Hydrotherapy

Hydrotherapy: ਚਿਹਰੇ ਨੂੰ ਵਾਰ-ਵਾਰ ਧੋਵੋ

ਜਦੋਂ ਵੀ ਵਿਹਲ ਮਿਲੇ, ਪਾਣੀ ਨਾਲ ਚਿਹਰਾ ਧੋਵੋ ਪਾਣੀ ਦੇ ਇਲਾਜ ਤੋਂ ਬਿਹਤਰ ਕੋਈ ਕਾਰਗਰ ਤਰੀਕਾ ਨਹੀਂ, ਚਿਹਰੇ ਨੂੰ ਚਮਕਦਾਰ ਬਣਾਉਣ ’ਚ ਅਤੇ ਸੁੰਦਰਤਾ ਬਰਕਰਾਰ ਰੱਖਣ ’ਚ

ਉਂਜ ਤਾਂ ਕੁਦਰਤ ’ਚ ਕੁਦਰਤੀ ਸੰਪਦਾ ਭਰੀ ਪਈ ਹੈ ਉਨ੍ਹਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਦੇਰ ਹੈ ਅਸੀਂ ਤਰ੍ਹਾਂ-ਤਰ੍ਹਾਂ ਨਾਲ ਉਨ੍ਹਾਂ ਨੂੰ ਵਰਤੋਂ ’ਚ ਲਿਆ ਕੇ ਚਿਹਰੇ ਦੀ ਸੁੰਦਰਤਾ ਵਧਾ ਸਕਦੇ ਹਾਂ ਪਰ ਜਲ ਭਾਵ ਪਾਣੀ ਮੁਫਤ ’ਚ ਅਤੇ ਹਰ ਥਾਂ ਪਹੁੰਚਯੋਗ ਹੈ ਚਿਹਰੇ ਦੀ ਸੁੰਦਰਤਾ ਦੇ ਵਾਧੇ ਲਈ ਵਾਰ-ਵਾਰ ਪਾਣੀ ਨਾਲ ਚਿਹਰਾ ਧੋਣਾ ਇੱਕ ਕੁਦਰਤੀ ਵਿਧੀ ਹੈ

ਸ਼ੁਰੂ ਤੋਂ ਹੀ ਬੱਚਿਆਂ ਨੂੰ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਸਾਫ ਪਾਣੀ ਨਾਲ ਮੂੰਹ ਧੋਣ ਦੀ ਆਦਤ ਪਾਉਣੀ ਚਾਹੀਦੀ ਹੈ ਮੂੰਹ ਧੋਂਦੇ ਸਮੇਂ ਅੱਖਾਂ ਨੂੰ ਵੀ ਪਾਣੀ ਨਾਲ ਧੋਣਾ ਚਾਹੀਦਾ ਹੈ ਇਸ ਨਾਲ ਅੱਖਾਂ ਨੂੰ ਆਰਾਮ ਅਤੇ ਰਾਹਤ ਮਿਲਦੀ ਹੈ, ਨਾਲ ਹੀ ਅੱਖਾਂ ’ਚੋਂ ਨਿੱਕਲਣ ਵਾਲੀ ਗੰਦਗੀ ਵੀ ਧੋਤੀ ਜਾਂਦੀ ਹੈ ਅੱਖਾਂ ਦੀ ਕਸਰਤ ਵੀ ਹੋ ਜਾਂਦੀ ਹੈ, ਜਿਸ ਨਾਲ ਅੱਖਾਂ ਦੀ ਰੌਸ਼ਨੀ ਵੀ ਵਧਦੀ ਹੈ

ਇਸ ਤੋਂ ਇਲਾਵਾ ਸੌਂਦੇ ਸਮੇਂ ਸਾਡੇ ਚਿਹਰੇ ’ਤੇ ਜੋ ਰੋਮਾਂ ਰਾਹੀਂ ਚਿਪਚਿਪਾ ਤੇਲੀ ਪਦਾਰਥ ਵਗਦਾ ਹੈ, ਉਹ ਵੀ ਧੋਤਾ ਜਾਂਦਾ ਹੈ ਤੇ ਚਿਹਰਾ ਖਿੜਿਆ-ਖਿੜਿਆ ਜਿਹਾ ਮਹਿਸੂਸ ਹੋਣ ਲੱਗਦਾ ਹੈ ਅੱਜ-ਕੱਲ੍ਹ ਦੀ ਭੱਜ-ਦੌੜ ਵਾਲੀ ਜ਼ਿੰਦਗੀ ’ਚ ਅਕਸਰ ਕਈ ਘੰਟਿਆਂ ਤੱਕ ਘਰੋਂ ਬਾਹਰ ਰਹਿਣਾ ਪੈਂਦਾ ਹੈ ਅਜਿਹੇ ’ਚ ਮੇਕਅੱਪ ਜ਼ਿਆਦਾ ਦੇਰ ਤੱਕ ਟਿਕਿਆ ਰਹੇ, ਇਹ ਵੀ ਇੱਕ ਸਮੱਸਿਆ ਹੁੰਦੀ ਹੈ ਪਰ ਫਿਕਰ ਨਾ ਕਰੋ ਮੇਕਅੱਪ ਕਰਨ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ, ਨਹੀਂ ਤਾਂ ਬਰਫ ਰਗੜ ਲਓ ਮੇਕਅੱਪ ਜ਼ਿਆਦਾ ਦੇਰ ਤੱਕ ਟਿਕਿਆ ਰਹੇਗਾMake a face mask at home -sachi shiksha punjabi

