Experiences of Satsangis

ਬੇਟਾ! ਇਸ ਦਾ ਆਪ੍ਰੇਸ਼ਨ ਹੋ ਗਿਆ’ -ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ

ਭੈਣ ਇੰਦਰੋ ਦੇਵੀ ਇੰਸਾਂ ਪਤਨੀ ਸਚਖੰਡ ਵਾਸੀ ਸ੍ਰੀ ਜੈ ਰਾਮ ਇੰਸਾਂ ਪਿੰਡ ਝੁੱਟੀ ਖੇੜਾ ਬਲਾਕ ਦਾਰੇਵਾਲਾ ਤਹਿ. ਡੱਬਵਾਲੀ ਜ਼ਿਲ੍ਹਾ ਸਰਸਾ ਤੋਂ ਭੈਣ ਆਪਣੇ ਪੂਜਨੀਕ ਪਿਆਰੇ ਸਤਿਗੁਰੂ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਸਿੰਘ ਜੀ ਇੰਸਾਂ ਦੀ ਆਪਣੇ ’ਤੇ ਹੋਈ ਰਹਿਮਤ ਦਾ ਵਰਣਨ ਇਸ ਤਰ੍ਹਾਂ ਕਰਦੀ ਹੈ:-

ਸੰਨ 2007-08 ਦੀ ਗੱਲ ਹੈ ਉਸ ਸਮੇਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੀ ਨਵੀਂ ਬਿਲਡਿੰਗ ਦਾ ਨਿਰਮਾਣ-ਕਾਰਜ ਜੋਰਾਂ ’ਤੇ ਚੱਲ ਰਿਹਾ ਸੀ ਉਨ੍ਹੀਂ ਦਿਨੀਂ ਮੇਰੀ ਰੀੜ੍ਹ ਦੀ ਹੱਡੀ ਤੇ ਨਕਸੂਰ ਫੋੜਾ ਨਿਕਲਿਆ ਹੋਇਆ ਸੀ ਇਸਦੇ ਇਲਾਜ ਲਈ ਮੈਂ ਦੇਸੀ ਅਤੇ ਅੰਗਰੇਜ਼ੀ ਦਵਾਈਆਂ ਬਹੁਤ ਲਈਆਂ ਅਤੇ ਉਦੋਂ ਵੀ ਲੈ ਰਹੀ ਸੀ, ਪਰੰਤੂ ਮੈਨੂੰ ਜ਼ਰਾ ਜਿੰਨਾ ਵੀ ਫਾਇਦਾ ਨਹੀਂ ਹੋ ਰਿਹਾ ਸੀ ਡਾਕਟਰਾਂ ਦਾ ਕਹਿਣਾ ਸੀ ਕਿ ਇਸ ਦਾ ਇਲਾਜ ਸਿਰਫ ਆਪ੍ਰੇਸ਼ਨ ਹੀ ਹੈ ਇੱਕ ਬਹੁਤ ਪੁਰਾਣੇ ਬਜ਼ੁਰਗ ਵੈਦ ਤੋਂ ਅਤੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੋਂ ਵੀ ਸਲਾਹ ਲਈ ਸੀ ਉਹਨਾਂ ਸਭਨਾਂ ਦਾ ਵੀ ਇਹੀ ਕਹਿਣਾ ਸੀ

ਕਿ ਆਪ੍ਰੇਸ਼ਨ ਦੇ ਬਿਨਾਂ ਇਸਦਾ ਕੋਈ ਇਲਾਜ ਨਹੀਂ ਹੈ ਪਰ ਹਕੀਕਤ ’ਚ ਮੈਨੂੰ ਆਪ੍ਰੇਸ਼ਨ  ਕਰਵਾਉਣ ਤੋਂ ਬਹੁਤ ਡਰ ਲੱਗਦਾ ਸੀ ਇਸਦੇ ਲਈ ਮੈਂ ਆਪਣੇ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਮਨ ਹੀ ਮਨ ਇਹੀ ਪ੍ਰਾਰਥਨਾ ਕਰਦੀ ਰਹਿੰਦੀ ਕਿ ਪਿਤਾ ਜੀ, ਮੈਨੂੰ ਆਪ ਜੀ ਨੇ ਹੀ ਠੀਕ ਕਰਨਾ ਹੈ ਮੈਂ ਆਪ੍ਰੇਸ਼ਨ ਨਹੀਂ ਕਰਵਾਉਣਾ ਚਾਹੁੰਦੀ ਉਸੇ ਦੌਰਾਨ ਮੈਨੂੰ ਇੱਕ ਸੇਵਾਦਾਰ ਭੈਣ ਨੇ ਸਲਾਹ ਦਿੱਤੀ ਕਿ ਭੈਣ ਜੀ ਆਪਣੇ ਡੇਰੇ  ਸ਼ਾਹ ਸਤਿਨਾਮ ਜੀ ਧਾਮ ਦੇ ਹਸਪਤਾਲ ਵਿੱਚ ਕੁਝ ਹੋਰ ਨਵੇਂ ਕਮਰੇ ਜੋ ਬਣ ਰਹੇ ਹਨ, ਤੁਸੀਂ ਉੱਥੇ ਹਸਪਤਾਲ ’ਚ ਇੱਕ ਹਫਤਾ ਸੇਵਾ ਵਿੱਚ ਲਾਓ, ਮਾਲਕ-ਸਤਿਗੁਰੂ ਸਭ ਠੀਕ ਕਰੇਗਾ

