Parenting Tips

ਦੋਸਤੀ ’ਚ ਬਿਗੜ ਨਾ ਜਾਵੇ ਤੁਹਾਡਾ ਬੱਚਾ

ਇਹ ਤਾਂ ਸੱਚ ਹੈ ਕਿ ਕੁਝ ਰਿਸ਼ਤੇ ਤਾਂ ਸਾਨੂੰ ਜਨਮ ਤੋਂ ਮਿਲਦੇ ਹਨ ਅੱਖ ਖੋਲ੍ਹਦੇ ਹੀ ਭੂਆ, ਮਾਸੀ, ਮਾਮੀ, ਨਾਨਾ-ਨਾਨੀ, ਦਾਦਾ-ਦਾਦੀ, ਭੈਣ-ਭਰਾ, ਮਾਤਾ-ਪਿਤਾ ਆਦਿ ਰਿਸ਼ਤੇ ਉਸੇ ਸਮੇਂ ਤੋਂ ਸ਼ੁਰੂ ਹੋ ਜਾਂਦੇ ਹਨ ਪਰ ਦੋਸਤੀ ਥੋੜ੍ਹੀ ਸਮਝ ਆਉਣ ’ਤੇ ਹੁੰਦੀ ਹੈ ਦੋਸਤੀ ਕਰਨਾ ਤਾਂ ਸੌਖਾ ਹੈ ਪਰ ਨਿਭਾਉਣੀ ਬਹੁਤ ਔਖੀ ਬੱਚਿਆਂ ’ਚ ਦੋਸਤੀ ਹੁੰਦੀ ਵੀ ਜ਼ਲਦੀ ਹੈ ਅਤੇ ਵਿਗੜਦੀ ਵੀ ਜ਼ਲਦੀ ਹੈ ਕਿਉਂਕਿ ਇਹ ਉਨ੍ਹਾਂ ਦਾ ਭੋਲਾਪਣ ਹੁੰਦਾ ਹੈ ਕਿ ਇੱਕ ਪਲ ’ਚ ਝਗੜਾ, ਅਗਲੇ ਪਲ ਫਿਰ ਦੋਸਤੀ

ਦੋੋਸਤੀ ਹਰ ਉਮਰ ਦੀ ਜ਼ਰੂਰਤ ਹੈ, ਭਾਵੇਂ ਤੁਸੀਂ ਛੋਟੇ ਹੋ, ਵੱਡੇ ਜਾਂ ਬਜ਼ੁਰਗ ਦੋਸਤੀ ਇੱਕ ਖੂਬਸੂਰਤ ਰਿਸ਼ਤਾ ਹੈ, ਅਹਿਸਾਸ ਹੈ ਜਿਸ ਕੋਲ ਚੰਗਾ ਦੋਸਤ ਹੋਵੇ, ਉਸਨੂੰ ਦੁਨੀਆਂ ’ਚ ਬਹੁਤ ਕੁਝ ਮਿਲ ਜਾਂਦਾ ਹੈ ਕਿਉਂਕਿ ਇੱਕ ਚੰਗਾ ਦੋਸਤ ਹੀ ਦੋਸਤ ਦੀਆਂ ਭਾਵਨਾਵਾਂ, ਆਦਤਾਂ, ਮੂਡ ਤੇ ਸਮੱਸਿਆਵਾਂ ਨੂੰ ਸਮਝ ਸਕਦਾ ਹੈ ਪਰ ਬਚਪਨ ’ਚ ਦੋਸਤੀ ਕਰਦੇ ਸਮੇਂ ਦਿਮਾਗ ਐਨਾ ਨਹੀਂ ਹੁੰਦਾ ਉਸ ਸਮੇਂ ਤਾਂ ਮੌਜ-ਮਸਤੀ, ਖੇਡਣਾ-ਕੁੱਦਣਾ, ਚਿੜਾਉਣਾ, ਖਾਣਾ-ਪੀਣਾ ਹੀ ਚੰਗਾ ਲੱਗਦਾ ਹੈ, ਇਸ ਲਈ ਕਦੇ-ਕਦੇ ਬੱਚਿਆਂ ਦੀ ਦੋਸਤੀ ਗਲਤ ਦੋਸਤਾਂ ਨਾਲ ਹੋ ਜਾਂਦੀ ਹੈ ਜੋ ਥੋੜ੍ਹਾ ਵੱਡੇ ਹੋਣ ’ਤੇ ਨੁਕਸਾਨ ਪਹੁੰਚਾਉਂਦੀ ਹੈ

