Mangoes: ਸਾਵਧਾਨ: ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਜ਼ਹਿਰੀਲਾ ਅੰਬ

ਸਰੀਰ ਨੂੰ ਸਿਹਤਮੰਦ ਰੱਖਣ ਲਈ ਪੌਸ਼ਟਿਕ ਅਤੇ ਸਿਹਤਮੰਦ ਆਹਾਰ ਦਾ ਸੇਵਨ ਜ਼ਰੂਰੀ ਹੈ, ਇਸ ਤੋਂ ਵੀ ਜ਼ਰੂਰੀ ਹੈ ਕਿ ਤੁਸੀਂ ਚੰਗੀ ਗੁਣਵੱਤਾ ਵਾਲੀਆਂ ਚੀਜ਼ਾਂ ਦਾ ਸੇਵਨ ਕਰੋ ਸਿਹਤ ਦੇ ਮਾਹਿਰ ਕਹਿੰਦੇ ਹਨ, ਜਿਸ ਤਰ੍ਹਾਂ ਖਾਣ-ਪੀਣ ਦੀਆਂ ਚੀਜ਼ਾਂ ’ਚ ਮਿਲਾਵਟ ਵਧਦੀ ਜਾ ਰਹੀ ਹੈ, ਕਈ ਤਰ੍ਹਾਂ ਦੇ ਰਸਾਇਣਾਂ ਅਤੇ ਪ੍ਰਿਜਰਵੈਟਿਵਸ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ,

ਇਸ ਨਾਲ ਸਿਹਤ ਨੂੰ ਕਈ ਤਰ੍ਹਾਂ ਗੰਭੀਰ ਨੁਕਸਾਨ ਹੋ ਸਕਦਾ ਹੈ ਖੁਰਾਕ ਪਦਾਰਥਾਂ ’ਚ ਹਾਨੀਕਾਰਕ ਰਸਾਇਣਾਂ ਦੇ ਮਿਸ਼ਰਣ ਜਾਂ ਫਿਰ ਉੱਚ ਗੁਣਵੱਤਾ ਵਾਲੇ ਤੱਤਾਂ ਦੀ ਜਗ੍ਹਾ ਸਸਤੇ ਪਦਾਰਥਾਂ ਦਾ ਇਸਤੇਮਾਲ ਕਈ ਤਰ੍ਹਾਂ ਦੇ ਰੋਗਾਂ ਦਾ ਜ਼ੋਖਿਮ ਵਧਾਉਣ ਵਾਲਾ ਹੋ ਸਕਦਾ ਹੈ ਦੁੱਧ ਤੋਂ ਲੈ ਕੇ ਚੌਲ-ਮਸਾਲਿਆਂ ’ਚ ਮਿਲਾਵਟ ਦੇ ਨਾਲ ਫਲਾਂ-ਸਬਜ਼ੀਆਂ ਨੂੰ ਪਕਾਉਣ ਲਈ ਕਈ ਅਜਿਹੀਆਂ ਹਾਨੀਕਾਰਕ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ

ਜੋ ਕਿਡਨੀ-ਲਿਵਰ ਸਮੇਤ ਕਈ ਅੰਗਾਂ ਨੂੰ ਗੰਭੀਰ ਨੁਕਸਾਨ ਪਹੁੰਚਾਉਣ ਵਾਲੀਆਂ ਹੋ ਸਕਦੀਆਂ ਹਨ ਇਨ੍ਹਾਂ ਦਿਨਾਂ ’ਚ ਜੇਕਰ ਤੁਸੀਂ ਵੀ ਬਾਜ਼ਾਰ ਤੋਂ ਲਿਆ ਕੇ ਅੰਬ ਖਾ ਰਹੇ ਹੋ ਤਾਂ ਸਾਵਧਾਨ ਹੋ ਜਾਓ, ਤੁਹਾਡੀ ਥੋੜ੍ਹੀ ਜਿਹੀ ਲਾਪਰਵਾਹੀ ਸਰੀਰ ਲਈ ਬਹੁਤ ਹਾਨੀਕਾਰਕ ਹੋ ਸਕਦੀ ਹੈ

Table of Contents

ਹਾਨੀਕਾਰਕ ਰਸਾਇਣਾਂ ਦਾ ਇਸਤੇਮਾਲ:

