Partnership In Business ਬਿਜ਼ਨਸ ’ਚ ਪਾਰਟਨਰਸ਼ਿਪ ਜ਼ਿੰਮੇਵਾਰੀਆਂ ਨੂੰ ਬਰਾਬਰ ਵੰਡੋ
ਅੱਜ-ਕੱਲ੍ਹ ਬਹੁਤ ਸਾਰੇ ਲੋਕ ਨੌਕਰੀ ਦੀ ਥਾਂ ਖੁਦ ਦਾ ਕੁਝ ਬਿਜ਼ਨਸ ਜਾਂ ਸਟਾਰਟਅੱਪ ਕਰ ਰਹੇ ਹਨ ਅਤੇ ਇਹ ਪਾਰਟਨਰਸ਼ਿਪ ’ਚ ਸ਼ੁਰੂ ਕਰਨਾ ਆਮ ਗੱਲ ਹੈ ਇਸ ਨਾਲ ਤੁਹਾਡੇ ਪ੍ਰੋਫਿਟ ’ਚ ਭਲੇ ਹੀ ਸਾਂਝੇਦਾਰੀ ਹੁੰਦੀ ਹੈ ਪਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਆਪਸ ’ਚ ਵੰਡੀਆਂ ਜਾਂਦੀਆਂ ਹਨ
ਹਾਲਾਂਕਿ, ਪਾਰਟਨਰਸ਼ਿਪ ’ਚ ਬਿਜ਼ਨਸ ਕਰਨ ਨਾਲ ਕਈ ਵਾਰ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਇਨ੍ਹਾਂ ਸਾਰੀਆਂ ਗੱਲਾਂ ਨੂੰ ਸੰਭਾਲਦੇ ਹੋਏ ਬਿਜਨੱਸ ਨੂੰ ਉੱਚਾਈ ’ਤੇ ਪਹੁੰਚਾਉਣ ਲਈ ਸਮਝਦਾਰੀ ਤੋਂ ਕੰਮ ਲੈਣਾ ਬਹੁਤ ਜ਼ਰੂਰੀ ਹੈ
ਜਿਸ ਨਾਲ ਬਿਜ਼ਨਸ ਅਤੇ ਰਿਸ਼ਤੇ ਦੋਵੇਂ ਹੀ ਵਧੀਆ ਬਣੇ ਰਹਿਣ ਇਸ ਲਈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਤੁਸੀਂ ਪਾਰਟਨਰਸ਼ਿਪ ’ਚ ਬਿਜ਼ਨਸ ਕਰ ਰਹੇ ਹੋ ਤਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:
Table of Contents
ਤਾਲਮੇਲ ਸਭ ਤੋਂ ਜ਼ਰੂਰੀ:
ਜਦੋਂ ਵੀ ਕਿਸੇ ਦੋਸਤ ਜਾਂ ਕਿਸੇ ਹੋਰ ਨਾਲ ਪਾਰਟਨਰਸ਼ਿਪ ’ਚ ਬਿਜ਼ਨਸ ਕਰੋ ਤਾਂ ਪਹਿਲਾਂ ਇਹ ਦੇਖ ਲਓ ਕਿ ਦੋਵਾਂ ਦੀ ਇੱਕ-ਦੂਜੇ ਨੂੰ ਲੈ ਕੇ ਸਮਝ ਕਿਵੇਂ ਹੈ ਦੋਵਾਂ ਦਾ ਆਪਸ ’ਚ ਤਾਲਮੇਲ ਠੀਕ ਹੋਣ ’ਤੇ ਹੀ ਬਿਜ਼ਨਸ ’ਚ ਸਫ਼ਲਤਾ ਮਿਲ ਸਕਦੀ ਹੈ ਜੇਕਰ ਸੋਚ, ਵਿਚਾਰ ਅਲੱਗ ਹੋਣ ਤਾਂ ਕਦੇ ਵੀ ਇਕੱਠੇ ਬਿਜ਼ਨਸ ਨਾ ਕਰੋ
ਪ੍ਰੈਕਟੀਕਲ ਬਣੋ:
ਕਈ ਵਾਰ ਅਸੀਂ ਇਮੋਸ਼ਨਲ ਹੋ ਕੇ ਆਪਣੇ ਸਾਥੀ ਨਾਲ ਬਿਜ਼ਨਸ ਦੀ ਸ਼ੁਰੂਆਤ ਕਰ ਲੈਂਦੇ ਹਾਂ ਪਰ ਸਿਰਫ ਇਮੋਸ਼ਨਸ ਨਾਲ ਬਿਜ਼ਨਸ ਨਹੀਂ ਚੱਲ ਸਕਦਾ ਬਿਜ਼ਨਸ ’ਚ ਗ੍ਰੋਥ ਚਾਹੀਦੀ ਹੈ ਤਾਂ ਆਪਣੀ ਅਤੇ ਸਾਹਮਣੇ ਵਾਲੇ ਅਤੇ ਆਪਣੀ ਦੋਵਾਂ ਦੀ ਸਕਿੱਲ ਨੂੰ ਸਮਝਣਾ ਜ਼ਰੂਰੀ ਹੈ
ਗੋਲ ਤੈਅ ਕਰੋ:
