Relatives: ਰਿਸ਼ਤੇਦਾਰੀ ’ਚ ਜਾਣ ਤੋਂ ਕਿਉਂ ਝਿਜਕਦੇ ਹਨ ਬੱਚੇ
ਇੱਕ ਸਮਾਂ ਸੀ ਜਦੋਂ ਬੱਚੇ ਗਰਮੀ ’ਚ ਸਕੂਲ ਦੀਆਂ ਛੁੱਟੀਆਂ ਹੁੰਦੇ ਹੀ ਆਪਣੇ ਦਾਦੀ-ਨਾਨੀ ਦੇ ਘਰ ਜਾਣ ਦੀ ਜਿੱਦ ਕਰਨ ਲੱਗਦੇ ਸਨ, ਆਪਣੇ ਕਜ਼ਿਨ ਭੈਣਾਂ-ਭਰਾਵਾਂ ਨਾਲ ਖੇਡਣਾ, ਘੁੰਮਣਾ-ਫਿਰਨਾ ਪਸੰਦ ਕਰਦੇ ਸਨ, ਪਰ ਅੱਜ-ਕੱਲ੍ਹ ਦੇ ਆਧੁਨਿਕ ਯੁੱਗ ’ਚ ਸਭ ਰਿਸ਼ਤੇ-ਨਾਤੇ ਬਦਲ ਚੁੱਕੇ ਹਨ ਅੱਜ-ਕੱਲ੍ਹ ਜ਼ਿਆਦਾਤਰ ਬੱਚੇ ਆਪਣੇ ਘਰਾਂ ’ਚ ਰਹਿਣਾ ਪਸੰਦ ਕਰਦੇ ਹਨ
ਪੇਰੈਂਟਸ ਨਾਲ ਜੇਕਰ ਕਿਸੇ ਰਿਸ਼ਤੇਦਾਰ ਦੇ ਘਰ ਜਾਣਾ ਹੋਵੇ ਤਾਂ ਤੁਰੰਤ ਜਾਣ ਤੋਂ ਮਨ੍ਹਾ ਕਰ ਦਿੰਦੇ ਹਨ ਘਰ ’ਚ ਕੋਈ ਰਿਸ਼ਤੇਦਾਰ ਆਵੇ ਤਾਂ ਦੋ ਪਲ ਬੈਠ ਕੇ ਗੱਲ ਵੀ ਨਹੀਂ ਕਰਦੇ ਹੁਣ ਤਾਂ ਆਲਮ ਇਹ ਹੈ ਕਿ ਰਿਸ਼ਤੇਦਾਰ ਘਰੇ ਆਏ ਹੁੰਦੇ ਹਨ, ਪਰ ਕੁਝ ਬੱਚੇ ਆਪਣੇ ਲੈਪਟਾਪ, ਮੋਬਾਇਲ ’ਤੇ ਲੱਗੇ ਰਹਿੰਦੇ ਹਨ
ਰਿਸ਼ਤੇਦਾਰਾਂ ਦੇ ਸਵਾਲਾਂ ਤੋਂ ਬੱਚੇ ਦੂਰ ਭੱਜਦੇ ਹਨ, ਕਿਉਂਕਿ ਉਹ ਪੜ੍ਹਾਈ-ਲਿਖਾਈ, ਵਿਆਹ-ਸ਼ਾਦੀ ਦੀਆਂ ਗੱਲਾਂ ਕਰਦੇ ਹਨ ਬੱਚੇ ਆਪਣੇ ਘਰਾਂ ’ਚ ਹੀ ਖੁਦ ਨੂੰ ਫਰੀ ਅਤੇ ਸੇਫ ਸਮਝਦੇ ਹਨ ਹਾਲਾਂਕਿ ਇਹ ਚੰਗੀ ਆਦਤ ਨਹੀਂ ਹੈ ਇਸ ਨਾਲ ਬੱਚਾ ਵੱਡਾ ਹੋ ਕੇ ਸੋਸ਼ਲਾਈਜ਼ ਨਹੀਂ ਹੋ ਸਕੇਗਾ ਅਜਿਹੇ ’ਚ ਪੇਰੈਂਟਸ ਨੂੰ ਹੀ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ
ਕਿ ਜਿਸ ਤਰ੍ਹਾਂ ਦੋਸਤ ਜ਼ਰੂਰੀ ਹਨ, ਉਸੇ ਤਰ੍ਹਾਂ ਰਿਸ਼ਤੇਦਾਰਾਂ ਨੂੰ ਵੀ ਮਿਲਣਾ-ਜੁਲਣਾ, ਗੱਲ ਕਰਨਾ, ਉਨ੍ਹਾਂ ਨੂੰ ਜਾਣਨਾ-ਸਮਝਣਾ ਜ਼ਰੂਰੀ ਹੈ ਚਲੋ ਜਾਣਦੇ ਹਾਂ ਉਨ੍ਹਾਂ ਕਾਰਨਾ ਬਾਰੇ, ਜਿਨ੍ਹਾਂ ਦੀ ਵਜ੍ਹਾ ਨਾਲ ਬੱਚੇ ਆਪਣੇ ਰਿਸ਼ਤੇਦਾਰਾਂ ਤੋਂ ਦੂਰ ਭੱਜਦੇ ਹਨ