Also Read:  ਜਿਹੋ-ਜਿਹਾ ਸੋਚਿਆ, ਜਿਹੋ-ਜਿਹਾ ਮੰਗਿਆ, ਉਹੋ ਜਿਹਾ ਹੀ ਮਿਲਿਆ -ਸਤਿਸੰਗੀਆਂ ਦੇ ਅਨੁਭਵ

ਮੈਂ ਆਪਣੇ ਬਲਾਕ ਦਾਰੇਵਾਲਾ ਦੀ ਸੰਗਤ ਨਾਲ ਸਰਸਾ ਦਰਬਾਰ ਵਿੱਚ ਪਹੁੰਚ ਗਈ ਹਸਪਤਾਲ ਵਿੱਚ ਮੈਂ ਹੋਰ ਸੇਵਾਦਾਰ ਭੈਣਾਂ ਨਾਲ ਸਾਫ-ਸਫਾਈ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੇਵਾ ਦਾ ਉਹ ਪੰਜਵਾਂ ਦਿਨ ਸੀ, ਇਸ ਤਰ੍ਹਾਂ ਉਸ ਦਿਨ ਲੰਗਰ ਛਕਣ ਤੋਂ ਬਾਅਦ ਦੁਪਿਹਰ ਦੇ ਸਮੇਂ ਮੈਂ ਕੁਝ ਸਮੇਂ ਲਈ ਲੇਟ ਕੇ ਆਰਾਮ ਕਰ ਰਹੀ ਸੀ ਤਾਂ ਉਸ ਦੌਰਾਨ ਮੈਨੂੰ ਨੀਂਦ ਆ ਗਈ ਤਾਂ ਨੀਂਦ ਦੌਰਾਨ ਅਚਾਨਕ ਮੈਂ ਇੱਕ ਬਹੁਤ ਸੁੰਦਰ ਸੁਫਨਾ ਦੇਖਿਆ ਕਿ ਪੂਜਨੀਕ ਗੁਰੂ ਜੀ ਖੁਦ ਪੂਜਨੀਕ ਹਜ਼ੂਰ ਪਿਤਾ ਜੀ ਮੇਰੇ ਸਾਹਮਣੇ ਆ ਗਏ ਪੂਜਨੀਕ ਪਿਤਾ ਜੀ ਦੇ ਇੱਕ ਹੱਥ ਵਿੱਚ ਥੋੜ੍ਹੀ ਰੂੰ (ੳਲ਼ੁੁਲ਼ਗ਼) ਸੀ,