ਪਾਰਟਨਰਸ਼ਿਪ ’ਚ ਬਿਜ਼ਨਸ ਕਰ ਰਹੇ ਹੋ ਤਾਂ ਦੋੋਵਾਂ ਦੇ ਗੋਲ ਪਹਿਲਾਂ ਹੀ ਤੈਅ ਕਰ ਲਓ ਗੋਲ ਦੇ ਹਿਸਾਬ ਨਾਲ ਸਮਾਂ-ਹੱਦ ਅਤੇ ਇਨ੍ਹਾਂ ਗੋਲਾਂ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ, ਇਸ ਦੀ ਰੂਪਰੇਖਾ ਤੈਅ ਕਰ ਲਓ ਜਿਸ ਨਾਲ ਅੱਗੇ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਨਾਲ ਹੀ ਸ਼ਾਰਟ ਟਰਮ ਅਤੇ ਲੌਂਗ ਟਰਮ ਗੋਲ ਵੀ ਤੈਅ ਕਰ ਲਓ
ਪੂਰਾ ਹਿਸਾਬ ਕਰੋ:
ਜਦੋਂ ਵੀ ਪਾਰਟਨਰਸ਼ਿਪ ’ਚ ਬਿਜ਼ਨਸ ਕਰੋ ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਵੀ ਪੂਰਾ ਹਿਸਾਬ ਰੱਖਣਾ ਜ਼ਰੂਰੀ ਹੈ ਤਾਂ ਤੁਹਾਡੇ ਵਿਚਕਾਰ ਪਾਰਦਰਸ਼ਿਤਾ ਰਹੇਗੀ ਅਤੇ ਦੋਵਾਂ ਦਾ ਇੱਕ-ਦੂਜੇ ’ਤੇ ਵਿਸ਼ਵਾਸ਼ ਬਣਿਆ ਰਹੇਗਾ
ਵਿਵਾਦ ਤੋਂ ਦੂਰ ਰਹੋ:
ਕਿਸੇ ਵੀ ਰਿਸ਼ਤੇ ’ਚ ਕਦੇ ਨਾ ਕਦੇ ਕਿਸੇ ਗੱਲ ਜਾਂ ਪਸੰਦ ਨੂੰ ਲੈ ਕੇ ਵਿਵਾਦ ਹੋਣਾ ਆਮ ਗੱਲ ਹੈ ਨਾਲ ਹੀ ਬਿਜ਼ਨਸ ਕਰਨ ’ਤੇ ਵੀ ਛੋਟੀਆਂ-ਛੋਟੀਆਂ ਗੱਲਾਂ ’ਤੇ ਵਿਵਾਦ ਹੋ ਜਾਂਦਾ ਹੈ ਪਰ, ਅਜਿਹੇ ’ਚ ਤੁਹਾਨੂੰ ਸਮਝਦਾਰੀ ਨਾਲ ਇਨ੍ਹਾਂ ਵਿਵਾਦਾਂ ਨੂੰ ਸੁਲਝਾਉਣਾ ਜ਼ਰੂਰੀ ਹੈ ਜਿਸ ਨਾਲ ਇਸ ਦੀ ਵਜ੍ਹਾ ਨਾਲ ਤੁਹਾਡੇ ਰਿਸ਼ਤਿਆਂ ’ਚ ਕਿਸੇ ਤਰ੍ਹਾਂ ਦੀ ਕੁੜੱਤਣ ਪੈਦਾ ਨਾ ਹੋਵੇ ਅੱਗੇ ਵਧ ਕੇ ਰਿਸ਼ਤਿਆਂ ਨੂੰ ਸੁਧਾਰਨਾ ਤੁਹਾਡੀ ਮੈਚਿਊਰਿਟੀ ਨੂੰ ਪ੍ਰਦਰਸ਼ਿਤ ਕਰਦਾ ਹੈ
ਬਰਾਬਰ ਇਨਵੈਸਟ ਕਰੋ:
ਜਦੋਂ ਵੀ ਪਾਰਟਰਨਸ਼ਿਪ ’ਚ ਬਿਜ਼ਨਸ ਕਰਨ ਦਾ ਸੋਚੋ ਤਾਂ ਹਮੇਸ਼ਾ ਦੋਵੇਂ ਬਰਾਬਰ ਨਿਵੇਸ਼ ਕਰੋ ਫਿਰ ਭਾਵੇਂ ਗੱਲ ਪੈਸੇ ਦੀ ਹੋਵੇ, ਸਮੇਂ ਦੀ ਹੋਵੇ ਜਾਂ ਮਿਹਨਤ ਦੀ ਕਿਸੇ ਵੀ ਇੱਕ ਵਿਅਕਤੀ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਮੈਂ ਸਾਹਮਣੇ ਵਾਲੇ ਤੋਂ ਜ਼ਿਆਦਾ ਇਨਵੈਸਟ ਕੀਤਾ ਹੈ ਅਤੇ ਇਸ ਲਈ ਮੈਨੂੰ ਜ਼ਿਆਦਾ ਪ੍ਰੋਫਿਟ ਮਿਲਣਾ ਚਾਹੀਦਾ ਹੈ
ਇਸ ਲਈ ਤੁਸੀਂ ਵੀ ਜੇਕਰ ਪਾਰਟਨਰਸ਼ਿਪ ’ਚ ਬਿਜ਼ਨਸ ਕਰਨ ਦਾ ਮਨ ਬਣਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਜਿਸ ਨਾਲ ਬਿਜ਼ਨਸ ਅਤੇ ਦੋਸਤੀ ਦੋਵੇਂ ਹੀ ਚੰਗੀ ਤਰ੍ਹਾਂ ਚੱਲਦੇ ਰਹਿਣ -ਡੈਸਕ
































































