Self Examination

ਕਿਉਂ ਜ਼ਰੂਰੀ ਹੈ ਸਵੈ-ਪੜਚੋਲ Self Examination

ਸਾਡੇ ’ਚੋਂ ਕਿੰਨੇ ਲੋਕ ਹਨ ਜੋ ਆਪਣੇ-ਆਪ ਨੂੰ ਇੰਪਰੂਵ ਕਰਨ ਲਈ ਸਵੈ-ਪੜਚੋਲ ਦਾ ਸਹਾਰਾ ਲੈਂਦੇ ਹਨ ਜਾਂ ਇਸ ਦੀ ਲੋੜ ਸਮਝਦੇ ਹਨ? ਅਕਸਰ ਲੋਕ ਇਸੇ ਗਲਤਫਹਿਮੀ ’ਚ ਰਹਿੰਦੇ ਹਨ ਕਿ ਉਨ੍ਹਾਂ ਤੋਂ ਚੰਗਾ ਕੋਈ ਨਹੀਂ ਉਹ ਜੋ ਸੋਚਦੇ ਹਨ ਕਰਦੇ ਹਨ, ਬੱਸ ਉਹੀ ਠੀਕ ਹੈ ਗਲਤ ਸਿਰਫ ਦੂਜੇ ਹੀ ਹੁੰਦੇ ਹਨ

ਦਰਅਸਲ ਵਿਅਕਤੀ ਆਪਣੇ ਬਾਰੇ ਜੋ ਸੋਚਦਾ ਹੈ ਅਤੇ ਜੋ ਅਸਲੀਅਤ ਹੁੰਦੀ ਹੈ ਉਨ੍ਹਾਂ ਵਿਚਕਾਰ ਦੂਰੀ ਸਵੈ-ਪੜਚੋਲ ਰਾਹੀਂ ਮਿਟਾਈ ਜਾ ਸਕਦੀ ਹੈ ਸਵੈ-ਪੜਚੋਲ ਲਈ ਪਹਿਲਾਂ ਤੁਹਾਨੂੰ ਵਿਵੇਕਪੂਰਨ/ਸਮਝਦਾਰ ਹੋਣਾ ਜ਼ਰੂਰੀ ਹੈ ਮਨ ਦੀ ਨਿਰਮਲਤਾ ਇੱਥੇ ਬਹੁਤ ਮਾਇਨੇ ਰੱਖਦੀ ਹੈ ਕੋਈ ਵੀ ਵਿਅਕਤੀ ਸੰਪੂਰਨ ਨਹੀਂ ਹੁੰਦਾ ਹਰ ਕਿਸੇ ’ਚ ਜੇਕਰ ਗੁਣ ਹਨ ਤਾਂ ਔਗੁਣ ਵੀ ਹੁੰਦੇ ਹਨ

ਜੋ ਆਪਣੇ ਔਗੁਣਾਂ ਨੂੰ ਸਮਝ ਲਵੇ, ਬੱਸ ਫਿਰ ਉਸ ਦਾ ਉੱਧਾਰ ਦੂਰ ਨਹੀਂ ਪਹਿਲਾਂ ਬਿਮਾਰੀ ਡਾਇਗਨੋਜ ਹੋਣੀ ਚਾਹੀਦੀ ਹੈ, ਫਿਰ ਇਲਾਜ ਸੰਭਵ ਹੈ ਹੰਕਾਰ ਜਦੋਂ ਫੁੱਲ ਕੇ ਗੁਬਾਰਾ ਬਣ ਜਾਂਦਾ ਹੈ ਤਾਂ ਉਹ ਚਰਿੱਤਰ ਦੀ ਕਮਜ਼ੋਰੀ ਦਾ ਪ੍ਰਤੀਕ ਬਣ ਜਾਂਦਾ ਹੈ ਹੰਕਾਰੀ ਵਿਅਕਤੀ ਆਪਣੇ ਅੱਗੇ ਕਿਸੇ ਨੂੰ ਕੁਝ ਨਹੀਂ ਸਮਝਦਾ ਇਸ ਤਰ੍ਹਾਂ ਉਹ ਆਪਣੀ ਤਰੱਕੀ ’ਤੇ ਪੂਰਨ ਵਿਰਾਮ ਲਾ ਲੈਂਦਾ ਹੈ

