ਗਰਮੀ ਹੈ ਤਾਂ ਘਬਰਾਉਣਾ ਕਿਉਂ
ਗਰਮੀਆਂ ਦੀਆਂ ਗਰਮ ਹਵਾਵਾਂ ਚਮੜੀ ’ਤੇ ਬੁਰਾ ਅਸਰ ਤਾਂ ਪਾਉਂਦੀਆਂ ਹਨ ਪਰ ਇਸ ਦਾ ਇਹ ਅਰਥ ਨਹੀਂ ਕਿ ਤੁਸੀਂ ਗਰਮੀ ਦਾ ਮੌਸਮ ਆਉਂਦੇ ਹੀ ਤਣਾਅਗ੍ਰਸਤ ਹੋ ਜਾਓ ਅਤੇ ਘਰ ’ਚ ਹੀ ਪੂਰਾ ਗਰਮੀ ਦਾ ਮੌਸਮ ਬਿਤਾ ਦਿਓ ਇਹ ਸੰਭਵ ਵੀ ਨਹੀਂ ਹੈ, ਇਸ ਲਈ ਘਬਰਾਉਣਾ ਕੀ? ਥੋੜ੍ਹੀ ਜਿਹੀ ਵੀ ਵਧੇਰੇ ਦੇਖਭਾਲ ਨਾਲ ਤੁਸੀਂ ਗਰਮੀ ਦਾ ਮੁਕਾਬਲਾ ਕਰਕੇ ਖਿੜੇ-ਖਿੜੇ ਅਤੇ ਤਣਾਅਮੁਕਤ ਰਹਿ ਸਕਦੇ ਹੋ
ਆਓ! ਜਾਣਦੇ ਹਾਂ ਕੁਝ ਟਿਪਸ:-
- ਗਰਮੀਆਂ ’ਚ ਆਪਣੇ ਹੱਥਾਂ-ਪੈਰਾਂ ਦੀ ਖੂਬਸੂਰਤੀ ਬਰਕਰਾਰ ਰੱਖਣ ਲਈ ਨਿਯਮਤ ਮੈਨੀਕਿਓਰ ਅਤੇ ਪੈਡੀਕਿਓਰ ਕਰਵਾਉਂਦੇ ਰਹੋ ਜਾਂ ਕਰਦੇ ਰਹੋ ਤਾਂ ਕਿ ਗਰਮੀਆਂ ’ਚ ਖੁੱਲ੍ਹੇ ਪੈਰ ਗੰਦੇ ਨਾ ਹੋਣ ਅਤੇ ਤੇਜ਼ ਧੁੱਪ ਦਾ ਅਸਰ ਉਨ੍ਹਾਂ ’ਤੇ ਨਾ ਪਵੇ
- ਦਿਨ ਦੇ ਸਮੇਂ ਕਿਤੋਂ ਧੁੱਪੋਂ ਆਉਣ ’ਤੇ ਅੱਖਾਂ ’ਚ ਜਲਣ ਹੋ ਰਹੀ ਹੋਵੇ ਤਾਂ ਕੱਟੇ ਹੋਏ ਖੀਰੇ ਜਾਂ ਖੱਖੜੀ ਦੇ ਠੰਢੇ ਟੁਕੜੇ ਅੱਖਾਂ ’ਤੇ ਰੱਖੋ ਜਾਂ ਗੁਲਾਬ ਜਲ ’ਚ ਭਿੱਜੀ ਰੂੰ ਨੂੰ ਅੱਖਾਂ ’ਤੇ 10 ਤੋਂ 15 ਮਿੰਟਾਂ ਤੱਕ ਰੱਖੋ ਜਲਣ ਦੂਰ ਹੋ ਜਾਵੇਗੀ ਤੇ ਅੱਖਾਂ ’ਚ ਫਿਰ ਠੰਢਾਪਣ ਆ ਜਾਵੇਗਾ
- ਗਰਮੀ ’ਚ ਦਿਨ ’ਚ ਦੋ ਵਾਰ ਨਹਾਓ ਨਹਾਉਂਦੇ ਸਮੇਂ ਬਾਲਟੀ ’ਚ ਨਿੰਬੂ ਦੀਆਂ ਕੁਝ ਬੂੰਦਾਂ ਪਾਓ ਜਾਂ ਗੁਲਾਬ ਦੀਆਂ ਸੁੱਕੀਆਂ ਪੱਤੀਆਂ ਬਾਲਟੀ ’ਚ ਅੱਧਾ ਘੰਟਾ ਪਹਿਲਾਂ ਪਾ ਦਿਓ ਤਾਂ ਕਿ ਨਹਾਉਣ ਤੋਂ ਬਾਅਦ ਤੁਸੀਂ ਫਰੈੱਸ਼ ਰਹਿ ਸਕੋ ਅਤੇ ਮਹਿਕਦੀ ਖੁਸ਼ਬੁੂ ਨਾਲ ਚਮੜੀ ਵੀ ਖੂਬਸੂਰਤ ਬਣੀ ਰਹਿ ਸਕੇ
