Junk food

Junk food:  ਜੰਕ ਫੂਡ ਦੇ ਸੇਵਨ ਨਾਲ ਵਧ ਰਿਹਾ ਕਿਡਨੀ ਰੋਗ ਦਾ ਖ਼ਤਰਾ

ਆਧੁਨਿਕਤਾ ਅਤੇ ਸ਼ਹਿਰੀ ਜੀਵਨਸ਼ੈਲੀ ਦੀ ਤੇਜ਼ ਰਫਤਾਰ ਨਾਲ ਸਾਡੇ ਖਾਣ-ਪੀਣ ਦੀਆਂ ਆਦਤਾਂ ’ਚ ਵੀ ਵੱਡਾ ਬਦਲਾਅ ਆਇਆ ਹੈ ਅੱਜ-ਕੱਲ੍ਹ ਜੰਕ ਫੂਡ, ਸਟ੍ਰੀਟ ਫੂਡ ਅਤੇ ਪੈਕੇਜ਼ਡ ਸਨੈਕਸ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ, ਜੋ ਡਾਕਟਰਾਂ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ

ਚਾਟ, ਗੋਲਗੱਪੇ, ਸਮੋਸਾ, ਬਰਗਰ, ਪੀਜ਼ਾ, ਚਾਊਮੀਨ, ਚਿਪਸ, ਇੰਸਟੈਂਟ-ਨੂਡਲਸ, ਬਿਸਕੁਟ ਅਤੇ ਕੋਲਡ ਡਰਿੰਕਸ ਵਰਗੇ ਖੁਰਾਕੀ ਖਦਾਰਥ ਸਵਾਦ, ਸੁਵਿਧਾ ਅਤੇ ਆਸਾਨੀ ਨਾਲ ਉਪਲੱਬਧ ਹੋਣ ਕਾਰਨ ਲੋਕਾਂ ਵਿੱਚ ਬੇਹੱਦ ਲੋਕਪ੍ਰਿਯ ਹੋ ਚੁੱਕੇ ਹਨ ਪਰ ਮਾਹਿਰਾਂ ਅਨੁਸਾਰ ਇਨ੍ਹਾਂ ਖੁਰਾਕੀ ਪਦਾਰਥਾਂ ਦਾ ਲਗਾਤਾਰ ਸੇਵਨ ਸਰੀਰ ਲਈ ਕਈ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ, ਖਾਸ ਕਰਕੇ ਕਿਡਨੀ ਲਈ

ਸਿਹਤ ਦੀ ਮੌਨ ਸਰਪ੍ਰਸਤ ਕਿਡਨੀ

ਕਿਡਨੀ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ, ਜੋ ਸਰੀਰ ਦੇ ਅੰਦਰੂਨੀ ਸੰਤੁਲਨ ਨੂੰ ਬਣਾਈ ਰੱਖਣ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ ਸੇਮ ਦੇ ਆਕਾਰ ਦਾ ਇਹ ਅੰਗ ਲਗਾਤਾਰ ਖੂਨ ਨੂੰ ਫਿਲਟਰ ਕਰਕੇ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਅਤੇ ਵਾਧੂ ਤੱਤਾਂ ਨੂੰ ਬਾਹਰ ਕੱਢਦੇ ਹਨ ਖੂਨ ਨੂੰ ਸ਼ੁੱਧ ਕਰਨ ਦੇ ਨਾਲ-ਨਾਲ ਕਿਡਨੀ ਸਰੀਰ ’ਚ ਤਰਲ ਪਦਾਰਥਾਂ ਦਾ ਸੰਤੁਲਨ ਬਣਾਈ ਰੱਖਣ, ਇਲੈਕਟ੍ਰੋਲਾਈਟ ਪੱਧਰ ਨੂੰ ਕੰਟਰੋਲ ਕਰਨ ਅਤੇ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਰੱਖਣ ’ਚ ਵੀ ਮੱਦਦ ਕਰਦੀ ਹੈ ਕਿਡਨੀ ਦੀ ਕਾਰਜਪ੍ਰਣਾਲੀ ’ਚ ਕਿਸੇ ਵੀ ਤਰ੍ਹਾਂ ਦੀ ਗੜਬੜ ਪੂਰੇ ਸਰੀਰ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈfood

ਜੰਕ, ਸਟ੍ਰੀਟ ਅਤੇ ਪੈਕੇਜ਼ਡ ਫੂਡ ਕਿਵੇਂ ਪਹੁੰਚਾਉਂਦੇ ਹਨ ਕਿਡਨੀ ਨੂੰ ਨੁਕਸਾਨ?

