Pawanmuktasana: ਗੈਸ ਅਤੇ ਬਦਹਜ਼ਮੀ ’ਚ ਫਾਇਦੇਮੰਦ -ਪਵਨ ਮੁਕਤ ਆਸਣ
ਪਵਨ ਮੁਕਤ ਆਸਣ ਸੰਸਕ੍ਰਿਤ ਦੇ ਦੋ ਸ਼ਬਦ ਪਵਨ (ਹਵਾ) ਅਤੇ ਮੁਕਤ ਨਾਲ ਮਿਲ ਕੇ ਬਣਿਆ ਹੈ ਪਵਨ ਦਾ ਅਰਥ ਹੈ ਹਵਾ ਮੁਕਤ ਦਾ ਅਰਥ ਹੈ ਛੱਡਣਾ ਇਸ ਨੂੰ ਅੰਗਰੇਜ਼ੀ ’ਚ Wind Relieving Pose ਕਿਹਾ ਜਾਂਦਾ ਹੈ ਮਤਲਬ ਅਜਿਹਾ ਯੋਗ ਆਸਣ ਜੋ ਸਰੀਰ ’ਚੋਂ ਗੈਸ ਜਾਂ ਅਪੱਚ ਨੂੰ ਬਾਹਰ ਕੱਢਣ ’ਚ ਮੱਦਦ ਕਰਦਾ ਹੈ ਪਵਨ ਮੁਕਤ ਆਸਣ ਸਭ ਤੋਂ ਪਹਿਲਾਂ ਕਬਜ਼ ਅਤੇ ਗੈਸ ਵਰਗੀਆਂ ਸਮੱਸਿਆਵਾਂ ’ਚ ਬੇਹੱਦ ਫਾਇਦੇਮੰਦ ਹੈ
ਜਦੋਂ ਅਸੀਂ ਇਸ ਆਸਣ ਨੂੰ ਕਰਦੇ ਹਾਂ ਪੇਟ ’ਤੇ ਦਬਾਅ ਪੈਣ ਨਾਲ ਛੋਟੀ ਅੰਤੜੀ ਅਤੇ ਵੱਡੀ ਅੰਤੜੀ ਦੀ ਚੰਗੀ ਮਾਲਿਸ਼ ਹੋ ਜਾਂਦੀ ਹੈ, ਜਿਸ ਨਾਲ ਪਾਚਨ ਤੰਤਰ ਸਰਗਰਮ ਹੋ ਜਾਂਦਾ ਹੈ ਅਤੇ ਪੇਟ ’ਚ ਬਣੀ ਹੋਈ ਗੈਸ ਬਾਹਰ ਨਿੱਕਲ ਜਾਂਦੀ ਹੈ ਜਿਹੜੇ ਲੋਕਾਂ ਨੂੰ ਪੇਟ ਫੁੱਲਣ ਅਤੇ ਗੈਸ ਬਣਨ ਦੀ ਦਿੱਕਤ ਰਹਿੰਦੀ ਹੈ, ਉਨ੍ਹਾਂ ਲਈ ਇਹ ਯੋਗ ਆਸਣ ਕੁਦਰਤੀ ਤੌਰ ’ਤੇ ਆਪਣੀ ਭੂਮਿਕਾ ਨਿਭਾਉਂਦਾ ਹੈ
ਖਾਸ ਕਰਕੇ ਜੋ ਲੋਕ ਕੰਪਿਊਟਰ ਅਤੇ ਲੈਪਟਾਪ ’ਤੇ ਕੰਮ ਕਰਦੇ ਹਨ, ਉਨ੍ਹਾਂ ਨੂੰ ਕਮਰ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਅਤੇ ਲਗਾਤਾਰ ਬੈਠੇ ਰਹਿਣ ਨਾਲ ਪੇਟ ਫੁੱਲਣ ਅਤੇ ਚਰਬੀ ਵਧਣ ਦੇ ਨਤੀਜੇ ਸਾਹਮਣੇ ਆਉਂਦੇ ਹਨ ਉਹ ਬਹੁਤ ਹੱਦ ਤੱਕ ਇਸ ਆਸਣ ਨਾਲ ਰਾਹਤ ਪ੍ਰਾਪਤ ਕਰ ਸਕਦੇ ਹਨ
