skin care in summer: ਗਰਮੀਆਂ ’ਚ ਚਮੜੀ ਦਾ ਰੱਖੋ ਖਾਸ ਖਿਆਲ

ਗਰਮੀਆਂ ਆਉਂਦੇ ਹੀ ਚਮੜੀ ਨਾਲ ਸਬੰਧਿਤ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਗਰਮ ਹਵਾਵਾਂ, ਧੂੜ ਮਿੱਟੀ, ਮੁੜ੍ਹਕੇ ਨਾਲ ਅਸੀਂ ਪ੍ਰੇਸ਼ਾਨ ਹੋ ਜਾਂਦੇ ਹਾਂ ਇਨ੍ਹਾਂ ਸਭ ਦਾ ਸਾਡੀ ਸਿਹਤ ’ਤੇ ਬਹੁਤ ਅਸਰ ਪੈਂਦਾ ਹੈ ਪਰ ਇਸ ਦਾ ਸਭ ਤੋਂ ਜ਼ਿਆਦਾ ਅਸਰ ਸਾਡੇ ਚਿਹਰੇ ਦੀ ਚਮੜੀ ’ਤੇ ਪੈਂਦਾ ਹੈ

ਜ਼ਿਆਦਾ ਗਰਮੀ ਕਾਰਨ ਸਾਡੀ ਚਮੜੀ ਕਾਲੀ, ਕਮਜ਼ੋਰ ਅਤੇ ਬੇਜ਼ਾਨ ਜਿਹੀ ਹੋ ਜਾਂਦੀ ਹੈ ਜੇਕਰ ਅਸੀਂ ਆਪਣੀ ਚਮੜੀ ਨੂੰ ਗਰਮੀਆਂ ’ਚ ਚਮਕਦਾਰ ਬਣਾਉਣਾ ਚਾਹੁੰਦੇ

ਹਾਂ ਤਾਂ ਉਸ ਲਈ ਕੁਝ ਗੱਲਾਂ ’ਤੇ ਧਿਆਨ ਦਿਓ

  • ਜੇਕਰ ਤੁਹਾਡੀ ਚਮੜੀ ਖੁਸ਼ਕ ਹੈ ਤਾਂ ਗਰਮੀਆਂ ’ਚ ਮਾੱਸ਼ਚਰਾਈਜ਼ਰ ਜ਼ਰੂਰ ਲਾਓ ਕਿਉਂਕਿ ਇਹ ਚਮੜੀ ਨੂੰ ਕਵਚ ਦੇ ਰੁਪ ’ਚ ਸੁਰੱਖਿਆ ਦਿੰਦਾ ਹੈ ਚਿਹਰੇ ਦੀ ਨਮੀ ਬਣਾਈ ਰੱਖਣ ਲਈ ਸ਼ਹਿਦ ਅਤੇ ਗਲਿਸਰੀਜ਼ ਦੀ ਵਰਤੋਂ ਵੀ ਕਰੋ
  • ਹਰ ਰੋਜ਼ ਘੱਟੋ-ਘੱਟ ਦੋ ਵਾਰ ਕਲੀਜਿੰਗ ਮਿਲਕ ਨਾਲ ਚਿਹਰੇ ਦੀ ਸਫਾਈ ਜ਼ਰੂਰ ਕਰੋ
  • ਤੇਲੀ ਚਮੜੀ ਨੂੰ ਦਿਨ ’ਚ ਘੱਟੋ-ਘੱਟ ਦੋ ਵਾਰ ਐਂਟੀਸੈਪਟਿਕ ਲੋਸ਼ਨ ਨਾਲ ਸਾਫ ਕਰਨਾ ਚਾਹੀਦਾ ਹੈ ਚਿਹਰੇ ’ਤੇ ਚਿਕਨਾਈ ਰਹਿਤ ਮਾੱਸ਼ਚਰਾਈਜ਼ਰ ਵੀ ਲਾਉਣਾ ਚਾਹੀਦਾ ਹੈ