ਅੰਬ ਉਂਜ ਤਾਂ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਫਲਾਂ ’ਚੋਂ ਇੱਕ ਹੈ ਇਹ ਵਿਟਾਮਿਨ ਏ ਅਤੇ ਸੀ ਦੇ ਨਾਲ ਫਾਈਬਰ ਅਤੇ ਪ੍ਰੋਟੀਨ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ ਪਰ ਅੰਬ ਖਾਣ ਦੌਰਾਨ ਵਰਤੀ ਗਈ ਛੋਟੀ ਜਿਹੀ ਲਾਪਰਵਾਹੀ ਨਾਲ ਕਈ ਤਰ੍ਹਾਂ ਦੀਆਂ ਗੰਭੀਰ ਸਿਹਤ ਸਮੱਸਿਆਵਾਂ ਅਤੇ ਪਾੱਇਜ਼ਨਿੰਗ ਤੱਕ ਦਾ ਖ਼ਤਰਾ ਹੋ ਸਕਦਾ ਹੈ ਸਿਹਤ ਮਾਹਿਰ ਦੱਸਦੇ ਹਨ, ਅੰਬ ਅਤੇ ਕਈ ਹੋਰ ਫਲਾਂ ਨੂੰ ਪਕਾਉਣ ਲਈ ਗੈਰ-ਕੁਦਰਤੀ ਤਰੀਕਿਆਂ ਨਾਲ ਵਰਤੋਂ ’ਚ ਲਿਆਂਦਾ ਜਾਂਦਾ ਹੈ ਇਸ ਦੇ ਲਈ ਕੈਲਸ਼ੀਅਮ ਕਾਰਬਾਈਡ ਨਾਮਕ ਰਸਾਇਣ ਦਾ ਇਸਤੇਮਾਲ ਹੁੰਦਾ ਹੈ ਕੈਲਸ਼ੀਅਮ ਕਾਰਬਾਈਡ ਨੂੰ ਮਨੁੱਖੀ ਸਿਹਤ ਲਈ ਖ਼ਤਰਨਾਕ ਮੰਨਿਆ ਜਾਂਦਾ ਹੈMangoes

Also Read:  ਜੋ ਮੰਗਿਆ ਉਹੀ ਦਿੰਦਾ ਗਿਆ ਮੇਰਾ ਸਾਈਂ -Experience of Satsangis

ਕੈਲਸ਼ੀਅਮ ਕਾਰਬਾਈਡ ਦਾ ਇਸਤੇਮਾਲ:

ਅੰਬ, ਕੇਲਾ, ਪਪੀਤਾ ਵਰਗੇ ਫਲਾਂ ਨੂੰ ਸਮੇਂ ਤੋਂ ਪਹਿਲਾਂ ਪਕਾਉਣ ਅਤੇ ਬਾਜ਼ਾਰ ’ਚ ਉਪਲੱਬਧ ਕਰਵਾਉਣ ਲਈ ਕੈਲਸ਼ੀਅਮ ਕਾਰਬਾਈਡ ਦਾ ਇਸਤੇਮਾਲ ਹੁੰਦਾ ਰਿਹਾ ਹੈ ਅਧਿਐਨਕਰਤਾ ਦੱਸਦੇ ਹਨ ਕਿ ਸਰੀਰ ’ਚ ਜੇਕਰ ਲੰਮੇ ਸਮੇਂ ਤੱਕ ਇਸ ਦੀ ਥੋੜ੍ਹੀ ਮਾਤਰਾ ਵੀ ਜਾਂਦੀ ਰਹਿੰਦੀ ਹੈ ਤਾਂ ਇਹ ਕਿਡਨੀ-ਲਿਵਰ ਵਰਗੇ ਅੰਗਾਂ ਲਈ ਗੰਭੀਰ ਸਮੱਸਿਆ ਵਧਾਉਣ ਵਾਲੀ ਹੋ ਸਕਦੀ ਹੈ ਕੈਲਸ਼ੀਅਮ ਕਾਰਬਾਈਡ ਨੂੰ ਜਦੋਂ ਪਾਣੀ ’ਚ ਮਿਲਾਇਆ ਜਾਂਦਾ ਹੈ ਤਾਂ ਇਸ ਨਾਲ ਐਸੀਟਿਲੀਨ ਗੈਸ ਨਿੱਕਲਦੀ ਹੈ ਐਸੀਟਿਲੀਨ ਗੈਸ ਹੀ ਫਲਾਂ ਨੂੰ ਪਕਾਉਣ ਦਾ ਕੰਮ ਕਰਦੀ ਹੈ ਅਧਿਐਨਾਂ ’ਚ ਪਾਇਆ ਗਿਆ ਹੈ ਕਿ ਕੈਲਸੀਅਮ ਕਾਰਬਾਈਡ ਅਤੇ ਐਸੀਟਿਲੀਨ ਗੈਸ ਦੋਵਾਂ ਨਾਲ ਕਈ ਸਿਹਤ ਜ਼ੋਖਿਮ ਹੋ ਸਕਦੇ ਹਨ

ਕੀ ਕਹਿੰਦੇ ਹਨ ਮਾਹਿਰ?

