saints-come-into-the-world-for-charity

saints-come-into-the-world-for-charityਸੰਤ ਪਰਮਾਰਥ ਲਈ ਸੰਸਾਰ ਵਿਚ ਆਉਂਦੇ ਹਨ ਸੰਪਾਦਕੀ saints-come-into-the-world-for-charity

ਸੰਤਾਂ ਲਈ ਨਾ ਕੋਈ ਵੈਰੀ ਹੈ ਨਾ ਹੀ ਕੋਈ ਬੇਗਾਨਾ ਹੈ ਸਭਨਾਂ ਲਈ ਉਹਨਾਂ ਦਾ ਵਿਹਾਰ ਪਰਮਾਰਥ, ਦੂਜਿਆਂ ਦੀ ਖੁਸ਼ੀ ਲਈ ਹੁੰਦਾ ਹੈ ਸੰਤ ਸਭਨਾਂ ਦੇ ਭਲੇ ਲਈ ਹਮੇਸ਼ਾ ਦੁਆ ਕਰਦੇ ਹਨ ਸੰਤ ਕਦੇ ਵੀ ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਕਦੇ ਕਿਸੇ ਦਾ ਬੁਰਾ ਨਹੀਂ ਕਰਦੇ, ਉਹ ਕਦੇ ਕਿਸੇ ਦਾ ਬੁਰਾ ਸੋਚਦੇ ਵੀ ਨਹੀਂ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਸੰਤ, ਪੀਰ-ਫਕੀਰ ਕਦੇ-ਕਦਾਈਂ ਜਦ ਕਿਸੇ ਪ੍ਰਤੀ ਸਖ਼ਤ ਅਲਫ਼ਾਜ਼ਾਂ ਦਾ ਇਸਤੇਮਾਲ ਕਰਦੇ ਹਨ ਤਾਂ ਇਸ ਵਿਚ ਵੀ ਪਤਾ ਨਹੀਂ ਉਸ ਵਿਅਕਤੀ ਦੇ ਕਿੰਨੇ ਹੀ ਬੁਰੇ ਕਰਮ ਸੜ ਕੇ ਸੁਆਹ ਹੋ ਜਾਂਦੇ ਹਨ

ਇਸ ਲਈ ਉਹਨਾਂ ਦੇ ਬਚਨਾਂ ਨੂੰ ਕਦੇ ਵੀ ਗਲਤ ਤਰੀਕੇ ਨਾਲ ਨਹੀਂ ਜਾਣਨਾ ਚਾਹੀਦਾ ਪਾਣੀ ਚਾਹੇ ਕਿੰਨਾ ਵੀ ਗਰਮ ਕਿਉਂ ਨਾ ਹੋਵੇ, ਕਦੇ ਵੀ ਘਰਾਂ ਨੂੰ ਸਾੜ ਨਹੀਂ ਸਕਦਾ, ਸਗੋਂ ਜ਼ਖ਼ਮਾਂ ਲਈ ਹੋਰ ਵੀ ਐਂਟੀਬਾਇਟਿਕ ਦਾ ਕੰਮ ਕਰਦਾ, ਜ਼ਖ਼ਮਾਂ ਨੂੰ ਸਾਫ਼ ਕਰ ਦਿੰਦਾ ਹੈ, ਜਦੋਂ ਉਸ ਵਿੱਚ ਨਿੰਮ ਦੇ ਪੱਤੇ ਉਬਾਲੇ ਹੋਣ ਜਾਂ ਨਿੰਮ ਦਾ ਰਸ ਮਿਲਿਆ ਹੋਵੇ ਇਸ ਲਈ ਸੰਤ ਜੇਕਰ ਕਿਸੇ ਨੂੰ ਕੋਈ ਸਖ਼ਤ ਬਚਨ ਕਰਦੇ ਵੀ ਹਨ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਇਨਸਾਨ ਦਾ ਆਉਣ ਵਾਲਾ ਕੋਈ ਭਿਆਨਕ ਕਰਮ ਖਤਮ ਹੋ ਗਿਆ ਇਸ ਲਈ ਉਹਨਾਂ ਦੇ ਬਚਨਾਂ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ ਸਗੋਂ ਅੰਦਰ ਵਸਾ ਲੈਣਾ ਚਾਹੀਦੈ, ਧਾਰਨ ਕਰ ਲੈਣਾ ਚਾਹੀਦੈ ਇਹ ਇਨਸਾਨ ਦੇ ਭਲੇ ਲਈ ਹੁੰਦਾ ਹੈ

ਅਤੇ ਸੰਤਾਂ ਦੇ ਬਚਨਾਂ ‘ਚ ਹਮੇਸ਼ਾ ਭਲਾ ਹੀ ਛੁਪਿਆ ਹੁੰਦੈ ਜਿਸ ਤਰ੍ਹਾਂ ਰੁੱਖ ਆਪਣਾ ਫ਼ਲ ਖੁਦ ਨਹੀਂ ਖਾਂਦੇ ਦੂਜਿਆਂ ਲਈ ਪੈਦਾ ਕਰਦੇ ਹਨ ਅਤੇ ਸਰੋਵਰ ਆਪਣਾ ਪਾਣੀ ਖੁਦ ਨਹੀਂ ਪੀਂਦਾ ਉਹਨਾਂ ਦਾ ਇਹ ਪਰ-ਉਪਕਾਰ ਦੂਜਿਆਂ ਲਈ ਹੁੰਦਾ ਹੈ ਉਸੇ ਤਰ੍ਹਾਂ ਸੰਤ, ਪੀਰ-ਫ਼ਕੀਰ ਪਰਮਾਰਥ ਲਈ ਦੂਜਿਆਂ ਦੀ ਖੁਸ਼ੀ ਲਈ, ਪਰਮਾਨੰਦ ਦੇਣ ਲਈ ਸੰਸਾਰ ‘ਤੇ ਆਉਂਦੇ ਹਨ

