mango masala rice

ਮੈਂਗੋ ਮਸਾਲਾ ਰਾਈਸ mango masala rice

ਸਮੱਗਰੀ

  • 1 ਮੀਡੀਅਮ ਸਾਈਜ ਦਾ ਕੱਚਾ ਅੰਬ,
  • 3 ਕੱਪ ਪੱਕੇ ਹੋਏ ਚੌਲ,
  • 1 ਛੋਟਾ ਚਮਚ ਵੱਡੀ ਰਾਈ,
  • 1ਛੋਟਾ ਚਮਚ ਛੋਲਿਆਂ ਦੀ ਦਾਲ,
  • 2 ਛੋਟੇ ਚਮਚ ਲਾਲ ਮਿਰਚ ਪਾਊਡਰ,
  • ਚੁੱਟਕੀ ਭਰ ਹਲਦੀ ਪਾਊਡਰ,
  • 5-6 ਕਰੀ ਪੱਤੇ,
  • ਨਮਕ ਸਵਾਦ ਅਨੁਸਾਰ ਤੇਲ ਫਰਾਈ ਕਰਨ ਲਈ
  • ਸਜਾਵਟ ਲਈ: 1 ਵੱਡਾ ਚਮਚ ਬਾਰੀਕ ਕਟਿਆ ਹੋਇਆ ਧਨੀਆ ਪੱਤੀ

mango masala rice ਵਿਧੀ

ਸਭ ਤੋਂ ਪਹਿਲਾਂ ਕੱਚੇ ਅੰਬ ਨੂੰ ਛਿੱਲ ਕੇ ਛੋਟੇ ਟੁਕੜਿਆਂ ਵਿੱਚ ਕੱਟ ਲਓ ਹਲਕੀ ਆਂਚ ‘ਤੇ ਪੈਨ ਵਿੱਚ ਤੇਲ ਗਰਮ ਕਰਨ ਲਈ ਰੱਖੋ ਤੇਲ ਦੇ ਗਰਮ ਹੁੰਦੇ ਹੀ ਇਸ ਵਿੱਚ ਰਾਈ ਪਾਓ ਰਾਈ ਦੇ ਚਟਕਦੇ ਹੀ ਕਰੀ ਪੱਤੇ, ਛੋਲਿਆਂ ਦੀ ਦਾਲ, ਅੰਬ ਦੇ ਟੁਕੜੇ, ਹਲਦੀ ਤੇ ਲਾਲ ਮਿਰਚ ਪਾਊਡਰ ਪਾ ਕੇ 2 ਮਿੰਟ ਤੱਕ ਫਰਾਈ ਕਰੋ

ਤੈਅ ਸਮੇਂ ਤੋਂ ਬਾਅਦ ਇਸ ਵਿੱਚ ਚੌਲ ਤੇ ਨਮਕ ਚੰਗੀ ਤਰ੍ਹਾਂ ਮਿਲਾ ਕੇ ਕੜਛੀ ਨਾਲ ਚਲਾਉਂਦੇ ਹੋਏ ਫਰਾਈ ਕਰ ਲਓ ਮੈਂਗੋ ਮਸਾਲਾ ਰਾਈਸ ਤਿਆਰ ਹੈ ਬਾਰੀਕ ਕੱਟੀਆਂ ਹੋਈਆਂ ਧਨੀਆਂ ਪੱਤੀਆਂ ਨਾਲ ਗਾਰਨਿਸ਼ ਕਰਕੇ ਰਾਇਤੇ ਤੇ ਅਚਾਰ ਨਾਲ ਇਸ ਦਾ ਆਨੰਦ ਲਓ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

Also Read:  ਖਜੂਰ ਦਾ ਹਲਵਾ -ਰੈਸਿਪੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