  • ਦਿਨ ’ਚ ਦੋ ਵਾਰ ਨਹਾਉਣਾ ਬਹੁਤ ਜ਼ਰੂਰੀ ਹੈ ਇਸ ਨਾਲ ਤੁਸੀਂ ਤਰੋਤਾਜ਼ਾ ਵੀ ਮਹਿਸੂਸ ਕਰੋਗੇ ਅਤੇ ਸਰੀਰ ਦੀ ਗੰਦਗੀ ਵੀ ਦੂਰ ਹੋਵੇਗੀ ਅਤੇ ਚਿਹਰੇ ’ਤੇ ਤਾਜ਼ਗੀ ਹੀ ਤਾਜ਼ਗੀ ਝਲਕੇਗੀ
  • ਚਿਹਰੇ ਤੋਂ ਇਲਾਵਾ ਸਰੀਰ ਦੇ ਦੂਜੇ ਅੰਗ ਜਿਵੇਂ ਹੱਥ, ਪੈਰ, ਕਮਰ ਆਦਿ ਦੀ ਖਾਸ ਦੇਖਭਾਲ ਕਰਨੀ ਚਾਹੀਦੀ ਹੈ ਹੱਥਾਂ ਅਤੇ ਪੈਰਾਂ ਦੀ ਵੈਕਸਿੰਗ ਕਰੋ ਸਮੇਂ-ਸਮੇਂ ’ਤੇ ਮੈਨੀਕਿਓਰ ਅਤੇ ਪੈਡੀਕਿਓਰ ਕਰਦੇ ਰਹੋ
  • ਦਿਨ ’ਚ 10-12 ਗਲਾਸ ਪਾਣੀ ਜ਼ਰੂਰ ਪੀਓ
  • ਧੁੱਪ ’ਚ ਜਦੋਂ ਵੀ ਜਾਓ, ਸਨਸਕਰੀਨ ਲੋਸ਼ਨ ਦੀ ਵਰਤੋਂ ਕਰੋ, ਖਾਸ ਤੌਰ ’ਤੇ ਖੁੱਲ੍ਹੇ ਹੋਏ ਹਿੱਸਿਆਂ ’ਤੇ, ਇਸ ਨਾਲ ਛਾਈਆਂ ਨਹੀਂ ਪੈਣਗੀਆਂ
  • ਹਮੇਸ਼ਾ ਟਿਸ਼ੂ ਪੇਪਰ ਅਤੇ ਸੂਤੀ ਰੁਮਾਲ ਵਰਤੋਂ ’ਚ ਲਿਆਓ
  • ਨਹਾਉਣ ਵਾਲੇ ਪਾਣੀ ’ਚ ਨਿੰਬੂ ਦਾ ਰਸ ਜਾਂ ਗੁਲਾਬ ਦੀਆਂ ਪੰਖੁੜੀਆਂ/ਗੁਲਾਬ ਜਲ ਮਿਲਾ ਕੇ ਨਹਾਉਣ ਨਾਲ ਦਿਨ ਭਰ ਤਾਜ਼ਗੀ ਦਾ ਅਹਿਸਾਸ ਰਹਿੰਦਾ ਹੈ
  • ਵਾਲਾਂ ਨੂੰ ਹਮੇਸ਼ਾ ਬੰਨ੍ਹ ਕੇ ਰੱਖੋsummer skin
  • 15-20 ਦਿਨ ਬਾਅਦ ਫੇਸ਼ੀਅਲ ਜ਼ਰੂਰ ਕਰਾਓ ਇਸ ਨਾਲ ਚਮੜੀ ’ਚ ਕਸਾਅ ਰਹਿੰਦਾ ਹੈ
  • ਧੁੱਪ ਨਿੱਕਲਦੇ ਸਮੇਂ ਛਤਰੀ ਲਓ ਅਤੇ ਚਸ਼ਮਾ ਜ਼ਰੂਰ ਲਾਓ ਸਿਰ ’ਤੇ ਦੁਪੱਟਾ ਜਾਂ ਟੋਪੀ ਜ਼ਰੂਰ ਪਹਿਨੋ