Parenting Tipਉਂਜ ਮਾਪੇ ਵੀ ਜ਼ਿਆਦਾ ਪਰਵਾਹ ਨਹੀਂ ਕਰਦੇ ਕਿ ਬੱਚੇ ਕੀ ਖੇਡਦੇ ਹਨ, ਕਿਹੜੇ ਦੋਸਤਾਂ ਨਾਲ ਕਿੱਥੇ ਜਾਂਦੇ ਹਨ, ਕਿਹੋ-ਜਿਹੀਆਂ ਗੱਲਾਂ ਕਰਦੇ ਹਨ ਪਰ ਮਾਪਿਆਂ ਨੂੰ ਬੱਚਿਆਂ ਦੇ ਦੋਸਤਾਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਤਾਂ ਕਿ ਸਮਾਂ ਰਹਿੰਦੇ ਬੱਚੇ ਨੂੰ ਗਲਤ ਦੋਸਤਾਂ ਤੋਂ ਥੋੜ੍ਹਾ ਦੂਰ ਕੀਤਾ ਜਾ ਸਕੇ ਕਦੇ-ਕਦੇ ਬੱਚੇ ਜ਼ਲਦੀ ਮਿਕਸਅੱਪ ਨਹੀਂ ਹੁੰਦੇ, ਗਰੁੱਪ ’ਚ ਖੇਡਣ ਤੋਂ ਝਿਜਕਦੇ ਹਨ ਜਾਂ ਜਲਦੀ ਝਗੜਾ ਕਰਕੇ ਅਲੱਗ ਹੋ ਜਾਂਦੇ ਹਨ ਅਜਿਹੇ ’ਚ ਪੇਰੈਂਟਸ  ਨੂੰ ਦੋਸਤ ਬਣਾਉਣ ’ਚ ਉਨ੍ਹਾਂ ਦੀ ਥੋੜ੍ਹੀ ਮੱਦਦ ਕਰਨੀ ਚਾਹੀਦੀ ਹੈ ਤੇ ਬਾਕੀ ਬੱਚਿਆਂ ਨਾਲ ਇਕੱਲੇ ’ਚ ਆਪਣੇ ਬੱਚੇ ਬਾਰੇ ਗੱਲ ਕਰਕੇ ਉਸਦੀ ਕਮੀ ਜਾਣ ਕੇ ਬੱਚੇ ਨੂੰ ਸਮਝਾਓ ਅਤੇ ਦੋਸਤੀ ਦੀ ਮਹੱਤਤਾ ਦੱਸੋ ਤੇ ਇਕੱਠੇ ਖੇਡਣ-ਕੁੱਦਣ ਦੇ ਗੁਣ ਵੀ ਸਮਝਾਓ

Also Read:  Sacha Hardwar: ਯੇ ਸੱਚਾ ਹਰਦਵਾਰ ਹੈ... ਡੇਰਾ ਸੱਚਾ ਸੌਦਾ ਸੱਚਾ ਹਰਦਵਾਰ,ਰਾਮਪੁਰ ਥੇੜ੍ਹੀ, (ਰਾਣੀਆ) ਸਰਸਾ

ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚੇ ਅਤੇ ਉਨ੍ਹਾਂ ਦੇ ਦੋਸਤਾਂ ਵਿਚਕਾਰ ਰਿਸ਼ਤੇ ਵਧੀਆ ਬਣਨ ਉਨ੍ਹਾਂ ਨੂੰ ਘਰੇ ਕਦੇ-ਕਦੇ ਪਾਰਟੀ ਜਾਂ ਬਰਥਡੇ ਪਾਰਟੀ ਕਰਕੇ ਦੋਸਤਾਂ ਨੂੰ ਸੱਦਣ ਦਾ ਮੌਕਾ ਦਿਓ ਜਿਸ ਨਾਲ ਬੱਚੇ ਆਪਸ ’ਚ ਚੰਗੀ ਤਰ੍ਹਾਂ ਆਜ਼ਾਦ ਵਾਤਾਵਰਨ ਦਾ ਆਨੰਦ ਲੈ ਸਕਣ ਤੇ ਰਿਸ਼ਤੇ ਨੂੰ ਮਜ਼ਬੂਤ ਬਣਾ ਸਕਣ ਪਰ ਥੋੜ੍ਹੀ ਨਜ਼ਰ ਜ਼ਰੂਰ ਰੱਖੋ

