The new daughter-in-law should create harmony in the new house

ਨਵੇਂ ਘਰ ’ਚ ਸਦਭਾਵਨਾ ਬਣਾਵੇ ਨਵੀਂ ਨੂੰਹ

ਜਦੋਂ ਲੜਕੀ ਜਵਾਨ ਹੁੰਦੀ ਹੈ ਤਾਂ ਆਪਣੇ ਆਸ-ਪਾਸ ਸ਼ਾਦੀਸ਼ੁਦਾ ਜੋੜਿਆਂ ਨੂੰ ਖੁਸ਼ ਅਤੇ ਮਸਤ ਦੇਖਦੀ ਹੈ, ਉਦੋਂ ਉਸਦੇ ਮਨ ’ਚ ਵੀ ਵਿਆਹ ਬਾਰੇ ਕਈ ਵਿਚਾਰ ਆਉਂਦੇ ਹਨ ਜਦੋਂ ਉਹ ਵਿਆਹ ਦੀ ਉਮਰ ਤੱਕ ਪਹੁੰਚਦੀ ਹੈ ਤਾਂ ਹਜ਼ਾਰਾਂ ਸੁਫਨੇ ਸੰਜੋਏ ਹੁੰਦੇ ਹਨ ਉਸਨੇ ਆਪਣੇ ਛੋਟੇ ਜਿਹੇ ਦਿਲ ’ਚ ਪਤੀ ਲਈ, ਪਤੀ ਦੇ ਮਾਪਿਆਂ ਅਤੇ ਭੈਣ-ਭਰਾਵਾਂ ਲਈ ਪਰ ਉਹ ਵਿਆਹ ਤੋਂ ਬਾਅਦ ਨਵੇਂ ਘਰ ’ਚ ਦਾਖਲ ਹੁੰਦੀ ਹੈ ਤਾਂ ਉਸਦੇ ਮਨ ’ਚ ਸੁਫਨਿਆਂ ਦੇ ਨਾਲ ਕੁਝ ਡਰ ਵੀ ਹੁੰਦਾ ਹੈ ਉਸਨੂੰ ਲੱਗਦਾ ਹੈ ਕਿ ਕਿਵੇਂ ਉਹ ਨਵੇਂ ਮਾਹੌਲ ’ਚ ਆਪਣਾ ਤਾਲਮੇਲ ਬਿਠਾਏਗੀ ਅਜਿਹੇ ’ਚ ਨਵੀਂ ਦੁਲਹਨ ਤੋਂ ਅਣਜਾਣੇ ’ਚ ਕੁਝ ਗਲਤ ਹੋ ਜਾਵੇ ਤਾਂ ਇਹ ਛੋਟੀ ਜਿਹੀ ਗਲਤੀ ਕਲੇਸ ਦਾ ਕਾਰਨ ਬਣ ਜਾਂਦੀ ਹੈ,

daughters-who-became-the-pride-of-societyਇਸ ਲਈ ਦੁਲਹਨ ਨੂੰ ਬਹੁਤ ਸੋਚ-ਸਮਝ ਕੇ, ਵਿਚਾਰ ਕੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਘਰ ਵਾਲਿਆਂ ਨਾਲ ਤਾਲਮੇਲ ਬਣਾ ਸਕੇ