ਜ਼ਿਆਦਾਤਰ ਪ੍ਰੋਸੈੱਸਡ ਅਤੇ ਸਟ੍ਰੀਟ ਫੂਡ ’ਚ ਬਹੁਤ ਜ਼ਿਆਦਾ ਮਾਤਰਾ ’ਚ ਨਮਕ, ਰਿਫਾਇੰਡ ਤੇਲ, ਬਨਾਵਟੀ ਰੰਗ, ਪ੍ਰਿਜਰਵੇਟਿਵ ਅਤੇ ਅਨਹੈਲਦੀ ਫੈਟ ਪਾਏ ਜਾਂਦੇ ਹਨ ਲੰਮੇ ਸਮੇਂ ਤੱਕ ਇਨ੍ਹਾਂ ਦਾ ਸੇਵਨ ਕਿਡਨੀ ਦੀ ਕਾਰਜ-ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਨਮਕੀਨ ਸਨੈਕਸਾਂ ’ਚ ਮੌਜੂਦ ਜ਼ਿਆਦਾ ਸੋਡੀਅਮ ਬਲੱਡ ਪ੍ਰੈਸ਼ਰ ਨੂੰ ਵਧਾ ਦਿੰਦਾ ਹੈ, ਜਿਸ ਨਾਲ ਕਿਡਨੀ ਦੀਆਂ ਖੂਨ ਨਾੜੀਆਂ ’ਤੇ ਜ਼ਿਆਦਾ ਦਬਾਅ ਪੈਂਦਾ ਹੈ ਇਸੇ ਤਰ੍ਹਾਂ ਜ਼ਿਆਦਾ ਕੈਲੋਰੀ ਵਾਲੇ ਜੰਕ ਫੂਡ ਮੋਟਾਪਾ ਅਤੇ ਸ਼ੂਗਰ ਨੂੰ ਵਧਾਉਂਦੇ ਹਨ, ਜੋ ਕਾਰਨਿਕ ਕਿਡਨੀ ਡਿਸੀਜ਼ ਦੇ ਮੁੱਖ ਜ਼ੋਖਿਮ ਕਾਰਕ ਹਨ

Also Read:  ਕਿਸਾਨ ਜਸਵੀਰ ਸਿੰਘ ਦੀ 6 ਸਾਲ ਦੀ ਮਿਹਨਤ ਨਾਲ ਆਰਗੈਨਿਕ ਹਲਦੀ ਦਾ ਹੱਬ ਬਣਨ ਲੱਗਿਆ ਨਾਗੋਕੀ

ਲੋੜੀਂਦਾ ਪਾਣੀ ਨਾ ਪੀਣਾ ਅਤੇ ਜ਼ਿਆਦਾ ਨਮਕ ਦਾ ਸੇਵਨ ਕਿਡਨੀ ਸਟੋਨ (ਪੱਥਰੀ) ਦੀ ਸੰਭਾਵਨਾ ਵੀ ਵਧਾ ਸਕਦਾ ਹੈ ਇਸ ਤੋਂ ਇਲਾਵਾ ਪੈਕੇਜ਼ਡ ਖੁਰਾਕੀ ਪਦਾਰਥਾਂ ’ਚ ਮੌਜੂਦ ਪ੍ਰਿਜਰਵੇਟਿਵ ਅਤੇ ਰਸਾਇਣਕ ਤੱਤ ਸਰੀਰ ’ਚ ਜ਼ਹਿਰੀਲੇ ਪਦਾਰਥਾਂ ਦਾ ਬੋਝ ਵਧਾ ਦਿੰਦੇ ਹਨ ਜਿਸ ਨਾਲ ਕਿਡਨੀ ਨੂੰ ਉਨ੍ਹਾਂ ਨੂੰ ਬਾਹਰ ਕੱਢਣ ਲਈ ਜ਼ਿਆਦਾ ਮਿਹਨਤ ਕਰਨੀ ਪਂੈਦੀ ਹੈ, ਨਾਲ ਹੀ ਗੰਦੇ ਹਾਲਾਤਾਂ ’ਚ ਤਿਆਰ ਕੀਤੇ ਗਏ ਸਟ੍ਰੀਟ ਫੂਡ ਰਾਹੀਂ ਸੰਕਰਮਣ ਹੋਣ ਦੀ ਸੰਭਾਵਨਾ ਰਹਿੰਦੀ ਹੈ, ਜੋ ਮੂਤਰ ਮਾਰਗ ਅਤੇ ਕਿਡਨੀ ਨੂੰ ਪ੍ਰਭਾਵਿਤ ਕਰ ਸਕਦੇ ਹਨ

ਕਿਡਨੀ ਰੋਗ ਦੇ ਮੁੱਢਲੇ ਚਿਤਾਵਨੀ ਸੰਕੇਤ:

ਕਿਡਨੀ ਦੇ ਰੋਗ ਅਕਸਰ ਹੌਲੀ-ਹੌਲੀ ਅਤੇ ਬਿਨਾਂ ਸਪੱਸ਼ਟ ਲੱਛਣਾਂ ਦੇ ਵਿਕਸਤ ਹੁੰਦੇ ਹਨ, ਪਰ ਸਰੀਰ ਕੁਝ ਮੁੱਢਲੇ ਸੰਕੇਤ ਦਿੰਦਾ ਹੈ ਜਿਵੇਂ ਮੂੰਹ ਜਾਂ ਪੈਰਾਂ ’ਚ ਸੋਜ, ਪੇਸ਼ਾਬ ਕਰਦੇ ਸਮੇਂ ਸਾੜ ਪੈਣਾ, ਝੱਗਦਾਰ ਪੇਸ਼ਾਬ, ਜ਼ਿਆਦਾ ਥਕਾਵਟ, ਭੁੱਖ ਘੱਟ ਲੱਗਣਾ, ਵਾਰ-ਵਾਰ ਜਾਂ ਬਹੁਤ ਘੱਟ ਪੇਸ਼ਾਬ ਆਉਣਾ, ਕਮਰ ਦੇ ਹੇਠਲੇ ਹਿੱਸੇ ’ਚ ਲਗਾਤਾਰ ਦਰਦ ਇਨ੍ਹਾਂ ਲੱਛਣਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਸਮੇਂ ’ਤੇ ਡਾਕਟਰ ਦੀ ਸਲਾਹ ਅਤੇ ਜ਼ਰੂਰੀ ਜਾਂਚ ਨਾਲ ਕਿਡਨੀ ਦੇ ਰੋਗ ਦਾ ਮੁੱਢਲੇ ਪੜਾਅ ’ਚ ਹੀ ਪਤਾ ਲਾਇਆ ਜਾ ਸਕਦਾ ਹੈ

ਕਿਡਨੀ ਨੂੰ ਸਿਹਤਮੰਦ ਰੱਖਣ ਦਾ ਸੌਖਾ ਤਰੀਕਾ:-

ਕਿਡਨੀ ਦੀ ਸਿਹਤ ਦੀ ਰੱਖਿਆ ਲਈ ਕੁਝ ਸੌਖੇ ਜੀਵਨਸ਼ੈਲੀ ਤਰੀਕੇ ਅਪਣਾਏ ਜਾ ਸਕਦੇ ਹਨ ਜਿਵੇਂ-

  • ਦਿਨ ਭਰ ਲੋੜੀਂਦੀ ਮਾਤਰਾ ’ਚ ਪਾਣੀ ਪੀਓ, ਜੰਕ ਫੂਡ, ਸਟ੍ਰੀਟ ਫੂਡ ਅਤੇ ਪੈਕੇਜ਼ਡ ਸਨੈਕਸ ਦਾ ਸੇਵਨ ਸੀਮਤ ਕਰੋ
  • ਆਹਾਰ ’ਚ ਤਾਜ਼ੇ ਫਲ, ਸਲਾਦ ਅਤੇ ਹਰੀਆਂ ਸਬਜ਼ੀਆਂ ਸ਼ਾਮਲ ਕਰੋ
  • ਜ਼ਿਆਦਾ ਨਮਕ, ਖੰਡ ਤੇ ਤਲੇ-ਭੁੱਜੇ ਭੋਜਨ ਤੋਂ ਬਚੋ
  • ਨਿਯਮਤ ਕਸਰਤ ਜਾਂ ਯੋਗ ਕਰੋ
  • ਮਿੱਠਾ ਯੁਕਤ ਅਤੇ ਕਾਰਬੋਰਨੇਟਿਡ ਪੀਣ ਵਾਲੇ ਪਦਾਰਥਾਂ ਦਾ ਸੇਵਨ ਘੱਟ ਕਰੋ
  • ਸਮੇਂ-ਸਮੇਂ ’ਤੇ ਸਿਹਤ ਦੀ ਜਾਂਚ ਜ਼ਰੂਰ ਕਰਵਾਓ

ਕਿਡਨੀ ਸਾਡੇ ਸਰੀਰ ਦੇ ਅਜਿਹੇ ਦੋ ਹਿੱਸੇ ਹਨ ਜੋ ਦਿਨ-ਰਾਤ ਬਿਨਾਂ ਰੁਕੇ ਖੂਨ ਨੂੰ ਸ਼ੁੱਧ ਕਰਨ ਦਾ ਕੰਮ ਕਰਦੇ ਹਨ ਇਨ੍ਹਾਂ ਦੀ ਸੁਰੱਖਿਆ ਲਈ ਸਿਹਤਮੰਦ ਖਾਣ-ਪੀਣ ਅਤੇ ਸੰਤੁਲਿਤ ਜੀਵਨਸ਼ੈਲੀ ਅਪਨਾਉਣਾ ਬਹੁਤ ਜ਼ਰੂਰੀ ਹੈ
-ਡਾ. ਰੂਪ ਕੁਮਾਰ ਬੈਨਰਜ਼ੀ

Also Read:  ਜੀਵਨ ਨੂੰ ਰਹੱਸਮਈ ਨਾ ਬਣਾਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