ਖੁਰਾਕ ਮਾਹਿਰ ਦੱਸਦੇ ਹਨ, ਕੈਲਸ਼ੀਅਮ ਕਾਰਬਾਈਡ ਨਾਲ ਪੱਕੇ ਫਲਾਂ ਨੂੰ ਜੇਕਰ ਤੁਸੀਂ ਬਿਨਾਂ ਚੰਗੀ ਤਰ੍ਹਾਂ ਧੋਤੇ ਖਾਂਦੇ ਹੋ ਤਾਂ ਇਸ ਨਾਲ ਪੁਆਇਜ਼ਨਿੰਗ ਹੋਣ ਦਾ ਖ਼ਤਰਾ ਰਹਿੰਦਾ ਹੈ ਇਹ ਮਨੁੱਖਾਂ ਲਈ ਜ਼ਹਿਰੀਲੇ ਹੋ ਸਕਦੇ ਹਨ ਸਰੀਰ ’ਚ ਇਸ ਦੀ ਵਧੀਕੀ ਚਮੜੀ ਦੀਆਂ ਗੰਭੀਰ ਸਮੱਸਿਆਵਾਂ ਦੇ ਨਾਲ ਪੁਆਜ਼ਨਿੰਗ ਅਤੇ ਕਿਡਨੀ ਫੇਲੀਅਰ ਤੱਕ ਦਾ ਜ਼ੋਖਿਮ ਵਧਾਉਣ ਵਾਲੀ ਹੋ ਸਕਦੀ ਹੈ ਫਲ ਉਤਪਾਦਨ ਉਦਯੋਗ ’ਚ ਕੰਮ ਕਰਨ ਵਾਲੇ ਵਰਕਰ, ਜੋ ਕੈਲਸ਼ੀਅਮ ਕਾਰਬਾਈਡ ਦੇ ਜ਼ਿਆਦਾ ਸੰਪਰਕ ’ਚ ਰਹਿੰਦੇ ਹਨ, ਉਨ੍ਹਾਂ ’ਚ ਗੰਭੀਰ ਸਿਹਤ ਸਮੱਸਿਆਵਾਂ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ ਇਸ ਕਾਰਨ ਪਲਮੋਨਰੀ ਐਡਿਮਾ (ਫੇਫੜਿਆਂ ’ਚ ਤਰਲ ਪਦਾਰਥ ਜਮ੍ਹਾ ਹੋਣਾ), ਕਾਰਡੀਅਕ ਅਰੈਸਟ, ਕੋਲਨ ਅਤੇ ਪ੍ਰੋਸਟੈਟ ਕੈਂਸਰ ਵਰਗੀਆਂ ਬਿਮਾਰੀਆਂ ਦਾ ਜ਼ੋਖਿਮ ਹੋ ਸਕਦਾ ਹੈ

ਇਹ ਸਾਵਧਾਨੀਆਂ ਵਰਤਣੀਆਂ ਜ਼ਰੂਰੀ:

ਖੁਰਾਕ ਮਾਹਿਰ ਕਹਿੰਦੇ ਹਨ, ਫਲਾਂ-ਸਬਜ਼ੀਆਂ ’ਚ ਇਸਤੇਮਾਲ ਹੋਣ ਵਾਲੇ ਹਾਨੀਕਾਰਕ ਰਸਾਇਣਾਂ ਤੋਂ ਬਚੇ ਰਹਿਣ ਲਈ ਜ਼ਰੂਰੀ ਹੈ ਕਿ ਇਨ੍ਹਾਂ ਦੇ ਸੇਵਨ ਤੋੋਂ ਪਹਿਲਾਂ ਉਨ੍ਹਾਂ ਨੂੰ ਘੱਟੋ-ਘੱਟ ਅੱਧਾ ਘੰਟਾ ਪਾਣੀ ’ਚ ਭਿਉਂ ਕੇ ਰੱਖੋ ਅਤੇ ਵਧੀਆ ਤਰੀਕੇ ਨਾਲ ਪਾਣੀ ਨਾਲ ਸਾਫ ਕਰਕੇ ਹੀ ਇਨ੍ਹਾਂ ਦਾ ਸੇਵਨ ਕਰੋ ਆਰਗੈਨਿਕ ਚੀਜ਼ਾਂ ਦਾ ਸੇਵਨ ਕਰੋ ਬੇਮੌਸਮ ਮਿਲਣ ਵਾਲੀਆਂ ਚੀਜ਼ਾਂ ਨੂੰ ਗੈਰ-ਕੁਦਰਤੀ ਤਰੀਕਿਆਂ ਨਾਲ ਤਿਆਰ ਕੀਤਾ ਜਾਂ ਪਕਾਇਆ ਜਾਂਦਾ ਹੈ, ਅਜਿਹੀਆਂ ਚੀਜ਼ਾਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ

Also Read:  Soy Product Beneficial: ਸੋਇਆ ਪ੍ਰੋਡਕਟ ਹਨ ਲਾਭਕਾਰੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