Table of Contents
ਬੱਚਿਆਂ ਦੇ ਰਿਸ਼ਤੇਦਾਰਾਂ ਨੂੰ ਨਾ ਮਿਲਣ ਦੇ ਕਾਰਨ:
- ਜੇਕਰ ਟੀਨਏਜ਼ ਦੀ ਉਮਰ ਵਾਲੇ ਬੱਚਿਆਂ ਦੀ ਗੱਲ ਕਰੀਏ ਤਾਂ ਉਹ ਕਈ ਵਾਰ ਇਸ ਲਈ ਵੀ ਕਿਸੇ ਵੀ ਰਿਸ਼ਤੇਦਾਰ ਦੇ ਘਰ ਨਹੀਂ ਜਾਣਾ ਚਾਹੁੰਦੇ ਕਿਉਂਕਿ ਉਨ੍ਹਾਂ ਦਾ ਵਿਹਾਰ ਅਲੱਗ ਤਰ੍ਹਾਂ ਦਾ ਹੀ ਹੁੰਦਾ ਹੈ ਜਦੋਂ ਵੀ ਮਿਲਣਗੇ ਪੜ੍ਹਾਈ ਕਿਹੋ-ਜਿਹੀ ਹੋ ਰਹੀ ਹੈ, ਐਗਜ਼ਾਮ ’ਚ ਨੰਬਰ ਕਿੰਨੇ ਆਏ, ਕੀ ਬਣਨਾ ਹੈ ਵੱਡਾ ਹੋ ਕੇ, ਕਰੀਅਰ ਦਾ ਕੁਝ ਸੋਚਿਆ ਹੈ ਜਾਂ ਨਹੀਂ, ਘੰਟਿਆਂ ਮੋਬਾਇਲ ਚਲਾਉਣਾ ਠੀਕ ਨਹੀਂ ਆਦਿ ਫਲਾਂ-ਫਲਾਂ ਸਵਾਲਾਂ ਨਾਲ ਬੱਚੇ ਖਿਝ ਜਾਂਦੇ ਹਨ ਇਸ ਲਈ ਵੀ ਉਹ ਕਿਸੇ ਪਰਟੀਕੁਲਰ ਰਿਸ਼ਤੇਦਾਰ ਦੇ ਘਰ ਜਾਣ ਤੋਂ ਬਚਦੇ ਹਨ ਹਾਂ, ਜਿੱਥੇ ਉਨ੍ਹਾਂ ਦੀਆਂ ਪਸੰਦੀਦਾ ਚੀਜ਼ਾਂ ਹੋਣ, ਗੱਲਾਂ ਹੋਣ, ਜਿਸ ’ਚ ਉਨ੍ਹਾਂ ਨੂੰ ਮਜ਼ਾ ਆਵੇ, ਅਜਿਹੇ ਰਿਸ਼ਤੇਦਾਰਾਂ ਦੇ ਘਰ ਬੱਚੇ ਜ਼ਰੂਰ ਜਾਂਦੇ ਹਨ
- ਕਈ ਵਾਰ ਛੋਟੀ ਉਮਰ ਦੇ ਬੱਚੇ ਆਪਣੇ ਪੇਰੈਂਟਸ ਨਾਲ ਹਮੇਸ਼ਾ ਘਰ ਰਹਿੰਦੇ ਹਨ ਬਾਹਰ ਕਿਸੇ ਨਾਲ ਮਿਲਦੇ-ਜੁਲਦੇ ਨਹੀਂ ਅਜਿਹੇ ’ਚ ਅਚਾਨਕ ਕਿਸੇ ਅਨਜਾਣ ਰਿਸ਼ਤੇਦਾਰ ਦੇ ਘਰ ਜਾ ਕੇ ਉਹ ਡਰਦੇ ਹਨ
- ਅਨਜਾਣ ਲੋਕਾਂ ਨਾਲ ਜ਼ਲਦੀ ਕਨੈਕਟ ਨਹੀਂ ਹੋ ਪਾਉਂਦੇ ਹਨ ਟੀਨਏਜ਼ ਬੱਚੇ ਇਹ ਸੋਚਦੇ ਹਨ ਕਿ ਜਿਨ੍ਹਾਂ ਨੂੰ ਜਾਣਦੇ ਨਹੀਂ, ਉਨ੍ਹਾਂ ਦੇ ਘਰ ਜਾ ਕੇ ਗੱਲ ਕੀ ਕਰਾਂਗੇ ਸਿਵਾਏ ਬੋਰ ਹੋਣ ਦੇ ਅਜਿਹੇ ’ਚ ਉਹ ਰਿਸ਼ਤੇਦਾਰਾਂ ਦੇ ਘਰ ਜਾਣ ਤੋਂ ਬਚਦੇ ਹਨ