- ਠੰਢੇ ਪਾਣੀ ਦੇ ਛਿੱਟੇ ਕਈ ਵਾਰ ਚਿਹਰੇ ’ਤੇ ਮਾਰੋ, ਤਾਂ ਕਿ ਪਸੀਨੇ ਦਾ ਚਿਪਚਿਪਾਪਣ ਧੋਤਾ ਜਾ ਸਕੇ
- ਚਮੜੀ ਦੇ ਝੁਲਸ ਜਾਣ ’ਤੇ ਐਲੋਵੇਰਾ ਜੈੱਲ ਦੀ ਵਰਤੋਂ ਕਰੋ ਜਾਂ ਐਲੋਵੇਰਾ ਯੁਕਤ ਲੋਸ਼ਨ ਲਾਓ ਇਸ ਨਾਲ ਝੁਲਸੀ ਚਮੜੀ ਨੂੰ ਠੰਢਕ ਮਿਲੇਗੀ
- ਪਸੀਨੇ ਤੋਂ ਅਤੇ ਉਸ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਟੈਲਕਮ ਪਾਊਡਰ ਅਤੇ ਡਿਓਡਰੈਂਟ ਦੀ ਵਰਤੋਂ ਕਰੋ ਹੱਥਾਂ ਦੀ ਚਮੜੀ ਨੂੰ ਝੁਲਸਦੀ ਗਰਮੀ ਤੋਂ ਬਚਾਉਣ ਲਈ ਮਾਈਲਡ ਮਾਸ਼ਚਰਾਈਜ਼ਰ ਲਾਉਂਦੇ ਰਹੋ ਤਾਂ ਕਿ ਹੱਥਾਂ ਦੀ ਚਮੜੀ ਕੋਮਲ ਬਣੀ ਰਹੇ
- ਗਰਮੀਆਂ ’ਚ ਵਾਲਾਂ ਦਾ ਖਾਸ ਧਿਆਨ ਰੱਖੋ ਕਿਉਂਕਿ ਪਸੀਨੇ ਕਾਰਨ ਇਨ੍ਹਾਂ ਨੂੰ ਸਫਾਈ ਦੀ ਖਾਸ ਜ਼ਰੂਰਤ ਹੁੰਦੀ ਹੈ ਹਫਤੇ ’ਚ ਤਿੰਨ ਵਾਰ ਸਿਰ ਧੋਵੋ ਤਾਂ ਕਿ ਪਸੀਨੇ ਦੀ ਚਿਪਚਿਪਾਹਟ ਨਾਲ ਵਾਲਾਂ ਸਬੰਧੀ ਰੋਗ ਨਾ ਪੈਦਾ ਹੋ ਜਾਵੇ
- ਗਰਮੀਆਂ ’ਚ ਵਾਲਾਂ ਨੂੰ ਖੁੱਲ੍ਹੇ ਨਾ ਰੱਖ ਕੇ ਪੋਨੀਟੇਲ ਬਣਾਓ ਜਾਂ ਜੂੜਾ ਆਦਿ ਬਣਾਓ
- ਗਰਮੀਆਂ ’ਚ ਬਾਹਰ ਜਾਂਦੇ ਸਮੇਂ ਵਾਲਾਂ ਨੂੰ ਢੱਕ ਕੇ ਜਾਓ ਤਾਂ ਕਿ ਤੇਜ਼ ਕਿਰਨਾਂ ਵਾਲਾਂ ਨੂੰ ਨੁਕਸਾਨ ਨਾ ਪਹੁੰਚਾ ਸਕਣ
- ਖਾਣੇ ’ਚ ਤੇਜ਼ ਮਸਾਲਿਆਂ ਦੀ ਵਰਤੋਂ ਨਾ ਕਰੋ, ਨਾ ਹੀ ਜ਼ਿਆਦਾ ਤਲਿਆ ਹੋਇਆ ਖਾਓ ਗਰਮੀ ’ਚ ਇਸ ਤਰ੍ਹਾਂ ਦਾ ਭੋਜਨ ਹਾਨੀਕਾਰਕ ਹੁੰਦਾ ਹੈ
- ਕੱਪੜੇ ਸੂਤੀ ਹੀ ਪਹਿਨੋ ਤਾਂ ਕਿ ਪਸੀਨਾ ਸੁੱਕਦਾ ਰਹਿ ਸਕੇ ਢਿੱਲੇ ਕੱਪੜੇ ਪਹਿਨੋ ਇਸ ਨਾਲ ਚਮੜੀ ਨੂੰ ਹਵਾ ਮਿਲਦੀ ਰਹੇਗੀ ਤੇ ਗਰਮੀ ’ਚ ਹੋਣ ਵਾਲੇ ਚਮੜੀ ਰੋਗ ਵੀ ਨਹੀਂ ਹੋਣਗੇ
-ਨੀਤੂ ਗੁਪਤਾ