Women invest

Women invest: ਔਰਤਾਂ ਜਦੋਂ ਕਰਨ ਪੂੰਜੀ ਨਿਵੇਸ਼

ਔਰਤਾਂ ’ਚ ਆਤਮ-ਨਿਰਭਰਤਾ ਅਤੇ ਸਿੱਖਿਆ ਦੇ ਪ੍ਰਚਾਰ ਦੀ ਵਜ੍ਹਾ ਨਾਲ ਵੱਖ-ਵੱਖ ਖੇਤਰਾਂ ’ਚ ਉਨ੍ਹਾਂ ਦੀ ਹਿੱਸੇਦਾਰੀ ਵਧੀ ਹੈ ਅੱਜ ਦੀਆਂ ਔਰਤਾਂ ਕਮਾਉਣ ਦੇ ਨਾਲ-ਨਾਲ ਬੱਚਤ ’ਚ ਵੀ ਰੁਚੀ ਲੈਂਦੀਆਂ ਹਨ ਜੋ ਅੱਗੇ ਚੱਲ ਕੇ ਉਨ੍ਹਾਂ ਨੂੰ ਹੀ ਲਾਭ ਪਹੁੰਚਾਉਂਦਾ ਹੈ ਪਰ ਹਾਲੇ ਵੀ ਆਮ ਔਰਤਾਂ ਪੂੰਜੀ ਨਿਵੇਸ਼ ਦੇ ਮਾਮਲਿਆਂ ’ਚ ਆਦਮੀਆਂ ਤੋਂ ਪਿੱਛੇ ਹੀ ਹਨ

ਸੰਪੱਤੀ ਖਰੀਦਣਾ ਜਾਂ ਪੂੰਜੀ ਨਿਵੇਸ਼ ਕਰਨਾ ਹੁਣ ਵੀ ਪੁਰਸ਼ਾਂ ਦੇ ਵੱਸ ਦਾ ਕੰਮ ਮੰਨਿਆ ਜਾਂਦਾ ਹੈ ਪੁਰਸ਼ ਵੀ ਦੂਜਿਆਂ ਦੀ ਦੇਖਾਦੇਖੀ ਜਾਂ ਆਪਣੇ ਅਨੁਭਵ ਦੇ ਆਧਾਰ ’ਤੇ ਇਨ੍ਹਾਂ ਕੰਮਾਂ ’ਚ ਥੋੜ੍ਹੀ-ਬਹੁਤ ਮੁਹਾਰਤ ਹਾਸਲ ਕਰ ਲੈਂਦੇ ਹਨ, ਜਦੋਂਕਿ ਪੜ੍ਹੇ-ਲਿਖੇ ਆਧੁਨਿਕ ਕਹੇ ਜਾਣ ਵਾਲੇ ਪਰਿਵਾਰਾਂ ’ਚ ਵੀ ਘਰ ਦੀਆਂ ਔਰਤ ਮੈਂਬਰਾਂ ਨੂੰ ਇਨ੍ਹਾਂ ਗੱਲਾਂ ਤੋਂ ਦੂਰ ਰੱਖਿਆ ਜਾਂਦਾ ਹੈ ਜਿਸ ਦੀ ਵਜ੍ਹਾ ਨਾਲ ਅੱਗੇ ਚੱਲ ਕੇ ਜਦੋਂ ਉਨ੍ਹਾਂ ਨੂੰ ਪੂੰਜੀ ਨਿਵੇਸ਼ ਕਰਨ ਦਾ ਮੌਕਾ ਮਿਲਦਾ ਹੈ ਤਾਂ ਅਕਸਰ ਉਹ ਗਲਤ ਜਗ੍ਹਾ ਪੈਸਾ ਲਾ ਬੈਠਦੀਆਂ ਹਨ ਜਾਂ ਫਿਰ ਸਵਾਰਥੀ ਸ਼ੁੱਭਚਿੰਤਕਾਂ ਦੇ ਵਿਛਾਏ ਜਾਲ ’ਚ ਫਸ ਜਾਂਦੀਆਂ ਹਨ

ਤਜ਼ਰਬੇਕਾਰ ਆਮਦਨ ਟੈਕਸ ਮਾਹਿਰ ਅਤੇ ਪ੍ਰੋਪਰਟੀ ਡੀਲਰਸ ਅਨੁਸਾਰ ਵਰਤਮਾਨ ਯੁੱਗ ’ਚ ਆਪਣੇ ਪੈਸੇ ਨੂੰ ਵਧਾਉਣ ਲਈ ਪੂੰਜੀ ਨਿਵੇਸ਼ ਕਰਦੇ ਸਮੇਂ ਵਿਅਕਤੀਆਂ, ਖਾਸ ਕਰਕੇ ਔਰਤਾਂ ਨੂੰ ਬੜੀ ਸਾਵਧਾਨੀ ਵਰਤਣੀ ਚਾਹੀਦੀ ਹੈ ਨਹੀਂ ਤਾਂ ਸਾਲਾਂ ਤੋਂ ਮਿਹਨਤ ਨਾਲ ਜੋੜੀ ਪਾਈ-ਪਾਈ ਤਬਾਹ ਹੋਣ ’ਚ ਦੇਰ ਨਹੀਂ ਲੱਗਦੀ75 Investment fund