  • ਦਿਨ ’ਚ ਬੁੱਲ੍ਹਾਂ ’ਤੇ ਹਲਕੇ ਰੰਗ ਦੀ ਲਿਪਸਟਿਕ ਹੀ ਲਾਓ ਲਿਪਸਟਿਕ ਨੂੰ ਬੁੱਲ੍ਹਾਂ ’ਤੇ ਦੇਰ ਤੱਕ ਟਿਕੇ ਰਹਿਣ ਲਈ ਲਿਪਸਟਿਕ ਲਾਉਣ ਤੋਂ ਪਹਿਲਾਂ ਬੁੱਲ੍ਹਾਂ ’ਤੇ ਪਾਊਡਰ ਲਾਓ ਗਰਮੀਆਂ ’ਚ ਹਮੇਸ਼ਾ ਫਿੱਕੇ ਰੰਗ ਜਿਵੇਂ ਗੁਲਾਬੀ, ਨੀਲਾ, ਸਫੈਦ ਕੱਪੜੇ ਪਹਿਨੋ ਅਤੇ ਸੂਤੀ ਕੱਪੜਿਆਂ ਦੀ ਚੋਣ ਕਰਨੀ ਚਾਹੀਦੀ ਹੈ ਸੂਤੀ ਕੱਪੜੇ ਮੁੜ੍ਹਕੇ ਨੂੰ ਸੋਖਦੇ ਹਨ ਜਿਸ ਕਾਰਨ ਸਰੀਰ ’ਚੋਂ ਬਦਬੂ ਨਹੀਂ ਆਉਂਦੀ
  • ਗਰਮੀਆਂ ’ਚ ਤਲੇ ਹੋਏ ਪਦਾਰਥਾਂ ਦਾ ਸੇਵਨ ਨਾ ਕਰੋ ਠੰਢੇ ਅਤੇ ਤਰਲ ਪਦਾਰਥਾਂ ਦੀ ਵਰਤੋਂ ਕਰੋ
  • ਮੁਲਤਾਨੀ ਮਿੱਟੀ ਦਾ ਫੇਸ ਪੈਕ ਸਾਡੀ ਚਮੜੀ ਨੂੰ ਗਰਮੀ ਤੋਂ ਰਾਹਤ ਦਿਵਾਉਂਦਾ ਹੈ ਮੁਲਤਾਨੀ ਮਿੱਟੀ ਤੋਂ ਇਲਾਵਾ ਗਰਮੀ ਤੋਂ ਰਾਹਤ ਲਈ ਤੁਸੀਂ ਖੀਰੇ ਦਾ ਰਸ ਤੇ ਦਹੀਂ ਆਦਿ ਦੀ ਵੀ ਵਰਤੋਂ ਕਰ ਸਕਦੇ ਹੋ
  • ਘਰੋਂ ਬਾਹਰ ਨਿੱਕਲਦੇ ਸਮੇਂ ਨਿੰਬੂ ਪਾਣੀ ਜਾਂ ਸਾਦਾ ਪਾਣੀ ਪੀ ਕੇ ਹੀ ਨਿੱਕਲੋ
  • ਗਰਮੀਆਂ ’ਚ ਜੁੱਤਿਆਂ ਦੀ ਬਜਾਏ ਸੈਂਡਲ ਜਾਂ ਸਲੀਪਰ ਪਹਿਨੋ ਜੇਕਰ ਬੰਦ ਜੁੱਤੇ ਪਹਿਨਦੇ ਵੀ ਹੋ ਤਾਂ ਪਹਿਲਾਂ ਜੁੱਤਿਆਂ ਦੇ ਅੰਦਰ ਟੈਲਕਮ ਪਾਊਡਰ ਛਿੜਕੋ ਅਤੇ ਕਾੱਟਨ ਦੀਆਂ ਜੁਰਾਬਾਂ ਪਾਓ
  • ਫਿਟਕਰੀ ਵਾਲੇ ਪਾਣੀ ਨਾਲ ਨਹਾਓ ਇਸ ਨਾਲ ਪਸੀਨੇ ਦੀ ਗੰਧ ਦੂਰ ਹੋ ਜਾਂਦੀ ਹੈ ਨਹਾਉਣ ਤੋਂ ਬਾਅਦ ਨਮਕ ਵਾਲੇ ਪਾਣੀ ਦੇ ਦੋ-ਤਿੰਨ ਕੱਪ ਆਪਣੇ ਸਰੀਰ ’ਤੇ ਪਾਉਣ ਨਾਲ ਵੀ ਪਸੀਨੇ ਦੀ ਦਿੱਕਤ ਦੂਰ ਹੋ ਜਾਂਦੀ ਹੈ
    -ਸ਼ੈਲੀ ਮਾਥੁਰ
Also Read:  ਖੂਨਦਾਨ ਕਰੋ, ਮਹਾਨ ਬਣੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