Balance Transfer: ਜ਼ਿਆਦਾ ਵਿਆਜ਼ ਤੋਂ ਬਚਾਉਂਦਾ ਹੈ ਬੈਲੇਂਸ ਟਰਾਂਸਫਰ
ਪਰਸਨਲ ਲੋਨ ਕੋਲੈਟ੍ਰਲ ਫਰੀ ਲੋਨ ਹੈ, ਇਸ ਲਈ ਇਸ ਨੂੰ ਲੈਣਾ ਸੌਖਾ ਹੁੰਦਾ ਹੈ ਤੁਹਾਨੂੰ ਪਰਸਨਲ ਲੋਨ ਲੈਣ ਲਈ ਬਹੁਤ ਜ਼ਿਆਦਾ ਫਾਰਮੈਲਿਟੀਜ਼ ਨਹੀਂ ਕਰਨੀ ਪੈਂਦੀ ਇਸ ਲਈ ਇਸ ਨੂੰ ਐਮਰਜੈਂਸੀ ਲੋਨ ਵੀ ਕਿਹਾ ਜਾਂਦਾ ਹੈ ਮੁਸ਼ਕਿਲ ਸਮੇਂ ’ਚ ਜਦੋਂ ਤੁਹਾਡੇ ਕੋਲ ਪੈਸਿਆਂ ਦਾ ਕੋਈ ਇੰਤਜ਼ਾਮ ਨਾ ਹੋਵੇ, ਤਾਂ ਤੁਸੀਂ ਪਰਸਨਲ ਲੋਨ ਦਾ ਆਪਸ਼ਨ ਚੁਣ ਸਕਦੇ ਹੋ ਪਰ ਪਰਸਨਲ ਲੋਨ ’ਚ ਇੱਕ ਦਿੱਕਤ ਹੈ
ਕਿ ਇਸ ਦੀ ਵਿਆਜ਼ ਦਰ ਬਹੁਤ ਜ਼ਿਆਦਾ ਹੁੰਦੀ ਹੈ ਜ਼ਿਆਦਾ ਵਿਆਜ਼ ਕਾਰਨ ਕਈ ਵਾਰ ਪਰਸਨਲ ਲੋਨ ਨੂੰ ਮੋੜ ਸਕਣਾ ਮੁਸ਼ਕਿਲ ਹੁੰਦਾ ਹੈ ਜੇਕਰ ਤੁਸੀਂ ਵੀ ਪਰਸਨਲ ਲੋਨ ਲਿਆ ਹੈ ਅਤੇ ਜ਼ਿਆਦਾ ਵਿਆਜ਼ ਦੀ ਵਜ੍ਹਾ ਨਾਲ ਇਸ ਨੂੰ ਮੋੜਨ ’ਚ ਦਿੱਕਤ ਆ ਰਹੀ ਹੈ, ਤਾਂ ਤੁਸੀਂ ਪੈਸੇ ਟਰਾਂਸਫਰ ਦਾ ਬਦਲ ਚੁਣ ਸਕਦੇ ਹੋ ਇਹ ਤੁਹਾਡੇ ਲਈ ਕਾਫੀ ਫਾਇਦੇ ਦਾ ਸੌਦਾ ਹੋ ਸਕਦਾ ਹੈ
Table of Contents
ਜਾਣੋ ਕੀ ਹੁੰਦਾ ਹੈ ਬੈਲੇਂਸ ਟਰਾਂਸਫਰ:
ਬੈਲੇਂਸ ਟਰਾਂਸਫਰ ਇੱਕ ਅਜਿਹਾ ਤਰੀਕਾ ਹੈ ਜਿਸਦੇ ਜ਼ਰੀਏ ਤੁਸੀਂ ਆਪਣੇ ਰਨਿੰਗ ਲੋਨ ਨੂੰ ਇੱਕ ਬੈਂਕ ਤੋਂ ਦੂਜੇ ਬੈਂਕ ’ਚ ਟਰਾਂਸਫਰ ਕਰਵਾ ਸਕਦੇ ਹੋ ਜ਼ਿਆਦਾਤਰ ਲੋਕ ਲੋਨ ਦੀਆਂ ਵਧੀਆਂ ਹੋਈਆਂ ਵਿਆਜ਼ ਦਰਾਂ ਤੋਂ ਰਾਹਤ ਪਾਉਣ ਲਈ ਇਹ ਫੈਸਲਾ ਲੈਂਦੇ ਹਨ ਜੇਕਰ ਤੁਹਾਡਾ ਕ੍ਰੇਡਿਟ ਸਕੋਰ ਵਧੀਆ ਹੈ ਤਾਂ ਦੂਜੇ ਬੈਂਕ ਬਹੁਤ ਅਸਾਨੀ ਨਾਲ ਤੁਹਾਨੂੰ ਮੌਜੂਦਾ ਵਿਆਜ਼ ਦਰ ਦੇ ਮੁਕਾਬਲੇ ਸਸਤਾ ਲੋਨ ਆਫਰ ਕਰ ਦਿੰਦੇ ਹਨ ਵਿਆਜ਼ ਦਰ ਘੱਟ ਹੋਣ ਨਾਲ ਤੁਹਾਡੀ ਈਐੱਮਆਈ ਵੀ ਘੱਟ ਹੋ ਜਾਂਦੀ ਹੈ
ਬੈਲੇਂਸ ਟਰਾਂਸਫਰ ਦੇ ਫਾਇਦੇ:
ਬੈਲੇਂਸ ਟਰਾਂਸਫਰ ਦਾ ਸਭ ਤੋਂ ਪਹਿਲਾ ਫਾਇਦਾ ਤਾਂ ਰਨਿੰਗ ਲੋਨ ’ਤੇ ਚੱਲ ਰਹੀਆਂ ਮੌਜੂਦਾ ਵਿਆਜ਼ ਦਰਾਂ ਤੋਂ ਬਿਹਤਰ ਵਿਆਜ਼ ਦਰ ਲੈਣਾ ਹੈ, ਤਾਂ ਕਿ ਈਐੱਮਆਈ ਦੇ ਬੋਝ ਨੂੰ ਘੱਟ ਕੀਤਾ ਜਾ ਸਕੇ
ਇਸ ਦਾ ਦੂਜਾ ਫਾਇਦਾ ਇਹ ਹੈ ਕਿ ਬੈਲੇਂਸ ਟਰਾਂਸਫਰ ਸੁਵਿਧਾ ਦਾ ਇਸਤੇਮਾਲ ਕਰਨ ’ਤੇ ਤੁਹਾਨੂੰ ਲੋਨ ਰੀਸਟ੍ਰਕਚਰਿੰਗ ਦਾ ਮੌਕਾ ਮਿਲਦਾ ਹੈ ਅਜਿਹੇ ’ਚ ਉਧਾਰਕਰਤਾ ਆਪਣੇ ਮੌਜੂਦਾ ਪਰਸਨਲ ਲੋਨ ਦੇ ਬਾਕੀ ਸਮੇਂ ਦੀ ਤੁਲਨਾ ’ਚ ਲੰਮੇ ਸਮੇਂ ਦਾ ਬਦਲ ਚੁਣ ਸਕਦੇ ਹੋ ਸਮਾਂ ਲੰਮਾ ਹੋਣ ਨਾਲ ਵੀ ਈਐੱਮਆਈ ਛੋਟੀ ਹੋ ਜਾਂਦੀ ਹੈ ਹਾਲਾਂਕਿ ਇਸ ਦੀ ਵਜ੍ਹਾ ਨਾਲ ਉਧਾਰਕਰਤਾ ਨੂੰ ਜ਼ਿਆਦਾ ਵਿਆਜ਼ ਦਾ ਭੁਗਤਾਨ ਕਰਨਾ ਪੈ ਸਕਦਾ ਹੈ
ਤੀਜਾ ਫਾਇਦਾ ਟਾੱਪ ਅੱਪ ਲੋਨ ਦਾ ਹੈ ਕਈ ਬੈਂਕ ਆਪਣੇ ਮੌਜੂਦਾ ਪਰਸਨਲ ਲੋਨ ਨੂੰ ਟਰਾਂਸਫਰ ਕਰਨ ਵਾਲਿਆਂ ਨੂੰ ਟਾਪ-ਅੱਪ ਪਰਸਨਲ ਲੋਨ ਦੀ ਸੁਵਿਧਾ ਵੀ ਦਿੰਦੇ ਹਨ ਟਾਪ-ਅੱਪ ਪਰਸਨਲ ਲੋਨ ਗ੍ਰਾਹਕਾਂ ਨੂੰ ਆਪਣੇ ਮੌਜੂਦਾ ਲੋਨ ਤੋਂ ਇਲਾਵਾ ਜ਼ਿਆਦਾ ਪੈਸੇ ਉੱਧਾਰ ਲੈਣ ’ਚ ਸਮਰੱਥ ਬਣਾਉਂਦਾ ਹੈ
ਬੈਲੇਂਸ ਟਰਾਂਸਫਰ ਦੇ ਸਮੇਂ ਫੀਸ:
ਪਰਸਨਲ ਲੋਨ ਬੈਲੇਂਸ ਟਰਾਂਸਫਰ ਲਈ ਨਵੇਂ ਬੈਂਕ ’ਚ ਕੋਈ ਕੋਲੇਟ੍ਰਲ ਜਮ੍ਹਾ ਕਰਨ ਦੀ ਲੋੜ ਨਹੀਂ ਹੁੰਦੀ ਹੈ ਪਰ ਇਸ ਲਈ ਤੁਹਾਨੂੰ ਆਪਣੇ ਮੌਜੂਦਾ ਬੈਂਕ ਨੂੰ ਫੋਰਕਲੋਜ਼ਰ ਫੀਸ ਅਤੇ ਲੋਨ ਟਰਾਂਸਫਰ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਨਵਾਂ ਬੈਂਕ, ਜਿੱਥੇ ਤੁਸੀਂ ਆਪਣੇ ਲੋਨ ਨੂੰ ਟਰਾਂਸਫਰ ਕਰਵਾ ਰਹੇ ਹੋ, ਉੱਥੇ ਤੁਹਾਨੂੰ ਸਟਾਂਪ ਡਿਊਟੀ ਨਾਲ ਲੋਨ ਪ੍ਰੋਸੈਸਿੰਗ ਫੀਸ ਅਤੇ ਹੋਰ ਫੀਸ ਦੇਣੀ ਪੈ ਸਕਦੀ ਹੈ, ਜੋ ਆਮ ਤੌਰ ’ਤੇ ਨਵੇਂ ਪਰਸਨਲ ਲੋਨ ਲਈ ਬਿਨੈ ਕਰਦੇ ਸਮੇਂ ਵਸੂਲੀ ਜਾਂਦੀ ਹੈ

































