ਅਕਸਰ ਦੇਖਿਆ ਜਾਂਦਾ ਹੈ ਕਿ ਪੜ੍ਹੀਆਂ-ਲਿਖੀਆਂ ਨੌਕਰੀਪੇਸ਼ਾ ਔਰਤਾਂ ਆਪਣੇ ਸੰਕੋਚ, ਆਲਸ, ਜਾਣਕਾਰੀ ਦੀ ਕਮੀ ਅਤੇ ਸਵਾਰਥੀ ਦੋਸਤਾਂ ਜਾਂ ਰਿਸ਼ਤੇਦਾਰਾਂ ਦੇ ਕਹਿਣੇ ’ਚ ਆ ਕੇ ਆਪਣੇ ਬੱਚਤ ਦੇ ਪੈਸਿਆਂ ਦਾ ਨਿਵੇਸ਼ ਕਰਦੇ ਸਮੇਂ ਗਲਤੀ ਕਰ ਬੈਠਦੀਆਂ ਹਨ ਫਿਰ ਜਦੋਂ ਲੋੜ ਪੈਂਦੀ ਹੈ ਤਾਂ ਉਨ੍ਹਾਂ ਨੂੰ ਆਪਣੀ ਗਲਤੀ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ ਇਸ ਲਈ ਔਰਤਾਂ ਨੂੰ ਪੂੰਜੀ ਨਿਵੇਸ਼ ਕਰਦੇ ਸਮੇਂ ਕੁਝ ਗੱਲਾਂ ’ਤੇ ਪਹਿਲਾਂ ਹੀ ਗੌਰ ਕਰਨੀ ਚਾਹੀਦੀ ਹੈ

Also Read:  Night Light: ਦਿਲ ਨੂੰ ਨਹੀਂ ਭਾਉਂਦੀ ਰਾਤ ਦੀ ਤੇਜ਼ ਰੌਸ਼ਨੀ

ਕਿਸੇ ਪੇਸ਼ੇਵਰ ਸਲਾਹਕਾਰ ਨਾਲ ਸਲਾਹ ਕਰਕੇ ਆਪਣੀ ਪੂੰਜੀ ਨਿਵੇਸ਼ ਲਈ ਲਾਉਣੀ ਚਾਹੀਦੀ ਹੈ ਭਾਵ ਪੂੰਜੀ ਨਿਵੇਸ਼ ਕਰਦੇ ਸਮੇਂ, ਇਸ ’ਚ ਹੋਣ ਵਾਲੇ ਫਾਇਦੇ ਤੇ ਨੁਕਸਾਨ ਦੀ ਵਿਸਥਾਰ ਪੂਰਵਕ ਜਾਣਕਾਰੀ ਲਓ:-

  • ਐਮਰਜੈਂਸੀ ’ਚ ਨਿਵੇਸ਼ ਕੀਤੀ ਪੂੰਜੀ ਨੂੰ ਮੁੜ ਪ੍ਰਾਪਤ ਕਰਨ ਦੇ ਤਰੀਕਿਆਂ ਬਾਰੇ ਪੁੱਛ ਲਓ
  • ਪੂੰਜੀ ਨਿਵੇਸ਼ ਸਿੰਗਲ ਹੀ ਕਰੋ ਕਿਸੇ ਦੇ ਨਾਲ ਮਿਲ ਕੇ ਪੂੰਜੀ ਨਿਵੇਸ਼ ਕਰਨ ਨਾਲ ਅੱਗੇ ਚੱਲ ਕੇ ਧੋਖਾਧੜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ
  • ਜ਼ੋੋਖਿਮਪੂਰਨ ਸ਼ਰਤਾਂ ਜਾਂ ਹਾਲਾਤਾਂ ਵਾਲੀ ਥਾਂ ’ਚ ਪੂੰਜੀ ਨਿਵੇਸ਼ ਕਰਨ ਤੋਂ ਬਚੋ
  • ਕਿਸੇ ਦੂਰ ਥਾਂ ’ਚ ਫਲੈਟ ਜਾਂ ਖੇਤ ਖਰੀਦਣ ’ਚ ਪੈਸਾ ਨਾ ਲਾਓ ਸੰਪੱਤੀ ਉੱਥੇ ਖਰੀਦੋ ਜਿੱਥੇ ਤੁਸੀਂ ਇਸ ’ਤੇ ਨਿਗਰਾਨੀ ਰੱਖ ਸਕੋ
  • ਡਾਵਾਂਡੋਲ ਸਥਿਤੀ ਵਾਲੀਆਂ ਫਾਈਨੈਂਸ ਕੰਪਨੀਆਂ ਜਾਂ ਅਨਜਾਣ ਚਿੱਟ ਫੰਡ ਕੰਪਨੀਆਂ ’ਚ ਦੂਜਿਆਂ ਦੀ ਦੇਖਾਦੇਖੀ ਜ਼ਿਆਦਾ ਫਾਇਦੇ ਦੇ ਲਾਲਚ ’ਚ ਪੈਸਾ ਨਾ ਲਾਓ
  • ਸੰਪੱਤੀ ਦੇ ਕਾਗਜ਼ ਪੱਕੇ ਹੋਣ ਸੰਪੱਤੀ ਖਰੀਦਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖੋ
  • ਸੰਪੱਤੀ ਖਰੀਦਦੇ ਜਾਂ ਪੂੰਜੀ ਨਿਵੇਸ਼ ਕਰਦੇ ਸਮੇਂ ਆਮਦਨ ਟੈਕਸ ਮਾਹਿਰ ਜਾਂ ਵਕੀਲ ਤੋਂ ਜ਼ਰੂਰ ਸਲਾਹ ਲਓ ਤਾਂ ਕਿ ਤੁਹਾਨੂੰ ਅੱਗੇ ਚੱਲ ਕੇ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ
  • ਕਿਰਾਏ ’ਤੇ ਮਕਾਨ ਦਿੰਦੇ ਸਮੇਂ ਕਿਸੇ ਭਰੋਸੇਯੋਗ ਕੰਪਨੀ ਨੂੰ ਲੀਜ਼ ’ਤੇ ਦਿਓ -ਪੂਰਣਿਮਾ ਮਿੱਤਰਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