ਮਿਲ-ਵੰਡ ਕੇ ਕੰਮ ਕਰੋ

ਤੁਸੀਂ ਵੀ ਕੰਮਕਾਜੀ ਹੋ ਤਾਂ ਦੋਵਾਂ ਨੂੰ ਮੋਰਚੇ ਬਿਨਾਂ ਮੱਦਦ ਦੇ ਸੰਭਾਲਣਾ ਔਖਾ ਹੈ ਅਜਿਹੇ ’ਚ ਤੁਸੀਂ ਜ਼ਲਦੀ ਟੁੱਟ ਜਾਓਗੇ ਟੁੱਟਣ ਦਾ ਅਰਥ ਹੈ, ਪਰਿਵਾਰ ’ਚ ਤਣਾਅ ਤੁਸੀਂ ਸਾਂਝੇ ਪਰਿਵਾਰ ’ਚ ਵਿਆਹ ਕਰਵਾ ਕੇ ਜਾ ਰਹੀ ਹੋ ਅਤੇ ਨੌਕਰੀ ਵੀ ਕਰਦੀ ਹੋ ਤਾਂ ਵਿਆਹ ਦੇ ਸ਼ੁਰੂ ’ਚ ਹੀ ਪਰਿਵਾਰ ’ਚ ਓਨੀ ਮੱਦਦ ਕਰੋ ਜਿੰਨੀ ਤੁਹਾਡੇ ਤੋਂ ਅਸਾਨੀ ਨਾਲ ਹੋ ਸਕੇ ਨਹੀਂ ਤਾਂ ਪਾਰਟ ਟਾਈਮ ਜਾਂ ਫੁੱਲ ਟਾਈਮ ਸਰਵੈਂਟ ਰੱਖ ਕੇ ਪਰਿਵਾਰ ’ਚ ਸ਼ਾਂਤੀ ਬਣਾ ਕੇ ਰੱਖੋ ਵਿਆਹ ਕਰਵਾ ਕੇ ਤੁਸੀਂ ਪਤੀ ਨਾਲ ਕਿਤੇ ਦੂਜੇ ਸ਼ਹਿਰ ’ਚ ਰਹਿਣਾ ਹੈ ਤਾਂ ਕੰਮ ਦੀ ਵੰਡ ਕਿਵੇਂ ਕਰੀਏ, ਇਹ ਭਾਵ ਪਤੀ ਨਾਲ ਡਿਸਕਸ ਕਰ ਸਕਦੀ ਹੋ ਜਾਂ ਵਿਆਹ ਦੇ ਸ਼ੁਰੂ ’ਚ ਵੀ ਇਸ ਬਾਰੇ ਗੱਲ ਕਰ ਸਕਦੀ ਹੋ ਫੈਸਲਾ ਬੈਠ ਕੇ ਆਪਸ ’ਚ ਕਰੋ ਤਾਂ ਕਿ ਬਾਅਦ ’ਚ ਬੇਵਜ੍ਹਾ ਝਗੜਾ ਨਾ ਹੋਵੇ

ਦੋਵਾਂ ਪਰਿਵਾਰਾਂ ’ਚ ਤੁਲਨਾ ਨਾ ਕਰੋ

ਕਦੇ ਵੀ ਦੋ ਪਰਿਵਾਰਾਂ ’ਚ ਤੁਲਨਾ ਨਾ ਕਰੋ ਇਸ ਗੱਲ ਦਾ ਧਿਆਨ ਰੱਖੋ ਕਿ ਦੋਵਾਂ ਪਰਿਵਾਰਾਂ ਦੇ ਹਾਲਾਤ, ਰਹਿਣ-ਸਹਿਣ ਦੇ ਤਰੀਕੇ, ਆਮਦਨ ਦੇ ਸਾਧਨ, ਪਰਿਵਾਰ ’ਚ ਜੀਆਂ ਦੀ ਗਿਣਤੀ ਅਲੱਗ-ਅਲੱਗ ਹੋਣ ਕਾਰਨ ਸਮਾਨਤਾ ਹੋਣਾ ਔਖਾ ਹੁੰਦਾ ਹੈ
ਜੇਕਰ ਤੁਹਾਡੇ ਪੇਕਿਆਂ ’ਚ ਕਿਸੇ ਚੀਜ਼ ’ਤੇ ਦਿਲ ਖੋਲ੍ਹ ਕੇ ਖਰਚ ਹੁੰਦਾ ਹੈ ਅਤੇ ਸਹੁਰਿਆਂ ’ਚ ਨਹੀਂ ਹੁੰਦਾ ਹੈ ਤਾਂ ਇਸ ਗੱਲ ਦਾ ਰੋਹਬ ਨਾ ਮਾਰੋ ਖੁਦ ਨੂੰ ਉਸ ਮਾਹੌਲ ’ਚ ਢਾਲਣ ਦੀ ਕੋਸ਼ਿਸ਼ ਕਰੋ ਪੇਕੇ ਤੁਹਾਡਾ ਅਤੀਤ ਸੀ, ਇਹ ਵਰਤਮਾਨ ਹੈ, ਇਸ ਗੱਲ ਨੂੰ ਦਿਮਾਗ ’ਚ ਰੱਖੋ