Table of Contents
ਪਵਨ ਮੁਕਤ ਆਸਣ ਕਰਨ ਦਾ ਤਰੀਕਾ:-
- ਯੋਗਾ ਮੈਟ ਜਾਂ ਚੱਟਾਈ ’ਤੇ ਕਮਰ ਦੇ ਭਾਰ ਸਿੱਧੇ ਲੇਟ ਜਾਓ
- ਸਾਹ ਛੱਡਦੇ ਹੋਏ ਖੱਬੇ ਗੋਡੇ ਨੂੰ ਮੋੜ ਕੇ ਜਿੰਨਾ ਸੰਭਵ ਹੋਵੇ ਪੇਟ ਵੱਲ ਲੈ ਕੇ ਆਓ ਜ਼ਬਰਦਸਤੀ ਨਾ ਕਰੋ
- ਉਸ ਤੋਂ ਬਾਅਦ ਗਰਦਨ ਨੂੰ ਚੁੱਕਦੇ ਹੋਏ ਗੋਡੇ ਨੂੰ ਨੱਕ ਨਾਲ ਛੂਹਣ ਦੀ ਕੋਸ਼ਿਸ਼ ਕਰੋ
- 10 ਤੋਂ 30 ਸੈਕਿੰਡ ਤੱਕ ਇਸ ਮੁਦਰਾ ’ਚ ਰੁਕਣ ਤੋਂ ਬਾਅਦ ਸਾਹ ਲੈਂਦੇ ਹੋਏ ਗੋਡੇ ਨੂੰ ਸਿੱਧਾ ਕਰੋ ਅਤੇ ਗਰਦਨ ਨੂੰ ਹੇਠਾਂ ਲੈ ਜਾਓ
- ਠੀਕ ਇਸੇ ਤਰ੍ਹਾਂ ਸੱਜੇ ਗੋਡੇ ਨੂੰ ਮੋੜਦੇ ਹੋਏ ਦੂਜੇ ਪਾਸੇ ਵੱਲ ਪਵਨ ਮੁਕਤ ਆਸਣ ਕਰੋ
- ਦੋਵਾਂ ਸਾਈਡਾਂ ਤੋਂ ਹੋਣ ਤੋਂ ਬਾਅਦ ਦੋਵਾਂ ਗੋਡਿਆਂ ਨੂੰ ਇਕੱਠੇ ਮੋੜ ਕੇ ਕਰੋ ਸਾਹ ਲੈਣ ਦੀ ਕਿਰਿਆ ਅਤੇ ਰੁਕਣ ਦਾ ਸਮਾਂ ਤੁਸੀਂ ਹੀ ਤੈਅ ਕਰਨਾ ਹੈ
- ਇਨ੍ਹਾਂ ਤਿੰਨਾਂ ਸਥਿਤੀਆਂ ਦੀ ਪ੍ਰਕਿਰਿਆ ਨੂੰ ਤਿੰਨ ਤੋਂ ਪੰਜ ਵਾਰ ਦੁਹਰਾਓ
Pawanmuktasana ਫਾਇਦੇ:-
- ਪਾਚਨ ਤੰਤਰ ਦੀ ਗੜਬੜ ਨੂੰ ਮੁਰੰਮਤ ਕਰਦਾ ਹੈ
- ਪੇਟ, ਲਿਵਰ, ਅੰਤੜੀ ਅਤੇ ਪੈਨਕ੍ਰਿਆਜ਼ ਦੀ ਕਿਰਿਆਸ਼ੀਲਤਾ ਨੂੰ ਵਧਾਉਂਦਾ ਹੈ
- ਪਵਨ ਮੁਕਤ ਆਸਣ ਰੀੜ੍ਹ ਅਤੇ ਕਮਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ
- ਖੂਨ ਦੇ ਸੰਚਾਰ ਨੂੰ ਨਿਯਮਤ ਕਰਦਾ ਹੈ
- ਪੇਟ, ਕਮਰ ਅਤੇ ਪੈਲਵਿਕ ਦੀਆਂ ਮਾਸਪੇਸ਼ੀਆਂ ਨੂੰ ਟੋਨ ਕਰਦਾ ਹੈ