ਵਿਅਕਤੀ ਲਈ ਸਭ ਤੋਂ ਸੌਖਾ ਕੰਮ ਹੈ ਬਲੇਮ ਗੇਮ ਖੇਡਣਾ ਅਤੇ ਆਪਣੀਆਂ ਕਮੀਆਂ ਅਤੇ ਗਲਤੀਆਂ ਨੂੰ ਨਜ਼ਰਅੰਦਾਜ਼ ਕਰਕੇ ਆਪਣੀਆਂ ਨਾਕਾਮੀਆਂ ਲਈ ਹੋਰਾਂ ਨੂੰ ਦੋਸ਼ੀ ਠਹਿਰਾਉਣਾ ਅੱਜ ਦੇ ਯੁੱਗ ’ਚ ਮਾਤਾ-ਪਿਤਾ ਇਸ ਗੇਮ ਦੇ ਈਜ਼ੀ ਟਾਰਗੇਟ ਬਣਦੇ ਹਨ ਗਰੀਬ ਹੋਵੇ ਤਾਂ ਪੈਸਿਆਂ ਲਈ, ਅਮੀਰ ਹੋਵੇ ਤਾਂ ਸਮਾਂ ਨਾ ਦੇਣ ਲਈ ਉਹ ਦੋਸ਼ੀ ਹਨ ਬੱਚੇ ਇਹ ਨਹੀਂ ਦੇਖਦੇ ਕਿ ਇਸ ਦਾ ਮੁਆਵਜ਼ਾ ਵੀ ਉਨ੍ਹਾਂ ਨੂੰ ਮਿਲਿਆ ਹੈ ਇੱਕ ਪੂਰੇ ਸਿਸਟਮ ਲਈ ਸਿਰਫ ਮਾਂ-ਬਾਪ ਨੂੰ ਦੋਸ਼ੀ ਠਹਿਰਾਉਣਾ ਕਿੱਥੋਂ ਤੱਕ ਸਹੀ ਹੈ ਪਰ ਕੁਝ ਟਾਈਮ ਦੇਣਾ ਮਾਪਿਆ ਲਈ ਵੀ ਜ਼ਰੂਰੀ ਹੈ

Also Read:  Credit Card: ਕ੍ਰੈਡਿਟ ਕਾਰਡ ਚੁਣਦੇ ਸਮੇਂ ਧਿਆਨ ਦੇਣ ਯੋਗ 5 ਬੁਨਿਆਦੀ ਗੱਲਾਂ

ਬੁਰਾ ਵਿਅਕਤੀ ਕਦੇ ਵੀ ਸੰਤੁਸ਼ਟ ਨਹੀਂ ਰਹਿੰਦਾ ਅਤੇ ਸੁੱਖ ਜੋ ਹਰ ਵਿਅਕਤੀ ਦੀ ਮੰਜ਼ਿਲ ਹੈ, ਉਸ ਤੋਂ ਦੂਰ ਰਹਿੰਦਾ ਹੈ ਆਪਣੇ ਤੰਗ ਦਿਲੀ ਵਿਚਾਰਾਂ ਅਤੇ ਪ੍ਰਪੰਚਾਂ ’ਚ ਘਿਰਿਆ ਉਹ ਸਦਾ ਤਣਾਅਗ੍ਰਸਤ ਰਹਿੰਦਾ ਹੈ ਉਹ ਮਾਨਸਿਕ ਰੋਗੀ ਬਣ ਜਾਂਦਾ ਹੈ ਡਾਕਟਰਾਂ ਕੋਲ ਭੱਜਦੇ ਫਿਰਦੇ ਹਨ ਜਦਕਿ ਅਜਿਹੇ ਰੋਗਾਂ ਦੇ ਡਾਕਟਰ ਉਹ ਖੁਦ ਬਣ ਸਕਦੇ ਹਨ ਸਵੈ-ਪੜਚੋਲ ਕਰਕੇ ਉਹ ਆਪਣੇ-ਆਪ ਨੂੰ ਪਹਿਚਾਨਣ ਲਾਇਕ ਬਣ ਸਕਦੇ ਹਨ