ਗੁੱਸੇ ’ਚ ਫੈਸਲਾ ਨਾ ਲਓ

ਪਰਿਵਾਰ ’ਚ ਕੋਈ ਛੋਟੀ-ਮੋਟੀ ਗੱਲ ਹੋ ਜਾਂਦੀ ਹੈ ਅਤੇ ਤੁਹਾਨੂੰ ਉਹ ਗੱਲ ਬੁਰੀ ਲੱਗਦੀ ਹੈ ਅਤੇ ਤੁਸੀਂ ਗੁੱਸੇ ’ਚ ਆ ਕੇ ਕੁਝ ਵੀ ਫੈਸਲਾ ਲੈ ਲਵੋ ਤਾਂ ਇਹ ਗਲਤ ਹੈ ਗੁੱਸੇ ’ਚ ਲਿਆ ਫੈਸਲਾ ਸਦਾ ਗਲਤ ਹੁੰਦਾ ਹੈ ਇਸ ਲਈ ਸਭ ਤੋਂ ਮਹੱਤਵਪੂਰਨ ਹੈ ਕਿ ਕੁੜੀ ਆਪਣੇ ਸਹੁਰਿਆਂ ਦਾ ਆਪਣੇ ਮਾਪਿਆਂ ਵਾਂਗ ਹੀ ਆਦਰ-ਸਤਿਕਾਰ ਕਰੇ। ਜਿਵੇਂ ਇੱਕ ਮਾਂ ਗਲਤੀ ਹੋਣ ’ਤੇ ਲੜਦੀ ਹੈ, ਉਸੇ ਤਰ੍ਹਾਂ ਜੇ ਤੁਹਾਡੀ ਸੱਸ ਕੁਝ ਕਹਿੰਦੀ ਹੈ, ਤਾਂ ਇਸ ਦਾ ਬੁੁਰਾ ਨਾ ਮਨਾਓ।