ਜੇਕਰ ਤੁਸੀਂ ਨਵੇਂ ਸ਼ਹਿਰ ’ਚ ਜਾ ਰਹੇ ਹੋ ਤਾਂ ਇਹ ਸਪੱਸ਼ਟ ਹੈ ਕਿ ਨਵੀਂ ਥਾਂ ’ਤੇ ਦੋਸਤ ਬਣਾਉਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ ਅਜਿਹੇ ’ਚ ਅਧਿਆਪਕ ਦੀ ਮੱਦਦ ਲੈ ਕੇ ਆਪਣੇ ਆਸ-ਪਾਸ ਰਹਿਣ ਵਾਲੇ ਬੱਚਿਆਂ ਦੇ ਪੇਰੈਂਟਸ ਨੂੰ ਮਿਲਣ ਅਤੇ ਬੱਚਿਆਂ ਨੂੰ ਨਾਲ ਲਿਜਾ ਕੇ ਉਨ੍ਹਾਂ ’ਚ ਦੋਸਤੀ ਕਰਵਾਉਣ ਫਿਰ ਪਰਿਵਾਰ ਸਮੇਤ ਉਨ੍ਹਾਂ ਨੂੰ ਆਪਣੇ ਕੋਲ ਸੱਦ ਕੇ ਦੋਸਤੀ ਦੇ ਖੂਬਸੂਰਤ ਰਿਸ਼ਤੇ ਨੂੰ ਅੱਗੇ ਵਧਾਓ

ਕਦੇ-ਕਦੇ ਆਪਣੇ ਬੱਚਿਆਂ ਨੂੰ ਦੂਜੇ ਬੱਚਿਆਂ ਦੇ ਘਰ ਡਰਾਪ ਕਰੋ ਅਤੇ ਇੱਕ ਸੀਮਤ ਸਮਾਂ ਦੇ ਕੇ ਉਨ੍ਹਾਂ ਨੂੰ ਵਾਪਸ ਪਿਕਅੱਪ ਕਰੋ ਤਾਂ ਕਿ ਦੋਸਤੀ ਹੋਰ ਗੂੜ੍ਹੀ ਹੋ ਸਕੇ ਅਤੇ ਮਾਪਿਆਂ ਨੂੰ ਵੀ ਇਹ ਤਸੱਲੀ ਰਹੇ ਕਿ ਬੱਚਾ ਠੀਕ ਪਰਿਵਾਰ ’ਚ ਹੈ ਨਵੀਂ ਥਾਂ ਬੱਚਾ ਦੋਸਤ ਬਣਾਉਣ ’ਚ ਜ਼ਲਦੀ ਫਰੀ ਨਹੀਂ ਹੋ ਪਾ ਰਿਹਾ ਤਾਂ ਮਾਪਿਆਂ ਨੂੰ ਚਾਹੀਦਾ ਹੈ ਕਿ ਪੁਰਾਣੇ ਦੋਸਤਾਂ ਨਾਲ ਈ-ਮੇਲ, ਚਿੱਠੀਆਂ, ਫੋਨ ਰਾਹੀਂ ਕੁਝ ਸਮੇਂ ਤੱਕ ਸੰਪਰਕ ਬਣਵਾਈ ਰੱਖਣ ਤਾਂ ਕਿ ਬੱਚਾ ਇਕੱਲਾਪਣ ਮਹਿਸੂਸ ਨਾ ਕਰੇ

ਜੇਕਰ ਮਾਪਿਆਂ ਨੂੰ ਕਿਸੇ ਬੱਚੇ ਦੇ ਝਗੜਾਲੂ ਸੁਭਾਅ ਜਾਂ ਗਾਲੀ-ਗਲੋਚ ਦੀ ਆਦਤ ਬਾਰੇ ਪਹਿਲਾਂ ਤੋਂ ਪਤਾ ਹੋਵੇ ਤਾਂ ਬੱਚਿਆਂ ਨੂੰ ਉਸਦੇ ਨਾਲ ਘੁਲਣ-ਮਿਲਣ ਨਾ ਦਿਓ ਬੱਚਿਆਂ ਨੂੰ ਦੂਰੀ ਬਣਾਈ ਰੱਖਣ ਲਈ ਸਾਵਧਾਨ ਕਰੋ ਬੱਚਿਆਂ ਨੂੰ ਚੰਗਾ-ਮਾੜਾ ਜਾਣਨ ਲਈ ਸਹੀ ਵੈਲਿਊਜ਼ ਦਿਓ ਉਨ੍ਹਾਂ ਨੂੰ ਚੰਗੇ-ਮਾੜੇ ਕਿਰਦਾਰਾਂ ਬਾਰੇ ਦੱਸਦੇ ਰਹੋ ਤਾਂ ਕਿ ਉਹ ਚੰਗੇ-ਮਾੜੇ ਦਾ ਫਰਕ ਕਰ ਸਕਣ