- ਹਾਨੀਕਾਰਕ ਟੋਕਸਿੰਸ ਨੂੰ ਬਾਹਰ ਕੱਢਦਾ ਹੈ
- ਐਸੀਡਿਟੀ ਨੂੰ ਘੱਟ ਕਰਦਾ ਹੈ ਅਤੇ ਅਣਚਾਹੀ ਗੈਸ ਨੂੰ ਖ਼ਤਮ ਕਰਦਾ ਹੈ
- ਫੈਟ ਬਰਨ ਕਰਨ ਅਤੇ ਵਜ਼ਨ ਘੱਟ ਕਰਨ ’ਚ ਮੱਦਦ ਕਰਦਾ ਹੈ
- ਸਿਆਟਿਕਾ ਜਾਂ ਕਮਰ ਦਰਦ ਜਾਂ ਸਲਿੱਪ ਡਿਸਕ ਦੀ ਪੇ੍ਰਸ਼ਾਨੀ ਹੋਵੇ ਤਾਂ ਪਵਨ ਮੁਕਤ ਆਸਣ ਕਰਨਾ ਚਾਹੀਦਾ ਹੈ
- ਅਰਥਰਾਈਟਿਸ ’ਚ ਇਹ ਆਸਣ ਬਹੁਤ ਹੀ ਫਾਇਦੇਮੰਦ ਹੈ
Pawanmuktasana ਸਾਵਧਾਨੀਆਂ:-
- ਜੋ ਕਮਰ ਦਰਦ ਅਤੇ ਗਰਦਨ ਦਰਦ ਤੋਂ ਪੀੜਤ ਹਨ, ਉਨ੍ਹਾਂ ਨੂੰ ਗਰਦਨ ਨਹੀਂ ਚੁੱਕਣੀ ਚਾਹੀਦੀ ਭਾਵ ਸਿਰ ਧਰਤੀ ’ਤੇ ਹੀ ਲਗਿਆ ਰਹੇ
- ਜੇਕਰ ਹਾਈ ਬਲੱਡ ਪ੍ਰੈਸ਼ਰ ਹੋਵੇ ਤਾਂ ਪਵਨ ਮੁਕਤ ਆਸਣ ਤੋਂ ਸਾਵਧਾਨੀ ਵਰਤੋਂ
- ਪਵਨ ਮੁਕਤ ਆਸਣ ਜ਼ਿਆਦਾਤਰ ਖਾਲੀ ਪੇਟ ਹੀ ਕਰਨਾ ਚਾਹੀਦਾ ਹੈ
- ਛਾਤੀ ’ਚ ਦਰਦ ਹੈ ਜਾਂ ਪੁਰਾਣੀ ਸੱਟ ਹੋਵੇ ਤਾਂ ਇਸ ਆਸਣ ਤੋਂ ਬਚੋ
- ਗਰਭਵਤੀ ਔਰਤਾਂ ਨੂੰ ਇਸ ਆਸਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ
- ਜੇਕਰ ਪੇਟ ’ਚ ਅਲਸਰ ਜਾਂ ਹਰਨੀਆ ਹੋਣ ਤਾਂ ਇਹ ਆਸਣ ਨਹੀਂ ਕਰਨਾ ਚਾਹੀਦਾ
- ਆਸਣ ਕਰਨ ਤੋਂ ਪਹਿਲਾਂ ਵਾਰਮਅੱਪ ਐਕਸਰਸਾਈਜ਼ ਚੰਗੀ ਤਰ੍ਹਾਂ ਕਰ ਲਓ, ਨਹੀਂ ਤਾਂ ਗਰਦਨ ਜਾਂ ਕਮਰ ’ਚ ਖਿਚਾਅ ਪੈ ਸਕਦਾ ਹੈ

































































