cooler

ਕੂਲਰ ਨਾਲ ਹੋਣ ਵਾਲੀ ਹੁੰਮਸ ਨੂੰ ਦੂਰ ਭਜਾਓ

ਫਿਲਹਾਲ ਗਰਮੀ ਦਾ ਝੰਡਾ ਪੂਰੇ ਦੇਸ਼ ’ਚ ਝੁੱਲ ਰਿਹਾ ਹੈ ਦੇਸ਼ ਦੇ ਕੁਝ ਸੂਬਿਆਂ ’ਚ ਵਧਦੇ ਤਾਪਮਾਨ ਨੂੰ ਦੇਖਦੇ ਹੋਏ ਰੈੈੱਡ ਅਲਰਟ ਜਾਰੀ ਕੀਤਾ ਗਿਆ ਹੈ ਹੁਣ ਦੇ ਸਮੇਂ ’ਚ ਜਿਸ ਕੋਲ ਏਸੀ ਹੈ, ਉਸ ਦੀ ਲਾਈਫ ਤਾਂ ਮਸਤ ਹੈ, ਪਰ ਕੂਲਰ-ਪੱਖੇ ’ਚ ਰਹਿਣ ਵਾਲੇ ਲੋਕਾਂ ਦਾ ਹਾਲ ਗਰਮੀ ਤੇ ਹੁੰਮਸ ਨਾਲ ਬੇਹਾਲ ਹੋ ਰਿਹਾ ਹੈ ਕੜਕਦੀ ਧੁੱਪ ਅਤੇ ਗਰਮੀ ਕਾਰਨ ਕੂਲਰ ਦੀ ਹਵਾ ਵੀ ਫੇਲ੍ਹ ਹੈ

ਗਰਮੀ ਕਾਰਨ ਰੂਮ ਕੂਲਰ ਇਸਤੇਮਾਲ ਕਰਨ ਵਾਲੇ ਲੋਕਾਂ ਦਾ ਹਾਲ ਬੇਹਾਲ ਹੋ ਗਿਆ ਹੈ ਹੁੰਮਸ ਅਤੇ ਚਿਪਚਿਪਾਹਟ ਕਾਰਨ ਇੱਕ ਪਲ ਬੈਠਣਾ ਵੀ ਮੁਸ਼ਕਿਲ ਹੈ, ਅਜਿਹੇ ’ਚ ਤੁਸੀਂ ਵੀ ਇਸ ਹੁੰਮਸ ਅਤੇ ਚਿਪਚਿਪਾਹਟ ਤੋਂ ਪ੍ਰੇਸ਼ਾਨ ਹੋ, ਤਾਂ ਚੱਲੋ ਤੁਹਾਨੂੰ ਕੁੁਝ ਟਿੱਪਸ ਦੱਸ ਦੇਈਏ, ਜਿਸ ਨਾਲ ਤੁਸੀਂ ਵੀ ਸੁਖ ਦਾ ਸਾਹ ਲੈ ਲਓ