ਤਰੁਵਰ ਫ਼ਲ ਨਹੀਂ ਖਾਤ ਹੈ, ਸਰਵਰੁ ਪੀਂਵ ਨ ਨੀਰ
ਪਰਮਾਰਥ ਕੇ ਕਾਰਨੇ, ਸੰਤਨ ਭਇਓ ਸਰੀਰ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਾਕ-ਪਵਿੱਤਰ ਜੀਵਨ ਪਰਉਪਕਾਰਾਂ ਦੀ ਪ੍ਰਤੱਖ ਮਿਸਾਲ ਹੈ ਜਿਸ ਤਰ੍ਹਾਂ ਆਪ ਜੀ ਦਾ ਨੂਰੀ ਬਚਪਨ ਪਰ-ਉਪਕਾਰਾਂ ਨਾਲ ਭਰਿਆ ਹੈ, ਉਸੇ ਤਰ੍ਹਾਂ ਡੇਰਾ ਸੱਚਾ ਸੌਦਾ ਵਿਚ ਆਪ ਜੀ ਨੇ ਪਰ-ਉਪਕਾਰਾਂ ਦੀ ਲਹਿਰ ਚਲਾਈ ਹੈ ਆਪ ਜੀ ਦੇ ਮਨੁੱਖਤਾ ਪ੍ਰਤੀ ਪਰ-ਉਪਕਾਰ ਵਰਣਨ ਤੋਂ ਪਰ੍ਹੇ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਜਨਮ 15 ਅਗਸਤ 1967 ਨੂੰ ਪੂਜਨੀਕ ਪਿਤਾ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੇ ਘਰ ਅਤੀ ਪੂਜਨੀਕ ਮਾਤਾ, ਮਾਤਾ ਨਸੀਬ ਕੌਰ ਜੀ ਇੰਸਾਂ ਦੀ ਪਵਿੱਤਰ ਕੁੱਖੋਂ ਹੋਇਆ

ਆਪ ਜੀ ਸ੍ਰੀ ਗੁਰੂਸਰ ਮੋਡੀਆ ਤਹਿਸੀਲ ਸੂਰਤਗੜ੍ਹ ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ) ਦੇ ਰਹਿਣ ਵਾਲੇ ਹਨ ਪਿੰਡ ਦੇ ਮੰਨੇ-ਪ੍ਰਮੰਨੇ ਸੰਤ ਸ੍ਰੀ ਤ੍ਰਿਵੈਣੀ ਦਾਸ ਜੀ ਨੇ ਆਪ ਜੀ ਬਾਰੇ ਜਨਮ ਤੋਂ ਪਹਿਲਾਂ ਅਤੇ ਜਨਮ ਤੋਂ ਬਾਅਦ ਜੋ ਭਵਿੱਖਵਾਣੀ ਪੂਜਨੀਕ ਬਾਪੂ ਜੀ ਅੱਗੇ ਅਤੇ ਸਾਰੇ ਨਗਰ ਵਾਸੀਆਂ ਅੱਗੇ ਕੀਤੀ ਸੀ, ਜਿਉਂ ਦਾ ਤਿਉਂ ਸੱਚ ਸਾਬਤ ਹੋਇਆ ਅਤੇ ਨਗਰ ਵਾਸੀਆਂ ਨੇ ਵੀ ਖੁਦ ਅੱਖੀਂ ਵੇਖਿਆ ਹੈ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਆਪ ਜੀ ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ‘ਤੇ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕੀਤਾ ਅਤੇ ਬਚਨ ਕੀਤੇ ਅਸੀਂ ਸੀ, ਹਾਂ ਅਤੇ ਅਸੀਂ ਹੀ ਰਹਾਂਗੇ ਪਵਿੱਤਰ ਗੁਰਗੱਦੀ ‘ਤੇ ਬਿਰਾਜਮਾਨ ਹੋ ਕੇ ਆਪ ਜੀ ਨੇ ਰੂਹਾਨੀਅਤ ਦੇ ਨਾਲ-ਨਾਲ ਪਰਮਾਰਥ ਦੂਜਿਆਂ ਦੀ ਖੁਸ਼ੀ ਅਤੇ ਮਾਨਵਤਾ ਦੇ ਭਲੇ ਲਈ ਵਧ-ਚੜ੍ਹ ਕੇ ਕਾਰਜ ਕੀਤੇ ਮਾਨਵਤਾ ਭਲਾਈ ਦੇ ਖੇਤਰ ‘ਚ ਡੇਰਾ ਸੱਚਾ ਸੌਦਾ ਦਾ ਨਾਂਅ ਪੂਰੇ ਵਿਸ਼ਵ ਵਿਚ ਜਾਣਿਆ ਜਾਂਦਾ ਹੈ

ਡੇਰਾ ਸੱਚਾ ਸੌਦਾ ਤੇ ਸਾਧ-ਸੰਗਤ ਆਪ ਜੀ ਵੱਲੋਂ ਨਿਰਦੇਸ਼ਿਤ 134 ਭਲਾਈ ਕਾਰਜਾਂ ਪ੍ਰਤੀ ਤਨ-ਮਨ-ਧਨ ਨਾਲ ਸਮਰਪਿਤ ਹੈ
ਪਵਿੱਤਰ ਅਵਤਾਰ ਦਿਹਾੜਾ (15 ਅਗਸਤ) ਮੁਬਾਰਕ ਹੋਵੇ ਜੀ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!