Also Read:  ਜੁਕਾਮ ਤੇ ਗਲੇ ’ਚ ਖਰਾਸ਼ ਹੋਵੇ ਤਾਂ ਸ਼ਹਿਦ ਨਾਲ ਪਾਓ ਛੁਟਕਾਰਾ | Shahad Ke Fayde in Punjabi

ਬੱਚਿਆਂ ਦੀ ਮੱਦਦ ਕਰੋ ਉਨ੍ਹਾਂ ’ਤੇ ਆਪਣੀ ਹਰ ਗੱਲ ਨਾ ਥੋਪੋ ਪਰ ਨਜ਼ਰ ਰੱਖੋ ਕਿ ਕਿਤੇ ਬੱਚਾ ਕੁਝ ਗਲਤ ਨਾ ਕਰ ਰਿਹਾ ਹੋਵੇ ਤਾਂ ਕਿ ਸਮਾਂ ਰਹਿੰਦੇ ਸਾਵਧਾਨ ਕਰ ਸਕੋ ਬੱਚਿਆਂ ਨੂੰ ਛੋਟੀ-ਮੋਟੀ ਗੱਲ ਦਾ ਫੈਸਲਾ ਕਰਨ ਦਾ ਅਧਿਕਾਰ ਦਿਓ ਫਿਰ ਵੀ ਉਨ੍ਹਾਂ ਨੂੰ ਇਹ ਸਮਝਾਓ ਕਿ ਕੁਝ ਵੀ ਫੈਸਲਾ ਕਰਨ ਤੋਂ ਪਹਿਲਾਂ ਖੁਦ ਵੀ ਸੋਚੋ ਅਤੇ ਸਮਝ ਨਾ ਆਉਣ ’ਤੇ ਮਾਪਿਆਂ ਨਾਲ ਗੱਲ ਕਰਕੇ ਫੈਸਲਾ ਕਰੋ

ਮਾਪਿਆਂ ਅਤੇ ਬੱਚਿਆਂ ’ਚ ਦੋਸਤਾਨਾ ਵਿਹਾਰ ਹੋਣਾ ਚਾਹੀਦਾ ਹੈ ਤਾਂ ਕਿ ਉਹ ਕੁਝ ਛੁਪਾਉਣ ਨਾ ਪਰ ਦੋਸਤਾਨਾ ਵਿਹਾਰ ਵੀ ਇੱਕ ਹੱਦ ਤੱਕ ਹੀ ਹੋਣਾ ਚਾਹੀਦਾ ਹੈ ਕਦੇ-ਕਦੇ ਜ਼ਿਆਦਾ ਦੋਸਤਾਨਾ ਵੀ ਖਰਾਬ ਹੁੰਦਾ ਹੈ ਬੱਚੇ ਮਾਪਿਆਂ ਦੇ ਸਿਰ ਚੜ੍ਹ ਕੇ ਬੋਲਣ ਲੱਗਦੇ ਹਨ, ਮਾਪਿਆਂ ਨੂੰ ਬਲੈਕਮੇਲ ਕਰਦੇ ਹਨ ਜਾਂ ਧਮਕੀ ਦੇਣ ’ਚ ਵੀ ਨਹੀਂ ਘਬਰਾਉਂਦੇ ਸਿਰਫ ਐਨਾ ਦੋਸਤਾਨਾ ਵਿਹਾਰ ਹੋਵੇ ਕਿ ਬੱਚੇ ਤੁਹਾਨੂੰ ਆਪਣਾ ਹਮਰਾਜ਼ ਸਮਝਣ ਬੱਚਿਆਂ ਨੂੰ ‘ਐਕਸਟ੍ਰਾ ਕਰੀਕੁਲਰ ਐਕਟੀਵਿਟੀਜ਼’ ’ਚ ਹਿੱਸਾ ਲੈਣ ਦਿਓ ਤਾਂ ਕਿ ਦੋਸਤੀ ਦੇ ਨਾਲ ਉਹ ਮਸਤੀ ਵੀ ਕਰ ਸਕਣ ਅਤੇ ਕੁਝ ਸਿੱਖ ਵੀ ਲੈਣ ਜਿਵੇਂ ਸਵੀਮਿੰਗ, ਡਾਂਸਿੰਗ, ਡਿਬੇਟਿੰਗ ਆਦਿ -ਨੀਤੂ ਗੁਪਤਾ