  • ਕਦੇ ਵੀ ਕੂਲਰ ਦੇ ਪਿਛਲੇ ਤਿੰਨ ਹਿੱਸਿਆਂ ਨੂੰ ਕਮਰੇ ਦੇ ਅੰਦਰ ਨਾ ਰੱਖੋ, ਕੂਲਰ ਰੱਖਣਾ ਹੈ, ਤਾਂ ਵੈਂਟੀਲੇਸ਼ਨ ਦੀ ਸਹੀ ਵਿਵਸਥਾ ਵੀ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਲੋਕ ਕਮਰੇ ਦੇ ਅੰਦਰ ਕੂਲਰ ਰੱਖਦੇ ਹਨ ਦੱਸ ਦੇਈਏ ਕਿ ਅਜਿਹਾ ਬਿਲਕੁਲ ਨਾ ਕਰੋ, ਰੂਮ ਦੇ ਅੰਦਰ ਕੂਲਰ ਰੱਖ ਕੇ ਦਰਵਾਜ਼ਾ ਬੰਦ ਕਰਨ ਨਾਲ ਕਮਰੇ ’ਚ ਮੌਜੂਦ ਗਰਮ ਹਵਾ ਅੰਦਰ ਰਹਿ ਜਾਂਦੀ ਹੈ ਜ਼ਿਆਦਾ ਗਰਮੀ ਪੈਣ ਅਤੇ ਕੂਲਰ ਚੱਲਣ ’ਤੇ ਕੂਲਰ ਦਾ ਪਾਣੀ ਨਮੀ ਤੇ ਮੌਜੂਦ ਹਵਾ ਦੀ ਹੁੰਮਸ ਅਤੇ ਚਿਪਚਿਪਾਹਟ ਪੈਦਾ ਕਰਦਾ ਹੈ
  • ਬੰਦ ਕਮਰੇ ’ਚ ਕਦੇ ਵੀ ਕੂਲਰ ’ਚ ਲੱਗੇ ਵਾਟਰ ਪੰਪ ਨੂੰ ਨਾ ਚਲਾਓ ਵੈਂਟੀਲੇਸ਼ਨ ਨਾ ਮਿਲਣ ਕਾਰਨ   ਕਮਰੇ ’ਚ ਹੁੰਮਸ ਹੋਣ ਲੱਗਦੀ ਹੈ ਅਜਿਹੇ ’ਚ ਜੇਕਰ ਤੁਹਾਡਾ ਕੂਲਰ ਕਮਰੇ ਦੇ ਬਾਹਰ ਜਾਂ ਖਿੜਕੀ ’ਚ ਨਹੀਂ ਲੱਗਾ ਹੈ ਤਾਂ ਵਾਟਰ ਪੰਪ ਬੰਦ ਕਰ ਦਿਓ, ਤਾਂ ਕਿ ਰਾਹਤ ਮਹਿਸੂਸ ਹੋਵੇ
  • ਜੇਕਰ ਕੂਲਰ ਨੂੰ ਰੂਮ ਦੇ ਅੰਦਰ ਰੱਖਿਆ ਹੈ, ਤਾਂ ਪੱਖਾ ਜ਼ਰੂਰ ਚਲਾਓ ਨਾਲ ਹੀ ਖਿੜਕੀ ਦਰਵਾਜਾ ਵੀ ਖੋਲ੍ਹ ਦਿਓ, ਇਸ ਨਾਲ ਹੁੰਮਸ ਅਤੇ ਨਮੀ ਨੂੰ ਅਸਾਨੀ ਨਾਲ ਕਮਰੇ ਤੋਂ ਬਾਹਰ ਜਾਣ ਦਾ ਰਸਤਾ ਮਿਲੇਗਾ ਪੱਖਾ ਅਤੇ ਕੂਲਰ ਇਕੱਠੇ ਚਲਾਉਣ ਨਾਲ ਤੁਹਾਨੂੰ ਹੁੰਮਸ ਅਤੇ ਚਿਪਚਿਪਾਹਟ ਨਹੀਂ ਮਹਿਸੂਸ ਹੋਵੇਗੀ
  • ਕਮਰੇ ਦੇ ਅੰਦਰ ਜੇਕਰ ਕੂਲਰ ਰੱਖਣ ਦਾ ਵਿਚਾਰ ਹੈ ਤਾਂ ਐਗਜਾਸਟ ਫੈਨ ਜ਼ਰੂਰ ਲਗਾਓ ਐਗਜਾਸਟ ਫੈਨ ਕਮਰੇ ’ਚ ਮੌਜੂਦ ਗਰਮ ਹਵਾ, ਹੁੰਮਸ ਅਤੇ ਚਿਪਚਿਪਾਹਟ ਨੂੰ ਬਾਹਰ ਕੱਢਦਾ ਹੈ