ਖੁਦ ਨੂੰ ਤਿਆਰ ਰੱਖੋ

  • ਨਵੇਂ ਪਰਿਵਾਰ ’ਚ ਜੇਕਰ ਤੁਸੀ ਵਿਆਹ ਤੋਂ ਬਾਅਦ ਨਾਲ ਰਹਿਣਾ ਹੈ ਜਾਂ ਅੱਡ, ਇਸ ਗੱਲ ਲਈ ਮਾਨਸਿਕ ਤੌਰ ’ਤੇ ਤਿਆਰ ਰਹੋ ਕਈ ਵਾਰ ਲੜਕੀਆਂ ਇਕੱਲੀਆਂ ਦੂਜੇ ਸ਼ਹਿਰ ’ਚ ਜਾਂਦੇ ਹੋਏ ਘਬਰਾਉਂਦੀਆਂ ਹਨ ਆਪਣੇ ਮਨ ਨੂੰ ਤਿਆਰ ਰੱਖੋ ਤਾਂ ਕਿ ਬਾਅਦ ’ਚ ਪ੍ਰੇਸ਼ਾਨੀ ਨਾ ਹੋਵੇ
  • ਨਵੇਂ ਪਰਿਵਾਰ ’ਚ ਜਾਣ ਤੋਂ ਪਹਿਲਾਂ ਕਿਸੇ ਵੀ ਪਰਿਵਾਰ ਦੇ ਮੈਂਬਰ ਬਾਰੇ ਕੋਈ ਅਗਾਊਂ ਧਾਰਨਾ ਨਾ ਬਣਾਓ ਉੱਥੇ ਜਾ ਕੇ ਨਿਰਵਾਹ ਕਰਕੇ, ਉਨ੍ਹਾਂ ਨੂੰ ਸਮਝ ਕੇ ਫੈਸਲਾ ਲਓ
  • ਪਰਿਵਾਰ ਦੇ ਮੈਂਬਰਾਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਦੀ ਤਾਰੀਕ ਯਾਦ ਰੱਖੋ ਛੋਟੇ-ਛੋਟੇ ਤੋਹਫੇ ਵੀ ਦਿਓ ਤਾਂ ਕਿ ਪਰਿਵਾਰ ’ਚ ਆਪਣਾਪਣ ਮਹਿਸੂਸ ਹੋ ਸਕੇ
  • ਜੇਕਰ ਤੁਸੀਂ ਸਾਂਝੇ ਪਰਿਵਾਰ ’ਚ ਹੋ ਅਤੇ ਤੁਸੀਂ ਦੋਵੇਂ ਕੰਮਕਾਜੀ ਹੋ, ਕਿਸੇ ਕਾਰਨਵੱਸ ਤੁਸੀਂ ਘਰ ਦੇਰ ਨਾਲ ਆਉਣਾ ਹੋਵੇ ਇਸ ਦੀ ਸੂਚਨਾ ਪਰਿਵਾਰ ਨੂੰ ਜ਼ਰੂਰ ਦਿਓ ਮਾਪਿਆਂ ਨੂੰ ਸਨਮਾਨ ਦਿਓ, ਛੋਟੇ ਭਰਾ ਜਾਂ ਭੈਣਾਂ ਹੋਣ ਉਨ੍ਹਾਂ ਨੂੰ ਭਰਪੂਰ ਪਿਆਰ ਦਿਓ ਕਦੇ-ਕਦੇ ਉਨ੍ਹਾਂ ਨਾਲ ਪਿਕਨਿਕ ਜਾਂ ਸਿਨੇਮਾ ਜਾਓ
  • ਘਰ ਦੇ ਕੰਮ ਪ੍ਰਤੀ ਆਪਣਾ ਫਰਜ਼ ਨਿਭਾਓ ਮਾਪੇ ਬਿਮਾਰ ਹੋਣ ਤਾਂ ਛੁੱਟੀ ਲੈ ਕੇ ਉਨ੍ਹਾਂ ਦਾ ਧਿਆਨ ਰੱਖੋ ਜੇਕਰ ਤੁਸੀਂ ਨਵੇਂ ਘਰ ’ਚ ਧੀ ਬਣ ਕੇ ਫਰਜ਼ ਨਿਭਾਓਗੇ ਤਾਂ ਉਹ ਵੀ ਧੀ ਵਾਂਗ ਭਰਪੂਰ ਪਿਆਰ ਦੇਣਗੇ -ਨੀਤੂ ਗੁਪਤਾ

ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ

  • ਡੇਰਾ ਸੱਚਾ ਸੌਦਾ ਵਿੱਚ ਪਵਿੱਤਰ ਮਰਿਆਦਾ ਅਨੁਸਾਰ ਸਤਸੰਗੀ ਪਰਿਵਾਰਾਂ ਦੇ ਬੱਚਿਆਂ ਦੇ ਦਿਲਜੋੜ ਮਾਲਾ (ਇੱਕ ਦੂਜੇ ਨੂੰ) ਪਵਾ ਕੇ ਵਿਆਹ ਕਰਵਾਏ ਜਾਂਦੇ ਹਨ ਅਜਿਹੇ ਨਵ-ਵਿਆਹੇ ਜੋੜਿਆਂ ਲਈ ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨ ਹਨ ਕਿ ਲੜਕਾ ਅਤੇ ਲੜਕੀ ਦੋਵਾਂ ਨੂੰ ਇੱਕ ਦੂਜੇ ਨੂੰ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ, ਛੋਟੇ ਅਤੇ ਵੱਡੇ, ਦੇ ਸੁਭਾਅ ਬਾਰੇ ਪੂਰੀ ਅਤੇ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ, ਤਾਂ ਜੋ ਜਦੋਂ ਲੜਕੀ ਨਵੇਂ ਘਰ ਵਿੱਚ ਪ੍ਰਵੇਸ਼ ਕਰੇ, ਤਾਂ ਉਹ ਸਭ ਨਾਲ ਵੱਧ ਤੋਂ ਵੱਧ ਸਦਭਾਵਨਾ ਨਾਲ ਰਹਿ ਸਕੇ ਅਤੇ ਇਸੇ ਤਰ੍ਹਾਂ, ਜਦੋਂ ਲੜਕਾ ਆਪਣੇ ਸਹੁਰੇ ਘਰ ਆਉਂਦਾ ਹੈ, ਤਾਂ ਉਸ ਨੂੰ ਵੀ ਕੋਈ ਝਿਜਕ ਨਾ ਹੋਵੇ।
  • ਮੁੰਡੇ ਅਤੇ ਕੁੜੀ ਨੂੰ ਇੱਕ ਦੂਜੇ ਦੇ ਮਾਪਿਆਂ ਅਤੇ ਬਜ਼ੁਰਗਾਂ ਦਾ ਆਪਣੇ ਮਾਪਿਆਂ ਨਾਲੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਛੋਟੇ ਬੱਚਿਆਂ ਨੂੰ ਨਿਰਸਵਾਰਥ ਪਿਆਰ ਕਰਨਾ ਚਾਹੀਦਾ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਦੋਵਾਂ ਨੂੰ ਇੱਕ ਦੂਜੇ ’ਤੇ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ। ਇਹ ਵਿਸ਼ਵਾਸ ਆਪਣੇ ਆਪ ਨਹੀਂ ਆਉਂਦਾ, ਇਸ ਨੂੰ ਕਮਾਉਣਾ ਪੈਂਦਾ ਹੈ। ਅੱਜ-ਕੱਲ੍ਹ ਜ਼ਿਆਦਾਤਰ ਪਰਿਵਾਰ ਆਪਸੀ ਵਿਸ਼ਵਾਸ ਦੀ ਘਾਟ ਕਾਰਨ ਟੁੱਟਦੇ ਹਨ। ਸਮਾਜ ਹਿੱਤ ਵਿੱਚ ਪੂਜਨੀਕ ਗੁਰੂ ਜੀ ਵੱਲੋਂ ਇਹ ਪਵਿੱਤਰ ਬਚਨ ਨਵੇਂ ਵਿਆਹੇ ਜੋੜਿਆਂ ਨੂੰ ਪਹਿਲੇ ਦਿਨ ਹੀ ਦਿੱਤੇ ਜਾਂਦੇ ਹਨ।

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵਿਖੇ ਹੋਣ ਵਾਲੇ ਰੂਹਾਨੀ ਸਤਿਸੰਗਾਂ ਅਤੇ ਨਾਮ ਚਰਚਾ ਵਿੱਚ ਹਰ ਰੋਜ਼ ਦਰਜਨਾਂ ਵਿਆਹ ਹੁੰਦੇ ਹਨ ਅਤੇ ਪੂਜਨੀਕ ਗੁਰੂ ਜੀ ਦੇ ਇਨ੍ਹਾਂ ਪਵਿੱਤਰ ਬਚਨਾਂ ਦੀ ਪਾਲਣਾ ਕਰਨ ਨਾਲ ਪਰਿਵਾਰਾਂ ਵਿੱਚ ਸੰਪੂਰਨ ਸਦਭਾਵਨਾ ਅਤੇ ਖੁਸ਼ੀ ਆ ਰਹੀ ਹੈ