- ਕਈ ਵਾਰ ਕਿਸੇ ਰਿਸ਼ਤੇਦਾਰ ਨਾਲ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ, ਜਿਸ ਦਾ ਡਰ ਬੱਚਿਆਂ ਦੇ ਮਨ ’ਚ ਹਮੇਸ਼ਾ ਰਹਿੰਦਾ ਹੈ ਕੋਈ ਰਿਸ਼ਤੇਦਾਰ ਕਿਸੇ ਗੱਲ ਨੂੰ ਲੈ ਕੇ ਉੱਚੀ ਆਵਾਜ਼ ’ਚ ਗੱਲ ਕੀਤੀ ਹੋਵੇ, ਝਿੜਕ ਦਿੱਤਾ ਹੋਵੇ, ਥੱਪੜ ਮਾਰ ਦਿੱਤਾ ਹੋਵੇ ਜਾਂ ਫਿਰ ਬੱਚੇ ਨੂੰ ਬੈਡਟੱਚ ਮਹਿਸੂਸ ਹੋਇਆ ਹੋਵੇ ਤਾਂ ਬੱਚਾ ਉਸ ਇਨਸਾਨ ਦੇ ਘਰ ਦੁਬਾਰਾ ਜਾਣ ਤੋਂ ਡਰਦਾ ਹੈ
- ਬੱਚਿਆਂ ਨੂੰ ਆਪਣੀ ਆਜ਼ਾਦੀ ਬਹੁਤ ਪਿਆਰੀ ਹੁੰਦੀ ਹੈ ਕੁਝ ਰਿਸ਼ਤੇਦਾਰ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਘਰ ਹਰ ਚੀਜ਼ ’ਤੇ ਪਾਬੰਦੀ ਹੁੰਦੀ ਹੈ ਖਾਸ ਕਰਕੇ ਟੀਨਏਜ਼ ਬੱਚਿਆਂ ਨੂੰ ਸਖ਼ਤੀ ਬਿਲਕੁਲ ਪਸੰਦ ਨਹੀਂ ਆਉਂਦੀ ਉਹ ਰਿਸ਼ਤੇਦਾਰਾਂ ਨਾਲ ਖੁੱਲ੍ਹ ਕੇ ਨਹੀਂ ਰਹਿ ਸਕਦੇ ਹਨ ਖੁਦ ਨੂੰ ਉਨ੍ਹਾਂ ਦੇ ਵਿੱਚ ਅਸਹਿਜ਼ ਮਹਿਸੂਸ ਕਰਦੇ ਹਨ
ਪੇਰੈਂਟਸ ਕਰਨ ਇਹ ਕੰਮ:
- ਬੱਚੇ ਨੂੰ ਪਿਆਰ ਨਾਲ ਸਮਝਾਓ ਕਿ ਉਹ ਵੀ ਤੁਹਾਡੇ ਪਰਿਵਾਰ ਦਾ ਹੀ ਹਿੱਸਾ ਹਨ ਸਭ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਬੱਚੇ ਤੋਂ ਸਹੀ ਵਜ੍ਹਾ, ਪ੍ਰੇਸ਼ਾਨੀ ਨੂੰ ਜਾਣਨ ਦੀ ਕੋਸ਼ਿਸ਼ ਕਰੋ
- ਪਾਜ਼ੀਟਿਵ ਤਰੀਕੇ ਨਾਲ ਗੱਲ ਕਰੋ, ਰਿਸ਼ਤੇਦਾਰਾਂ ਦੀ ਗੁੱਡ ਕੁਆਲਟੀ, ਜ਼ਰੂਰਤ, ਅਹਿਮੀਅਤ ਬਾਰੇ ਬੱਚਿਆਂ ਨੂੰ ਸਮਝਾਓ ਤਾਂ ਹੀ ਉਨ੍ਹਾਂ ਦੇ ਅੰਦਰ ਰਿਸ਼ਤੇਦਾਰਾਂ ਪ੍ਰਤੀ ਵਿਸ਼ਵਾਸ਼, ਸਹਿਜ਼ਤਾ, ਆਦਰ ਦਾ ਭਾਵ ਪੈਦਾ ਹੋਵੇਗਾ ਬੱਚੇ ਨੂੰ ਜ਼ਬਰਦਸਤੀ, ਡਾਂਟ ਕੇ ਰਿਸ਼ਤੇਦਾਰਾਂ ਦੇ ਘਰ ਲਿਜਾਣ ਦੀ ਕੋਸ਼ਿਸ਼ ਨਾ ਕਰੋ
- ਛੋਟੀ ਉਮਰ ਤੋਂ ਹੀ ਬੱਚੇ ਨੂੰ ਆਪਣੇ ਨਾਲ ਪਰਿਵਾਰਕ ਪ੍ਰੋਗਰਾਮਾਂ ’ਚ ਲੈ ਕੇ ਜਾਓ, ਸਭ ਨਾਲ ਜਾਣ-ਪਛਾਣ ਕਰਵਾਓ, ਤਾਂ ਕਿ ਉਹ ਸਾਰਿਆਂ ਨੂੰ ਚੰਗੀ ਤਰ੍ਹਾਂ ਜਾਣ-ਪਹਿਚਾਣ ਸਕੇ

































