ਜਿਸ ’ਤੇ ਬਲੱਡ ਦੇ ਧੱਬੇ ਲੱਗੇ ਹੋਏ ਸਨ ਮੈਂ ਪੂਜਨੀਕ ਪਿਤਾ ਜੀ ਤੋਂ ਪੁੱਛਿਆ ਕਿ ਪਿਤਾ ਜੀ, ਇਹ ਕੀ ਹੈ! ਤਾਂ ਪੂਜਨੀਕ ਪਿਤਾ ਜੀ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਫੁਰਮਾਇਆ, ‘‘ਬੇਟਾ! ਇਸ ਦਾ ਆਪ੍ਰੇਸ਼ਨ ਹੋ ਗਿਆ ਅਤੇ ਇਹ ਠੀਕ ਹੋ ਗਿਆ’’ ਐਨੇ ਵਿੱਚ ਨਾਲ ਵਾਲੀਆਂ ਸੇਵਾਦਾਰ ਭੈਣਾ ਨੇ ਆਵਾਜਾਂ ਦਿੱਤੀਆਂ ਕਿ ਭੈਣੇ ਚਾਹ ਪੀ ਲਓ ਅਤੇ ਸੇਵਾ ਵਿੱਚ ਲੱਗ ਜਾਓ ਤਾਂ ਮੈਂ ਉੱਠ ਕੇ ਬੈਠ ਗਈ ਉਸ ਸਮੇਂ ਮੈਨੂੰ ਐਨੀ ਖੁਸ਼ੀ ਹੋਈ ਕਿ ਜਿਸਦਾ ਮੈਂ ਵਰਣਨ ਨਹੀਂ ਕਰ ਸਕਦੀ ਵਾਕਿਆ ਈ ਮੇਰੇ ਫੋੜੇ ਦਾ ਆਪ੍ਰੇਸ਼ਨ ਹੋ ਗਿਆ ਸੀ ਪਰ ਹੈਰਾਨੀ ਦੀ ਗੱਲ ਸੀ ਕਿ ਹੁਣ ਨਾ ਤਾਂ ਉੱਥੇ ਕਿਸੇ ਫੋੜੇ ਦਾ ਨਿਸ਼ਾਨ ਸੀ ਅਤੇ ਨਾ ਹੀ ਆਪ੍ਰੇਸ਼ਨ ਦਾ ਕੋਈ ਚਿੰਨ੍ਹ, (ਨਿਸ਼ਾਨ) ਸੀ

ਅਜਿਹਾ ਆਪ੍ਰੇਸ਼ਨ ਕੋਈ ਮਾਨਵ ਡਾਕਟਰ ਤਾਂ ਕਰ ਹੀ ਨਹੀਂ ਸਕਦਾ ਜਿਸ ਨਾਲ ਕਿ ਸਰੀਰ ’ਤੇ ਚੀਰ ਫਾੜ ਜਾਂ ਟਾਂਕੇ ਆਦਿ ਨਾ ਹੋਣ ਅਤੇ ਕੋਈ ਬਲੱਡ ਕੋਈ ਪੱਟੀ ਆਦਿ ਵੀ ਨਹੀਂ ਸੀ ਪਰੰਤੂ ਜਿਵੇਂ ਮੇਰੇ ਸਤਿਗੁਰੂ ਪਿਆਰੇ ਹਜ਼ੂਰ ਪਿਤਾ ਜੀ ਨੇ ਮਾਤਰ ਕੁਝ ਕੁ ਸਕਿੰਟਾਂ ਦੇ ਸੁਫਨੇ ਵਿੱਚ ਜੋ ਦਿਖਾਇਆ ਅਤੇ ਜੋ ਉਨ੍ਹਾਂ ਨੇ ਫਰਮਾਇਆ ਸੀ ਕਿ ਬੇਟਾ! ਇਸਦਾ ਆਪ੍ਰੇਸ਼ਨ ਹੋ ਗਿਆ ਹੈ ਅਤੇ ਇਹ ਠੀਕ ਹੋ ਗਿਆ ਹੈ ਤਾਂ ਸਚਮੁੱਚ ਹੀ ਰੀੜ ਦੀ ਹੱਡੀ ’ਤੇ ਉਸ ਫੋੜੇ ਵਾਲੀ ਤਕਲੀਫ ਵੀ ਹੁਣ ਤੱਕ ਸਭ ਕੁਝ ਗਾਇਬ ਹੋ ਚੁੱਕੀ ਸੀ ਮੇਰੀ ਪੂਜਨੀਕ ਡਾ. ਐੱਮਐੱਸਜੀ ਪਿਤਾ ਜੀ ਨੂੰ ਇਹੀ ਅਰਦਾਸ ਹੈ ਕਿ ਸੇਵਾ ਸਿਮਰਨ ਦਾ ਬਲ ਬਖ਼ਸ਼ਣਾ ਜੀ ਤੇ ਇਸੇ ਤਰ੍ਹਾਂ ਆਪਣੀ ਦਇਆ ਮਿਹਰ ਕਰਦੇ ਹੋਏ ਡੇਰਾ ਸੱਚਾ ਸੌਦਾ ਪ੍ਰਤੀ ਮੇਰਾ ਦ੍ਰਿੜ ਵਿਸ਼ਵਾਸ ਹਮੇਸ਼ਾ ਬਣਾਏ ਰੱਖਣਾ ਜੀ

Also Read:  ‘‘ਬੇਟਾ! ਸਰਸੇ ਤੋਂ ਤੈਨੂੰ ਨਾਮ ਮਿਲ ਜਾਵੇਗਾ...’’ -ਸਤਿਸੰਗੀਆਂ ਦੇ ਅਨੁਭਵ