼ੇ ’ਤੇ ਵਿਸਥਾਰ ਨਾਲ ਚਰਚਾ ਕਰਦੇ ਹੋਏ ਕੁਝ ਮਹੱਤਵਪੂਰਨ ਨੁਕਤਿਆਂ ਨੂੰ ਸਮਝਿਆ ਜਾ ਸਕਦਾ ਹੈ

ਸੱਭਿਆਚਾਰਕ ਮੁੱਲਾਂ ਤੋਂ ਦੂਰੀ:

ਆਧੁਨਿਕ ਜੀਵਨਸ਼ੈਲੀ ਦੇ ਚੱਲਦਿਆਂ ਲੋਕ ਰਵਾਇਤੀ ਅਤੇ ਸੱਭਿਆਚਾਰਕ ਮੁੱਲਾਂ ਤੋਂ ਦੂਰ ਹੁੰਦੇ ਜਾ ਰਹੇ ਹਨ ਨਵੀਂ ਪੀੜ੍ਹੀ ਹੁਣ ਰਵਾਇਤੀ ਤਿਉਹਾਰਾਂ, ਰੀਤੀ-ਰਿਵਾਜ਼ਾਂ ਅਤੇ ਪਰਿਵਾਰਕ ਗਤੀਵਿਧੀਆਂ ’ਚ ਓਨੀ ਰੁਚੀ ਨਹੀਂ ਦਿਖਾਉਂਦੀ ਜਿੰਨੀ ਕਿ ਪਿਛਲੀਆਂ ਪੀੜ੍ਹੀਆਂ ਦਿਖਾਉਂਦੀਆਂ ਸਨ ਇਸ ਬਦਲਾਅ ਨਾਲ ਪਰਿਵਾਰਕ ਏਕਤਾ ਅਤੇ ਤਾਲਮੇਲ ’ਚ ਕਮੀ ਆ ਰਹੀ ਹੈ ਆਧੁਨਿਕਤਾ ਦੀ ਦੌੜ ’ਚ ਪਰਿਵਾਰਕ ਸੰਸਕਾਰਾਂ ਅਤੇ ਰਿਸ਼ਤਿਆਂ ਦੇ ਨਿੱਘ ਨੂੰ ਬਣਾਈ ਰੱਖਣ ਦਾ ਮਹੱਤਵ ਅਕਸਰ ਭੁੱਲ ਜਾਂਦਾ ਹੈ, ਜਿਸ ਨਾਲ ਪੀੜ੍ਹੀਆਂ ਵਿਚਕਾਰ ਗੱਲਬਾਤ ’ਚ ਅੜਿੱਕੇ ਪੈਦਾ ਹੁੰਦੇ ਹਨInsurance Life Health India Agents

ਤਕਨੀਕੀ ਉਪਕਰਨਾਂ ਦੀ ਵਰਤੋਂ:

ਮੋਬਾਇਲ, ਕੰਪਿਊਟਰ, ਟੀਵੀ ਅਤੇ ਹੋਰ ਡਿਜ਼ੀਟਲ ਉਪਕਰਨ ਆਧੁਨਿਕ ਜੀਵਨ ਦਾ ਅਨਿੱਖੜਵਾਂ ਹਿੱਸਾ ਬਣ ਗਏ ਹਨ ਪਰਿਵਾਰ ਦੇ ਜੀਅ ਇੱਕ ਹੀ ਘਰ ’ਚ ਰਹਿ ਕੇ ਵੀ ਆਪਣੇ-ਆਪਣੇ ਉਪਕਰਨਾਂ ’ਚ ਰੁੱਝੇ ਰਹਿੰਦੇ ਹਨ ਇਨ੍ਹਾਂ ਉਪਕਰਨਾਂ ਦੀ ਜ਼ਿਆਦਾ ਵਰਤੋਂ ਪਰਿਵਾਰ ਦੇ ਜੀਆਂ ’ਚ ਭਾਵਨਾਤਮਕ ਦੂਰੀ ਦਾ ਕਾਰਨ ਬਣਦੀ ਹੈ, ਅਤੇ ਉਹ ਇੱਕ-ਦੂਜੇ ਨਾਲ ਅਸਲ ਜੁੜਾਅ ਮਹਿਸੂਸ ਨਹੀਂ ਕਰ ਸਕਦੇ ਬੱਚਿਆਂ ’ਤੇ ਵੀ ਇਸ ਦਾ ਡੂੰਘਾ ਅਸਰ ਪੈਂਦਾ ਹੈ, ਕਿਉਂਕਿ ਉਹ ਆਪਣੇ ਮਾਤਾ-ਪਿਤਾ ਨਾਲ ਘੱਟ ਗੱਲ ਕਰਦੇ ਹਨ ਅਤੇ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਸਾਂਝਾ ਨਹੀਂ ਕਰ ਪਾਉਂਦੇ ਹਨ

Also Read:  ਕੀ ਹੁੰਦੇ ਹਨ ਪਿਕਸਲ

ਵਿੱਤੀ ਦਬਾਅ ਅਤੇ ਤਣਾਅ:

ਆਧੁਨਿਕ ਜੀਵਨਸ਼ੈਲੀ ’ਚ ਜ਼ਿਆਦਾ ਅਰਾਮਦਾਇਕ ਜੀਵਨ ਜਿਉਣ ਦੀ ਇੱਛਾ ਅਤੇ ਉੱਚ ਉਮੀਦਾਂ ਦੇ ਚੱਲਦਿਆਂ ਵਿੱਤੀ ਦਬਾਅ ਵਧਦਾ ਜਾ ਰਿਹਾ ਹੈ ਨੌਕਰੀ ’ਚ ਸਫ਼ਲਤਾ ਪ੍ਰਾਪਤ ਕਰਨ ਦੀ ਦੌੜ, ਬਿਹਤਰ ਜੀਵਨ ਪੱਧਰ ਦੀ ਉਮੀਦ ਅਤੇ ਸਮਾਜ ’ਚ ਮਾਣ ਬਣਾਈ ਰੱਖਣ ਦਾ ਦਬਾਅ ਲੋਕਾਂ ਨੂੰ ਆਰਥਿਕ ਨਜ਼ਰ ਨਾਲ ਤਣਾਅ ’ਚ ਭੇਜ ਦਿੰਦਾ ਹੈ ਇਸ ਤਣਾਅ ਦਾ ਸਿੱਧਾ ਅਸਰ ਪਰਿਵਾਰਕ ਰਿਸ਼ਤਿਆਂ ’ਤੇ ਪੈਂਦਾ ਹੈ, ਕਿਉਂਕਿ ਵਿੱਤੀ ਚਿੰਤਾਵਾਂ ਦੇ ਚੱਲਦਿਆਂ ਪਰਿਵਾਰ ਦੇ ਜੀਅ ਇੱਕ-ਦੂਜੇ ਨਾਲ ਚਿੜਚਿੜਾਪਣ ਅਤੇ ਤਣਾਅ ਭਰਿਆ ਵਿਹਾਰ ਕਰਨ ਲੱਗਦੇ ਹਨ ਬੱਚਿਆਂ ’ਤੇ ਵੀ ਇਸ ਦਾ ਅਸਰ ਪੈਂਦਾ ਹੈ, ਅਤੇ ਉਹ ਮਾਤਾ-ਪਿਤਾ ਦੇ ਤਣਾਅ ਨੂੰ ਮਹਿਸੂਸ ਕਰਦੇ ਹਨ, ਜਿਸ ਨਾਲ ਪਰਿਵਾਰਕ ਸਦਭਾਵਨਾ ’ਚ ਕਮੀ ਆਉਂਦੀ ਹੈ

ਪਰਿਵਾਰਕ ਰਿਸ਼ਤਿਆਂ ’ਚ ਮੁਕਾਬਲਾ:

ਆਧੁਨਿਕ ਜੀਵਨਸ਼ੈਲੀ ਨੇ ਰਿਸ਼ਤਿਆਂ ’ਚ ਵੀ ਇੱਕ ਤਰ੍ਹਾਂ ਦੇ ਮੁਕਾਬਲੇ ਨੂੰ ਜਨਮ ਦਿੱਤਾ ਹੈ ਕਰੀਅਰ ’ਚ ਸਫਲਤਾ ਅਤੇ ਸਮਾਜ ’ਚ ਮਾਣ ਹਾਸਲ ਕਰਨ ਦੀ ਦੌੜ ’ਚ ਪਰਿਵਾਰ ਦੇ ਜੀਅ ਇੱਕ-ਦੂਜੇ ਨਾਲ ਤੁਲਨਾ ਕਰਨ ਲੱਗਦੇ ਹਨ ਇਸ ਮੁਕਾਬਲੇ ਦਾ ਅਸਰ ਭੈਣਾਂ-ਭਰਾਵਾਂ, ਪਤੀ-ਪਤਨੀ ਅਤੇ ਹੋਰ ਰਿਸ਼ਤਿਆਂ ’ਤੇ ਪੈਂਦਾ ਹੈ, ਜਿਸ ਨਾਲ ਪ੍ਰੇਮ ਅਤੇ ਸਹਿਯੋਗ ਦੀ ਭਾਵਨਾ ’ਚ ਕਮੀ ਆ ਜਾਂਦੀ ਹੈ ਖਾਸ ਤੌਰ ’ਤੇ ਕਰੀਅਰ ’ਚ ਸਫਲ ਹੋਣ ਦੀ ਇੱਛਾ ਲੋਕਾਂ ਨੂੰ ਇੱਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਬਜਾਏ ਆਪਣੀਆਂ ਪ੍ਰਾਪਤੀਆਂ ਨੂੰ ਜ਼ਿਆਦਾ ਮਹੱਤਵ ਦੇਣ ਵੱਲ ਲੈ ਜਾਂਦੀ ਹੈ

ਪਰਿਵਾਰ ਦੇ ਰੂਪ ’ਚ ਤਬਦੀਲੀ:

ਪਹਿਲਾਂ ਦੇ ਸਮੇਂ ’ਚ ਸਾਂਝਾ ਪਰਿਵਾਰ ਪ੍ਰਣਾਲੀ ਦਾ ਰੁਝਾਨ ਸੀ, ਜਿਸ ਵਿੱਚ ਕਈ ਪੀੜ੍ਹੀਆਂ ਇੱਕ ਹੀ ਘਰ ’ਚ ਰਹਿੰਦੀਆਂ ਸਨ ਪਰ ਹੁਣ ਸਿੰਗਲ ਪਰਿਵਾਰਾਂ ਦਾ ਰੁਝਾਨ ਵਧਦਾ ਜਾ ਰਿਹਾ ਹੈ, ਖਾਸ ਕਰਕੇ ਸ਼ਹਿਰੀ ਇਲਾਕਿਆਂ ’ਚ ਸਿੰਗਲ ਪਰਿਵਾਰ ’ਚ ਰਹਿਣ ਨਾਲ ਬੱਚਿਆਂ ਦਾ ਆਪਣੇ ਦਾਦਾ-ਦਾਦੀ, ਨਾਨਾ-ਨਾਨੀ ਨਾਲ ਸੰਪਰਕ ਘੱਟ ਹੋ ਜਾਂਦਾ ਹੈ, ਜਿਸ ਨਾਲ ਉਹ ਪਰਿਵਾਰਕ ਮੁੱਲਾਂ ਅਤੇ ਰਵਾਇਤਾਂ ਨੂੰ ਘੱਟ ਸਮਝ ਪਾਉਂਦੇ ਹਨ ਸਾਂਝੇ ਪਰਿਵਾਰ ’ਚ ਮਿਲਣ ਵਾਲੀ ਭਾਵਨਾਤਮਕ ਸੁਰੱਖਿਆ ਅਤੇ ਸਹਿਯੋਗ ਦੀ ਕਮੀ ਆਧੁਨਿਕ ਸਿੰਗਲ ਪਰਿਵਾਰਾਂ ’ਚ ਦਿਖਾਈ ਦੇਣ ਲੱਗੀ ਹੈ, ਜਿਸ ਨਾਲ ਬੱਚਿਆਂ ’ਚ ਆਤਮ-ਨਿਰਭਰਤਾ ਤਾਂ ਵਧਦੀ ਹੈ ਪਰ ਭਾਵਨਾਤਮਕ ਸਬੰਧਾਂ ਦਾ ਵਿਕਾਸ ਨਹੀਂ ਹੁੰਦਾ

Also Read:  Earth Day: ਵਾਤਾਵਰਨ ਦੀ ਸ਼ੁੱਧਤਾ ਹੀ ਲੰਮੇ ਜੀਵਨ ਦੀ ਗਾਰੰਟੀ 

ਆਧੁਨਿਕ ਜੀਵਨਸ਼ੈਲੀ ਨੇ ਭਾਵੇਂ ਕਈ ਚੁਣੌਤੀਆਂ ਖੜ੍ਹੀਆਂ ਕੀਤੀਆਂ ਹੋਣ, ਪਰ ਪਰਿਵਾਰ ਦੇ ਜੀਆਂ ’ਚ ਤਾਲਮੇਲ ਬਣਾਏ ਰੱਖਣਾ ਅੱਜ ਵੀ ਸੰਭਵ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਪਰਿਵਾਰ ਦੇ ਸਾਰੇ ਜੀਅ ਆਪਣੇ ਰੁਝੇਵੇਂ ਭਰੇ ਸਮੇਂ ’ਚੋਂ ਕੁਝ ਸਮਾਂ ਕੱਢ ਕੇ ਇੱਕ-ਦੂਜੇ ਨਾਲ ਗੁਣਵੱਤਾਪੂਰਨ ਸਮਾਂ ਬਿਤਾਉਣ ਆਪਣੀ ਗੱਲਬਾਤ ਅਤੇ ਦੁਵੱਲੀ ਸਮਝ ਨੂੰ ਹੱਲਾਸ਼ੇਰੀ ਦੇਣ ਲਈ ਪਰਿਵਾਰਕ ਗਤੀਵਿਧੀਆਂ, ਛੋਟੇ ਪ੍ਰੋਗਰਾਮ ਅਤੇ ਸਮੂਹਿਕ ਫੈਸਲੇ ਲੇਣ ਦੀ ਪ੍ਰਕਿਰਿਆ ਅਪਨਾਈ ਜਾਣੀ ਚਾਹੀਦੀ ਹੈ ਤਕਨੀਕੀ ਉਪਕਰਨਾਂ ਦੀ ਸੀਮਤ ਵਰਤੋਂ, ਰਵਾਇਤੀ ਰੀਤੀ-ਰਿਵਾਜ਼ਾਂ ਦਾ ਪਾਲਣ ਅਤੇ ਸੱਭਿਆਚਾਰਕ ਮੁੱਲਾਂ ਵੱਲ ਵਾਪਸੀ ਕਰਕੇ ਪਰਿਵਾਰ ਨੂੰ ਇੱਕਜੁਟ ਰੱਖਿਆ ਜਾ ਸਕਦਾ ਹੈ -ਡੈਸਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