ਜਦੋਂ ਵੀ ਤੁਹਾਨੂੰ ਥਕਾਵਟ ਮਹਿਸੂਸ ਹੋਵੇ, ਚਿਹਰਾ, ਧੌਣ, ਹੱਥ, ਕੂਹਣੀਆਂ, ਕੰਨਾਂ ਦੇ ਪਿੱਛੇ ਚੰਗੀ ਤਰ੍ਹਾਂ ਧੋਵੋ (ਪੈਰ ਵੀ) ਸਾਰੀ ਥਕਾਵਟ ਮਿੰਟਾਂ ’ਚ ਦੂਰ ਹੋ ਜਾਵੇਗੀ ਅਤੇ ਤੁਸੀਂ ਟੈਨਸ਼ਨ ਫਰੀ ਹੋ ਜਾਓਗੇ ਜਦੋਂ ਵੀ ਤੁਸੀਂ ਬਾਹਰੋਂ ਘਰ ਵਾਪਸ ਆਓ, ਸਭ ਤੋਂ ਪਹਿਲਾਂ ਚਿਹਰਾ ਆਦਿ ਸਾਫ ਪਾਣੀ ਨਾਲ ਧੋਵੋ ਤਾਂ ਕਿ ਧੂੜ ਕਣ, ਪਸੀਨਾ ਅਤੇ ਪ੍ਰਦੂਸ਼ਿਤ ਹਵਾ, ਧੂੰਏਂ ਆਦਿ ਦਾ ਪ੍ਰਭਾਵ ਜਾਂਦਾ ਰਹੇ ਅਤੇ ਚਮੜੀ ਸਾਫ-ਸੁਥਰੀ, ਕੋਮਲ ਅਤੇ ਸੁੰਦਰ ਹੋ ਜਾਵੇ

Also Read:  ਸ਼ਬਦਾਂ ਦੀ ਵਰਤੋਂ

ਜੇਕਰ ਤੁਹਾਡੀ ਚਮੜੀ ਤੇਲੀ ਹੈ ਅਤੇ ਜ਼ਿਆਦਾ ਪਸੀਨਾ ਆਉਂਦਾ ਹੈ, ਅਜਿਹੀ ਸਥਿਤੀ ’ਚ ਵੀ ਚਿਹਰੇ ਨੂੰ ਵਾਰ-ਵਾਰ ਠੰਢੇ ਪਾਣੀ ਨਾਲ ਧੋਣਾ ਚਾਹੀਦਾ ਹੈ ਇਹ ਇੱਕ ਕਾਰਗਰ ਤਰੀਕਾ ਹੈ ਜੇਕਰ ਤੁਹਾਡੀ ਚਮੜੀ ਸੰਵੇਦਨਸ਼ੀਲ ਹੈ ਅਤੇ ਕਿੱਲ ਮੁੰਹਾਸੇ ਨਿੱਕਲਦੇ ਰਹਿੰਦੇ ਹਨ ਤਾਂ ਅਜਿਹੀ ਸਥਿਤੀ ’ਚ ਚਾਰ ਜਾਂ ਪੰਜ ਵਾਰ ਦਿਨ ’ਚ ਠੰਢੇ ਪਾਣੀ ਨਾਲ ਚਿਹਰਾ ਧੋਵੋ ਅਤੇ ਤੋਲੀਏ ਨਾਲ ਰਗੜ ਕੇ ਨਹੀਂ, ਥਾਪੜ ਕੇ ਸੁਕਾ ਲਓ ਮੁੰਹਾਸੇ ਵਧਣਗੇ ਜਾਂ ਫੈਲਣਗੇ ਨਹੀਂ

ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਦਾ ਪੂਰਾ ਮੇਕਅੱਪ ਉਤਾਰ ਲਓ ਅਤੇ ਫਿਰ ਚਿਹਰਾ ਚੰਗੀ ਤਰ੍ਹਾਂ ਧੋਵੋ ਇਸ ਨਾਲ ਰੋਮ ਖੁੱਲ੍ਹ ਜਾਣਗੇ ਅਤੇ ਸਰੀਰ ਦੇ ਅੰਦਰ ਦੀ ਗੰਦਗੀ ਅਸਾਨੀ ਨਾਲ ਨਿੱਕਲ ਸਕੇਗੀ ਨਾਲ ਹੀ ਆਰਾਮਦਾਇਕ ਨੀਂਦ ਵੀ ਆਵੇਗੀ ਚਿਹਰਾ ਧੋਂਦੇ ਸਮੇਂ ਵਾਰ-ਵਾਰ ਹੱਥਾਂ ਦੀ ਬੁੱਕ ਬਣਾ ਕੇ ਵਾਰ-ਵਾਰ ਪਾਣੀ ਦੇ ਛਿੱਟੇ ਮਾਰੋ ਤਾਂ ਇਸ ਨਾਲ ਅੱਖਾਂ ਦੀ ਸਫਾਈ ਅਸਾਨੀ ਨਾਲ ਹੁੰਦੀ ਹੈ ਮੂੰਹ ਦੀ ਵੀ ਸਫਾਈ ਹੋ ਜਾਂਦੀ ਹੈ ਅਜਿਹਾ ਕਰਨਾ ਚਮੜੀ ਨੂੰ ਭਾਉਂਦਾ ਹੈ

ਅਤੇ ਖੂਨ ਦਾ ਸੰਚਾਰ ਤੇਜ਼ ਹੋ ਜਾਂਦਾ ਹੈ ਜਿਸ ਨਾਲ ਸਰੀਰ ਸਥਿਤ ਸੈੱਲਾਂ ਅਤੇ ਟਿਸ਼ੂਆਂ ਨੂੰ ਵੱਧ ਤੋਂ ਵੱਧ ਆਕਸੀਜਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਕਾਰਬਨ ਡਾਈਆਕਸਾਈਡ ਸਾਹ ਲੈਣ ਦੀ ਪ੍ਰਕਿਰਿਆ ਨਾਲ ਸਰੀਰ ਦੇ ਬਾਹਰ ਨਿੱਕਲ ਜਾਂਦੀ ਹੈ ਅਜਿਹੇ ’ਚ ਸਰੀਰ ਹੌਲਾ ਅਤੇ ਤਣਾਅਰਹਿਤ ਮਹਿਸੂਸ ਕਰਨ ਲੱਗਦਾ ਹੈ ਥਕਾਵਟ ਗਾਇਬ ਹੋ ਜਾਂਦੀ ਹੈ, ਉਹ ਅੱਡ ਮੂੰਹ ਧੋਣ ਲਈ ਠੰਢ ’ਚ ਹਲਕੇ ਕੋਸੇ ਅਤੇ ਗਰਮੀ ’ਚ ਠੰਢੇ ਪਾਣੀ ਦੀ ਵਰਤੋਂ ਸਹੀ ਰਹਿੰਦੀ ਹੈ ਜੇਕਰ ਸਾਦਾ ਪਾਣੀ ਸਹੀ ਨਾ ਰਹੇ ਤਾਂ ਮਿਨਰਲ ਵਾਟਰ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ

ਇਸ ਲਈ ਵਾਰ-ਵਾਰ ਮੂੰਹ ਧੋਵੋ, ਕਈ ਵਾਰ ਧੋਵੋ ਧੋਣ ਦਾ ਸਬੱਬ ਹੈ ਸਾਡੇ ਚਿਹਰੇ ਨੂੰ ਚਮਕਦਾਰ, ਨਿਰੋਗ, ਸਿਹਤਮੰਦ ਅਤੇ ਸੁੰਦਰ ਬਣਾਉਣਾ ਪਰ ਧਿਆਨ ਰੱਖੋ ਸਾਬਣ, ਫੇਸਵਾਸ਼ ਦੀ ਵਰਤੋਂ ਨਾ ਕਰੋ ਪੂਰੇ ਦਿਨ ’ਚ ਵੱਧ ਤੋਂ ਵੱਧ ਦੋ ਵਾਰ ਮਾਈਲਡ ਫੇਸਵਾਸ਼ ਪ੍ਰਯੋਗ ਕਰੋ
-ਸੇਤੂ ਜੈਨ

Also Read:  ਬਚਾਅ ਲਈ ਵਰਤੋ ਸਾਵਧਾਨੀਆਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