ਸਵੈ-ਪੜਚੋਲ ਸਿਰਫ ਅੰਦਰੋਂ ਕਮਜੋਰ ਲੋਕ ਹੀ ਕਰਨ, ਅਜਿਹਾ ਨਹੀਂ ਹੈ ਇਹ ਹਰ ਵਿਅਕਤੀ ਲਈ ਹੈ ਅੰਦਰੋਂ ਮਜ਼ਬੂਤ ਹੋਣ ’ਤੇ ਵੀ ਉਸ ਨੂੰ ਬਣਾਈੇ ਰੱਖਣ ਲਈ ਅੰਦਰ ਝਾਕਦੇ ਰਹਿਣਾ ਚਾਹੀਦਾ ਹੈ ਸਮੇਂ-ਸਮੇਂ ’ਤੇ ਦਿਮਾਗੀ ਜਾਲੇ ਸਾਫ ਕਰਨ ’ਚ ਸਵੈ-ਪੜਚੋਲ ਸਹਾਇਕ ਹੈ ਆਪਣੇ ਸਦਗੁਣਾਂ ਨੂੰ ਵੀ ਅੰਦਰ ਝਾਕ ਕੇ ਹੀ ਵੇਖਿਆ ਜਾ ਸਕਦਾ ਹੈ ਇਸ ਨਾਲ ਜਿੱਥੇ ਆਪਣੇ ’ਤੇ ਵਿਸ਼ਵਾਸ ਬਣਦਾ ਹੈ, ਉੱਥੇ ਚਰਿੱਤਰ ’ਚ ਮਜ਼ਬੂਤੀ ਦਾ ਅਹਿਸਾਸ ਸੰਤੁਸ਼ਟੀ ਦਿੰਦਾ ਹੈ ਅੱਗੇ ਵੀ ਆਪਣੀਆਂ ਸਮਰੱਥਾਵਾਂ ਨੂੰ ਵਿਹਾਰ ’ਚ ਲਿਆਉਣ ਲਈ ਰਾਹ ਰੌਸ਼ਨ ਹੁੰਦਾ ਹੈ ਇਸ ਦੀ ਕਮੀ ’ਚ ਸ਼ੱਕ ਵਿਅਕਤੀ ਨੂੰ ਕਨਫਿਊਜ਼ ਕਰੀ ਰੱਖਦਾ ਹੈ

ਆਪਣੇ ਬਾਰੇ ਚੰਗੀਆਂ ਜਾਂ ਮਾੜੀਆਂ ਧਾਰਨਾਵਾਂ ਪਾਲਣ ਵਾਲਿਆਂ ਨੂੰ ਵੀ ਸੈਲਫ ਇੰਟ੍ਰਾਸਪੈਕਸ਼ਨ ਨਾਲ ਫਾਇਦਾ ਹੁੰਦਾ ਹੈ ਉਹ ਅਸਲੀਅਤ ਦੀ ਧਰਤੀ ’ਤੇ ਆ ਜਾਂਦੇ ਹਨ ਇਸੇ ਤਰ੍ਹਾਂ ਉਹ ਸਹੀ ਜਜਮੈਂਟ ਵੱਲ ਵਧਦੇ ਹੋਏ ਆਪਣੀਆਂ ਗਲਤੀਆਂ ਮਹਿਸੂਸ ਕਰਕੇ ਉਨ੍ਹਾਂ ਨੂੰ ਦੂਰ ਕਰ ਸਕਦੇ ਹਨ, ਇਸ ਲਈ ਯੋਗਾ, ਮੈਡੀਟੇਸ਼ਨ ਵਾਂਗ ਸਵੈ-ਪੜਚੋਲ ਲਈ ਵੀ ਕੁਝ ਸਮਾਂ ਰੋਜ਼ ਕੱਢੋ, ਕਿਸੇ ਵੀ ਸਮੇਂ ਆਪਣੀ ਸੁਵਿਧਾ ਅਨੁਸਾਰ
-ਊਸ਼ਾ ਜੈਨ ਸ਼ੀਰੀਂ

ਇਨਸਾਨ ਨੂੰ ਆਪਣੇ-ਆਪ ਬਾਰੇ ਸੋਚਨਾ ਚਾਹੀਦਾ ਹੈ। ਇਸ ਦੇ ਲਈ ਇਕੱਲੇ ਬੈਠੋ ਅਤੇ ਵਿਚਾਰ ਕਰੋ ਕਿ ਤੁਹਾਡੇ ਵਿੱਚ ਕਿਹੜੀਆਂ ਕਮੀਆਂ ਹਨ। ਫਿਰ, ਉਨ੍ਹਾਂ ਨੂੰ ਦੂਰ ਕਰਨ ਲਈ ਸਿਮਰਨ ਦਾ ਸਹਾਰਾ ਲਓ ਹਰ ਰੋਜ਼ ਸਵੇਰੇ-ਸ਼ਾਮ 15-15 ਮਿੰਟ ਰਾਮ-ਨਾਮ ਦਾ ਸਿਮਰਨ ਕਰੋ ਅਤੇ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਮੇਰੇ ਵਿੱਚ ਇਹ ਕਮੀਆਂ ਹਨ, ਜੋ ਦੂਰ ਹੋ ਜਾਣ। -ਪੂਜਨੀਕ ਗੁਰੂ ਸੰਤ ਡਾ. ਐਮਐੱਸਜੀ

Also Read:  ਹਰਦੀਪ ਸਿੰਘ ਨੇ ਮੋਟੇ ਅਨਾਜ ਦੀ ਖੇਤੀ ਤੋਂ ਕਮਾਇਆ ਮੋਟਾ ਮੁਨਾਫ਼ਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